News

ਮੋਗਾ,24 ਅਪ੍ਰੈਲ (ਜਸ਼ਨ): ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਦਿਨੋਂਦਿਨ ਵੱਧ ਰਹੇ ਲੋਕਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਦੇਖਦਿਆਂ ਵੱਖ ਵੱਖ ਥਾਈਂ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀਆਂ ਬਰਾਂਚਾਂ ਖੋਲ ਰਹੀ ਹੈ। ਸੰਸਥਾ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਵਿਦਿਆਰਥੀ ਦੀ ਫਾਈਲ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਦੀ ਹੈ, ਜਿਸ ਲੋਕਾਂ ਦੀ ਇਹ ਸੰਸਥਾ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਵਿਦਿਆਰਥੀ...
ਚੰਡੀਗੜ, 24 ਅਪ੍ਰੈਲ-(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਨੂੰ ਘਟਾਉਣ ਅਤੇ ਬੇਹਤਰ ਸਬੰਧਾਂ ਨੂੰ ਯਕੀਨੀ ਬਣਾਉਣ ਵਾਸਤੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਆਪਸੀ ਸੰਪਰਕ ਬਣਾਏ ਜਾਣ ਦਾ ਸੱਦਾ ਦਿੱਤਾ ਹੈ। ਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੁਹੇਲ ਮੁਹੰਮਦ ਨਾਲ ਦੁਪਹਿਰ ਦੇ ਖਾਣੇ ਉੱਤੇ ਇਕ ਗੈਰ ਰਸਮੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹਾਲ ਹੀ ਦੇ ਸਮੇਂ ਦੌਰਾਨ ਸਰਹੱਦ ’ਤੇ ਤਣਾਅ...
ਚੰਡੀਗੜ, 24 ਅਪ੍ਰੈਲ(ਜਸ਼ਨ): ਪੰਜਾਬ ਸਰਕਾਰ ਨੇ ਝੋਨੇ ਦੀ ਲਵਾਈ ਪਿਛਲੇ ਸਾਲਾਂ ਦੇ ਮੁਕਾਬਲੇ ਪੰਜ ਦਿਨ ਹੋਰ ਪਿਛੇਤੀ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਆਉਂਦੇ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਹੋਵੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਵਿਸ਼ਵਜੀਤ ਖੰਨਾ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਪਨੀਰੀ ਦੀ ਬਿਜ਼ਾਈ ਅਤੇ ਝੋਨੇ ਦੀ ਲਵਾਈ 5 ਦਿਨ ਪਿਛੇਤੀ ਕਰ ਦਿਤੀ ਹੈ ਜਿਸ ਕਾਰਨ ਇਸ ਸਾਲ ਝੋਨੇ ਦੀ...
ਬਾਘਾਪੁਰਾਣਾ,24 ਅਪ੍ਰੈਲ(ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸਿੱਖ ਕੌਮ ਦੇ ਹੱਕਾਂ ਲਈ ਲੜੇ ਜਾ ਰਹੇ ਹਰ ਸੰਘਰਸ਼ ਵਿੱਚ ਮੋਹਰੀ ਹੋ ਕੇ ਰੋਲ ਅਦਾ ਕਰਨ ਵਾਲੇ ਅਤੇ ਗੁਰਦੁਆਰਾ ਦੁਖਭੰਜਨਸਰ ਖੁਖਰਾਣਾ (ਮੋਗਾ) ਦੇ ਮੁੱਖ ਸੇਵਾਦਾਰ ਬਾਬਾ ਰੇਸ਼ਮ ਸਿੰਘ ਖੁਖਰਾਣਾ ਦੀ ਸਤਿਕਾਰਯੋਗ ਮਾਤਾ ਅਮਰ ਕੌਰ (86ਸਾਲ)ਅਕਾਲ ਪੁਰਖ ਦਾ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ। ਜਿਨਾਂ ਦਾ ਅੰਤਿਮ ਸੰਸਕਾਰ ਪਿੰਡ ਖੁਖਰਾਣਾ ਦੇ ਸ਼ਮਸ਼ਾਨਘਾਟ ਵਿਖੇ ਗੁਰਮਰਿਯਾਦਾ ਅਨੁਸਾਰ ਕੀਤਾ ਗਿਆ। ਅੰਤਿਮ ਅਰਦਾਸ ਵਿੱਚ...
ਮੋਗਾ,24 ਅਪਰੈਲ (ਜਸ਼ਨ)-ਇਲਾਕੇ ਦੀ ਸਿਰਮੌਰ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਈਸੇਖਾਂ (ਮੋਗਾ) ਦਾ ਬਾਰਵੀਂ ਸ਼੍ਰੇਣੀ ਦਾ ਨਤੀਜਾ ਹਰ ਸਾਲ ਦੀ ਤਰਾ ਇਸ ਸਾਲ ਵੀ ਸ਼ਾਨਦਾਰ ਰਿਹਾ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਸੰਸਥਾ ਦੇ ਕੁੱਲ 178 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿੰਨਾ ਵਿੱਚੋਂ 130 ਵਿਦਿਆਰਥੀਆਂ ਨੇ ਪਹਿਲਾ ਦਰਜਾ ਹਾਸਲ ਕੀਤਾ। ਮੈਡੀਕਲ/ਨਾਨ-ਮੈਡੀਕਲ ਸਟਰੀਮ ਵਿੱਚ ਅਮਿ੍ਰਤ ਪਾਲ ਸਿੰਘ ਪੁੱਤਰ ਨਿਰਮਲ ਸਿੰਘ ਪਿੰਡ...
ਫਿਰੋਜ਼ਪੁਰ, 24 ਅਪ੍ਰੈਲ (ਪੰਕਜ) : ਪਾਕਿਸਤਾਨ ਤੋਂ ਹਿੰਦੋਸਤਾਨ ਦੀ ਸਰਹੱਦ ਪਾਰ ਕਰਨ ਵਾਲੇ ਦੋ ਨੌਜਵਾਨਾਂ ਨੂੰ ਇਨਸਾਨੀਅਤ ਦੇ ਨਾਤੇ ਅੱਜ ਬਾਰਡਰ ਸਕਿੳੂਰਟੀ ਫੋਰਸ ਨੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕਰ ਦਿੱਤਾ। ਫਿਰੋਜ਼ਪੁਰ ਤੋਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪੱਤਰਕਾਰ ਪੰਕਜ ਕੁਮਾਰ ਨੇ ਦੱਸਿਆ ਕਿ ਇਹ ਦੋਨੋਂ ਪਾਕਿਸਤਾਨੀ ਬਸ਼ਿੰਦੇ 21 ਅਪ੍ਰੈਲ ਨੂੰ ਹਿੰਦ-ਪਾਕਿ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਦਾਖਲ ਹੋ ਗਏ ਸਨ, ਜਿੱਥੇ ਮੁਹੰਮਦ ਵਕਾਸ ਵਾਸੀ ਕਸੂਰ ਅਤੇ...
ਮੋਗਾ, 24 ਅਪ੍ਰੈਲ (ਜਸ਼ਨ )-ਮਾਉਟ ਲਿਟਰਾ ਜ਼ੀ ਸਕੂਲ ਦੇ ਕਿੰਡਰ ਗਾਰਡਨ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਰੈਡ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਰੰਗ ਹਰ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਦੇ ਹਨ ਅਤੇ ਹਰੇਕ ਰੰਗ ਦੀ ਆਪਣੀ ਅਹਿਮੀਅਤ ਹੰੁਦੀ ਹੈ। ਉਹਨਾਂ ਕਿਹਾ ਕਿ ਅੱਜ ਬੱਚੇ ਘਰ ਤੋਂ ਲਾਲ ਰੰਗ ਦੇ ਕਪੜੇ ਅਤੇ ਲਾਲ ਰੰਗ ਦੀ ਚੀਜ਼ਾਂ ਤਿਆਰ ਕਰਕੇ ਲੈ ਕੇ ਆਏ ਹਨ । ਬੱਚਿਆਂ ਦੀਆਂ ਕਲਾਸਾਂ ਨੂੰ...
ਕੋਟਈਸੇਖਾਂ ,24 ਅਪਰੈਲ (ਜਸ਼ਨ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 ਦੌਰਾਨ ਬਾਰਵੀਂ ਕਲਾਸ ਦੇ ਲਏ ਇਮਤਿਹਾਨਾਂ ਉਪਰੰਤ ਅੱਜ ਐਲਾਨੇ ਨਤਜਿਆਂ ਮੁਤਾਬਕ ਸ਼੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਕੋਟ-ਈਸੇ-ਖਾਂ ਦਾ ਬਾਰਵੀਂ ਸਾਇੰਸ ਗਰੁੱਪ ਦਾ ਨਤੀਜਾ ਹਮੇਸ਼ਾਂ ਵਾਂਗ 100% ਰਿਹਾ । ਸਾਇੰਸ ਗਰੁੱਪ ਦੇ 140 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਅਤੇ 140 ਵਿਦਿਆਰਥੀ ਹੀ ਚੰਗੇ ਨੰਬਰ ਲੈ ਕੇ ਪਾਸ ਹੋਏ । ਸਾਇੰਸ ਗਰੁੱਪ ਦੇ ਨਤੀਜੇ ਵਿੱਚ ਸੁਖਮਨਪ੍ਰੀਤ ਕੌਰ ਪੁੱਤਰੀ...
ਮੋਗਾ, 24 ਅਪ੍ਰੈਲ (ਜਸ਼ਨ)-ਮੋਗਾ ਸ਼ਹਿਰ ਦੇ ਨਾਂਅ ਨੂੰ ਪੂਰੇ ਭਾਰਤ ਵਿਚ ਮਸ਼ਹੂਰ ਗਰੀਨ ਸਕੂਲ ਅਵਾਰਡ ਹਾਸਲ ਕਰਨ ਵਾਲੇ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਦੇ ਵੱਖ-ਵੱਖ ਪ੍ਰੋਜੈਕਟਰ ਦੁਆਰਾ ਸੂਰਜ ਦੀ ਰੋਸ਼ਨੀ ਨਾਲ ੳੂਰਜਾ, ਹਵਾ ਅਤੇ ਪਾਣੀ ਨਾਲ ੳੂਰਜਾ ਬਣਾਉਣ ਅਤੇ ਉਨਾਂ ਦੇ ਇਸਤੇਮਾਲ ਸਬੰਧੀ ਜਾਗਰੂਕ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਧਰਤੀ ਨੂੰ ਦੂਸ਼ਿਤ ਹੋਣ ਤੋਂ...
ਮੋਗਾ,24 ਅਪਰੈਲ (ਜਸ਼ਨ)- ਆਡੀਸ਼ਨਲ ਡਿਪਟੀ ਕਮੀਸ਼ਨਰ ਜਿਲਾ ਮੋਗਾ ਦੇ ਦਿਸ਼ਾ ਨਿਰਦੇਸ਼ਾ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਿਲਾ ਮੋਗਾ ਵਲੋਂ ਗ੍ਰਾਮ ਸਵਰਾਜ ਅਭਿਆਨ ਅਤੇ ਸਵੱਛ ਭਾਰਤ ਮਿਸ਼ਨ ਤਹਿਤ ਵੱਖ-ਵੱਖ ਪਿੰਡਾਂ ਵਿੱਚ ਸਵੱਛਤਾ ਦਿਵਸ ਮਨਾਇਆ ਗਿਆ ਜਿਸ ਤਹਿਤ ਵਿਭਾਗ ਦੀਆਂ ਸ਼ੋਸ਼ਲ ਸਟਾਫ ਟੀਮਾਂ ਜਿਸ ਵਿੱਚ ਵਿਭਾਗ ਦੇ ਉੱਪ ਮੰਡਲ ਇੰਜੀਨੀਅਰਜ਼,ਜੂਨੀਅਰ ਇੰਜੀਨੀਅਰਜ਼,ਸਰਕਲ ਕੋਆਰਡੀਨੇਟਰਜ਼,ਐਚ ਆਰ ਡੀ,ਮਾਸਟਰ ਮੋਟੀਵੇਟਰਜ਼ ਅਤੇ ਮੋਟੀਵੇਟਰਜ਼ ਅਧਿਕਾਰੀਆਂ ਵਲੋਂ ਬਲਾਕ ਕੋਟ ਈਸੇ ਖਾਂ,ਮੋਗਾ...

Pages