News

ਕੋਟ-ਈਸੇ-ਖਾਂ, 14 ਮਈ (ਜਸ਼ਨ)-ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਵਿਖੇ ਸੜਕ ਸੁਰੱਖਿਆ ਅਤੇ ਟੈ੍ਰਫਿਕ ਨਿਯਮ ਜਾਗਰਿਤੀ ਸਬੰਧੀ ਸੈਮੀਨਾਰ ਸ: ਤਰਸੇਮ ਸਿੰਘ ਏ.ਐੱਸ.ਆਈ ਇੰਚਾਰਜ ਐਜ਼ੂਕੇਸ਼ਨ ਸੈੱਲ ਵੱਲੋਂ ਲਗਾਇਆ ਗਿਆ ,ਜਿਸ ਵਿੱਚ ਡਰਾਇਵਰਾਂ ਅਤੇ ਕੰਡਕਟਰ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੱਤੀ ਅਤੇ ਹੋਰ ਨਵੇਂ ਨਿਯਮਾਂ ਬਾਰੇ ਦੱਸਿਆ। ਉਨ੍ਹਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦੱਸਿਆ ਕਿ ਡਰਾਇਵਰ ਯੂਨੀਫਾਰਮ ਪਾ ਕੇ, ਸੜਕ ਚਿੰਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ...
ਚੰਡੀਗੜ, 14 ਮਈ: (ਪੱਤਰ ਪਰੇਰਕ)-ਪੰਜਾਬ ਸਰਕਾਰ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲਿਆਂ ਸ਼ਹੀਦਾਂ ਦੀ ਪਹਿਲ ਦੇ ਅਧਾਰ ਸਹਾਇਤਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਦੇਸ਼ ਦੀ ਸੇਵਾ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਵਿਸੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਜੰਮੂ ਵਿਚ ਅੱਤਵਾਦੀਆਂ ਦੇ ਹਲਮੇ ਦੌਰਾਨ...
ਚੰਡੀਗੜ, 13 ਮਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਸਮਾਜ ਭਲਾਈ ਦਾ ਏਜੰਡਾ ਲਾਗੂ ਕਰਨ ਲਈ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਣ ਦਾ ਸੱਦਾ ਦਿੰਦਿਆਂ ਹਾਲ ਹੀ ਵਿੱਚ ਸਥਾਪਤ ਕੀਤੇ ਸਮਾਜਿਕ ਸੁਰੱਖਿਆ ਫੰਡ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣ ਲਈ ਆਖਿਆ ਹੈ। ਮੁੱਖ ਮੰਤਰੀ ਨੇ ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਤੇ ਫੀਡਬੈਕ...
ਮੋਗਾ ,13 ਮਈ (ਜਸ਼ਨ)-ਬਿਜਲੀ ਮੰਤਰੀ ਪੰਜਾਬ ਸ:ਗੁਰਪ੍ਰੀਤ ਸਿੰਘ ਕਾਂਗੜ ਨੇ ਮੋਗਾ ਜ਼ਿਲੇ ਦੇ ਪਿੰਡ ਨੰਗਲ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਕਿਸਾਨੀ ਉਪੱਰ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ ਅਤੇ ਕਿਸਾਨਾਂ ਨਾਲ ਕੀਤਾ ਕਰਜ਼ਾ ਮੁਆਫੀ ਦਾ ਵਾਅਦਾ ਵੀ ਪਰਾ ਕਰਨ ਲਈ ਯਤਨਸੀਲ ਹਨ। ਕਾਂਗੜ ਨੇ ਕਿਹਾ ਕਿ ਝੋਨੇ ਦੀ ਲਵਾਈ ਦਰਮਿਆਨ ਕਿਸਾਨ ਨੂੰ ਬਿਜਲੀ ਸਪਲਾਈ ਨਿਰਵਿਘਨ ਮੁਹੱਈਆ ਕੀਤੀ ਜਾਵੇਗੀ। ਉਨਾ ਕਿਹਾ ਕਿ...
ਸਮਾਲਸਰ, 13 ਮਈ (ਗਗਨਦੀਪ ਸ਼ਰਮਾ): ਪਿਛਲੇ ਲਗਭਗ ਤੀਹ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਸੇਵਾ ਕਰਦੇ ਆ ਰਹੇ ਸ਼ਹੀਦ ਭਾਈ ਜੁਗਰਾਜ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਲੰਮੇ ਸਮੇਂ ਤੋਂ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਆ ਰਹੇ ਸਾਬਕਾ ਜਿਲ੍ਹਾ ਯੂਥ ਪ੍ਰਧਾਨ ਗੁਰਜੰਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਤਾ ਰਣਜੀਤ ਕੌਰ ਤੇ ਗੁਰਜੰਟ ਸਿੰਘ ਸਮਾਲਸਰ ਨੇ...
ਸ਼ਾਹਕੋਟ,13 ਮਈ (ਜਸ਼ਨ)-ਸ਼ਾਹਕੋਟ ਜਿਮਨੀ ਚੋਣ ‘ਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਪਿੰਡ ਉਧੋਵਾਲੀ ਵਿਖੇ ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ‘ਚ ਮਾਝੇਂ ਦੀ ਕਾਂਗਰਸ ਲੀਡਰਸ਼ਿਪ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਭਗਵੰਤ ਪਾਲ ਸਿੰਘ ਸੱਚਰ ਪ੍ਰਧਾਨ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਅੰਮਿ੍ਰਤਸਰ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਧਰਮਵੀਰ ਅਗਨੀਹੋਤਰੀ, ਸਾਬਕਾ ਵਿਧਾਇਕ ਸ਼ਵਿੰਦਰ ਸਿੰਘ ਕੱਥੂਨੰਗਲ, ਸੀਨੀਅਰ ਡਿਪਟੀ...
ਸ਼ਾਹਕੋਟ,13 ਮਈ (ਜਸ਼ਨ)-ਵਿਧਾਨ ਸਭਾ ਹਲਕਾ ਸਾਹਕੋਟ ਦੀ ਉੱਪ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੇ ਹੱਕ ‘ਚ ਸਾਬਕਾ ਕੈਬਨਿਟ ਮੰਤਰੀ ‘ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਪੂਨੀਆ, ਰੇਹੜੋ, ਨਵਾਂ ਪਿੰਡ ਅਕਾਲੀਆ, ਮਾਣਕਪੁਰ, ਮੁੱਲੇਵਾਲ ਅਰਾਈਆ, ਕੋਹਰ ਕਲਾਂ, ਮਿਆਵਾਲ ਅਰਾਈਆ, ਇੰਨੋਵਾਲ ਆਦਿ ਦਾ ਤੂਫਾਨੀ ਦੌਰਾ ਕੀਤਾ। ਜਿਸ ਵਿੱਚ ਪਿੰਡ ਦੇ ਵੋਟਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ । ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ...
ਮੋਗਾ,13 ਮਈ (ਜਸ਼ਨ): : ਮਾਂ ਦਿਵਸ ਨੂੰ ਮਨਾਉਣ ਦਾ ਸਭ ਤੋਂ ਬੇਹਤਰ ਤਰੀਕਾ ਹੈ ਕਿਸੇ ਪ੍ਰਤੀ ਸੰਵੇਦਨਾ ਦਾ ਭਾਵ ਪ੍ਰਗਟ ਕਰਨਾ। ਅੱਜ ਦੇ ਸਮੇਂ ’ਚ ਬੁਜੁਰਗਾਂ ਦੇ ਪ੍ਰਤੀ ਨੌਜਵਾਨਾਂ ਦੁਆਰਾ ਇਸ ਭਾਵ ਨੂੰ ਪ੍ਰਗਟ ਕਰਦੇ ਹੋਏ ਮਾਂ ਦਿਵਸ ਨੂੰ ਸਹੀ ਅਰਥਾਂ ’ਚ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਦੇ ਦਿਨ ਇਸ ਭਾਵ ਨੂੰ ਵਿਅਕਤ ਕਰਨ ਲਈ ਵਾਰਡ ਨੰਬਰ 10 ਦੇ ਕੌਂਸਲਰ ਰੀਟਾ ਚੋਪੜਾ ਤੇ ਉਹਨਾਂ ਦੇ ਸਪੁੱਤਰ ਵਿਨੀਤ ਚੋਪੜਾ ਨੇ ਇੱਕ ਅਜਿਹਾ ਰਾਹ ਚੁਣਿਆ ਜਿਸ ਨਾਲ ਬਜੁਰਗਾਂ ਦੇ ਪ੍ਰਤੀ...
ਲੁਧਿਆਣਾ, 13 ਮਈ (ਜਗਰੂਪ ਸਿੰਘ ਜਰਖੜ)-ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪਿ੍ਰਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਟੂਰਨਾਮੈਂਟ ਬੀਤੀ ਰਾਤ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਟੂਰਨਾਮੈਂਟ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ ਮੈਦਾਨ ਉਤੇ ਫਲੱਡ...
ਬਠਿੰਡਾ ,13 ਮਈ (ਪੱਤਰ ਪਰੇਰਕ)-ਬਠਿੰਡਾ ਦੇ ਮਿੱਤਲ ਮਾਲ ਦੇ ਬੈਸਮੈਂਟ ਵਿਚ ਬੀਤੀ ਰਾਤ 1:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਅੱਗ ਬੁਝਾੳੂ ਚਾਰ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕਰਮਚਾਰੀਆਂ ਅਤੇ ਐਨ.ਡੀ.ਆਰ.ਐਫ. ਦੇ ਜਵਾਨਾਂ ਦੀ ਸਹਾਇਤਾ ਨਾਲ ਅੱਗ ਤੇ ਕਾਬੂ ਪਾਇਆ। ਪੂਰੇ ਮਾਲ ਵਿਚ ਧੂੰਆਂ ਹੋਣ ਕਾਰਨ ਦਮਕਲ ਕਰਮਚਾਰੀਆਂ ਨੂੰ ਬਿੱਗ ਬਜ਼ਾਰ ਵਿਚ ਅੱਗ ਲੱਗਣ ਵਾਲੀ ਜਗਾ ਤੱਕ ਪਹੁੰਚਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਅੱਗ ਬਿੱਗ ਬਾਜ਼ਾਰ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਹਿੱਸੇ...

Pages