News

ਮੋਗਾ, 21 ਮਈ (ਜਸ਼ਨ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਵਿਸ਼ਵ ਸੰਸਕਰਿਤੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਅਜਿਹੇ ਸੰਸਕਰਿਤਕ ਸਮਾਗਮ ਕਰਵਾਉਣ ਦਾ ਮੰਤਵ ਵਿਦਿਆਰਥੀਆਂ ਨੂੰ ਭਾਰਤ ਦੀ ਮਹਾਨ ਵਿਰਾਸਤ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਜਾਗਰੂਕ ਕਰਨਾ ਹੈ। ਉਹਨਾਂ...
ਮਾਨਸਾ,20 ਮਈ (ਪੱਤਰ ਪਰੇਰਕ)-ਅੱਜ ਮਾਨਸਾ ਵਿਖੇ ਅਣਪਛਾਤੇ ਹਮਲਾਵਰਾਂ ਨੇ ਦਿਨ ਦਿਹਾੜੇ ਕਾਂਗਰਸੀ ਆਗੂ ਬੱਗੀ ਜਟਾਣਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ । ਬੱਗੀ ਜਟਾਣਾ 26 ਸਾਲਾ ਨੌਜਵਾਨ ਸੀ ਜਿਸ ਨੂੰ ਕਾਂਗਰਸੀ ਹਲਕਿਆਂ ਵਿਚ ਜੁਝਾਰੂ ਵਰਕਰ ਵਜੋਂ ਜਾਣਿਆ ਜਾਂਦਾ ਸੀ। ਕਤਲ ਦੀ ਇਹ ਵਾਰਦਾਤ ਮਾਨਸਾ ਤੋਂ 5 ਕਿੱਲੋਮੀਟਰ ਦੂਰ ਮਾਨਸਾ-ਕੈਂਚੀਆਂ ਚੌਂਕ ਨੇੜੇ ਸ਼ਾਮ ਛੇ ਵਜੇ ਦੇ ਕਰੀਬ ਵਾਪਰੀ ਜਦੋਂ ਬੱਗੀ ਜਟਾਣਾ ਅਤੇ ਉਸ ਦਾ ਇਕ ਦੋਸਤ ਹਿਮਾਚਲ ਪ੍ਰਦੇਸ਼ ਤੋਂ ਵਾਪਸ ਆਪਣੇ ਜਾ ਰਹੇ...
ਚੰਡੀਗੜ, 20 ਮਈ: (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਵਿਚ ਸੀਰਾ ਪੈਣ ਕਾਰਨ ਪਾਣੀ ਦੇ ਕਿਸੇ ਵੀ ਤਰਾਂ ਦੂਸ਼ਿਤ ਹੋ ਜਾਣ ਦੇ ਮੱਦੇਨਜ਼ਰ ਸੂਬੇ ਦੇ ਦੱਖਣੀ ਹਿੱਸਿਆ ਵਿਚ ਨਹਿਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਹੁੰਦੀ ਸਪਲਾਈ ਦੀ ਪਰਖ ਕਰਨ ਅਤੇ ਸਖਤ ਨਿਗਰਾਨੀ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਹੁਕਮ ਜਲ ਸਪਲਾਈ ਤੇ ਸੈਨੀਟੇਸ਼ਨ, ਜਲ ਸ੍ਰੋਤ, ਸਥਾਨਕ ਸਰਕਾਰ ਵਿਭਾਗਾਂ ਅਤੇ...
ਮੋਗਾ,20 ਮਈ (ਜਸ਼ਨ)-ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਵੱਖ-ਵੱਖ ਕੈਟਾਗਰੀਆਂ ਦੀਆਂ 3,850 ਆਸਾਮੀਆਂ ਨੂੰ ਜਲਦੀ ਪੁਰ ਕੀਤਾ ਜਾਵੇਗਾ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਮੁਹੱਈਆ ਕਰਵਾਈ ਜਾਵੇਗੀ ਅਤੇ ਕਿਸਾਨਾਂ ਨੂੰ ਮੋਟਰਾਂ ਦੇ 50 ਹਜ਼ਾਰ ਨਵੇਂ ਕੁਨੈਕਸ਼ਨ ਜਲਦੀ ਦਿੱਤੇ ਜਾਣਗੇ। ਝੋਨੇ ਦੇ ਆਗਾਮੀ ਸੀਜ਼ਨ ਦੌਰਾਨ 12...
ਮੋਗਾ,20 ਮਈ (ਜਸ਼ਨ)-ਆਮ ਆਦਮੀ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਅਤੇ ਸੰਗਠਨ ਇੰਚਾਰਜ ਗੌਰੀ ਬਡਿੰਗ ਵੱਲੋਂ ਪਾਰਟੀ ਦੇ ਯੂਥ ਵਿੰਗ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਅਤੇ ਪਾਰਟੀ ਦੇ ਜੁਝਾਰੂ ਆਗੂ ਅਮਨਦੀਪ ਸਿੰਘ ਨੂੰ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮਾਲਵਾ-2 ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਅਤੇ ਪਾਰਟੀ ਪ੍ਰਤੀ ਈਮਾਨਦਾਰੀ ਨਾਲ ਕੰਮ ਕਰਨ ਤੇ ਸੰਦੀਪ ਧਾਲੀਵਾਲ ਨੂੰ ਸਹਿ ਪ੍ਰਧਾਨ ਮਾਲਵਾ-2 ਨਿਯੁਕਤ ਕੀਤਾ ਗਿਆ ਹੈ ਅਤੇ ਪਾਰਟੀ...
ਕੋਟਕਪੂਰਾ, 20 ਮਈ (ਟਿੰਕੂ ਪਰਜਾਪਤੀ) :-ਸਥਾਨਕ ਗੁਰਦਵਾਰਾ ਪਾਤਸ਼ਾਹੀ ਦਸਵੀਂ ਵਿਖੇ ਸਰਹੰਦ ਫਤਹਿ ਦਿਵਸ ਨੂੰ ਸਮਰਪਿਤ ਕਰਵਾਏ ਗਏ ਪ੍ਰਸ਼ਨੌਤਰੀ ਮੁਕਾਬਲਿਆਂ ਮੌਕੇ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਦਾ ਸਨਮਾਨ ਕੀਤਾ ਗਿਆ। ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਜੈਕਾਰਾ ਮੂਵਮੈਂਟ ਵੱਲੋਂ ਬਾਬਾ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸਮਾਗਮ ਦੇ ਮੁੱਖ ਮਹਿਮਾਨ ਐਸ ਐਚ ਓ ਖੇਮ ਚੰਦ ਪਰਾਸ਼ਰ ਸਨ। ਗੁਰਪ੍ਰੀਤ ਸਿੰਘ ਰਾਜਾ ਅਤੇ ਅਮਰਦੀਪ...
ਮੋਗਾ, 20 ਮਈ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ: ਹਰਜੋਤ ਦੇ ਨਿਰੰਤਰ ਯਤਨਾਂ ਸਦਕਾ ਪਿਛਲੇ ਲੰਬੇ ਸਮੇਂ ਤੋਂ ਵਿਕਾਸ ਨੂੰ ਤਰਸ ਰਹੇ ਮੋਗਾ ਹਲਕੇ ਦੇ ਲੋਕਾਂ ਦੀ ਆਸਾ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ ਅਤੇ ਸ਼ਹਿਰ ਵਿੱਚ ਨਿਰੰਤਰ ਵਿਕਾਸ ਕਾਰਜ ਜਾਰੀ ਹਨ। ਇਸੇ ਕੜੀ ਤਹਿਤ ਮੋਗਾ ਦੇ ਵੱਖ ਵੱਖ ਵਾਰਡਾਂ ਦੀਆਂ ਸੜਕਾਂ, ਗਲੀਆਂ-ਨਾਲੀਆਂ ਬਣਾਈਆ ਜਾ ਰਹੀਆਂ ਹਨ, ਅੱਜ ਮੋਗਾ ਦੇ ਵਾਰਡ ਨੰਬਰ 40, ਬੇਰੀਆਂ ਵਾਲੇ ਮੁਹੱਲੇ ਵਿੱਚ ਮਿਸਤਰੀਆਂ ਵਾਲੀ ਗਲੀ ਵਿੱਚ ਇੰਟਰਲਾਕ ਟਾਇਲਾਂ ਲਗਾਉਣ ਦੇ...
ਸ਼ਾਹਕੋਟ,20 ਮਈ (ਜਸ਼ਨ)- ਸ਼ਾਹਕੋਟ ਹਲਕੇ ਹੋ ਰਹੀ ਜ਼ਿਮਨੀ ਚੋਣ ਦਾ ਦਿਨ ਜਿਉਂ ਜਿਉਂ ਨੇੜੇ ਆ ਰਿਹਾ ਹੈ ਚੋਣ ਅਖਾੜਾ ਭੱਖਦਾ ਜਾ ਰਿਹਾ ਹੈ । ਇਸ ਚੋਣ ਪ੍ਰਚਾਰ ਲਈ ਅੱਜ ਮੋਗਾ ਦੇ ਨਿਹਾਲ ਸਿੰਘ ਵਾਲਾ ਤੋਂ ਹਲਕਾ ਇੰਚਾਰਜ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਜੁਝਾਰੂ ਟੀਮ ਦੇ ਮੈਂਬਰਾਂ ਨੇ ਸਾਥੀਆਂ ਸਮੇਤ ਪਿੰਡ ਬਾਜਵਾ ਖੁਰਦ ਵਿਖੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਬੀਬੀ ਰਾਜਵਿੰਦਰ ਕੌਰ ਦੇ ਸਿਆਸੀ ਸਕੱਤਰ ਰੁਪਿੰਦਰ ਸਿੰਘ...
ਫ਼ਿਰੋਜ਼ਪੁਰ, 19 ਮਈ (ਪੰਕਜ ਕੁਮਾਰ ) ਵਧੀਕ ਡਿਪਟੀ ਕਮਿਸ਼ਨਰ ਡਾ. ਰਿਚਾ ਵੱਲੋਂ ਅੱਜ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੇ ਜਨ-ਔਸ਼ਧੀ ਕੇਂਦਰ ਤੇ ਫਿਜੀਓਥਰੈਪੀ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਨ ਔਸ਼ਧੀ ਕੇਂਦਰ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਬਾਰੇ ਜਾਣਕਾਰੀ ਲਈ ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਕਿਹਾ ਕਿ ਉਹ ਮਰੀਜ਼ਾਂ ਲਈ ਵੱਧ ਤੋਂ ਵੱਧ ਦਵਾਈਆਂ ਜਨ-ਔਸ਼ਧੀ ਕੇਂਦਰ ਤੋਂ ਹੀ ਲੈਣ ਲਈ ਸਿਫ਼ਾਰਸ਼ ਕਰਨ ਤਾਂ ਜੋ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਦਿੱਤੀਆਂ ਜਾ...
ਮੋਗਾ,20 ਮਈ (ਜਸ਼ਨ): ਕਰਨਾਟਕਾ ਵਿਧਾਨ ਸਭਾ ਵਿਚ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਬਹੁਮਤ ਹਾਸਲ ਨਾ ਹੋਣ ਅਤੇ ਉਨਾਂ ਵੱਲੋਂ ਦਿੱਤੇ ਅਸਤੀਫੇ ਨਾਲ ਸੰਵਿਧਾਨ ਅਤੇ ਲੋਕਤੰਤਰਿਕ ਕਦਰਾਂ ਕੀਮਤਾਂ ਦੀ ਜਿੱਤ ਹੋਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਤੰਤਰ ਦੇ ਘਾਣ ਕਰਨ ਦੀ ਨੀਤੀ ਦੀ ਕਰਾਰੀ ਹੋਈ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਆਰ...

Pages