News

ਮੋਗਾ, 18 ਮਈ (ਜਸ਼ਨ)- ਆਈ ਐੱਸ ਸੀ ਵੱਲੋਂ ਐਲਾਨੇ ਬਾਹਰਵੀਂ ਦੇ ਨਤੀਜਿਆਂ ’ਚ ਸੈਕਰਡ ਹਾਰਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ । ਸਕੂਲ ਪਿ੍ਰੰਸੀਪਲ ਵਿਜਯਾ ਜੇਬਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਹਨਾਂ ਪ੍ਰੀਖਿਆਵਾਂ ਵਿਚ ਬਾਹਰਵੀਂ ਕਲਾਸ ਦੀ ਮੈਡੀਕਲ ਦੀ ਵਿਦਿਆਰਥਣ ਜਸਮੀਨ ਕੌਰ ਨੇ 96 ਪ੍ਰਤੀਸ਼ਤ ਅੰਕ, ਬ੍ਰਹਮਜੀਤ ਸਿੰਘ ਗਿੱਲ ਨਾਨ ਮੈਡੀਕਲ ਦੇ ਵਿਦਿਆਰਥੀ ਨੇ 95.5 ਪ੍ਰਤੀਸ਼ਤ , ਹਿੳੂਮੈਨੇਟਿਸ ਗਰੁੱਪ ‘ਚੋਂ ਮਲਿਕਾ ਜੈਦਕਾ ਨੇ 95.25 ਪ੍ਰਤੀਸ਼ਤ ,ਕਾਮਰਸ ਗਰੁੱਪ ’ਚੋਂ...
ਮੋਗਾ, 18 ਮਈ (ਜਸ਼ਨ)- ਆਈ ਸੀ ਐੱਸ ਈ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ’ਚ ਮੋਗਾ ਦੇ ਸੈਕਰਡ ਹਾਰਟ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ। ਇਹਨਾਂ ਇਮਤਿਹਾਨਾਂ ’ਚ ਦਸਵੀਂ ਦੇ ਕੁੱਲ 259 ਬੱਚੇ ਅਪੀਅਰ ਹੋਏ ਜਿਹਨਾਂ ਵਿਚੋਂ 72 ਬੱਚੇ 90 ਫੀਸਦ ਅੰਕ,95 ਵਿਦਿਆਰਥੀ 80 ਤੋਂ 89 ਪ੍ਰਤੀਸ਼ਤ ਅੰਕ, 69 ਵਿਦਿਆਰਥੀ 70 ਤੋਂ 79 ਪ੍ਰਤੀਸ਼ਤ ਅੰਕ ,21 ਵਿਦਿਆਰਥੀ 60 ਤੋਂ 69 ਪ੍ਰਤੀਸ਼ਤ ਅੰਕ ਅਤੇ 3 ਵਿਦਿਆਰਥੀ 50 ਤੋਂ 59 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ । ਸਕੂਲ ਦੇ ਆਏ ਸ਼ਾਨਦਾਰ...
ਮੋਗਾ, 18 ਮਈ (ਜਸ਼ਨ ) ਕੈਲੀਫੋਰਨੀਆਂ ਪਬਲਿਕ ਸਕੂਲ ਖੁਖਰਾਣਾ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਬਲਾਕ ਡਰੋਲੀ ਭਾਈ ਦੀਆਂ ਮੈਡੀਕਲ ਟੀਮਾਂ ਵੱਲੋਂ 418 ਬੱਚਿਆਂ ਦੇ ਖਸਰਾ ਤੇ ਰੁਬੈਲਾ ਦੇ ਟੀਕੇ ਲਗਾਏ ਗਏ। ਟੀਕਾਕਰਨ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਪ੍ਰੋ. ਵੇਦ ਪ੍ਰਕਾਸ਼ ਗੁਪਤਾ ਨੇ ਆਪਣੇ ਪੁੱਤਰ ਵੈਸ਼ਨਵ ਸ਼ਰਮਾ ਅਤੇ ਧੀ ਤਨਸ਼ਿਕਾ ਸ਼ਰਮਾ ਦੇ ਟੀਕੇ ਲਗਵਾ ਕੇ ਕੀਤੀ।ਸਿਹਤ ਵਿਭਾਗ ਬਲਾਕ ਡਰੋਲੀ ਭਾਈ ਵੱਲੋਂ ਬਲਾਕ ਟਾਸਕ ਫੋਰਸ, ਚਾਰ ਟੀਕਾਕਰਨ ਟੀਮਾਂ, 108 ਐਂਬੂਲੈਂਸ, ਡਾਕਟਰਾਂ...
ਫ਼ਿਰੋਜ਼ਪੁਰ,17 ਮਈ (ਪੰਕਜ ਕੁਮਾਰ ) ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਆਦੇਸ਼ਾਂ ਅਨੁੁਸਾਰ ਨਸ਼ਾ ਕਰਨ ਵਾਲੇ ਵਿਅਕਤੀਆਂ ਦਾ ਇਲਾਜ ਕਰਨ ਲਈ ਮਖੂ ਗੇਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਓਟ ਸੈਂਟਰ ਖੋਲ੍ਹਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਗੁਰਮਿੰਦਰ ਸਿੰਘ ਸਿਵਲ ਸਰਜਨ ਦੱਸਿਆ ਕਿ ਓਟ ਸੈਂਟਰ ਵਿਚ ਹੈਰੋਈਨ, ਅਫ਼ੀਮ ਜਾਂ ਇਸ ਤਂੋ ਤਿਆਰ ਪਦਾਰਥਾਂ ਦਾ ਨਸ਼ਾ ਕਰਨ ਵਾਲੇ ਮਰੀਜ਼ਾ ਨੂੰ ਨਸ਼ਾ ਛੱਡਣ ਸਬੰਧੀ ਮੁਫ਼ਤ ਦਵਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰੀਜ ਨੂੰ...
ਫ਼ਿਰੋਜ਼ਪੁਰ,17 ਮਈ:(ਪੰਕਜ ਕੁਮਾਰ) ਅਬੋਹਰ ਅਤੇ ਫ਼ਾਜ਼ਿਲਕਾ ਇਲਾਕਿਆਂ ਦੇ ਨਰਮਾ ਕਿਸਾਨਾਂ ਨੂੰ ਗਰਮੀ ਦੇ ਸੀਜ਼ਨ ਦੌਰਾਨ ਲੋੜੀਂਦਾ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾਲ ਆਵੇ। ਇਹ ਪ੍ਰਗਟਾਵਾਂ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਆਈ.ਏ.ਐੱਸ. ਨੇ ਹਰੀ ਕੇ ਹੈੱਡ ਵਰਕਸ, ਗੁਰਦਿੱਤੀ ਵਾਲਾ ਹੈੱਡ ਤੋਂ ਇਲਾਵਾ ਫ਼ਿਰੋਜ਼ਪੁਰ ਫੀਡਰ ਅਤੇ ਸਰਹਿੰਦ ਫੀਡਰ ਨਹਿਰਾਂ ਦਾ ਦੌਰਾ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸ...
ਸ਼ਾਹਕੋਟ, 17 ਮਈ (ਜਸ਼ਨ)-ਸ਼ਾਹਕੋਟ ਜ਼ਿਮਨੀ ਚੋਣ ਜਿੱਥੇ ਕਾਂਗਰਸ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਮੁੱਛ ਦਾ ਸਵਾਲ ਬਣੀ ਹੋਈ ਹੈ, ਉੱਥੇ ਕਾਂਗਰਸ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਨੁੱਕੜ ਮੀਟਿੰਗਾਂ ਅਤੇ ਘਰ ਘਰ ਜਾ ਕੇ ਲੋਕਾਂ ਤੱਕ ਪਹੁੰਚ ਬਣਾਉਣ ਦੀ ਰਣਨੀਤੀ ਨੇ ਕਾਂਗਰਸ ਦੀ ਚੋਣ ਮੁਹਿੰਮ ਨੂੰ ਹਾਲ ਦੀ ਘੜੀ ਦੋ ਕਦਮ ਅੱਗੇ ਲੈ ਜਾਣ ਵਿਚ ਸਫਲਤਾ ਹਾਸਲ ਕੀਤੀ ਹੈ। ਮੋਗਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਰਵਿੰਦਰ ਸਿੰਘ...
ਸ਼ਾਹਕੋਟ ,17 ਮਈ (ਜਸ਼ਨ)-ਸ਼ਾਹਕੋਟ ਜਿਮਨੀ ਚੋਣ ਲਈ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਕਾਂਟੇ ਦੀ ਟੱਕਰ ਹੁਣ ਤੋਂ ਹੀ ਨਜ਼ਰ ਆਉਣ ਲੱਗੀ ਹੈ, ਜਦੋਂ ਦੋਨਾਂ ਪਾਰਟੀਆਂ ਨੇ ਸ਼ਾਹਕੋਟ ਹਲਕੇ ਨੂੰ 44 ਜ਼ੋਨਾਂ ’ਚ ਵੰਡਦਿਆਂ ਮੈਂਬਰ ਪਾਰਲੀਮੈਂਟ, ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਨੂੰ ਵੱਖ ਵੱਖ ਜ਼ੋਨਾਂ ਦੇ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਡਿੳੂਟੀਆਂ ਲਗਾ ਦਿੱਤੀਆਂ ਗਈਆਂ ਹਨ। ਹਲਕਾ ਧਰਮਕੋਟ ਤੋਂ ਵਿਧਾਇਕ ਅਤੇ ਕਾਂਗਰਸ ਦੇ ਪ੍ਰਭਾਵਸ਼ਾਲੀ ਸੀਨੀਅਰ ਆਗੂ ਸੁਖਜੀਤ ਸਿੰਘ ਕਾਕਾ ਲੋਹਗੜ...
ਸ਼ਾਹਕੋਟ,17 ਮਈ (ਜਸ਼ਨ)-ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਦਾ ਆਖਣਾ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਇਤਿਹਾਸਿਕ ਜਿੱਤ ਦਰਜ ਕਰੇਗੀ। ਸੂਬਾ ਸਕੱਤਰ ਮੰਗੇਵਾਲਾ ਨੇ ਅੱਜ ਸ਼ਾਹਕੋਟ ਵਿਖੇ ਕਾਂਗਰਸ ਦੇ ਮੁੱਖ ਚੋਣ ਦਫਤਰ ਤੋਂ ਵੱਖ ਵੱਖ ਪਿੰਡਾਂ ਲਈ ਚੋਣ ਪ੍ਰਚਾਰ ਵਾਸਤੇ ਰਵਾਨਾ ਹੋਣ ਮੌਕੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਿਸਾਨਾਂ ਦੀ ਜਿਣਸਾਂ...
ਮੋਗਾ,17 ਮਈ (ਜਸ਼ਨ): ਮੋਗਾ ਦੇ ਪਿੰਡ ਕਪੂਰੇ ਦੇ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ 17ਵੀਂ ਬਰਸੀ ਅਤੇ ਸ਼ਰਧਾਂਜਲੀ ਸਮਾਗਮ ਹਰ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਕਪੂਰੇ ਦੇ ਗੁਰੂਦੁਆਰਾ ਗੋਬਿੰਦਗੜ ਸਾਹਿਬ ਵਿਖੇ ਸ਼ਹੀਦ ਦੇ ਪਰਿਵਾਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 27 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹੀਦ ਹੌਲਦਾਰ ਅਵਤਾਰ...
ਫ਼ਿਰੋਜ਼ਪੁਰ 17 ਮਈ 2018 (ਪੰਕਜ ਕੁਮਾਰ ) ਪੰਜਾਬ ਦੇ ਨੌਜਵਾਨਾਂ ਦੇ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ ਪਾਈਟ ਸੈਂਟਰ) ਪਿੰਡ ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਵਿਖੇ ਅਗਸਤ ਮਹੀਨੇ ਵਿਚ ਹੋਣ ਵਾਲੀ ਭਾਰਤੀ ਫ਼ੌਜ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਫ਼ਰੀ ਟ੍ਰੇਨਿੰਗ 28 ਮਈ 2018 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ, ਫ਼ਰੀਦਕੋਟ, ਮੁਕਤਸਰ ਜ਼ਿਲ੍ਹੇ ਦੀ ਮੁਕਤਸਰ ਤਹਿਸੀਲ ਅਤੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਜਲਾਲਾਬਾਦ ਤਹਿਸੀਲ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਨੌਜਵਾਨਾਂ ਨੂੰ...

Pages