News

ਚੰੰਡੀਗੜ, 4 ਅਗਸਤ:(ਜਸ਼ਨ): ਸੂਬੇ ਵਿੱਚ ਮਿਲਾਵਟੀ ਤੇ ਨਕਲੀ ਦੁੱਧ ਬਣਾਉਣ ਅਤੇ ਅਜਿਹੇ ਦੁੱਧ ਤੋਂ ਖਾਧ ਪਦਾਰਥ ਬਣਾਉਣ ਵਾਲੇ ਕਾਰੋਬਾਰੀਆਂ ਨੂੰ ਠੱਲ ਪਾਉਣ ਲਈ, ਪੰਜਾਬ ਦੇ ਨਵ-ਨਿਯੁਕਤ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਸ੍ਰੀ ਕੇ.ਐਸ. ਪੰਨੂ ਵੱਲੋਂ 22 ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਮੁੱਚੇ ਸੂਬੇ ਦੇ ਦੁੱਧ ਸੰਸਥਾਨਾਂ ਤੇ ਛਾਪੇਮਾਰੀ ਕਰਕੇ ਮਿਲਾਵਟਖੋਰੀ ਅਤੇ ਦੁੱਧ ਨਾਲ ਸਬੰਧਤ ਹੋਰ ਬੇਨਿਯਮੀਆਂ ਨੂੰ ਜੜੋਂ ਖ਼ਤਮ ਕੀਤਾ ਜਾ ਸਕੇ। ਪਿਛਲੇ 24 ਘੰਿਟਆਂ ਵਿੱਚ ਇਨਾਂ...
ਮੋਗਾ 4 ਅਗਸਤ (ਜਸ਼ਨ) : ਜਾਗੋ ਵੈਲਫੇਅਰ ਸੁਸਾਇਟੀ, ਜੀਰਾ ਰੋਡ ਮੋਗਾ ਵੱਲੋਂ ਸਿਹਤ ਵਿਭਾਗ ਮੋਗਾ ਦੇ ਸਹਿਯੋਗ ਨਾਲ ਉਤਰੀ ਸੂਰਜ ਨਗਰ, ਗੁਰੂ ਅੰਗਦ ਦੇਵ ਨਗਰ, ਜੀਰਾ ਰੋਡ ਅਤੇ ਨਹਿਰ ਦੇ ਨਾਲ ਨਾਲ ਬਣੀਆਂ ਝੁੱਗੀਆਂ ਵਿੱਚ ਡੇਂਗੂ, ਮਲੇਰੀਆ ਸਬੰਧੀ ਜਾਗਰੂਕਤਾ ਪੈਦਾ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਸੁਸਾਇਟੀ ਮੈਂਬਰਾਂ ਨੇ ਅੱਜ ਸਿਹਤ ਵਿਭਾਗ ਮੋਗਾ ਤੋਂ ਪ੍ਾਪਤ ਕੀਤੀਆਂ ਫਲੈਕਸਾਂ ਸਾਂਝੀਆਂ ਢੁਕਵੀਆਂ ਥਾਵਾਂ ਤੇ ਲਗਾਈਆਂ ਗਈਆਂ ਅਤੇ ਪੋਸਟਰ ਲਗਾਏ ਗਏ । ਸੁਸਾਇਟੀ ਮੈਂਬਰਾਂ...
ਸਮਾਲਸਰ, 04 ਅਗਸਤ (ਗਗਨਦੀਪ ਸ਼ਰਮਾ)- ਸਮਾਲਸਰ ਤੇ ਰੋਡੇ ਪਿੰਡ ਦੀਆਂ ਹੱਦਾਂ ਵਿਚਕਾਰ ਵਸਿਆ ਪਿੰਡ ਗੁਰੂ ਤੇਗ ਬਹਾਦਰ ਗੜ ਵਿਕਾਸ ਦੀ ਦੌੜ ਵਿੱਚ ਕਾਫੀ ਪਿੱਛੇ ਰਹਿ ਚੁੱਕਿਆ ਹੈ। ਜਿਲੇ ਦੇ ਵਿਕਸਿਤ ਪਿੰਡਾਂ ਦੀ ਬਰਾਬਰੀ ਕਰਨ ਲਈ ਜਰੂਰੀ ਹੈ ਕਿ ਇਸ ਵਾਰ ਗੁਰੂ ਤੇਗ ਬਹਾਦਰ ਗੜ ਦੀ ਵਾਗਡੋਰ ਕਿਸੇ ਨੌਜਵਾਨ ਤੇ ਹਿੰਮਤੀ ਆਗੂ ਨੂੰ ਦਿੱਤੀ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਯੂਥ ਕਾਂਗਰਸੀ ਆਗੂ ਰਣਜੋਧ ਸਿੰਘ ਨੀਟੂ ਬਰਾੜ ਨੇ ਕਿਹਾ ਕਿ ਮੇਰੀ ਦਿਲੀ ਇੱਛਾ ਤੇ ਮਜਬੂਤ ਸੋਚ...
ਫਿਰੋਜ਼ਪੁਰ,4 ਅਗਸਤ (ਪੰਕਜ ਕੁਮਾਰ): ਪੰਜਾਬ ਸਰਕਾਰ ਵਲੋਂ ਪੰਜਾਬ ਵਿਚੋਂ ਨਸ਼ੇ ਦਾ ਖਾਤਮਾ ਕਰਨ ਲਈ ਜਿੱਥੇ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਹੈ ਉਥੇ ਹੀ ਸਥਾਨਕ ਸਰਕਾਰਾਂ ਵਲੋਂ ਨਸ਼ੇ ਨੂੰ ਰੋਕਣ ਅਤੇ ਨਸ਼ਾ ਕਰਨ ਵਾਲਿਆਂ ਨੂੰ ਨਸ਼ੇ ਤੋਂ ਛੁਟਕਾਰਾ ਦਿਵਾਉਣ ਲਈ ਨਸ਼ਾ ਛੁਡਾਓ ਕੇਂਦਰਾਂ ਵਿਚ ਇਲਾਜ ਦੀ ਸੁਵਿਧਾ ਵੀ ਦਿੱਤੀ ਜਾ ਰਹੀ । ਇਸ ਤੋਂ ਇਲਾਵਾ ਸਰਕਾਰ ਵੱਲੋਂ ਸਮੇਂ ਸਮਂੇ ‘ਤੇ ਨਸ਼ੇ ਦੀ ਰੋਕਥਾਮ ਅਤੇ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਲਈ ਕਈ ਅਹਿਮ ਉਪਰਾਲੇ ਵੀ ਕੀਤੇ ਜਾ...
ਕੋਟਕਪੂਰਾ, 4 ਅਗਸਤ (ਟਿੰਕੂ ਪਰਜਾਪਤੀ) :- ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸੱਭਿਆਚਾਰਕ, ਵਾਤਾਵਰਣ ਅਤੇ ਖੇਡਾਂ ਦੇ ਖੇਤਰ ’ਚ ਉਤਸ਼ਾਹਿਤ ਕਰਨ ਲਈ ਸਨਮਾਨ ਸਮਾਰੋਹ ਕਰਦੀ ਆ ਰਹੀ ਜਥੇਬੰਦੀ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਦਬਾਜਾ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਛੇਵੀਂ ਤੋਂ ਬਾਰਵੀਂ ਤੱਕ ਦੇ 21 ਬੱਚਿਆਂ ਦੇ...
ਕੋਟਕਪੂਰਾ,4 ਅਗਸਤ (ਟਿੰਕੂ ਪਰਜਾਪਤੀ) :- ਨੇੜਲੇ ਪਿੰਡ ਮੌੜ ਵਿਖੇ ਸਮਾਜਸੇਵੀ ਨੰਬਰਦਾਰ ਕੁਲਦੀਪ ਸਿੰਘ (ਰਾਣਾ ਮੌੜ) ਵੱਲੋਂ ਸ਼ਹੀਦ ਭਗਤ ਸਿੰਘ ਕਲੱਬ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਕਰਵਾਏ ਗਏ ਨਸ਼ਾ ਵਿਰੋਧੀ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਭਾਂਵੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਵੱਲੋਂ ਨਸ਼ਾ ਤਸਕਰਾਂ, ਨਸ਼ੇੜੀਆਂ ਅਤੇ ਇਹਨਾ ਦੀ ਸਰਪ੍ਰਸਤੀ ਕਰਨ ਵਾਲਿਆਂ ਨੂੰ...
ਮੋਗਾ,3 ਅਗਸਤ (ਜਸ਼ਨ): ਦਲ ਖਾਲਸਾ ਜਥੇਬੰਦੀ ਵੱਲੋਂ ਅੱਜ ਮੋਗਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਬੀਤੇ 7 ਦਹਾਕਿਆਂ ਤੋਂ ਸਿੱਖਾਂ ਉੱਤੇ ਹੋ ਰਹੇ ਅੱਤਿਆਚਾਰ ਦਿੱਲੀ ਦੇ ਸਿਆਸੀ ਗਲਬੇ ਅਤੇ ਸਿੱਖੀ ਹੱਕਾਂ ਦੇ ਹਨਣ ਵਿਰੁੱਧ ਦਲ ਖਾਲਸਾ ਵੱਲੋਂ ਮੋਗਾ ਵਿਖੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਇਕ ਰੋਹ ਭਰਪੂਰ ਮੁਜ਼ਾਹਰਾ ਕੀਤਾ ਜਾਵੇਗਾ। ਇਹ ਮੁਜ਼ਾਹਰਾ 15 ਅਗਸਤ ਨੂੰ ਮੋਗਾ ਦੇ ਮੇਨ ਚੌਂਕ ਵਿਖੇ ਆਯੋਜਿਤ ਕੀਤਾ ਜਾਵੇਗਾ। ਜੱਥੇਬੰਦੀ...
ਮੋਗਾ,3 ਅਗਸਤ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਵਿਖੇ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਦਾ ਅੱਖਾਂ ਅਤੇ ਦੰਦਾਂ ਦਾ ਚੈਕਅਪ ਕੀਤਾ ਗਿਆ। ਇਸ ਚੈਕਅਪ ਲਈ ਡਾ. ਅਜੈ ਸੂਦ ਅਤੇ ਉਨਾਂ ਦੀ ਸਾਰੀ ਟੀਮ ਨੇ ਬੱਚਿਆਂ ਦਾ ਮੁਆਇਨਾ ਕੀਤਾ। ਇਸ ਸਕੀਮ ਦੇ ਤਹਿਤ 0-6 ਸਾਲ ਦੇ ਬੱਚਿਆਂ ਦੀ ਸਕਰੀਨਿੰਗ ਕਰਨਾ ਸੀ। ਇਸ ਵਿਚ ਬੱਚਿਆਂ ਦਾ ਕੱਦ ਵੀ ਮਿਣਿਆ ਗਿਆ ਅਤੇ ਉਨਾਂ ਦਾ ਭਾਰ ਵੀ ਤੋਲਿਆ ਗਿਆ। ਕਈ...
ਮੋਗਾ,3 ਅਗਸਤ (ਜਸ਼ਨ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਨਵੇਂ ਚੁਣੇ ਗਏ ਪ੍ਰਧਾਨ ਦਰਸ਼ਨ ਗਰਗ ਨੇ ਪ੍ਰਧਾਨ ਦਾ ਅਹੁਦਾ ਸੰਭਾਲਿਆ। ਉਨਾਂ ਦੇ ਨਾਲ ਉਨਾ ਦੀ ਬਾਕੀ ਟੀਮ ਵਿਚ ਲਾਇਨ ਦੀਪਕ ਜਿੰਦਲ ਨੇ ਸੈਕਟਰੀ ਅਤੇ ਲਾਇਨ ਰਾਜਨ ਗਰਗ ਨੇ ਕੈਸ਼ੀਅਰ ਦਾ ਅਹੁਦਾ ਸੰਭਾਲਿਆ। ਇਸ ਪ੍ਰੋਗਰਾਮ ਵਿਚ ਚੀਫ ਗੈਸਟ ਦੀ ਭੂਮਿਕਾ ਲਾਇਨ ਬਰਿੰਦਰ ਸਿੰਘ ਜੌਹਲ ਨੇ ਨਿਭਾਈ, ਜੋ ਲਾਇਨਜ਼ ਕਲੱਬ ਐਮ.ਜੇ.ਐਫ. 321 ਦੇ ਜਿਲਾ ਗਵਰਨਰ ਹਨ। ਉਨਾਂ ਸਾਰੇ ਆਏ ਮੈਂਬਰਾਂ ਨੂੰ ਉਨਾਂ ਦੇ ਅਹੁਦੇ ਦੀ ਸਹੁੰ ਚੁਕਵਾਈ। ਇਸ ਵਿਚ...
ਫਿਰੋਜ਼ਪੁਰ 3 ਅਗਸਤ ( ਪੰਕਜ ਕੁਮਾਰ, ): ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਵਲੋਂ ਅੱਜ ਆਪਣੀ ਫਿਰੋਜ਼ਪੁਰ ਫੇਰੀ ਦੌਰਾਨ ਜਿਲਾ ਪ੍ਰਸ਼ਾਸ਼ਨ ਦੇ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਕਰਵਾਏ ਗਏ ਵਿਸ਼ੇਸ਼ ਸਮਾਗਮ ''ਨਸ਼ਾ ਮੁਕਤ ਤੰਦਰੁਸਤ ਪੰਜਾਬ'' ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਸ਼ਿਕਾਇਤ ਮਿਲਣ ਤੇ ਫਿਰੋਜ਼ਪੁਰ-ਮੋਗਾ ਰੋਡ ਤੇ ਪੈਂਦੇ ਇਕ ਪ੍ਰਾਈਵੇਟ ਹੰਸਰਾਜ ਮਲਟੀ ਸਪੈਸ਼ਲਿਟੀ ਹਸਪਤਾਲ ਅਤੇ ਨਸ਼ਾ ਛਡਾਓ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ l ਇਸ ਮੌਕੇ ਉਨ੍ਹਾਂ ਦੇ ਨਾਲ ਫਿਰੋਜ਼ਪੁਰ...

Pages