News

ਚੰਡੀਗੜ, 01 ਅਗਸਤ: (ਜਸ਼ਨ):ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਦਫ਼ਤਰ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਈ.ਵੀ.ਐਮ. ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਜਿਸ ਵਿੱਚ ਰਾਜ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਅਤੇ ਵਧੀਕ ਜ਼ਿਲਾ ਚੋਣ ਅਫ਼ਸਰਾਂ ਵੱਲੋਂ ਭਾਗ ਲਿਆ ਗਿਆ।ਵਰਕਸ਼ਾਪ ਨੂੰ ਈ.ਵੀ.ਐਮ. ਸਬੰਧੀ ਸਲਾਹਕਾਰ ਸ੍ਰੀ ਵਿਪਨ ਕਟਾਰਾ, ਸ੍ਰੀ ਰਘਵਿੰਦਰ ਅਚਾਰੀਆ (ਐਨ ਐਲ ਐਮ ਟੀ) ਨੇ ਸੰਬੋਧਨ ਕੀਤਾ ਅਤੇ ਇਲੈਕਟ੍ਰੋਨਿਕ ਵੋਟਿੰਗ...
ਬਾਘਾ ਪੁਰਾਣਾ,1 ਅਗਸਤ (ਰਣਵਿਜੇ ਸਿੰਘ ਚੌਹਾਨ) :ਅੱਜ ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਪਿੰਡਾਂ ਵਿੱਚਲੇ ਸਾਂਝ ਕੇਂਦਰਾਂ ਵਾਲੀ ਚਰਚਾ ਤੇ ਰੋਕ ਲਗਾਉਂਦਿਆਂ ਤਿੰਨਾਂ ਪਿੰਡਾਂ ਲਈ ਇਕੱਠੇ ਇੱਕ ਜਗ੍ਹਾ ਸਰਕਾਰੀ ਕੰਮਾਂ ਦੇ ਲਈ ਕੈਂਪ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ । ਇਸੇ ਲੜੀ ਤਹਿਤ ਅੱਜ ਪਿੰਡ ਬੰਬੀਹਾ ਭਾਈ ਦੇ ਭਾਈ ਬਹਿਲੋ ਦੀਵਾਨ ਹਾਲ ਵਿਚ ਪਿੰਡ ਚੀਦਾ ,ਵਾਂਦਰ ਤੇ ਸਥਾਨਕ ਪਿੰਡ ਦੇ ਲੋਕਾਂ ਲਈ ਸਰਕਾਰੀ ਸੇਵਾਵਾਂ ਦੇਣ ਲਈ ਵੱਖ ਵੱਖ ਮਹਿਕਮਿਆਂ ਦੇ ਅਫਸਰਾਂ ਨੇ ਆਪਣੀ ਹਾਜ਼ਰੀ...
ਕੋਟਕਪੂਰਾ, 1 ਅਗਸਤ (ਟਿੰਕੂ ਪਰਜਾਪਤੀ) :- ਸਰਕਾਰੀ ਸਕੂਲਾਂ ਦੇ ਪੜਾਈ ’ਚ ਹੁਸ਼ਿਆਰ ਤੇ ਹੋਣਹਾਰ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਵਾਤਾਵਰਣ, ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ’ਚ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਸੰਸਥਾ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਵੱਲੋਂ ਨੇੜਲੇ ਪਿੰਡ ਕੋਹਾਰਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਛੇਵੀਂ ਤੋਂ ਬਾਰਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ 21 ਵਿਦਿਆਰਥੀ/ਵਿਦਿਆਰਥਣਾ ਦੇ...
ਲੋਪੋਂ ,1 ਅਗਸਤ (ਅਰਮੇਜ ਸਿੰਘ ਲੋਪੋਂ): ਇਤਿਹਾਸਿਕ ਪਿੰਡ ਲੋਪੋਂ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਸਲਾਨਾ ਧਾਰਮਿਕ ਜੋੜ ਮੇਲਾ ਅੱਜ ਤੋਂ ਸੁਰੂ ਹੋ ਗਿਆਂ ਹੈ ਜਿਸ ਵਿਚ ਅੱਜ ਗੁਰਦੁਆਰਾ ਪਾ:6 ਵੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆਂ ਹੇਠ ਅਤੇ ਪੰਜ ਪਿਆਰਿਆ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਗਤਖਾ ਪਾਰਟੀਆਂ ਫੌਜੀ ਬੈਂਡ, ਸਕੂਲੀ ਬੱਚਿਆਂ ਤੋਂ ਇਲਾਵਾ ਕੀਰਤਨੀ ਜੱਥੇ...
ਮੋਗਾ, 1 ਅਗਸਤ (ਜਸ਼ਨ): -ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਅੰਤਰ ਰਾਸ਼ਟਰੀ ਦੋਸਤੀ ਦਿਵਸ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ। ਉਹਨਾਂ ਬੱਚਿਆ ਨੂੰ ਸੰਬੋਧਨ ਕਰਦੇ ਦੋਸਤੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਕ ਸੱਚਾ ਦੋਸਤ ਉਹੀਂ ਹੁੰਦਾ ਹੈ ਜੋ ਹਰ ਦੁੱਖ-ਸੁੱਖ ਵਿਚ ਕੰਮ ਆਉਦਾ ਹੈ। ਇਸ ਦੌਰਾਨ ਬੱਚਿਆ ਨੇ ਇਕ-ਦੂਜੇ ਦੇ ਹੱਥਾਂ ਵਿਚ ਬੈਂਡ ਬੰਨ ਕੇ ਸਾਰਿਆ...
ਮੋਗਾ, 1 ਅਗਸਤ (ਜਸ਼ਨ)-ਸਥਾਨਕ ਮਾਉਟ ਲਿਟਰਾ ਜ਼ੀ ਸਕੂਲ ਵਿਚ ਅੱਜ ਗ੍ਰੀਨ ਦਿਵਸ ਤੇ ਸਮਾਗਮ ਦਾ ਆਯੋਜਨ ਕਰਕੇ ਜਿੱਥੇ ਪ੍ਰਬੰਧਕਾਂ ਵੱਲੋਂ ਬੱਚਿਆਂ ਨੂੰ ਰੰਗਾਂ ਦੀ ਮਹੱਤਤਾ ਦੇ ਜੀਵਨ ਤੇ ਪ੍ਰਭਾਵ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਬੱਚਿਆਂ ਨੂੰ ਹਰੀ ਸਬਜੀਆਂ ਦਾ ਸੇਵਨ ਕਰਕੇ ਸਿਹਤਮੰਦ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਸਕੂਲ ਨੂੰ ਹਰੇ ਰੰਗ ਦੀ ਥੀਮ ਨਾਲ ਖੂਬਸੂਰਤ ਡੰਗ ਨਾਲ ਸਜਾਇਆ ਗਿਆ ਅਤੇ ਸਾਰੀਆਂ ਕਲਾਸਾਂ ਦੇ ਵਿਦਿਆਰਥੀ ਹਰੇ ਰੰਗ ਦੇ ਕੱਪੜੇ ਪਾ ਕੇ ਸਮਾਗਮ ਵਿਚ ਸਾਮਲ...
ਬੱਧਣੀ ਕਲਾਂ,1 ਅਗਸਤ (ਅਰਮੇਜ ਸਿੰਘ ਲੋਪੋਂ): ਮੋਗਾ ਜ਼ਿਲੇ ਦੇ ਕਸਬੇ ਬੱਧਣੀ ਕਲਾਂ ਦੇ ਆਰ ਐੱਮ ਪੀ ਡਾਕਟਰ ਦੀ ਹੱਤਿਆ ਹੋ ਜਾਣ ਨਾਲ ਇਲਾਕੇ ਵਿਚ ਸਹਿਮ ਦੀ ਲਹਿਰ ਫੈਲ ਗਈ। ਬੱਧਨੀ ਕਲਾਂ ‘ਚ ਪ੍ਰਾਈਵੇਟ ਪ੍ਰੈਕਟਿਸ ਕਰਦੇ ਆਰ.ਐਮ.ਪੀ ਡਾਕਟਰ ਮਨਦੀਪ ਸਿੰਘ ਜੋ ਗੁਰਦੁਆਰਾ ਭਿੰਡਰਾਂ ਵਾਲੇ ਦੇ ਨਜਦੀਕ ਆਪਣਾ ਕਲੀਨਿਕ ਚਲਾਉਦਾ ਹੈ ਨੂੰ ਅੱਜ ਸ਼ਵੇਰੇ ਪੰਜ ਵਜੇ ਘਰੋ ਅਣਪਛਾਤੇ ਵਿਅਕਤੀ ਦਵਾਈ ਲੈਣ ਦੇ ਬਹਾਨੇ ਲੈ ਕੇ ਗਏ ਜਿਨਾ ਕੱਚਾ ਮੀਨੀਆਂ ਰੋਡ ‘ਤੇ ਪਿੰਡ ਲੋਪੋਂ ਦੇ ਕਿਸਾਨ ਨੱਥਾ ਸਿੰਘ...
ਫਿਰੋਜ਼ਪੁਰ 31 ਜੁਲਾਈ (ਪੰਕਜ ਕੁਮਾਰ,):ਅਜਕਲ ਬਦਮਾਸ਼ਾਂ ਦੇ ਹੌਸਲੇ ਇਨੇ ਕੁ ਬੁਲੰਦ ਹੋ ਚੁਕੇ ਹਨ ਕਿ ਉਨ੍ਹਾਂ ਨੂੰ ਹੁਣ ਕਾਨੂੰਨ ਦਾ ਵੀ ਡਰ ਨਹਿਸ ਰਿਹਾ ਕੁਜ ਅਜਿਹਾ ਹੀ ਹਾਲ ਵੇਖਣ ਨੂੰ ਮਿਲ ਰਿਹਾ ਹੈ ਸਰਹਦੀ ਜਿਲਾ ਫਿਰੋਜ਼ਪੁਰ ਵਿਖੇ ਜਿਥੇ ਕਿ ਬੀਤੇ ਦਿਨ ਸ਼ਹਿਰ ’ਚ 3 ਹਥਿਆਰਬੰਦ ਮੋਟਰਸਾਈਕਲ ਸਵਾਰ ਲਡ਼ਕਿਆਂ ਨੇ ਸ਼ਰੇਆਮ ਦਿਨ ਦਿਹਾੜੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਨੇੜੇ ਕੇ. ਡੀ. ਹਸਪਤਾਲ ਦੇ ਨਜ਼ਦੀਕ ਫਾਇਰਿੰਗ ਕੀਤੀ ਅਤੇ ਇਸ ਫਾਇਰਿੰਗ ਦੌਰਾਨ ਇਕ ਨੌਜਵਾਨ ਬੁਰੀ ਤਰਾਂ ਨਾਲ...
ਚੰਨੂਵਾਲਾ (ਮੋਗਾ) 31 ਜੁਲਾਈ(ਜਸ਼ਨ): ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੀ ਅਦੁੱਤੀ ਤੇ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਕਰਨਵੀਰ ਸਿੰਘ ਇੰਦੋਰਾ ਮੈਂਬਰ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਨੇ ਹਲਕਾ ਬਾਘਾਪੁਰਾਣਾ ਦੇ ਪਿੰਡ ਚੰਨੂਵਾਲਾ ਵਿਖੇ ਆਦਿ ਧਰਮ ਸਮਾਜ ਭਾਰਤ (ਆਧਸ) ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਪੁਰਬ ‘ਤੇ ਕਰਵਾਏ ਗਏ ਚੇਤਨਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਸ੍ਰੀ ਕਰਨਵੀਰ...
ਬਾਘਾਪੁਰਾਣਾ, 31 ਜੁਲਾਈ (ਪੱਤਰ ਪ੍ਰਰੇਰਕ)- ਨਸ਼ਾ ਵਿਰੋਧੀ ਟਾਸਕ ਫੋਰਸ ਬਾਘਾਪੁਰਾਣਾ ਵੱਲੋਂ ਨਸ਼ਿਆ ਵਿਰੋਧੀ ਸੈਮੀਨਾਰ ਅਤੇ ਨਸ਼ਾ ਛੁਡਾਊ ਕੈਂਪ ਭਲਕੇ ਪਿੰਡ ਭਲੂਰ ਦੇ ਗੁਰਦੁਆਰਾ ਸੁੱਖ ਸਾਹਿਬ (ਨੇੜੇ ਪੰਜਾਬ ਐਂਡ ਸਿੰਧ ਬੈਂਕ) ਚ 2 ਅਗਸਤ ਨੂੰ ਸ਼ਾਮ ਚਾਰ ਵਜੇ ਲਗਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਸ਼ਾ ਵਿਰੋਧੀ ਟਾਸਕ ਫੋਰਸ ਬਾਘਾਪੁਰਾਣਾ ਦੇ ਕੋਆਰਡੀਨੇਟਰ ਰਾਜਵੀਰ ਸਿੰਘ ਭਲੂਰੀਏ ਨੇ ਦੱਸਿਆ ਕਿ ਇਸ ਸੈਮੀਨਾਰ ਵਿੱਚ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਮੋਗਾ ਸ:...

Pages