News

ਭਲੂਰ, 3 ਅਗਸਤ (ਜਸਵੰਤ ਗਿੱਲ )-ਬਲਾਕ ਟਾਸਕ ਫੋਰਸ ਬਾਘਾਪੁਰਾਣਾ ਵੱਲੋਂ ਬਲਾਕ ਕੋਆਰਡੀਨੇਟਰ ਰਾਜਵੀਰ ਸਿੰਘ ਭਲੂਰੀਏ ਦੀ ਅਗਵਾਈ ਵਿੱਚ ਪਿੰਡ ਭਲੂਰ ਦੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਵਿਖੇ ਲਗਾਇਆ ਗਿਆ ਨਸ਼ਿਆ ਸਬੰਧੀ ਜਾਗਰੂਕਤਾ ਕੈਂਪ ਸਫਲਤਾ ਪੂਰਵਿਕ ਸਮਾਪਤ ਹੋਇਆ। ਕੈਂਪ ਵਿੱਚ ਜਿੱਥੇ ਬਲਾਕ ਬਾਘਾਪੁਰਾਣਾ ਦੇ ਵੱਖ ਵੱਖ ਪਿੰਡਾਂ ਤੋਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ,ਕਲੱਬਾਂ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਹੀ ਮੁੱਖ ਮਹਿਮਾਨ ਦੇ ਤੌਰ ਤੇ ਮੋਗਾ ਜਿਲੇ ਦੇ ਸੀਨੀਅਰ...
ਮੋਗਾ,2 ਅਗਸਤ (ਜਸ਼ਨ): ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਮਾਮਲੇ ਵਿਚ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੂੰ ਮੋਹਾਲੀ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕੀਤੇ ਜਾਣ ਨਾਲ ਜ਼ਿਲੇ ‘ਚ ਖ਼ੁਸ਼ੀ ਦੀ ਲਹਿਰ ਹੈ । ਜੱਥੇਦਾਰ ਦੇ ਇਸ ਕੇਸ ‘ਚੋਂ ਬਰੀ ਹੋਣ ਦੀ ਖੁਸ਼ੀ ਨਾਲ ਅਕਾਲੀ ਖੇਮਿਆਂ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਸ਼ੋ੍ਰਮਣੀ ਅਕਾਲੀ ਦਲ ਤੇ ਆਗੂਆਂ ਵੱਲੋਂ ਆਪਣੇ ਆਪਣੇ ਇਲਾਕਿਆਂ ਵਿਚ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ । ਜਿੱਥੇ ਕੱਲ ਨਿਹਾਲ ਸਿੰਘ ਵਾਲਾ ਵਿਖੇ ਚੇਅਰਮੈਨ...
ਅੰਬਾਲਾ ,2 ਅਗਸਤ (ਪੱਤਰ ਪਰੇਰਕ): ਅੰਬਾਲਾ ਸ਼ਹਿਰ ਦੇ ਜੱਗੀ ਕਾਲੌਨੀ ਫੇਜ਼-2 ਵਿਖੇ ਇਕ ਕਲਯੁੱਗੀ ਪਿਤਾ ਨੇ ਚਾਕੂ ਨਾਲ ਹਮਲਾ ਕਰਕੇ ਆਪਣੇ 17 ਸਾਲਾ ਬੇਟੇ ਦੀ ਹੱਤਿਆ ਕਰ ਦਿੱਤੀ। ਹੱਤਿਆ ਦੇ ਬਾਅਦ ਦੋਸ਼ੀ ਪਿਤਾ ਜ਼ੋਰਾਵਰ ਸਿੰਘ ਫਰਾਰ ਹੋ ਗਿਆ। ਥਾਣਾ ਬਲਦੇਵ ਨਗਰ ਵਿਚ ਮਿ੍ਰਤਕ ਦੀ ਮਾਤਾ ਕੁਲਵਿੰਦਰ ਕੌਰ ਦੀ ਸ਼ਿਕਾਇਤ ਤੇ ਉਸ ਦੇ ਪਤੀ ਜ਼ੋਰਾਵਰ ਸਿੰਘ ਦੇ ਖਿਲਾਫ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜ਼ੋਰਾਵਰ...
ਮੋਗਾ,2 ਅਗਸਤ (ਜਸ਼ਨ) : ਸਿਹਤ ਵਿਭਾਗ ਮੋਗਾ ਵੱਲੋਂ ਪੰਜਾਬ ਰੋਡਵੇਜ਼ ਮੋਗਾ ਵਿੱਚ ਸਫਾਈ ਦੇ ਬਦਤਰ ਹਾਲਾਤਾਂ ਨੂੰ ਦੇਖ ਕੇ ਸਫਾਈ ਕਰਵਾਉਣ ਦਾ ਨੋਟਿਸ ਜਾਰੀ ਕੀਤੇ ਨੂੰ ਦੋ ਹਫਤੇ ਤੋਂ ਜਿਆਦਾ ਦਾ ਸਮਾਂ ਹੋ ਚੁੱਕਾ ਹੈ ਪਰ ਸਫਾਈ ਦੇ ਹਾਲਾਤ ਸੁਧਰਨ ਦੀ ਬਜਾਏ ਪਹਿਲਾਂ ਨਾਲੋਂ ਵੀ ਬਦਤਰ ਹੋ ਚੁੱਕੇ ਹਨ । ਅੱਜ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਫਿਰ ਪੰਜਾਬ ਰੋਡਵੇਜ਼ ਵਰਕਸ਼ਾਪ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਕਰੀਬ 300...
ਮੋਗਾ, 2 ਅਗਸਤ (ਜਸ਼ਨ )-ਸਥਾਨਕ ਓਜ਼ੋਨ ਕੌਂਟੀ ਕਾਲੋਨੀ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਨੀਲੇ ਰੰਗ ਬਾਰੇ ਜਾਣਕਾਰੀ ਦੇਣ ਲਈ ਬਲੂ ਡੇ ਮਨਾਇਆ ਗਿਆ। ਇਸ ਦੌਰਾਨ ਸਕੂਲ ਨੂੰ ਨੀਲੇ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸ ਮੌਕੇ ਸਾਰੇ ਬੱਚੇ ਅਤੇ ਅਧਿਆਪਕਾਂ ਨੇ ਨੀਲੇ ਰੰਗ ਦੀਆਂ ਪੌਸ਼ਾਕਾਂ ਪਹਿਨੀਆਂ ਹੋਈਆਂ ਸਨ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਵੱਖ ਵੱਖ ਰੰਗਾਂ ਦੀ ਪਹਿਚਾਣ ਕਰਵਾਉਣ ਅਤੇ ਜ਼ਿੰਦਗੀ ਵਿਚ...
ਮੋਗਾ 2 ਅਗਸਤ:(ਜਸ਼ਨ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ‘ ਅਧੀਨ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਸ੍ਰੀ ਪ੍ਰਵੀਨ ਕੁਮਾਰ ਥਿੰਦ, ਵਧੀਕ ਡਾਇਰੈਕਟਰ ਸ. ਮੋਹਣਬੀਰ ਸਿੰਘ ਸਿੱਧੂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸਰਕਾਰੀ ਬਹੁ-ਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ ਵਿਖੇ ਜਾਗਰੂਕਤਾ...
ਕੋਟਈਸੇਖਾਂ,2 ਅਗਸਤ (ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੰਕੈਡਰੀ ਸਕੂਲ ਕੋਟ-ਈਸੇ-ਖਾਂ ਵਿਖੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਨੇ ਵਾਤਾਵਰਣ ਦਿਵਸ ਮਨਾਇਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ੁੱਧ ਹਵਾ ਅਤੇ ਪਾਣੀ ਸਾਡੇ ਜੀਵਨ ਦਾ ਆਧਾਰ ਹਨ ਪਰ ਅਫਸੋਸ ਦੀ ਗੱਲ ਹੈ ਕਿ ਅੱਜ ਇਹ ਦੋਵੇਂ ਹੀ ਤੱਤ ਗੰਧਲੇ ਹੋ ਚੁੱਕੇ ਹਨ। ਅੱਜ ਦੇ ਸਮੇਂ ਵਿੱਚ ਵਾਤਾਵਰਣ ਪ੍ਰਦੂਸ਼ਣ ਇਸ ਹੱਦ ਤੱਕ ਵੱਧ ਗਿਆ ਹੈ ਕਿ ਆਉਣ...
ਨਿਹਾਲ ਸਿੰਘ ਵਾਲਾ, 2 ਅਗਸਤ (ਪੱਤਰ ਪਰੇਰਕ)-ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰ ਮਨੀਸ਼ਾ ਗੋਇਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਸ ਦਾ ਨੌਜਵਾਨ ਭਰਾ ਸੋਨੂੰ ਪੁੱਤਰ ਅਜੀਤਪਾਲ ਗੋਇਲ ਪਲਾਈਵਾਲੇ ਦਾ ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ। ਸੋਨੂੰ ਨਮਿਤ ਪਾਠ ਦਾ ਭੋਗ 5 ਅਗਸਤ ਦਿਨ ਐਤਵਾਰ ਨੂੰ ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਵਿਖੇ 11 ਤੋਂ 1 ਵਜੇ ਤੱਕ ਪਵੇਗਾ। ਸਮੂਹ ਪੱਤਰਕਾਰ ਭਾਈਚਾਰਾ ਤੇ ਰਾਜਨੀਤਕ ਸਮਾਜਸੇਵੀ ਸ਼ਖਸੀਅਤਾਂ ਨੇ ਮਨੀਸ਼ਾ ਗੋਇਲ ਪਰਿਵਾਰ ਨਾਲ ਦੁੱਖ...
ਬਠਿੰਡਾ,2 ਅਗਸਤ (ਪੱਤਰ ਪਰੇਰਕ) -ਅੱਜ ਬਠਿੰਡਾ ਵਿਖੇ ਖਹਿਰਾ ਦੇ ਹੱਕ ਵਿਚ ਹੋਈ ਮਹਾਂ ਰੈਲੀ ਨੇ ਨਵੀਂ ਪਾਰਟੀ ਬਣਾਉਣ ਦੇ ਸੰਕੇਤ ਵੀ ਦੇ ਦਿੱਤੇ ਨੇ। ਪੰਜਾਬ ਵਿਧਾਨ ਸਭਾ ਦੇ ਆਮ ਆਦਮੀ ਪਾਰਟੀ ਤੋਂ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਬਠਿੰਡਾ ਰੈਲੀ ‘ਚ ਹੋਈ ਅੱਜ ਦੀ ਮਹਾਂ ਰੈਲੀ ’ਚ ਖਹਿਰਾ ਸਣੇ ਆਪ ਦੇ 6 ਵਿਧਾਇਕਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਵਿਧਾਇਕਾਂ ਵਿਚ ਸ: ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ...
ਨਵੀਂ ਦਿੱਲੀ, 1 ਅਗਸਤ:(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਦੀ ਆਰਥਿਕ ਚੁਣੌਤੀ ਦੇ ਟਾਕਰੇ ਲਈ ਸਰਹੱਦੀ ਪੱਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਵਿਆਪਕ ਨੀਤੀ ਤਿਆਰ ਕਰਨ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਇਸੇ ਦੌਰਾਨ ਹੀ ਉਨਾਂ ਨੇ ਸਰਹੱਦੀ ਸੂਬਿਆਂ ਪੰਜਾਬ ਤੇ ਰਾਜਸਥਾਨ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਮੰਗ ਵੀ ਦੁਹਰਾਈ ਹੈ। ਸੀ.ਆਈ.ਆਈ ਅਤੇ ਪੰਜਾਬ ਬਿੳੂਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਵੱਲੋਂ ਆਯੋਜਿਤ ਉੱਘੇ ਉਦਯੋਗਪਤੀਆਂ...

Pages