News

ਮੋਗਾ, 12 ਦਸੰਬਰ (ਜਸ਼ਨ) : ਬੀ.ਐਸ.ਐਨ.ਐਲ. ਦੀਆਂ ਯੂਨੀਅਨਾਂ ਤੇ ਸੰਗਠਨਾਂ ਦੇ ਸਾਂਝੇ ਮੋਰਚੇ ਵੱਲੋਂ ਸਮੂਹ ਸਟਾਫ ਦੋ ਦਿਨਾਂ ਦੀ ਹੜਤਾਲ ਤੇ ਚਲਾ ਗਿਆ ਹੈ। ਇਹ ਹੜਤਾਲ ਸਾਂਝੇ ਮੋਰਚੇ ਵੱਲੋਂ 1-1-2017 ਤੋਂ ਸੋਧੇ ਹੋਏ ਪੇ-ਸਕੇਲ ਲਾਗੂ ਕਰਵਾਉਣ ਲਈ ਅਤੇ ਬੀ.ਐਸ.ਐਨ.ਐਲ. ਦੇ ਵਿਚ ਵੱਖਰੀ ਟਾਵਰ ਕੰਪਨੀ ਬਣਾਉਣ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੈ, ਜਿਸ ਵਿਚ ਬੀ.ਐਸ.ਐਨ.ਐਲ. ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ। ਸਾਰੇ ਸੰਗਠਨਾਂ ਨੇ ਬੀ.ਐਸ.ਐਨ.ਐਲ. ਦੀ ਮੈਨੇਜ਼ਮੈਂਟ ਅਤੇ...
ਮੋਗਾ ,12 ਦਸੰਬਰ (ਜਸ਼ਨ) - 63ਵੀਂ ਪੰਜਾਬ ਸਕੂਲ ਖੇਡਾਂ ਅੰਡਰ-19 ਕੁੜੀਆਂ ਸਾਫਟ-ਬਾਲ ਲੁਧਿਆਣਾ ਵਿਖੇ ਇੰਦਰਪਾਲ ਸਿੰਘ ਢਿੱਲੋਂ ਏ.ਈ.ਓ. ਦੀ ਅਗਵਾਈ ਹੇਠ ਭੇਜੀ ਟੀਮ ਨੇ ਮੱਲਾਂ ਮਾਰੀਆਂ ਅਤੇ ਜ਼ਿਲਾ ਮੋਗਾ ਦੂਸਰੇ ਸਥਾਨ ਤੇ ਰਿਹਾ ਜਿਸ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੁੱਟਰ ਦੀਆਂ 8 ਕੁੜੀਆਂ ਨੇ ਸਿਲਵਰ ਮੈਡਲ ਪ੍ਰਾਪਤ ਕਰਕੇ ਆਪਣੇ ਜ਼ਿਲੇ, ਸਕੂਲ ਅਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਸਕੂਲ ਪਿੰ੍ਰਸੀਪਲ ਰਾਜਿੰੰਦਰ ਕੌਰ, ਡੀ.ਪੀ.ਈ. ਹਰਜੀਤ ਕੌਰ ਅਤੇ ਸਮੂਹ ਸਟਾਫ, ਕੋਚ...
ਮੋਗਾ 12 ਦਸੰਬਰ(ਜਸ਼ਨ)-ਨਾਬਾਰਡ ਵੱਲੋ ਆਗਾਮੀ ਵਿੱਤੀ ਵਰੇ 2018-19 ਲਈ ਮੋਗਾ ਜਿਲੇ ਦੇ ਬੈਕਾਂ ਨੂੰ ਕਰਜ਼ ਪ੍ਰਦਾਨ ਕਰਨ ਵਾਸਤੇ ਚਾਲੂ ਵਰੇ ਨਾਲੋ 7.73 ਫੀਸਦੀ ਵੱਧ ਕਰਜ਼ ਰਕਮ ਦੇਣ ਦਾ ਟੀਚਾ ਮਿਥਿਆ ਹੈ ਅਤੇ ਜ਼ਿਲੇ ਦੀਆਂ ਬੈਕਾਂ ਨੂੰ 9,676 ਕਰੋੜ ਰੁਪਏ ਦੇ ਕਰਜ਼ ਦੇਣ ਦੇ ਟੀਚੇ ‘ਤੇ ਮੋਹਰ ਲਾਈ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਾਜੇਸ਼ ਤਿ੍ਰਪਾਠੀ ਨੇ ਲੀਡ ਬੈਂਂਂਕ ਮੋਗਾ ਦੀ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਮੀਟਿੰਗ ਦੌਰਾਨ ਸ੍ਰੀ...
ਮੋਗਾ 12 ਦਸੰਬਰ(ਜਸ਼ਨ)- ਨਗਰ ਕੌਂਸਲ ਧਰਮਕੋਟ ਦੀਆਂ 17 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਧਰਮਕੋਟ ਦੇ 11 ਵਾਰਡਾਂ ਲਈ 11 ਹਜ਼ਾਰ 973 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨਾਂ ਵਿੱਚ 6,367 ਮਰਦ ਅਤੇ 5,606 ਔਰਤ ਵੋਟਰ ਸ਼ਾਮਲ ਹਨ। ਇਸੇ ਤਰਾਂ ਨਗਰ ਪੰਚਾਇਤ ਫਤਹਿਗੜ ਪੰਜਤੂਰ ਦੇ 4 ਵਾਰਡਾਂ ਵਿੱਚ ਕੁੱਲ 1,424 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋ ਕਰਨਗੇ, ਜਿਨਾਂ ਵਿੱਚ 744 ਮਰਦ ਅਤੇ 680 ਔਰਤ ਵੋਟਰ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-...
ਮੋਗਾ, 12 ਦਸੰਬਰ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਸ਼ਹਿਰ ਵਿਖੇ ਮੋਗਾ-ਫਿਰੋਜ਼ਪੁਰ ਰੋਡ ਨੈਸ਼ਨਲ ਹਾਈਵੇ ਕਾਲਜ ਦੇ ਸਾਹਮਣੇ ਨਵੇਂ ਸਕੂਲ ਦੀ ਸ਼ੁਰੂਆਤ 17 ਦਸੰਬਰ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਦੱਸਿਆ ਕਿ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਦੀ ਸ਼ੁਰੂਆਤ 17 ਦਸੰਬਰ ਨੂੰ ਮੁਖ ਮਹਿਮਾਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਮਾਨਯੋਗ ਜਸਟਿਸ ਐਮ.ਐਮ.ਸਿੰਘ ਬੇਦੀ ਦੇ ਕਰ ਕਮਲਾਂ ਨਾਲ ਸੰਪਨ ਹੋਵੇਗਾ। ਸਮਾਗਮ ਵਿਚ ਵਿਸ਼ੇਸ਼...
ਮੋਗਾ, 11 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜ਼ੀ ਸਕੂਲ ਵਿਖੇ ਅੱਜ ਮਨੁੱਖੀ ਅਧਿਕਾਰ ਦਿਵਸ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਦੇਖਰੇਖ ਹੇਠ ਮਨਾਇਆ ਗਿਆ। ਇਸ ਮੌਕੇ ਹੋਏ ਸਾਦਾ ਸਮਾਗਮ ਦੌਰਾਨ ਪਿ੍ਰੰਸੀਪਲ ਨਿਰਮਲ ਧਾਰੀ ਨੇ ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਅਤੇ ਜੀਵਨ ਦੇ ਸਾਰੇ ਪਹਿਲੂਆਂ ਵਿਚ ਉਹਨਾਂ ਦੇ ਿਆਵਾਨ ਹੋਣ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਮਨੁੱਖੀ ਅਧਿਕਾਰ ਹਰ ਵਿਅਕਤੀ ਦਾ ਜਨਮ ਸਿੱਧ ਅਧਿਕਾਰ ਹੈ...
ਮੋਗਾ 12 ਦਸੰਬਰ: (ਜਸ਼ਨ)-ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਜ਼ਿਲਾ ਵਾਸੀਆਂ ਨੂੰ ਅਨ-ਰਜਿਸਟਰਡ ਟ੍ਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਕੇਵਲ ਰਜਿਸਟਰਡ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ। ਉਨਾਂ ਦੱਸਿਆ ਕਿ ਅਨ-ਰਜਿਸਟਰਡ ਟ੍ਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਦੇ ਕੇਸ ਦਿਨੋ-ਦਿਨ ਵਧ ਰਹੇ ਹਨ, ਜਿਸ ਨਾਲ ਲੋਕਾਂ ਦੀ ਜਿੰਵੀ ਬਰਬਾਦ ਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿੱਚ ਜਿੰਨਾਂ ਟ੍ਰੈਵਲ...
ਮੋਗਾ,12 ਦਸੰਬਰ (ਜਸ਼ਨ) -ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ ਹਰਪ੍ਰੀਤ ਕੌਰ ਹੇਅਰ ਪਤਨੀ ਸੁਲਤਾਨ ਸਿੰਘ ਵਾਸੀ ਪੱਤੀ ਹੇਅਰ, ਪਿੰਡ ਢੁੱਡੀਕੇ, ਜ਼ਿਲਾ...
ਮੋਗਾ,12 ਦਸੰਬਰ (ਜਸ਼ਨ)-ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਜਿਸ ਦੁਆਰਾ ਮੋਗਾ ਜ਼ਿਲੇ ਵਿੱਚ ਦੋ ਸ਼ਾਖਾਵਾਂ ਆਰਾ ਰੋਡ ਤੇ ਜੀ.ਟੀ.ਰੋਡ ਮੋਗਾ ਤੇ ਚਲਾਈ ਜਾ ਰਹੀ ਹੈ, ਵਿੱਚ ਆਈਲੈਟਸ ਦੀ ਤਿਆਰੀ ਵਧੀਆ ਢੰਗ ਨਾਲ ਕਰਵਾਈ ਜਾਂਦੀ ਹੈ ਅਤੇ ਵਿਦਿਆਰਥੀਆ ਦੇ ਵਿਦੇਸ਼ ਜਾਣ ਦੇ ਸਪਨੇ ਨੂੰ ਸਾਕਾਰ ਕਰਨ ਲਈ ਆਸਟ੍ਰੇਲੀਆ, ਨਿੳੂਜੀਲੈਂਡ, ਸਿੰਘਾਪੁਰ ਅਤੇ ਕੈਨੇਡਾ ਦੇ ਵੀਜਾ ਵੀ ਅਪਲਾਈ ਕੀਤੇ ਜਾਂਦੇ ਹਨ। ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ ਦੱਸਿਆ...
ਚੰਡੀਗੜ, 11 ਦਸੰਬਰ:(ਜਸ਼ਨ) : ਲੋਕਾਂ ਦੀ ਭਲਾਈ ਦੀ ਆੜ ਵਿੱਚ ਸੜਕਾਂ ਰੋਕਣ ਲਈ ਅਕਾਲੀਆਂ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਹਾਈਵੇ ਨਾ ਰੋਕਣ ਦਾ ਸੰਕਲਪ ਲੈਣ ਅਤੇ ਵਿਰੋਧ ਪ੍ਰਦਰਸ਼ਨ ਦੇ ਹੋਰ ਢੰਗ-ਤਰੀਕੇ ਲੱਭਣ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਵੱਲੋਂ ਰਾਜ ਵਿੱਚ ਸੜਕਾਂ ਜਾਮ ਕਰਨ ਨਾਲ ਲੋਕਾਂ ਨੂੰ ਪੇਸ਼ ਆਈਆਂ ਅਥਾਹ ਸਮੱਸਿਆਵਾਂ ਬਾਰੇ ਟਵਿਟਰ ’ਤੇ ਦਿੱਤੀ...

Pages