ਮੋਗਾ, 3 ਸਤੰਬਰ (ਜਸ਼ਨ)-ਮੋਗਾ-ਲੁਧਿਆਣਾ ਬੁੱਘੀਪੁਰਾ ਚੌਕ ਤੇ ਓਜ਼ੋਨ ਕੌਟੀ ਸਥਿਤ ਗੋਲਡ ਕੋਸਟ ਕਲੱਬ ਵਿਖੇ ਜ਼ਿਲਾ ਪੱਧਰੀ ਸਕੈਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸਦੀ ਸ਼ੁਰੂਆਤ ਗੋਲਡ ਕੋਸਟ ਕੱਲਬ ਦੇ ਡਾਇਰੈਕਟਰ ਅਨੁਜ ਗੁਪਤਾ, ਸਕੇਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਸਿੰਗਲਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਸੱਕਤਰ ਮਨੀਸ਼ ਸ਼ਰਮਾ, ਕੈਸ਼ੀਅਰ ਹਿਤੇਸ਼ ਸ਼ਰਮਾ, ਮੈਂਬਰ ਮਾਲਾ ਸੂਦ, ਕਵਿਤਾ ਸੂਦ, ਸੁਰੇਸ਼ ਗੋਇਲ, ਕੁਲਵੰਤ ਸਿੰਘ ਨੇ ਆਏ ਮੁੱਖ...
News
ਮੋਗਾ,2 ਸਤੰਬਰ (ਜਸ਼ਨ) -ਧਰਮਕੋਟ ਦੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਵੱਲੋਂ ਅੱਜ ਪਿੰਡ ਤਲਵੰਡੀ ਮੱਲੀਆਂ ਦੇ ਵਸਨੀਕ ਸ਼੍ਰੀਮਤੀ ਜਸਵੀਰ ਕੌਰ ਬੀਪੀ ਈ ਓ ਬਲਾਕ ਧਰਮਕੋਟ-1 ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਿਹਨਾਂ ਦੇ ਪਤੀ ਪ੍ਰਕਾਸ਼ ਸਿੰਘ ਕਾਨੂੰਨਗੋ (60) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਦੀ ਘੜੀ ਵਿਚ ਨਾਜਰ ਸਿੰਘ ਜਿਲਾ ਜਨਰਲ ਸਕੱਤਰ ਕਾਂਗਰਸ ਮੋਗਾ, ਮਹੰਤ ਕੇਵਲਦਾਸ, ਬਲਦੇਵ ਿਸ਼ਨ, ਜੰਗ ਸਿੰਘ ਸਾਬਕਾ ਪੰਚ, ਕੇਵਲ ਸਿੰਘ ਨੰਬਰਦਾਰ, ਸੁਖਦੇਵ ਸਿੰਘ,...
ਸਮਾਲਸਰ 2 ਸਤੰਬਰ (ਜਸਵੰਤ ਗਿੱਲ)-ਕਸਬਾ ਸਮਾਲਸਰ ਦੇ ਨਜ਼ਦੀਕ ਪਿੰਡ ਲੰਡੇ ਅਤੇ ਸਮਾਲਸਰ ਵਿਖੇ ਸਥਿਤ ਨੂਰੀ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵੱਲੋ ‘ਬਕਰੀਦ’ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਸਮੇਂ ਮੌਲਵੀ ਅਤਾ ਮੁਹੰਮਦ ਅਤੇ ਮੌਲਵੀ ਮੁਹੰਮਦ ਮਨੀਰ ਵੱਲੋ ਨਮਾਜ ਅਦਾ ਕੀਤੀ ਗਈ। ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ ਗਈ।ਇਸ ਸਮੇਂ ਪਿੰਡ ਲੰਡੇ ਤੇ ਸਮਾਲਸਰ ਤੋ ਇਲਾਵਾ ਪਿੰਡ ਭਲੂਰ ਦੇ ਮੁਸਲਮਾਨ ਭਾਈਚਾਰੇ ਨਾਲ...
ਮੋਗਾ, 2 ਸਤੰਬਰ (ਜਸ਼ਨ)-ਜ਼ਿਲਾ ਮੋਗਾ ਦੇ ਪਿੰਡ ਕਾਲੇਕੇ ਦੀ ਨਿਵਾਸੀ ਪਵਨਦੀਪ ਕੌਰ ਨੇ ਅੱਜ ਮਹਿਲਾ ਕਾਂਗਰਸ ਮੋਗਾ ਦੀ ਪ੍ਰਧਾਨ ਵੀਰਪਾਲ ਕੌਰ ਜੌਹਲ ਨੂੰ ਲਿਖਤੀ ਮੰਗ ਪੱਤਰ ਦਿੰੰਦਿਆਂ ਦੋਸ਼ ਲਗਾਇਆ ਹੈ ਕਿ ਉਸਦਾ ਵਿਆਹ 14 ਨਵੰਬਰ 2010 ਨੂੰ ਸਤਵੀਰ ਸਿੰਘ ਨਿਵਾਸੀ ਪਿੰਡ ਮਾਣੂੰਕੇ ਗਿੱਲ ’ਚ ਹੋਇਆ ਸੀ ਅਤੇ ਉਸਦੇ ਲੰਮਾ ਸਮਾਂ ਬੱਚਾ ਨਾ ਹੋਣ ਦੇ ਕਾਰਨ ਕਥਿਤ ਤੌਰ ਤੇ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਿਆ, ਜਿਸ ਕਾਰਨ ਮੈਂ ਪਿਛਲੇ 3 ਮਹੀਨੇ ਤੋਂ ਆਪਣੇ ਪੇਕੇ...
ਮੋਗਾ/ਬਿਲਾਸਪੁਰ, 2 ਸਤੰਬਰ (ਜਸ਼ਨ)- : ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬ ਦੇ ਇਤਿਹਾਸਕ ਛਪਾਰ ਦੇ ਮੇਲੇ ਤੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਭਰਵੀਂ ਕਾਨਫ਼ਰੰਸ ਸਬੰਧੀ ਜਾਣਕਾਰੀ ਦਿੰੰਦਆਂ ਆਖਿਆਂ ਇਸ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੰਗਤਾਂ ਨੂੰ ਸੰਬੋਧਨ ਕਰੇਗੀ। ਮਨਜੀਤ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਜਾਣ ਚੁੱਕੇ ਹਨ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਲਿਆ...
ਸਮਾਲਸਰ, 2 ਸਤੰਬਰ (ਜਸਵੰਤ ਗਿੱਲ)- ਸਾਹਿਤ ਸਭਾ (ਰਜਿ) ਬਾਘਾਪੁਰਾਣਾ ਦੀ ਮਹੀਨਾਵਾਰ ਇੱਕਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਪ੍ਰਧਾਨਗੀ ਹੇਠ 3 ਸਤੰਬਰ ਦਿਨ ਐਤਵਾਰ ਨੂੰ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈਸ ਸਕੱਤਰ ਜਸਵੰਤ ਗਿੱਲ ਸਮਾਲਸਰ ਅਤੇ ਚਮਕੌਰ ਸਿੰਘ ਬਾਘੇਵਾਲੀਆਂ ਨੇ ਦੱਸਿਆ ਕਿ ਮਹੀਨੇ ਦੇ ਹਰ ਪਹਿਲੇ ਐਤਵਾਰ ਹੋਣ ਵਾਲੀ ਸਭਾ ਦੀ ਮੀਟਿੰਗ ਇਸ ਵਾਰ 3 ਸਤੰਬਰ ਦਿਨ ਐਤਵਾਰ ਨੂੰ...
ਮੋਗਾ, 2 ਸਤੰਬਰ (ਜਸ਼ਨ)- ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਰਾਜ ਪੱਧਰੀ ਕਲਾ ਮੁਕਾਬਲਿਆਂ ਲਈ ਚੋਣ ਹੋਣ ਨਾਲ ਮਾਣਮੱਤੀ ਸੰਸਥਾ ਦੀ ਮੈਨੇਜਮੈਂਟ ਕਮੇਟੀ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਸਤੰਵਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਜ਼ਿਲਾ ਪੱਧਰ ’ਤੇ ਹੋਏ ਕਲਾ ਮੁਕਾਬਲਿਆਂ ਵਿਚ ਵੱਖ ਵੱਖ ਉਮਰ ਵਰਗਾਂ ਲਈ ਜ਼ਿਲੇ ਦੇ 15 ਸਕੂਲਾਂ ਨੇ ਭਾਗ ਲਿਆ ਸੀ ਜਿਸ ਵਿਚ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦੀ ਸੱਤਵੀਂ...
ਮੋਗਾ, 2 ਸਤੰਬਰ (ਜਸ਼ਨ): ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਨੇ ਈਦ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਈਦ ਦਾ ਪਵਿੱਤਰ ਤਿਉਹਾਰ ਪੈਗੰਬਰ ਹਜ਼ਰਤ ਇਬਰਾਹਿਮ ਜੀ ਦੀ ਅੱਲਾ ਪ੍ਰਤੀ ਸ਼ਰਧਾ ਅਤੇ ਸਮਰਪਣ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਇਹ ਤਿਉਹਾਰ ਭਾਈਚਾਰਕ ਸਾਂਝ ਅਤੇ ਖੁਸ਼ੀਆ ਦਾ ਤਿਉਹਾਰ ਹੈ ਅਤੇ ਦੇਸ਼ ਭਰ ਵਿੱਚ ਇਹ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜੋ ਕਿ ਮੁਸਲਿਮ ਭਾਈਚਾਰੇ ਨਾਲ ਦੇਸ਼ ਵਾਸੀਆਂ ਦੀ ਸਾਂਝ ਦਾ ਪ੍ਰਤੀਕ ਹੈ। ਡਾ. ਹਰਜੋਤ ਨੇ ਕਿਹਾ ਕਿ ਸਾਨੂੰ ਸਭ...
ਮੋਗਾ,2 ਸਤੰਬਰ (ਜਸ਼ਨ)ਮਾਲਵੇ ਦੀ ਮਸ਼ਹੂਰ ਇੰਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਜੋ ਕਿ ਆਏ ਦਿਨ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਸੰਸਥਾ ਦੀ ਵਿਸ਼ੇਸ਼ਤਾ ਹੈ ਕਿ ਵਿਦੇਸ਼ ਜਾਣ ਚਾਹਵਾਨਾਂ ਦਾ ਘੱਟ ਤੋਂ ਘੱਟ ਸਮੇਂ ਵਿਚ ਵੀਜ਼ਾ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਵਾਰ ਕਾਜਲ ਪਤਨੀ ਸਾਹਿਲ ਕੁਮਾਰ ਵਾਸੀ ਬੇਦੀ ਨਗਰ ਮੋਗਾ ਦੋਨਾਂ ਦਾ ਆਸਟੇ੍ਰਲੀਆ ਸਟੂਡੈਂਟ ਸਪਾਊਜ਼ ਵੀਜ਼ਾ 15 ਦਿਨਾਂ ਦੇ...
ਮੋਗਾ,1 ਸਤੰਬਰ (ਜਸ਼ਨ)-ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਈਦ-ਉਲ-ਜ਼ੂਹਾ (ਬਕਰੀਦ) ਮੌਕੇ ਮੋਗਾ ਵਾਸੀਆਂ ਖਾਸ ਤੌਰ ’ਤੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੰਦਿਆਂ ਆਖਿਆ ਕਿ ਈਦ-ਉਲ-ਜ਼ੂਹਾ ਦਾ ਤਿਓਹਾਰ ਭਾਈਚਾਰਕ ਸਾਂਝ ਪੈਦਾ ਕਰਨ ਅਤੇ ਦਾਨ ਕਰਨ ਦੇ ਨਾਲ ਨਾਲ ਹੱਕਾਂ ਤੋਂ ਵਿਹੂਣੇ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਜਜ਼ਬਾ ਪੈਦਾ ਕਰਦਾ ਹੈ। ਵਿਨੋਦ ਬਾਂਸਲ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਸ਼ਾਂਤੀ ਦੀ ਭਾਵਨਾ ਅਤੇ ਰਾਸ਼ਟਰੀ ਅਖੰਡਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ...