MOGA 28 AUG (सूरज जैन),मोगा के श्री सनातन धर्म प्रचीन शिव मंदिर में 11 वे गणपति महोत्सव की शुरुआत चोथ के दिन गणपति जी की मूर्ति की सथापना कर पूजा अर्चना के साथ शुरू हुई ,रविवार को गणपति जी के भगतो ने पूजा अर्चना कर गणपति जी के चरणों में माथा टेक रिद्दी सिद्दी सुख सम्पत्ति की कामना की, इस मोके रोटरी क्लब के राजीव मित्तल, नविता मित्तल, डॉ नवीन बांसल, रिम्पल बांसल, सुमित सिंगला,...
News
ਮੋਗਾ 28 ਅਗਸਤ,(ਜਸ਼ਨ):ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ 28 ਅਗਸਤ 2017 ਨੂੰ ਦੁਪਹਿਰ 01.00 ਵਜੇ ਤੋਂ ਲੈ ਕੇ ਨਗਰ ਨਿਗਮ ਮੋਗਾ ਅਤੇ ਨਗਰ ਕਮੇਟੀ ਬਾਘਾਪੁਰਾਣਾ ਦੇ ਖੇਤਰ ‘ਚ ਲਗਾਇਆ ਗਿਆ ਕਰਫਿਊ ਕੱਲ (ਮਿਤੀ 29 ਅਗਸਤ 2017) ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਜ਼ਿਲੇ ਦੇ ਸਾਰੇ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲ, ਕਾਲਜ, ਆਂਗਣਵਾੜੀ ਸੈਂਟਰ ਤੇ ਸੇਵਾ ਕੇਂਦਰ ਕੱਲ ਮਿਤੀ 29 ਅਗਸਤ 2017 ਨੂੰ ਖੁੱਲੇ ਰਹਿਣਗੇ। ਜ਼ਿਲਾ ਮੈਜਿਸਟ੍ਰੇਟ...
ਮੋਗਾ 28 ਅਗਸਤ:(ਜਸ਼ਨ):ਜ਼ਿਲਾ ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਮੁਖੀ ਦੇ ਅਦਾਲਤੀ ਫ਼ੈਸਲੇ ਨੂੰ ਮੁੱਖ ਰੱਖਦਿਆਂ ਅੱਜ ਮਿਤੀ 28 ਅਗਸਤ, 2017 ਨੂੰ ਲੋਕਾਂ ਦੀ ਸੁਰੱਖਿਆ ਦੇ ਮੱਦੇ-ਨਜ਼ਰ ਨਗਰ ਨਿਗਮ ਮੋਗਾ ਅਤੇ ਨਗਰ ਕਮੇਟੀ ਬਾਘਾਪੁਰਾਣਾ ਦੀ ਹਦੂਦ ਅੰਦਰ ਦੁਪਹਿਰ 01.00 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਰਹੇਗਾ।
ਚੰਡੀਗੜ, 27 ਅਗਸਤ :(ਜਸ਼ਨ)-ਪੰਜਾਬ ਸਰਕਾਰ ਨੇ ਟੈਲੀਕਾਮ ਕੰਪਨੀਆਂ ਨੂੰ ਇਕ ਹੁਕਮ ਜਾਰੀ ਕਰਦਿਆਂ 29 ਅਗਸਤ ਤੱਕ ਮੋਬਾਇਲ ਇੰਟਰਨੈੱਟ ਸੇਵਾਵਾਂ (2ਜੀ/3ਜੀ/4ਜੀ/ਸੀ.ਡੀ.ਐਮ.ਏ), ਸਾਰੀਆਂ ਐਸ.ਐਮ.ਐਸ. ਸੇਵਾਵਾਂ ਅਤੇ ਡੋਂਗਲ ਸੇਵਾਵਾਂ ਬੰਦ ਰੱਖਣ ਲਈ ਕਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ 28 ਅਗਸਤ 2017 ਨੂੰ ਸੀ.ਬੀ.ਆਈ. ਕੋਰਟ ਵੱਲੋਂ ਡੇਰਾ ਮੁਖੀ ਖਿਲਾਫ ਸਜ਼ਾ ਮੁਕੱਰਰ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ। ਬੁਲਾਰੇ...
ਮਾਨਸਾ/ਮੌੜ/ਬਠਿੰਡਾ, 27 ਅਗਸਤ(ਜਸ਼ਨ)-ਲੰਘੇ ਸ਼ੁੱਕਰਵਾਰ ਨੂੰ ਵਾਪਰੀ ਡੇਰਾ ਹਿੰਸਾ ਦੀ ਜਾਂਚ ਦਾ ਫੈਸਲਾ ਕੇਂਦਰ ਸਰਕਾਰ ’ਤੇ ਛੱਡਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਕਾਨੂੰਨ ਭੰਗ ਕਰਨ ਵਾਲੇ ਪੰਜਾਬ ਦੇ ਲੋਕਾਂ ਨੂੰ ਉਨਾਂ ਦੀ ਸਰਕਾਰ ਕੋਈ ਮੁਆਵਜ਼ਾ ਨਹੀਂ ਦੇਵੇਗੀ ਜੋ ਰਾਮ ਰਹੀਮ ਖਿਲਾਫ਼ ਅਦਾਲਤੀ ਫੈਸਲੇ ਤੋਂ ਬਾਅਦ ਪੰਚਕੂਲਾ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਸਨ। ਮੁੱਖ ਮੰਤਰੀ ਨੇ ਅੱਜ ਪੰਜਾਬ ਦੇ ਮਾਲਵਾ ਖੇਤਰ ਵਿੱਚ ਸੰਵੇਦਨਸ਼ੀਲ ਜ਼ਿਲਿਆਂ ਦੇ...
ਚੰਡੀਗੜ, 27 ਅਗਸਤ (ਜਸ਼ਨ)-ਪੰਜਾਬ ਸਰਕਾਰ ਨੇ ਇਹਤਿਆਤ ਵਜੋਂ ਮਾਲਵਾ ਪੱਟੀ ਦੇ 13 ਸੰਵੇਦਨਸ਼ੀਲ ਜ਼ਿਲਿਆਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ-ਕਾਲਜ ਅਤੇ ਤਕਨੀਕੀ ਸੰਸਥਾਵਾਂ ਸਮੇਤ ਸਾਰੀਆਂ ਵਿਦਿਅਕ ਸੰਸਥਾਵਾਂ 28 ਅਗਸਤ ਨੂੰ ਬੰਦ ਕਰਨ ਰੱਖਣ ਦੇ ਆਦੇਸ਼ ਦਿੱਤੇ ਹਨ ਕਿਉਂ ਜੋ ਇਸ ਦਿਨ ਰਾਮ ਰਹੀਮ ਬਲਾਤਕਾਰ ਕੇਸ ਵਿੱਚ ਸਜ਼ਾ ਸੁਣਾਈ ਜਾਣੀ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸਜ਼ਾ ਸੁਣਾਏ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਗੰਭੀਰਤਾ ਅਤੇ ਤਣਾਅ...
ਮੋਗਾ,27 ਅਗਸਤ (ਜਸ਼ਨ)-ਮੋਗਾ ਜ਼ਿਲ੍ਹੇ ਵਿਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਜੋ ਕਿ ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਲਈ ਵਿਦੇਸ਼ ਭੇਜਣ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਅ ਰਹੀ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਕਾਦਰਵਾਲਾ ਜ਼ਿਲ੍ਹਾ ਮੋਗਾ ਦਾ ਜਰਮਨ ਦੇਸ਼ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਦੇ ਘੱਟ...
ਮੋਗਾ, 27 ਅਗਸਤ (ਜਸ਼ਨ)-ਸ਼ਹਿਰ ਦੀ ਉੱਘੀ ਸਮਾਜ ਸੇਵਾ ਸੰਸਥਾ ਗੁਰੂ ਨਾਨਕ ਮੋਦੀਖਾਨਾ ਵੱਲੋਂ 154 ਵਾਂ ਰਾਸ਼ਨ ਵੰਡ ਸਮਾਗਮ ਸੰਸਥਾ ਦੇ ਮੁੱਖ ਸੇਵਾਦਾਰ ਸ: ਮਨਜੀਤ ਸਿੰਘ ਮਿੰਦੀ ਦੀ ਅਗਵਾਈ ਹੇਠ ਕਰਵਾਇਆ ਗਿਆ,ਜਿਸ ਵਿਚ ਗਰੀਬ ,ਵਿਧਵਾਵਾਂ ਅਤੇ ਲੋੜਵੰਦ 110 ਪਰਿਵਾਰਾਂ ਨੂੰ ਰਾਸ਼ਨ ਸ: ਰਾਜਵੰਤ ਸਿੰਘ ਮਾਹਲਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਵੱਲੋਂ ਵੰਡਿਆ ਗਿਆ। ਇਸ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਸ੍ਰੀ ਸਖਮਨੀ ਸਾਹਿਬ ਦਾ ਪਾਠ ਗਿਆਨੀ ਦਰਸ਼ਨ ਸਿੰਘ...
ਮੋਗਾ, 27 ਅਗਸਤ-(ਸੰਜੀਵ ਕੁਮਾਰ ਅਰੋੜਾ ) -ਮੋਗਾ ਨੇੜੇ ਪੈਂਦੇ ਪਿੰਡ ਸਾਫੂ ਵਾਲਾ ਦੇ ਛੱਪੜ ਦਾ ਪਾਣੀ ਛੱਪੜ ਤੋਂ ਬਾਹਰ ਆ ਕੇ ਗਲੀਆਂ ਵਿੱਚ ਆ ਰਿਹਾ ਹੈ ਜਿਸ ਨਾਲ ਪਿੰਡ ਵਿੱਚ ਬਿਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਅੱਜ ਕੱਲ ਡੇਂਗੂ ਦੀ ਬਿਮਾਰੀ ਆਮ ਹੋ ਗਈ ਹੈ ਜਿਸ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ ਪਿੰਡ ਵਾਸੀਆਂ ਨੇ ਪਹਿਲਾ ਵੀ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਸੀ ਪਰ ਇਸ ਦਾ ਕੋਈ ਹਾਲ ਨਹੀਂ ਨਿਕਲ ਸਕਿਆ । ਪਿੰਡ ਦੇ ਬੱਚਿਆਂ ਬਜ਼ੁਰਗਾਂ ਤੇ ਰਾਹਗੀਰਾਂ ਦਾ ਆਉਣਾ ਜਾਣਾ...