ਗਰਿੱਡ ਘੇਰ ਕੇ ਬਿਜਲੀ ਚਾਲੂ ਕਰਵਾਈ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਨੇ ਕੀਤੀ ਅਗਵਾਈ

ਮੋਗਾ, 17 ਅਪ੍ਰੈਲ (ਜਸ਼ਨ )
ਮੋਗੇ ਦੇ ਪਿੰਡ ਬਘੇਲੇਵਾਲਾ, ਕੋਰੇਵਾਲਾ, ਦੱਦਾਹੂਰ, ਮੰਗੇਵਾਲਾ 'ਚ ਰਾਤਾਂ ਨੂੰ ਬਿਜਲੀ ਦੇ ਲੰਮੇ ਕੱਟ ਲੱਗ ਰਹੇ ਹਨ। ਬੱਚਿਆਂ ਤੇ ਬਜੁਰਗਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅੱਜ ਇਹਨਾਂ ਪਿੰਡਾਂ ਦੇ ਲੋਕਾਂ ਤੇ ਪੰਚਾਇਤਾਂ ਨਾਲ ਮਿਲਕੇ " ਦਲ ਵਾਰਿਸ ਪੰਜਾਬ ਦੇ " ਦੇ ਹਲਕਾ ਇੰਚਾਰਜ ਰਛਪਾਲ ਸਿੰਘ ਸੋਸਣ ਦੀ ਅਗਵਾਈ 'ਚ ਪਿੰਡ ਸੋਸਣ ਦਾ ਗਰਿੱਡ ਘੇਰਿਆ ਤੇ ਮੌਕੇ 'ਤੇ ਬਿਜਲੀ ਸਪਲਾਈ ਚਾਲੂ ਕਰਵਾਈ।ਮੌਕੇ 'ਤੇ ਐਸ ਡੀ ਓ ਤੇ ਹੋਰ ਉੱਚ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕਰਕੇ ਲਗਾਤਾਰ ਬਿਜਲੀ ਸਪਲਾਈ ਜਾਰੀ ਰੱਖਣ ਦੀ ਹਿਦਾਇਤ ਕੀਤੀ। ਸੋਸਣ ਨੇ ਕਿਹਾ ਕਿ ਜੇਕਰ ਫੇਰ ਵੀ ਬਿਜਲੀ ਦੇ ਕੱਟ ਲੱਗਣਗੇ ਤਾਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਐਸ ਈ ਫਰੀਦਕੋਟ ਦਾ ਦਫਤਰ ਘੇਰਿਆ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਸਰਪੰਚ ਕੋਰੇਵਾਲਾ, ਜਸਵੀਰ ਸਿੰਘ ਸਰਪੰਚ ਬਘੇਲੇਵਾਲਾ, ਗੁਰਤੇਜ ਸਿੰਘ ਸਰਪੰਚ ਕੋਰੇਵਾਲਾ ਕਲਾਂ ਸਮੇਤ ਪਿੰਡਾਂ ਦੇ ਨੌਜਵਾਨ ਤੇ ਪਤਵੰਤੇ ਹਾਜ਼ਰ ਸਨ।


