ਸਿੱਖ ਕੌਮ ਨੂੰ ਪਰਨਾਏ ਸ. ਮਲਕੀਤ ਸਿੰਘ ਰਣੀਆ ਦੀ ਮੋਗਾ ਦੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਮਨਾਈ ਗਈ 38ਵੀਂ ਬਰਸੀ *

*** *ਪੰਜਾਬ ਦੀਆਂ ਫਸਲਾਂ ਤੇ ਨਸਲਾਂ ਬਚਾਉਣ ਲਈ ਸਿੱਖ ਕੌਮ ਖਾਲਸਾ ਰਾਜ ਸਥਾਪਿਤ ਕਰੇ : ਭਾਈ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲੀ****
*ਸਮਾਗਮ ਦੀ ਵੀਡੀਓ ਦੇਖਣ ਲਈ, ਖ਼ਬਰ ਦੇ ਅਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ *

ਮੋਗਾ, 19 ਅਪ੍ਰੈਲ (ਜਸ਼ਨ ) ਜਥੇਦਾਰ ਮਲਕੀਤ ਸਿੰਘ ਰਣੀਆ ਦੀ 38ਵੀਂ ਬਰਸੀ ਮੌਕੇ ਗੁਰਦੁਆਰਾ ਵਿਸ਼ਵਕਰਮਾ ਭਵਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਮਨਾਈ ਗਈ। ਉਪਰੰਤ ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ ਅਮਰੀਕਾ ਵਾਲਿਆਂ ਦੇ ਰਾਗੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਸ ਪੰਜਾਬ ਦੇ ਮੁੱਖ ਸੇਵਾਦਾਰ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿਤਾ ਭਾਈ ਤਰਸੇਮ ਸਿੰਘ, ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਅਮਰਜੀਤ ਸਿੰਘ ਵਨਚਿੜੀ, ਨਿਰਵੈਰ ਸਿੰਘ ਖਾਲਸਾ ਪ੍ਰਧਾਨ ਅਕਾਲੀ ਦਲ ਵਾਰਸ ਪੰਜਾਬ ਦੇ ਜਿਲ੍ਹਾ ਮੋਗਾ ਭਾਈ ਹਰਪ੍ਰੀਤ ਸਿੰਘ ਸਮਾਧ ਭਾਈ ਨੇ ਕਿਹਾ ਕਿ ਸਰਦਾਰ ਮਲਕੀਤ ਸਿੰਘ ਰਣੀਆ ਸਿੱਖ ਕੌਮ ਦੀ ਮਾਇਨਾਜ਼ ਸ਼ਖਸ਼ੀਅਤ ਸਨ। ਜਿਨ੍ਹਾਂ ਨੇ ਆਪਣੀ ਤਾਅ ਉਮਰ ਸਿੱਖ ਕੌਮ ਦੀ ਸੇਵਾ ਕੀਤੀ। ਅਜਿਹੇ ਪਰਿਵਾਰ ਧੰਨਤਾ ਦੇ ਯੋਗ ਹਨ। ਜੋ ਆਪਣੇ ਵੱਡ ਵਡੇਰਿਆਂ ਵੱਲੋਂ ਚਲਾਈਆਂ ਗਈਆਂ ਪਰੰਪਰਾਵਾਂ ਨੂੰ ਨਿਰੰਤਰ ਜਾਰੀ ਰੱਖਦੇ ਹਨ। ਭਾਵੇਂ ਜਥੇਦਾਰ  ਮਲਕੀਤ ਸਿੰਘ ਰਣੀਆਂ ਨੂੰ ਸਾਡੇ ਤੋਂ ਵਿਛੜਿਆ 38 ਵਰੇ ਹੋ ਗਏ ਹਨ। ਪਰ ਉਨ੍ਹਾਂ ਦੇ ਸਪੁੱਤਰਾਂ ਮਰਹੂਮ ਭਾਈ ਹਰਿੰਦਰ ਸਿੰਘ ਰਣੀਆ ਜੋ ਐਸ.ਜੀ.ਪੀ.ਸੀ ਮੈਂਬਰ ਸਨ ਵਲੋਂ ਅਤੇ ਹੁਣ ਭਾਈ ਦਵਿੰਦਰ ਸਿੰਘ ਰਣੀਆ ਵਲੋਂ ਆਪਣੇ ਪਿਤਾ ਸਰਦਾਰ ਮਲਕੀਤ ਸਿੰਘ ਰਣੀਆ ਦੀ ਵਿਰਾਸਤ ਸਿੱਖ ਕੌਮ ਦੀ ਸੇਵਾ ਨੂੰ ਨਿਰੰਤਰ ਅੱਗੇ ਤੋਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗਠਨ 1920 ਵਿੱਚ ਸਾਡੇ ਪੁਰਖਿਆਂ ਵੱਲੋਂ ਸਿੱਖ ਕੌਮ ਦੀ ਸੇਵਾ ਲਈ ਸਥਾਪਿਤ ਕੀਤਾ ਸੀ। ਅੱਜ ਇਹ ਅਕਾਲੀ ਦਲ ਉਹ ਇੱਕ ਪਰਿਵਾਰ ਦਾ ਹੋਕੇ ਰਹਿ ਗਿਆ ਹੈ। ਜਿਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਲੋਕ ਹਿੱਤਾ ਨੂੰ ਅੱਖੋਂ ਪਰੋਖੇ ਕਰਕੇ ਦਿੱਲੀ ਦਰਬਾਰ ਦੀ ਪੁਸਤ ਮਨਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਵਿੱਖ ਨਿਰਮਾਣ ਲਈ ਸਾਨੂੰ ਪੰਜਾਬ ਦਰਦੀਆਂ ਨੂੰ ਇਕੱਠੇ ਹੋਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰਾਂ ਨੂੰ ਜਿੱਤਾ ਕੇ, ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਈਏ ਤਾਂ ਜੋ ਪੰਜਾਬ ਚੋਂ ਨਸ਼ਾ ਖੋਰੀ, ਭ੍ਰਿਸ਼ਟਾਚਾਰ, ਕਤਲੋਗਾਰਤ, ਅਫਸਰ ਸ਼ਾਹੀ ਤੇ ਪੁਲਸੀਆ ਰਾਜ ਨੂੰ ਖਤਮ ਕਰਕੇ ਖਾਲਸਾ ਰਾਜ ਸਥਾਪਿਤ ਕਰਕੇ ਆਪਣੇ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਨੂੰ ਖੁਸ਼ਹਾਲ ਕਰੀਏ ਅਤੇ ਪੰਜਾਬ ਦੀ ਕੁਰਾਹੇ ਪਈ ਜਵਾਨੀ ਨੂੰ ਮੁੜ ਤੋਂ ਸਮਾਜਿਕ ਕੁਰੀਤੀਆਂ ਤੋਂ ਦੂਰ ਕਰਕੇ ਬਾਣੀ ਅਤੇ ਬਾਣੇ ਨਾਲ ਜੋੜੀਏ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਖੁਸ਼ਹਾਲ ਹੋ ਸਕਣ। ਇਸ ਮੌਕੇ ਬਾਬਾ ਧੰਨਾ ਸਿੰਘ ਬੜੂੰਦੀ ਵਾਲੇ, ਭਾਈ ਗੁਰਮੀਤ ਸਿੰਘ ਮਾਹਲਾ, ਜਥੇਦਾਰ ਗੁਰਮਿੰਦਰ ਸਿੰਘ ਚਾਵਲਾ, ਰਛਪਾਲ ਸਿੰਘ ਸੋਸਣ,  ਮਾਲਵੀਕਾ ਸੂਦ, ਹਰਜੋਤ ਕਮਲ, ਗੁਰਚਰਨ ਸਿੰਘ,  ਹਰਜਿੰਦਰ ਸਿੰਘ, ਕੈਪਟਨ ਕੇਵਲ ਸਿੰਘ ਦਵਿੰਦਰ ਸਿੰਘ ਕੋਟ ਸਦਰਖਾਂ  ਪਰਵੀਨ ਸਿੰਘ ਪੀਨਾ ਮੇਅਰ  ਨਗਰ ਕੌਂਸਲ ਮੋਗਾ,  ਹਰਪਾਲ ਸਿੰਘ ਬਰਾੜ, ਬਲਦੇਵ ਸਿੰਘ ਮਾਣੂੰਕੇ, ਰਾਜਪਾਲ ਸਿੰਘ ਸਰਪੰਚ ਬਲਜੀਤ ਸਿੰਘ ਖਾਲਸਾ  ਇਖਤਿਆਰ ਸਿੰਘ ਮਾਧੋ ਥਰੈਸ਼ਰ ਵਾਲੇ  ਡਾ. ਕੁਲਦੀਪ ਸਿੰਘ ਗਿੱਲ ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਖੇਤੀਬਾੜੀ ਮਾਹਰ ਡਾ. ਕੁਲਦੀਪ ਸਿੰਘ ਬੁੱਟਰ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਧਾਰਮਿਕ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ ਪ੍ਰਧਾਨ ਅਕਾਲੀ ਦਲ ਵਾਰਸ ਪੰਜਾਬ ਦੇ ਜਿਲ੍ਹਾ ਪਠਾਨਕੋਟ ਨੇ ਬਾਖੂਬੀ ਨਿਭਾਈ।