ਗਰੀਬਾਂ ਦੇ ਮਸੀਹਾ ਸਨ, ਜਥੇਦਾਰ ਮਲਕੀਤ ਸਿੰਘ ਰਣੀਆਂ

*****18 ਅਪ੍ਰੈਲ ,ਬਰਸੀ ਤੇ ਵਿਸ਼ੇਸ਼****
ਮੋਗਾ ,(ਗੁਰਮਿੰਦਰ ਸਿੰਘ ਚਾਵਲਾ)
ਜਥੇਦਾਰ ਮਲਕੀਤ ਸਿੰਘ ਰਣੀਆਂ ਦਾ ਜਨਮ ਸਨ 1936 ਵਿੱਚ ਸ੍ਰ ਸਰਦਾਰਾ ਸਿੰਘ ਦੇ ਘਰ, ਮਾਤਾ ਭਗਵਾਨ ਕੌਰ ਦੀ ਕੁੱਖੋਂ ,ਪਿੰਡ ਬਿਲਾਸਪੁਰ ਵਿਖੇ ਹੋਇਆ । ਆਪ ਬਚਪਨ ਤੋਂ ਹੀ ਧਾਰਮਿਕ ਸੁਭਾਅ ਦੇ ਮਾਲਕ ਸਨ । ਆਪ ਜੀ ਦਾ ਵਿਆਹ ਸੰਨ 1958 ਵਿੱਚ ਸ੍ਰ ਕਰਤਾਰ ਸਿੰਘ ਨੰਬਰਦਾਰ ਦੀ ਸਪੁੱਤਰੀ ਬੀਬੀ ਸੁਰਜੀਤ ਕੌਰ ਵਾਸੀ ਪਿੰਡ ਗਹਿਰ (ਬਰਨਾਲਾ) ਵਿਖੇ ਹੋਇਆ ।ਆਪ ਜੀ ਦੇ ਘਰ ਤਿੰਨ ਸਪੁੱਤਰ ਅਤੇ ਇੱਕ ਸਪੁੱਤਰੀ ਨੇ ਜਨਮ ਲਿਆ। ਜਥੇਦਾਰ ਮਲਕੀਅਤ ਸਿੰਘ ਨੇ ਅੱਠਵੀਂ ਜਮਾਤ ਤੱਕ ਅਕਾਦਮਿਕ ਵਿਦਿਆ ਹਾਸਿਲ ਕੀਤੀ । ਆਪ ਜੀ ਅੰਤਰੀਵ ਮਨ ਪੰਥ ਅਤੇ ਸਮਾਜ ਦੀ ਸੇਵਾ ਦੇ ਜਜ਼ਬੇ ਨਾਲ ਓਤਪਰੋਤ ਸੀ। ਆਪ ਜੀ ਕਰੀਬ 35 ਸਾਲ ਦੀ ਉਮਰ ਵਿੱਚ ਆਪਣੇ ਜੱਦੀ ਪਿੰਡ ਰਣੀਆਂ ਦੇ ਲਗਾਤਾਰ ਦੋ ਵਾਰ ਸਰਪੰਚ ਬਣੇ। ਸਮੇਂ ਦਾ ਚੱਕਰ ਚੱਲਦਾ ਗਿਆ ਤੇ ਇਸੇ ਦੌਰਾਨ ਜਥੇਦਾਰ ਮਲਕੀਅਤ ਸਿੰਘ ਰਣੀਆ ਪੰਥ ਤੇ ਸਮਾਜ ਦੀ ਵੱਡੇ ਪੱਧਰ ਤੇ ਸੇਵਾ ਦੇ ਮੰਤਵ ਨਾਲ ,ਸੰਤ ਫਤਿਹ ਸਿੰਘ ਜੀ ਦੀ ਅਗਵਾਈ ਵਿੱਚ, ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਆਪ ਜੀ ਨੇ ਆਪਣੇ ਕਰੀਬੀ ਸਾਥੀਆਂ ਸਵਰਗਵਾਸੀ ਜਥੇਦਾਰ ਤੋਤਾ ਸਿੰਘ ਅਤੇ ਸਵਰਗਵਾਸੀ ਸ੍ਰ ਗੁਰਮੁਖ ਸਿੰਘ ਚਾਵਲਾ ਮੋਗਾ ਦੇ ਨਾਲ ,ਦਿਨ ਰਾਤ ਮਿਹਨਤ ਕਰਕੇ ,ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਫਰੀਦਕੋਟ ਹੁਣ ਜ਼ਿਲ੍ਹਾ ਮੋਗਾ ਨੂੰ ਮਜਬੂਤ ਬਣਾਇਆ ਉੱਥੇ ਐਮਰਜੈਂਸੀ ਅਤੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਪੰਥ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਆਰੰਭੇ ਧਰਮ ਯੁੱਧ ਮੋਰਚੇ ਦੌਰਾਨ ,ਆਪਣੇ ਪਿੰਡੇ ਤੇ ਤਸ਼ੱਦਦ ਝੱਲਦਿਆਂ ਲੰਮਾ ਸਮਾਂ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਲੰਬਾ ਸਮਾਂ ਬਤੀਤ ਕੀਤਾ| ਸੰਨ 1988 ਵਿੱਚ ਸਾਡੇ ਹੀ ਕੁਝ ਗਲਤ ਫਹਿਮੀ ਦਾ ਸ਼ਿਕਾਰ ਹੋਏ ਹਥਿਆਰਬੰਦ ਨੌਜਵਾਨਾਂ ਵੱਲੋਂ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਦੱਬੇ ਕੁਚਲੇ ਗਰੀਬ ਲੋਕਾਂ ਤੋਂ, ਉਹਨਾਂ ਦਾ ਮਸੀਹਾ ,ਸਦਾ ਲਈ ਖੋਹ ਲਿਆ| 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਉਹਨਾਂ ਦੇ ਸਪੁੱਤਰ ਜਥੇਦਾਰ ਦਵਿੰਦਰ ਸਿੰਘ ਰਣੀਆਂ ਸੀਨੀਅਰ ਆਗੂ “ਅਕਾਲੀ ਦਲ ਵਾਰਿਸ ਪੰਜਾਬ ਦੇ “ ਵੱਲੋਂ ਸਮੂਹ ਪਰਿਵਾਰ ਸਮੇਤ ਜਥੇਦਾਰ ਮਲਕੀਅਤ ਸਿੰਘ ਰਣੀਆਂ ਦੀ ਸਾਲਾਨਾ 38ਵੀਂ ਬਰਸੀ ਗੁਰਦੁਆਰਾ ਵਿਸ਼ਵਕਰਮਾ ਭਵਨ ,ਨੇੜੇ ਆਈਟੀਆਈ ਜੀਟੀ ਰੋਡ ਮੋਗਾ ਵਿਖੇ ,ਸਵੇਰੇ 11 ਵਜੇ ਤੋਂ ਦੁਪਹਿਰ1ਵਜੇ ਤੱਕ ,ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ ,ਜਿਸ ਵਿੱਚ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਹੋਣਗੇ ,ਉੱਥੇ ਵੱਖ ਵੱਖ ਧਾਰਮਿਕ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਸਿਰਕੱਢ ਆਗੂ ,ਜਥੇਦਾਰ ਮਲਕੀਤ ਸਿੰਘ ਜੀ ਰਣੀਆਂ ਨੂੰ ,ਸ਼ਰਧਾ ਦੇ ਫੁੱਲ ਭੇਟ ਕਰਨਗੇ|
✍️ ਜਥੇਦਾਰ ਗੁਰਮਿੰਦਰ ਸਿੰਘ ਚਾਵਲਾ ,
ਪ੍ਰਧਾਨ ,
“ਅਕਾਲੀ ਦਲ ਵਾਰਿਸ ਪੰਜਾਬ ਦੇ”
ਜਿਲ੍ਹਾ
ਪਠਾਨਕੋਟ 7973894651


