News

ਮੋਗਾ, 8 ਅਪ੍ਰੈਲ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਸਟੂਡੈਂਟ ਕੌਸਲਿੰਗ ਦੇ ਅਹੁਦੇਦਾਰਾਂ, ਹੈਂਡਗਰਲਡ, ਹੈਂਡ ਬੁਆਏ ਵੱਲੋਂ ਹਾੳੂਸਾਂ ਦੇ ਨੋਮੀਨੇਟ ਕੌਸਲਿੰਗ ਦੇ ਅਹੁਦੇਦਾਰਾਂ ਨੇ ਸੌਂਹ ਚੁੱਕੀ। ਸਮਾਗਮ ਵਿਚ ਮੁੱਖ ਮਹਿਮਾਨ ਪੱੁਜੇ ਐਸ.ਐਸ.ਪੀ. ਅਮਰਜੀਤ ਸਿੰਘ ਬਾਜਵਾ ਨੇ ਪਰੇਡ ਦੀ ਸਲਾਮੀ ਲੈਣ ਤੋਂ ਬਾਅਦ ਵਿਦਿਆਰਥੀਆਂ ਨੂੰ ਬੈਚ ਲਾਏ। ਇਸ ਮੌਕੇ ਕੇਸੈਕੇਂਡ ਹਾੳੂਸ ਕੈਪਟਨ ਜੋਧਪਾਲ...
ਮੋਗਾ,8 ਅਪਰੈਲ (ਜਸ਼ਨ): ਸ਼ਰਮਾ ਇਲੈਕਟ੍ਰੋਹੋਮਿਉਪੈਥਿਕ ਕਲੀਨਿਕ ਭਗਤਾ ਭਾਈ ਦੇ ਡਾਕਟਰ ਜਸਵੀਰ ਸ਼ਰਮਾ ਵਲੋਂ ਇਕ ਰੋਜ਼ਾ ਮੁੱਫਤ ਇਲੈਕਟ੍ਰੋਹੋਮਿਉਪੈਥਿਕ ਦਵਾਈਆਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਈ ਡੀ ਐਮ ਏ ਰਜਿ: ਪੰਜਾਬ ਇਲੈਕਟ੍ਰੋਹੋਮਿਉਪੈਥਿਕ ਅਤੇ ਪਲਸ ਰੀਡਿੰਗ ਮਾਹਿਰ ਡਾਕਟਰ ਜਗਤਾਰ ਸਿੰਘ ਸੇਖੋਂ ਦੀ ਅਗਵਾਈ ਹੇਠ 300 ਤੋਂ ਵੱਧ ਮਰੀਜ਼ਾਂ ਦਾ ਫਰੀ ਚੈੱਕਅਪ ਕੀਤਾ ਗਿਆ । ਇਸ ਟੀਮ ਦਾ ਹਿੱਸਾ ਬਣੇ ਡਾਕਟਰ ਜਗਜੀਤ ਸਿੰਘ ਗਿੱਲ ,ਡਾਕਟਰ ਕਮਲਜੀਤ ਕੌਰ ਸੇਖੋਂ ,ਡਾਕਟਰ ਮਨਜੀਤ ਸਿੰਘ...
ਮੋਗਾ,7 ਅਪਰੈਲ (ਜਸ਼ਨ): ਲਿਖਾਰੀ ਸਭਾ ਮੋਗਾ ਦੀ ਅੱਜ ਹੋਈ ਚੋਣ ਦੌਰਾਨ ਪ੍ਰੋ: ਸੁਰਜੀਤ ਸਿੰਘ ਕਾਉਂਕੇ ਪ੍ਰਧਾਨ ਚੁਣੇ ਗਏ। ਅੱਜ ਨੇਚਰ ਪਾਰਕ ਮੋਗਾ ਵਿਖੇ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦੇ ਸ਼ੁਰੂ ਵਿਚ ਸਮੂਹ ਮੈਂਬਰਾਂ ਨੇ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਤਨਾਮ ਸਿੰਘ ਸੰਦੇਸ਼ੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਉਪਰੰਤ ਲਿਖਾਰੀ ਸਭਾ ਦੀ ਅਗਲੇ ਦੋ...
ਮੋਗਾ,7 ਅਪਰੈਲ (ਜਸ਼ਨ): ਅੱਜ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਮੋਗਾ ਜ਼ਿਲੇ ਲਈ ਸਰਕਲ ਪ੍ਰਧਾਨਾਂ ਦੀ ਸੂਚੀ ਜੱਥੇਦਾਰ ਤੋਤਾ ਸਿੰਘ ਨੇ ਜਾਰੀ ਕੀਤੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਅਤੇ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ,ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ, ਜੱਸ ਮੰਗੇਵਾਲਾ ,ਗੁਰਮੀਤ ਸਾਫੂਵਾਲਾ...
ਮੋਗਾ,7 ਅਪਰੈਲ (ਜਸ਼ਨ): ਫਰੀਦਕੋਟ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਬੰਤ ਸਿੰਘ ਸੇਖੋਂ ਸਾਬਕਾ ਐਕਸੀਅਨ ਨੇ ਅੱਜ ਮੋਗਾ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਰਾਖਵਾਂਕਰਨ ਨੀਤੀ ਤਹਿਤ ਪੰਜਾਬ ਵਿਚ 13 ਵਿਚੋਂ ਚਾਰ ਲੋਕ ਸਭਾ ਹਲਕੇ ਪੱਛੜੇ ਵਰਗ ਲਈ ਰਾਖਵੇਂ ਕੀਤੇ ਗਏ ਹਨ ਜਿਹਨਾਂ ਵਿਚ ਹੁਸ਼ਿਆਰਪੁਰ,ਜਲੰਧਰ ਫਤਿਹਗੜ ਸਾਹਿਬ ਅਤੇ ਫਰੀਕੋਟ ਸ਼ਾਮਲ ਹਨ ।ਇਹਨਾਂ...
ਨੱਥੂਵਾਲਾ ਗਰਬੀ , 7 ਆਪ੍ਰੈਲ (ਪੱਤਰ ਪਰੇਰਕ)- ਸਥਾਨਕ ਕਸਬੇ ਵਿੱਚ ਸਥਿਤ ਨਾਮਵਰ ਵਿੱਦਿਅਕ ਸੰਸਥਾ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਪ੍ਰਬੰਧਕਾਂ ਵੱਲੋਂ ਨਵੇਂ ਵਿੱਦਿਅਕ ਸਾਲ ਦੀ ਸ਼ੁਰੂਆਤ ਧਾਰਮਿਕ ਸਮਾਗਮ ਨਾਲ ਕੀਤੀ ਗਈ।ਸਕੂਲ ਵਿੱਚ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅਸ਼ੀਰਵਾਦ ਲੈਦੇ ਹੋਏ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ । ਕੀਰਤਨੀਏ ਸਿੰਘਾਂ ਵੱਲੋਂ ਰਸਮਈ ਕੀਰਤਨ ਕਰਦੇ ਹੋਏ ਸੰਗਤਾਂ ਅਤੇ ਬੱਚਿਆਂ ਨੂੰ ਸੁਖਮਨੀ ਸਾਹਿਬ...
ਲੁਧਿਆਣਾ: 7 ਅਪ੍ਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):‘‘ ਵਤਨ ਵਿੱਚ ਵਿਕਾਸ ਦੇ ਮੌਕੇ ਵਧਣ ਤਾਂ ਕੋਈ ਕਿਉਂ ਪਰਦੇਸੀ ਹੋਵੇ?’’ ਸਤੀਸ ਧਵਨ ਗੌਰਮਿੰਟ ਕਾਲਿਜ ਲੁਧਿਆਣਾ ਦੇ ਸਤਾਬਦੀ ਸਮਾਰੋਹਾਂ ਨੂੰ ਸਮਰਪਿਤ ਸਮਾਗਮ ਮੌਕੇ ਸੰਬੋਧਨ ਕਰਦਿਆਂ ਕੈਨੇਡਾ ਦੇ ਸੂਬੇ ਬਿ੍ਰਟਿਸ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ(ਮੁੱਖ ਮੰਤਰੀ) ਸ੍ਰੀ ਉੱਜਲ ਦੋਸਾਂਝ ਨੇ ਇਹ ਸਬਦ ਕਹੇ। ਇਸ ਸਮਾਗਮ ਚ ਉੱਜਲ ਦੋਸਾਂਝ ਬਾਰੇ ਡਗਲਸ ਪੀ ਵੈਲਬੈਂਕਸ ਦੀ ਲਿਖੀ ਤੇ ਕੇ ਐੱਲ ਗਰਗ ਦੀ ਅਨੁਵਾਦ ਕੀਤੀ ਜੀਵਨੀ ਪੁਸਤਕ...
ਜਗਰਾਉਂ,7 ਅਪਰੈਲ: (ਕੁਲਦੀਪ ਸਿੰਘ ਲੋਹਟ) ਮਾਲਵੇ ਦੀ ਧਰਤੀ ਦਾ ਪ੍ਰਸਿੱਧ ਕੈਮਾਂ ਵਾਲੀ ਢਾਬ ਦਾ ਸਲਾਨਾਂ ਜੋੜ ਮੇਲਾ ਸਮੁੱਚੀ ਗ੍ਰਾਮ ਪੰਚਾਇਤ.ਐਨ.ਆਰ.ਆਈ ਤੇ ਨਗਰ ਨਿਵਾਸੀਆਂ ਦੇ ਸਾਂਝੇ ਉਪਰਾਲੇ ਸਦਕਾ ਸ਼ਾਨੋ-ਸ਼ੌਕਤ ਨਾਲ ਸਮਾਪਿਤ ਹੋ ਗਿਆ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਗੁਰਬਾਣੀ ਦਾ ਰਸ਼ ਭਿੰਨਾਂ ਕੀਰਤਨ ਕੀਤਾ ਗਿਆ। ਇਸ ਦੌਰਾਨ ਗ੍ਰਾਮ ਪੰਚਾਇਤ ਵਲੋਂ ਰਵਾਇਤੀ ਅਖਾੜੇ ਵਿਚ ਨਾਮੀ ਪਹਿਲਵਾਨਾਂ ਦੇ ਦੰਗਲ ਕਰਵਾਏ ਗਏ। ਪਹਿਲਵਾਨਾਂ ਦੇ ਮੁਕਾਬਲੇ ਵਿਚ ਪਹਿਲਾ ਸਥਾਨ...
ਕੋਟਈਸੇ ਖਾਂ ,6 ਅਪਰੈਲ (ਜਸ਼ਨ): ਨਵੇ ਬੱਚਿਆਂ ਦੇ ਸਕੂਲ ਆਉਣ ਤੇ ਸ੍ਰੀ ਹੇਮਕੁੰਟ ਸੀਨੀ. ਸੰਕੇ. ਸਕੂਲ ਕੋਟ-ਈਸੇ-ਖਾਂ ਦੀ ਸੰਸਥਾ ਨੇ ਉਹਨਾਂ ਲਈ ਖਾਸ ਪਾਰਟੀ ਰੱਖੀ । ਸਕੂਲ ਵੱਲੋਂ ਛੋਟੇ ਬੱਚਿਆਂ ਲਈ ਵੱਡੇ ਹਾਲ ਨੂੰੁ ਸਜਾਇਆ ਗਿਆ । ਉਸ ਸਜਾਏ ਹੋਏ ਹਾਲ ਵਿੱਚ ਬੱਚਿਆਂ ਨੇ ਨੱਚ-ਟੱਪ ਕੇ ਖੂਬ ਆਨੰਦ ਮਾਣਿਆ। ਬੱਚੇ ਰੰਗ-ਬਿਰੰਗੇ ਪਹਿਰਾਵੇ ਵਿੱਚ ਬਹੁਤ ਹੀ ਖੂਬਸੁਰਤ ਅਤੇ ਨਵਂੇ ਖਿੜੇ ਫੁੱਲਾਂ ਦੀ ਤਰ੍ਹਾਂ ਦਿਖਾਈ ਦੇ ਰਹੇ ਸਨ।ਬੱਚਿਆਂ ਦੇ ਚਿਹਰਿਆਂ ਤੇ ਇੱਕ ਅਲੱਗ ਹੀ ਖੁਸ਼ੀ ਦਿਖਾਈ...
ਕੋਟਕਪੂਰਾ, 6 ਅਪੈ੍ਰਲ (ਟਿੰਕੂ ਪਰਜਾਪਤੀ) :- ਨਵੇਂ ਸਕੂਲ ਸ਼ੈਸ਼ਨ ਦੀ ਆਰੰਭਤਾ ਹੋਣ ਉਪਰੰਤ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵਲੋਂ ਕੈਂਸਰ ਪੀੜਤ ਅਤੇ ਲੋੜਵੰਦ ਪਰਿਵਾਰਾਂ ਦੇ ਪੜਾਈ ਲਈ ਗੋਦ ਲਏ ਬੱਚਿਆਂ ਨੂੰ ਵਰਦੀਆਂ, ਸਟੇਸ਼ਨਰੀ ਅਤੇ ਫੀਸਾਂ ਆਦਿ ਦੀ ਸੇਵਾ ਕਰਨ ਲਈ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸੁਸਾਇਟੀ ਮੈਂਬਰ ਮਨਪ੍ਰੀਤ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਸਮਾਗਮ ’ਚ ਇਨਾਂ ਬੱਚਿਆਂ ਨੂੰ ਕਾਪੀਆਂ, ਵਰਦੀਆਂ...

Pages