News

ਬਾਘਾਪੁਰਾਣਾ,09 ਅਪ੍ਰੈਲ (ਪਵਨ ਗਰਗ/ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੇ ਕਾਲੇਕੇ ਰੋਡ ’ਤੇ ਸਥਿਤ ਜਿੰਦਲ ਡੇਅਰੀ ਤੋਂ 08 ਅਪ੍ਰੈਲ ਸੋਮਵਾਰ ਦੀ ਸ਼ਾਮ 8 ਵਜੇ ਦੇ ਕਰੀਬ 50 ਹਜਾਰ ਦੀ ਲੁੱਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿੰਦਲ ਡੇਅਰੀ ਦੇ ਮਾਲਕ ਭਗਵਾਨ ਦਾਸ ਪੁੱਤਰ ਤੀਰਥ ਰਾਮ ਲੰਗੇਆਣੇ ਵਾਲੇ ਵਾਸੀ ਬਾਘਾਪੁਰਾਣਾ ਦੇ ਪ੍ਰੈਸ ਤੇ ਪੁਲਿਸ ਨੰੂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਕੇ ਰੋਡ ਵੱਲੋਂ ਇਨੋਵਾ ਗੱਡੀ ’ਤੇ ਦੋ ਵਿਆਕਤੀ ਸਵਾਰ ਹੋੲ ਕੇ ਆਏ ਤੇ ਇੱਕ ਵਿਆਕਤੀ ਗੱਡੀ...
ਕੋਟਕਪੂਰਾ, 9 ਅਪੈ੍ਰਲ ( ਟਿੰਕੂ ਕੁਮਾਰ ) :- ਲੋਕ ਸਭਾ ਚੋਣਾਂ 2019 ਨੂੰ ਮੁੱਖ ਰੱਖਦੇ ਹੋਏ ਪਿਛਲੇ ਕਈ ਦਿਨਾਂ ਤੋਂ ਜ਼ਿਲਾ ਫ਼ਰੀਦਕੋਟ ਵਿਚਲੇ ਵੱਖ-ਵੱਖ ਪਿੰਡਾਂ ’ਚ ਸਵੀਪ ਪ੍ਰੋਗਰਾਮ ਅਧੀਨ ਵੋਟਰ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ। ਇਸੇ ਕੜੀ ਦੇ ਚੱਲਦਿਆਂ ਅੱਜ ਨੇੜਲੇ ਪਿੰਡਾਂ ਵਾਂਦਰ ਜਟਾਣਾ, ਦੁਆਰੇਆਣਾ ਅਤੇ ਢੀਮਾਂਵਾਲੀ ਵਿਖੇ ਵੋਟਰ ਜਾਗਰੂਕਤਾ ਕੈਂਪ ਲਾਏ ਗਏ। ਜਿਸ ’ਚ ਕੋਟਕਪੂਰਾ ਦੇ ਐਸ.ਡੀ.ਐਮ ਕਮ ਸਹਾਇਕ ਰਿਟਰਨਿੰਗ ਅਫ਼ਸਰ ਬਲਵਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ...
ਕੋਟਕਪੂਰਾ, 9 ਅਪੈ੍ਰਲ (ਟਿੰਕੂ ਕੁਮਾਰ) :- ਲੋਕ ਸਭਾ ਚੋਣਾ ਲਈ ਰਾਖਵੇਂ ਹਲਕੇ ਫਰੀਦਕੋਟ ਲਈ ਚੋਣਾਂ ਦੇ ਮੱਦੇਨਜਰ ਰਾਜਨੀਤਿਕ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਲੋਕ ਸਭਾ ਹਲਕਾ ਫਰੀਦਕੋਟ ’ਚ ਕਾਂਗਰਸ ਨੇ ਪੰਜਾਬੀ ਲੋਕ ਗਾਇਕ ਅਤੇ ਜੈਤੋ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਆਪਣਾ ਉਮੀਦਵਾਰ ਐਲਾਇਆ ਹੈ। ਜਿਸ ਦੀ ਖੁਸ਼ੀ ਵਜੋਂ ਕਾਂਗਰਸੀ ਸਮਰਥਕਾਂ ਵਲੋਂ ਥਾਂ-ਥਾਂ ਲੱਡੂ ਵੰਡ ਕੇ ਮਨਾਈ ਜਾ ਰਹੀ ਹੈ। ਇਸੇ ਲੜੀ ਤਹਿਤ...
ਕੋਟਕਪੂਰਾ, 9 ਅਪੈ੍ਰਲ (ਟਿੰਕੂ ਕੁਮਾਰ) :- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕੋਟਕਪੂਰਾ ਗਰੁੱਪ ਆਫ਼ ਫ਼ੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸੰਚਾਲਕਾਂ ਅੰਮਿ੍ਰਤਪਾਲ ਸਿੰਘ ਕੈਨੇਡਾ, ਸੁਖਵਿੰਦਰ ਸਿੰਘ ਢਿੱਲੋਂ ਅਤੇ ਸਾਥੀਆਂ ਦੇ ਵਿਸ਼ੇਸ਼ ਸਹਿਯੋਗ ਨਾਲ਼ ਸਰਕਾਰੀ ਪ੍ਰਾਇਮਰੀ ਸਕੂਲ ਮੜਾਕ ਦੇ ਬੱਚਿਆਂ ਨੂੰ ਵਾਤਾਵਰਣ ਦੀ ਸੰਭਾਲ ਕਰਨ, ਟੈ੍ਰਫਿਕ ਨਿਯਮਾ, ਪਾਣੀ ਦੀ ਮਹੱਤਤਾ ਅਤੇ ਕੈਂਸਰ ਵਰਗੀ ਬਿਮਾਰੀ ਤੋਂ ਚੇਤੰਨ ਕਰਨ ਦੀਆਂ ਤਸਵੀਰਾਂ ਵਾਲ਼ੀਆਂ ਕਾਪੀਆਂ ਵੰਡ ਕੇ ਬੱਚਿਆਂ ’ਚ...
ਚੰਡੀਗੜ, 9 ਅਪਰੈਲ : ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਮਾਰਚ ਮਹੀਨੇ ਦੌਰਾਨ ਕੁੱਲ 14 ਛਾਪੇ ਮਾਰਕੇ 15 ਸਰਕਾਰੀ ਮੁਲਾਜ਼ਮਾਂ ਅਤੇ 4 ਪ੍ਰਾਈਵੇਟ ਵਿਅਕਤੀਆਂ ਨੰੂ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨਾਂ ਵਿਚ ਪੁਲਿਸ ਵਿਭਾਗ ਦੇ 8, ਮਾਲ ਵਿਭਾਗ ਦੇ 5 ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ 2 ਮੁਲਾਜਮ ਸ਼ਾਮਲ ਹਨ। ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਓਰੋ ਪੰਜਾਬ ਬੀ.ਕੇ. ਉਪਲ ਨੇ...
ਮੋਗਾ,9 ਅਪਰੈਲ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਜਨਰਲ ਸੈਕਟਰੀ ਸ: ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਫਿਲਮੀ ਕਲਾਕਾਰ ਪੁਖਰਾਜ ਭੱਲਾ ਆਪਣੇ ਨਿੱਜੀ ਦੌਰੇ ‘ਤੇ ਪਹੁੰਚੇ । ਪ੍ਰਸਿੱਧ ਹਾਸ ਅਤੇ ਫਿਲਮੀ ਕਲਾਕਾਰ ਸਰਦਾਰ ਜਸਵਿੰਦਰ ਸਿੰਘ ਭੱਲਾ ਦੇ ਸਪੁੱਤਰ ਪੁਖਰਾਜ ਭੱਲਾ ਨਾਲ ਸਾਹਿਤਕ ਚਰਚਾ ਕਰਨ ਉਪਰੰਤ ਉੱਘੀ ਲੇਖਿਕਾ ਪਰਮਜੀਤ ਕੌਰ ਪੰਮੀ ਨੇ ਉਹਨਾਂ ਨੂੰ ਆਪਣੀ ਪੁਸਤਕ ‘ਚਿੜੀਆਂ ਦਾ ਚੰਬਾ’ ਭੇਟ ਕੀਤੀ । ਇਸ ਮੌਕੇ ਪੁਖਰਾਜ ਭੱਲਾ ਦੇ ਮਾਤਾ ਮਿੰਨੀ ਭੱਲਾ ਵੀ ਹਾਜ਼ਰ ਸਨ ।...
ਮੋਗਾ ਅਪ੍ਰੈਲ 9:(ਜਸ਼ਨ): ਚੋਣ ਕਮਿਸ਼ਨ ਵੱਲੋਂ ਚੋਣਾਂ ਨਾਲ ਸਬੰਧਤ ਕੰਮਾਂ ਨੂੰ ਸਰਲ ਬਨਾਉਣ ਅਤੇ ਲੋਕਾਂ ਨੂੰ ਉਨਾਂ ਦੇ ਮੋਬਾਈਲ ’ਤੇ ਹੀ ਸਹੂਲਤ ਦੇਣ ਦੇ ਉਦੇਸ਼ ਨਾਲ ਕਈ ਮੋਬਾਈਲ ਐਪਲੀਕੇਸ਼ਨਾਂ ਤਿਆਰ ਕੀਤੀਆਂ ਗਈਆਂ ਹਨ, ਜਿਨਾਂ ਦਾ ਜ਼ਿਲੇ ਦੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀਆਂ ਇਨਾਂ ਐਪਲੀਕੇਸ਼ਨਾਂ ਵਿੱਚੋਂ ਇੱਕ...
ਮੋਗਾ,9 ਅਪਰੈਲ (ਜਸ਼ਨ):ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਜ਼ਿਲ੍ਹੇ ਦੀ ਕਮੇਟੀ ਦੀ ਇਕ ਮੀਟਿੰਗ ਕਾ. ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਚ ਹੋਈ। ਮੀਟਿੰਗ ਦੀ ਪ੍ਰਧਾਨਗੀ ਬੂਟਾ ਸਿੰਘ ਭੱਟੀ ਅਤੇ ਗੁਰਜੀਤ ਸਿੰਘ ਮੱਲ੍ਹੀ ਵੱਲੋਂ ਕੀਤੀ ਗਈ। ਫੈਸਲਾ ਕੀਤਾ ਗਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 10 ਅਪ੍ਰੈਲ 2019 ਨੂੰ ਨੇਚਰ ਪਾਰਕ ਮੋਗਾ ਵਿੱਚ ਠੀਕ 11 ਵਜੇ ਰੈਲੀ ਕਰਨ ਉਪਰੰਤ ਨੇਚਰ ਪਾਰਕ ਤੋਂ ਬੱਸ ਅੱਡੇ ਤੱਕ ਪੰਜਾਬ ਸਰਕਾਰ...
ਮੋਗਾ 9 ਅਪਰੈਲ (ਜਸ਼ਨ) : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਅਤੇ ਡਾ ਜਸਪ੍ਰੀਤ ਕੌਰ ਸੇਖੋਂ ਸਿਵਲ ਸਰਜਨ ਮੋਗਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਮੋਗਾ ਵੱਲੋਂ ਵਿਸ਼ਵ ਸਿਹਤ ਦਿਵਸ ਟੇ੍ਰਨਿਗ ਹਾਲ ਸਿਵਲ ਹਸਪਤਾਲ ਮੋਗਾ ਵਿਖੇ ਮਨਾਇਆ ਗਿਆ। ਇਸ ਮੌਕੇ ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਡਾ ਜਸਵੰਤ ਸਿੰਘ ਨੇ ਬੋਲਦਿਆ ਕਿਹਾ ਕਿ ਸਿਹਤ ਮਨੁੱਖ ਦਾ ਸਭ ਤੋਂ ਵੱਡਾ ਧੰਨ ਤੰਦਰੁਸਤੀ ਹੈ...
ਮੋਗਾ, 9 ਅਪ੍ਰੈਲ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਅਕ ਸੰਸਥਾ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਅੱਜ ਐਲ.ਕੇ.ਜੀ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਟੀਚਰ ਸ਼ਬਨਮ ਬੇਦੀ ਅਤੇ ਸੁਨੀਤਾ ਥਾਪਾ ਦੀ ਅਗਵਾਈ ਹੇਠ ਆਯੋਜਿਤ ਇਹਨਾਂ ਮੁਕਾਲਿਆਂ ਵਿਚ ਪਹਿਲਾਂ ਬੱਚਿਆਂ ਨੂੰ ਸਿਖਾਇਆ ਕਿ ਕਿਸ ਪ੍ਰਕਾਰ ਨਾਲ ਆਪਣੇ ਹੱਥਾਂ ਦੀ ਉਗਲੀਆਂ ਰੰਗਾਂ ਵਿਚ ਡਿਪ ਕਰਕੇ ਉਹਨਾਂ ਨਾਲ ਮਨਮੋਹਕ ਪੋਸਟਰ ਤਿਆਰ ਕੀਤੇ ਜਾ ਸਕਦੇ ਹਨ। ਬਾਅਦ ਵਿਚ ਸਾਰੇ ਬੱਚਿਆਂ ਨੂੰ ਟਾਸਕ ਦਿੱਤਾ ਗਿਆ ਕਿ ਉਹ ਇਸ ਪ੍ਰਕਾਰ...

Pages