News

ਲੁਧਿਆਣਾ :16 ਮਈ(ਜਸ਼ਨ)ਸਿਰਕੱਢ ਪੰਜਾਬੀ ਕਵੀ ਤੇ ਬੁੱਧੀਜੀਵੀ ਡਾ: ਸੁਰਿੰਦਰ ਗਿੱਲ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੋਣਵੇਂ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਚਿਰਜੀਵੀ ਸਾਹਿੱਤ ਉਹੀ ਬਣਨ ਦੀ ਸਮਰਥਾ ਰੱਖਦਾ ਹੈ ਜੋ ਵਕਤ ਦੀ ਨਬਜ਼ ਤੇ ਹੱਥ ਰੱਖੇ। ਉਨ੍ਹਾਂ ਆਖਿਆ ਕਿ ਵੀਅਤਨਾਮ ਤੇ ਅਮਰੀਕਨ ਹਮਲੇ ਵੇਲੇ ਅਮਰੀਕਨ ਫੌਜੀਆਂ ਦੇ ਮਨੋਰੰਜਨ ਲਈ ਭਾਰਤੀ ਮੂਲ ਦੀ ਵਿਸ਼ਵ ਸੁੰਦਰੀ ਰੀਟਾ ਫੇਰੀਆ ਗਈ ਸੀ ਅਤੇ ਉਸ ਦੇ ਜ਼ਾਲਮਾਂ ਦੇ ਹੱਕ ਵਿੱਚ...
ਮੋਗਾ 16 ਮਈ:(ਜਸ਼ਨ):ਸ੍ਰੀ ਸੰਦੀਪ ਹੰਸ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤੀ ਦੰਡ ਸੰਘਤਾ ਦੀ ਧਾਰਾ 171-ਬੀ ਅਨੁਸਾਰ ਕੋਈ ਵੀ ਵਿਅਕਤੀ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਵਿਅਕਤੀ ਨੂੰ ਵੋਟ ਪਾਉਣ ਬਦਲੇ ਪੈਸੇ ਜਾਂ ਕੋਈ ਵਸਤੂ ਦਿੰਦਾ ਹੈ ਜਾਂ ਸਵੀਕਾਰ ਕਰਦਾ ਹੈ, ਤਾਂ ਇਹ ਇੱਕ ਫੌਜਦਾਰੀ ਜੁਰਮ ਹੈ। ਅਜਿਹਾ ਕਰਨ ਦੀ ਸੂਰਤ ਵਿੱਚ ਇੱਕ ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਨੋ ਹੋ ਸਕਦੇ ਹਨ। ਉਨਾਂ ਦੱਸਿਆ ਕਿ ਇਸੇ ਤਰਾਂ ਭਾਰਤੀ ਦੰਡ ਸੰਘਤਾ ਦੀ ਧਾਰਾ 171-ਸੀ...
ਮੋਗਾ,16 ਮਈ (ਜਸ਼ਨ): ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨਵੀਂ ਦਿੱਲੀ ਜ਼ਿਲਾ ਦੇ ਮੋਗਾ ਆਉਣ ’ਤੇ ‘ਆਪ’ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ ਅਤੇ ਅਹੁਦੇਦਾਰਾਂ ਨੇ ਉਨਾਂ ਦਾ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਵਿਚ ਨਵਜੀਤ ਕੌਰ, ਕਮਲਜੀਤ ਕੌਰ, ਬੀਬੀ ਊਸ਼ਾ ਰਾਣੀ ਅਤੇ ਜ਼ਿਲੇ ਦੇ ਬਾਕੀ ਅਹੁਦੇਦਾਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਐਡਵੋਕੇਟ ਨਸੀਬ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਜਰੀਵਾਲ ਦਾ ਰੋਡ ਸ਼ੋਅ ਅੱਜ ਫਰੀਦਕੋਟ ਤੋਂ...
ਮੋਗਾ 16 ਮਈ:(ਜਸ਼ਨ):ਲੋਕ ਸਭਾ ਚੋਣਾਂ ਲਈ 19 ਮਈ ਨੂੰ ਹੋ ਰਹੀਆਂ ਵੋਟਾਂ ਦੇ ਮੱਦੇ-ਨਜ਼ਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲੇ ਦੇ 7 ਲੱਖ 48 ਹਜ਼ਾਰ 12 ਵੋਟਰ, ਚੋਣਾਂ ਲੜ ਰਹੇ 20 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨ ‘ਚ ਭੂਮਿਕਾ ਅਦਾ ਕਰਨਗੇ। ਉਨਾਂ ਦੱਸਿਆ ਕਿ ਇਨਾਂ ਵੋਟਰਾਂ ਵਿੱਚ 7 ਲੱਖ 45 ਹਜ਼ਾਰ 160 ਜਨਰਲ ਵੋਟਰ ਅਤੇ 2 ਹਜ਼ਾਰ 852 ਸਰਵਿਸ ਵੋਟਰ ਹਨ। ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨਾਂ ਵਿੱਚੋਂ 3...
ਮੋਗਾ,16 ਮਈ (ਜਸ਼ਨ)- ਮੈਕਰੋ ਗਲੋਬਲ ਮੋਗਾ ਜਿੱਥੇ ਆਈਲਜ਼ ਅਤੇ ਵੀਜ਼ਾ ਸਬੰਧੀ ਸੇਵਾਵਾਂ ਵਿਚ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਉੱਥੇ ਅਨੇਕਾਂ ਵਿਦਿਆਰਥੀਆਂ ਦਾ ਵਿਦੇਸ਼ਾਂ ਵਿਚ ਭਵਿੱਖ ਸਵਾਰ ਚੁੱਕੀ ਹੈ। ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਮਿਹਨਤੀ ਸਟਾਫ਼ ਸਦਕਾ ਨਵਦੀਪ ਕੌਰ ਨਿਵਾਸੀ ਮੋਗਾ ਨੇ ਲਿਸਨਿੰਗ ‘ਚ 8.0 ਬੈਂਡ ,ਰੀਡਿੰਗ ‘ਚ 8.5 ,ਸਪੀਕਿੰਗ ਅਤੇ ਰਾਈਟਿੰਗ ਵਿਚੋਂ 6.5 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।...
ਨੱਥੂਵਾਲਾ ਗਰਬੀ, 15 ਮਈ (ਜਸ਼ਨ)-ਧੰਨ ਧੰਨ ਸ਼੍ਰੋਮਣੀ ਸ਼ਹੀਦ ਬਾਬਾ ਲਾਲ ਸਿੰਘ ਜੀ ਖੋਸਾ ਦੀ ਯਾਦ ਵਿੱਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਲ੍ਹੀਣਾ (ਮੋਗਾ) ਵਿਖੇ ਪਰਮਹੰਸ ਸੰਤ ਗੁਰਜੰਟ ਸਿੰਘ ਦੀ ਯੋਗ ਅਗਵਾਈ ਵਿੱਚ ਗੁਰੂੁ ਘਰ ਦੇ ਪੱਕੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕਰਨ ਵਾਸਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ਤੇ ਵੱਖ ਵੱਖ ਪਿੰਡਾਂ ਤੋਂ ਗੁਰੂਘਰ ਵਿੱਚ ਹਰ ਧਾਰਮਿਕ ਸਮਾਗਮ ਦੌਰਾਨ ਅਹਿਮ ਜ਼ਿਮੇਵਾਰੀਆਂ ਨਿਭਾਉਣ ਵਾਲੇ ਸੇਵਾਦਾਰ ਵੀਰਾਂ ਅਤੇ ਬੀਬੀਆਂ ਦਾ...
ਚੰਡੀਗੜ, 15 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐੱਸ.ਕਰੁਣਾ ਰਾਜੂ ਵੱਲੋਂ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਚੋਣ ਅਫਸਰ-ਕਮ-ਰਿਟਰਨਿੰਗ ਅਫਸਰਾਂ ਨੂੰ ਵੋਟਾਂ ਵਾਲੇ ਦਿਨ (19 ਮਈ, 2019 ਦਿਨ ਐਤਵਾਰ) ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇਨਬਿਨ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ।ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ,...
ਮੋਗਾ,15 ਮਈ (ਜਸ਼ਨ): ਬੀਤੇ ਕੱਲ ਦੁਪਹਿਰ ਸਮੇਂ ਰਾਜੇਆਣਾ ਰੋਡ ‘ਤੇ ਸਥਿਤ ਪੈਟਰੋਲ ਪੰਪ ‘ਤੇ ਅਛਪਛਾਤਿਆਂ ਵੱਲੋਂ ਕੀਤੇ ਹਮਲੇ ਵਿਚ ਕਰਿੰਦਾ ਗੁਰਮੀਤ ਸਿੰਘ ਰੋਡੇ ਗੋਲੀ ਲੱਗਣ ਨਾਲ ਹਲਾਕ ਹੋ ਗਿਆ ਸੀ ਪਰ ਮੋਗਾ ਪੁਲਿਸ ਵੱਲੋਂ ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਮਹਿਜ਼ 24 ਘੰਟਿਆਂ ਵਿਚ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਦੋ ਕਾਤਲਾਂ ਨੂੰ ਪਿਸਤੌਲ ਸਣੇ ਗਿ੍ਰਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਵੱਲੋਂ ਸੁਲਝਾਈ ਕਤਲ ਦੀ ਗੁੱਥੀ ਵਿਚਲੀ ਕਹਾਣੀ ਦੇ...
Tags: PUNJAB POLICE
ਮੋਗਾ, 15 ਮਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਅੰਤਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਕਿਹਾ ਕਿ ਹਰ ਸਾਲ 15 ਮਈ ਨੂੰ ਅੰਤਰਾਸ਼ਟਰੀ ਪਰਿਵਾਰ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਪਰਿਵਾਰ ਦਿਵਸ ਤੇ ਵਿਸ਼ੇਸ਼ ਅਸੈਂਬਲੀ ਦਾ ਆਯੋਜਨ ਕੀਤਾ...
ਸੁਖਾਨੰਦ ,15 ਮਈ (ਜਸ਼ਨ): ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀ.ਐੱਡ. ਸਮੈਸਟਰ ਪਹਿਲਾ ਦੇ ਨਤੀਜੇ ਵਿੱਚੋਂ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਰਥਣ ਸੁਖਪ੍ਰੀਤ ਕੌਰ ਪੁੱਤਰੀ ਸ.ਗੁਰਮੇਲ ਸਿੰਘ ਨੇ 365, ਹਰਦੀਪ ਕੌਰ ਪੁੱਤਰੀ ਸ.ਕੇਵਲ ਸਿੰਘ ਨੇ 359, ਰਵਨੀਤ ਕੌਰ ਪੁੱਤਰੀ ਸ.ਗੁਰਤੇਜ ਸਿੰਘ ਨੇ 359 ਅਤੇ ਜਯੋਤੀ ਬਾਂਸਲ ਪੁੱਤਰੀ ਸ.ਜਸਪਾਲ ਨੇ 355 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ,...

Pages