News

ਮੋਗਾ 15 ਮਈ:(ਜਸ਼ਨ) ਲੋਕ ਸਭਾ ਦੀਆਂ 19 ਮਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਜ਼ਿਲੇ ਦੇ 100 ਫ਼ੀਸਦੀ ਵੋਟਰਾਂ ਦੀ ਸ਼ਮੂਲੀਅਤ ਨੁੰ ਯਕੀਨੀ ਬਣਾਉਣ ਦੇ ਮਕਸਦ ਨਾਲ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਦੀ ਅਗਵਾਈ ਹੇਠ ਸਵੀਪ ਪ੍ਰੋਗਰਾਮ ਤਹਿਤ ‘ਹਸਤਾਖਰ ਮੁਹਿੰਮ ‘ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਵਾਹਨਾਂ ‘ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਮੇਰੀ ਵੋਟ ਮੇਰੀ ਜ਼ਿੰਮੇਵਾਰੀ, ਮੇਰੀ ਵੋਟ ਮੇਰੀ ਤਾਕਤ’ ਦੇ...
ਮੋਗਾ, 15 ਮਈ (ਜਸ਼ਨ )-ਸ਼ਹਿਰ ਦੇ ਬੁੱਘੀਪੁਰਾ ਚੌਂਕ ਤੇ ਓਜ਼ੋਨ ਕੌਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਵਿਸ਼ਵ ਪਰਿਵਾਰ ਦਿਵਸ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵੱਲੋਂ ਪਰਿਵਾਰ ਦਿਵਸ ਨਾਲ ਸਬੰਧਤ ਸੁੰਦਰ ਗਰੀਟਿੰਗ ਕਾਰਡ ਤਿਆਰ ਕੀਤੇ ਗਏ, ਜੋ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਇਸ ਮੌਕੇ ਪਿ੍ਰੰਸੀਪਲ ਸਰਿਤਾ ਨੇ ਬੱਚਿਆਂ ਨੂੰ ਵਿਸ਼ਵ ਪਰਿਵਾਰ ਦਿਵਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਹਰ ਸਾਲ 15 ਮਈ ਨੂੰ ਵਿਸ਼ਵ...
ਮੋਗਾ,15 ਮਈ (ਜਸ਼ਨ): ਸਾਊਥ ਅਫਰੀਕਾ ਵਿਖੇ ਹੋਣ ਵਾਲੀ ‘ਅਰਨੌਲਡ ਕਲਾਸਿਕ ਵਰਲਡ ਚੈਂਪੀਅਨਸ਼ਿਪ’ ਲਈ ਅੱਜ ਟੀਮ ਇੰਡੀਆ ਵਰਲਡ ਸਪੋਰਟਸ ਫੈਡਰੇਸ਼ਨ ਇੰਡੀਆ ਦੇ ਵਾਈਸ ਪ੍ਰਧਾਨ ਹਰਵਿੰਦਰ ਸਲੀਣਾ ਦੀ ਦੇਖ ਰੇਖ ਹੇਠ ਰਵਾਨਾ ਹੋ ਗਈ । ਵਰਲਡ ਸਪੋਰਟਸ ਫੈਡਰੇਸ਼ਨ ਇੰਡੀਆ ਦੇ ਵਾਈਸ ਪ੍ਰਧਾਨ ਹਰਵਿੰਦਰ ਸਲ੍ਹੀਣਾ ਅਤੇ ਕਰਾਟੇ ਕੋਚ ਰਜਨੀਸ਼ ਸ਼ਰਮਾ ਨੇ ਦੱਸਿਆ ਕਿ 15 ਤੋਂ 20 ਮਈ ਨੂੰ ਹੋਣ ਵਾਲੀ ਇਸ ਚੈਪੀਅਨਸ਼ਿੱਪ ਵਿੱਚ ਭਾਗ ਲੈਣ ਵਾਸਤੇ ਉਹ ਆਪਣੀ ਟੀਮ ਨਾਲ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ...
ਬਾਘਾਪੁਰਾਣਾ,14 ਮਈ (ਜਸ਼ਨ):ਪੰਜਾਬ ਜਮਹੂਰੀ ਗੱਠਜੋੜ ਵੱਲੋਂ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੀ ਚੋਣ ਮੁਹਿੰਮ ਨੂੰ ਤੇਜ ਕਰਨ ਲਈ ਅੱਜ ਹਲਕਾ ਬਾਘਾਪੁਰਾਣਾ ਦੇ ਵੱਖ ਵੱਖ ਪਿੰਡਾਂ ਵੱਡਾ ਘਰ ,ਭੇਖਾ ,ਜੈਮਲ ਵਾਲਾ, ਗੱਜਣ ਵਾਲਾ, ,ਚੋਟੀਆਂ ਠੋਬਾ,ਗਿੱਲ ,ਕਾਲੇਕੇ, ਘੋਲੀਆ ਕਲਾਂ ,ਸਮਾਧਭਾਈ ,ਨੱਥੋ ਕੇ,ਮਾੜੀ ਮੁਸਤਫ਼ਾ,ਕੋਟਲਾ ਮੇਹਰ ਸਿੰਘ , ਠੱਠੀ ਭਾਈ ਅਤੇ ਸੁਖਾਨੰਦ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ । ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਦੀਪ...
ਕੋਟਈਸੇ ਖਾਂ ,14 ਮਈ (ਜਸ਼ਨ) : ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਨਾਬ ਮੁਹੰਮਦ ਸਦੀਕ ਦੇ ਹੱਕ ਵਿਚ ਧਰਮਕੋਟ ‘ਚ ਸ਼ਗਨ ਪੈਲੇਸ ਵਿਚ ਰੱਖੀ ਗਈ ਚੋਣ ਮੀਟਿੰਗ ਲਈ ਧਰਮਕੋਟ ਹਲਕੇ ਦੇ ਵੱਖ ਵੱਖ ਕੱਸਬਿਆਂ ਅਤੇ ਪਿੰਡਾਂ ਵਿਚ ਲੋਕਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਾਂਗਰਸ ਦੀ ਵਿਸ਼ਾਲ ਰੈਲੀ ਵਿਚ ਕੋਟ ਈਸੇ ਖਾਂ ਤੋਂ ਪ੍ਰਕਾਸ਼ ਸਿੰਘ ਰਾਜਪੂਤ ਦੀ ਅਗਵਾਈ ਵਿਚ ਮੋਟਰਸਾਈਕਲਾਂ ਦਾ ਵੱਡਾ ਕਾਫਲਾ ਲੈ ਕੇ ਰਵਾਨਾ ਹੁੰਦਿਆਂ ਆਗੂਆਂ ਨੇ ਆਖਿਆ ਕਿ ਪੰਜਾਬ ਵਿਚ...
ਮੋਗਾ,14 ਮਈ (ਲਛਮਣਜੀਤ ਸਿੰਘ ਪੁਰਬਾ/ਰਾਜਿੰਦਰ ਸਿੰਘ ਕੋਟਲਾ):: ਮੋਗਾ ਦੀ ਤਹਿਸੀਲ ਬਾਘਾਪੁਰਾਣਾ ਨੇੜਲੇ ਪਿੰਡ ਰਾਜਿਆਣਾ ਦੇ ਪੈਟਰੋਲ ਪੰਪ ’ਤੇ ਅੱਜ ਦੁਪਹਿਰ ਸਮੇਂ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਇਕ ਕਰਿੰਦੇ ਦੇ ਸਿਰ ‘ਚ ਗੋਲੀ ਮਾਰ ਦਿੱਤੀ। ਕਰਿੰਦੇ ਦੀ ਪਹਿਚਾਣ ਪਿੰਡ ਰੋਡੇ ਦੇ 28 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ ਗੋਲੀ ਮਾਰਨ ਉਪਰੰਤ ਦੋਨੋਂ ਨਕਾਬਪੋਸ਼ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਪੈਟਰੋਲ ਪੰਪ ’ਤੇ ਹੀ ਮੌਜੂਦ ਇਕ ਹੋਰ ਕਰਿੰਦੇ ਨੇ ਭੱਜੇ ਜਾਂਦੇ ਹਮਲਾਵਰਾਂ...
ਮੋਗਾ,14 ਮਈ (ਜਸ਼ਨ): ਵਰਲਡ ਸਟਰਾਂਗ ਮੈਨ ਫੈਡਰੇਸ਼ਨ ਇੰਡੀਆ ਦੇ ਉੱਪ ਪ੍ਰਧਾਨ ਬਰਾਊਨਜ਼ ਮੈਡਲ ਵਿਜੇਤਾ ਹਰਵਿੰਦਰ ਸਿੰਘ ਸਲੀਣਾ ਦਾ ਸਪੁੱਤਰ ਵੀਰ ਪ੍ਰਤਾਪ ਸਾਊਥ ਅਫਰੀਕਾ ਵਿਖੇ ਹੋਣ ਵਾਲੀ ‘ਰੋਨਾਲਡ ਕਲਾਸਿਕ ਵਰਲਡ ਚੈਂਪੀਅਨਸ਼ਿਪ’ ਵਿੱਚ ਭਾਗ ਲਵੇਗਾ । ਵੀਰ ਪ੍ਰਤਾਪ ਸਲੀਣਾ ਸੈਕਰਡ ਸਕੂਲ ਮੋਗਾ ਵਿਖੇ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਸਾਊਥ ਅਫਰੀਕਾ ਦੇ ਮਲਟੀ ਸਪੋਰਟ ਫੈਸਟੀਵਲ( https://www.arnoldclassicafrica.com/ )ਵਿਚ ਸ਼ਾਮਲ ਹੋਣ ਲਈ ਰਵਾਨਾ ਹੋਣ ਮੌਕੇ ਸਕੂਲ ਚੇਅਰਮੈਨ...
ਮੋਗਾ,14 ਮਈ (ਜਸ਼ਨ):ਮੈਕਰੋ ਗਲੋਬਲ ਮੋਗਾ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਆਈਲੈਟਸ ਦੀਆਂ ਸੇਵਾਵਾਂ ਦੇ ਨਾਲ ਨਾਲ ਸਟੂਡੈਂਟ ਵੀਜ਼ਾ ਅਤੇ ਵਿਜਟਰ ਵੀਜ਼ਾ ਦੀਆਂ ਸੇਵਾਵਾਂ ਸਰਵਉੱਚ ਪੱਧਰ ਤੇ ਪ੍ਰਦਾਨ ਕਰ ਰਹੀ ਹੈ। ਇਸੇ ਸਫਲਤਾ ਸਦਕਾ ਮੈਕਰੋ ਗਲੋਬਲ ਦੁਆਰਾ ਇਕ ਹੋਰ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ ਹੈ । ਫਿਰੋਜ਼ਪੁਰ ਦੀ ਨਿਵਾਸੀ ਦਿੱਵਿਆ ਨੂੰ ਵੀਜ਼ਾ ਸੌਂਪਦਿਆਂ ਸੰਸਥਾ ਦੇ ਐਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਉਨਾਂ ਦੇ ਮਿਹਨਤੀ ਸਟਾਫ ਸਦਕਾ...
ਮਲੇਰਕੋਟਲਾ, 13 ਮਈ(ਪੱਤਰ ਪਰੇਰਕ): ਬੀਤੇ ਦਿਨ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਗੁਰਦਵਾਰਾ ਸਾਹਿਬ ’ਚ ਵਾਪਰੀ ਘਟਨਾ ਨੂੰ ਅੱਜ ਪੂਰੀ ਮੁਸਤੈਦੀ ਅਤੇ ਫੁਰਤੀ ਨਾਲ ਹੱਲ ਕਰਦਿਆਂ ਪੰਜਾਬ ਪੁਲੀਸ ਨੇ ਖੁਲਾਸਾ ਕੀਤਾ ਕਿ ਗੁਰਦਵਾਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ ਸੀ ਜਿਸ ਉਪਰੰਤ ਆਪਣੀ ਨੌਕਰੀ ਅਤੇ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਏ ਜਾਣ ਦੇ ਡਰੋਂ ਗ੍ਰੰਥੀ ਸਿੰਘ ਨੇ ਝੂਠੀ ਕਹਾਣੀ ਘੜ ਦਿੱਤੀ। ਇਹ ਮਾਮਲਾ ਚੰਡੀਗੜ, ਲੁਧਿਆਣਾ ਅਤੇ ਸੰਗਰੂਰ ਦੀਆਂ ਫੋਰੈਂਸਿਕ ਮਾਹਿਰ ਟੀਮਾਂ ਦੇ ਠੋਸ...
ਮੂਨਕ,13 ਮਈ( ਨਰੇਸ਼ ਤਨੇਜਾ): ਆਮ ਆਦਮੀ ਪਾਰਟੀ ਦੇ ਸਾਬਕਾ ਕਨਵੀਨਰ ਅਤੇ ਮਸ਼ਹੂਰ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਛਾਜਲੀ , ਲੌਂਗੋਵਾਲ ਅਤੇ ਭਦੌੜ ਵਿਖੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਆਂ ਆਖਿਆ ਕਿ ਤਾਨਾਸ਼ਾਹੀ ਕੇਜਰੀਵਾਲ ਅਤੇ ਕੁਰਸੀ ਦੇ ਲਾਲਚੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਡੋਬਿਆ ਹੈ ਅਤੇ ਇਹਨਾਂ ਦੋਹਾਂ ਦੀ ਇਸ ਗੁਸਤਾਖੀ ਨੂੰ ਦੇਸ਼ ਵਿਚ ਬਦਲਾਅ ਲਿਆਉਣ ਦੇ ਹਾਮੀ ਕਦੇ ਵੀ...

Pages