News

ਮੋਗਾ,26 ਮਾਰਚ (ਜਸ਼ਨ) :ਸਮੁੱਚੇ ਦੇਸ਼ ਵਿਚ ਕਰੋਨਾ ਵਾਇਰਸ ਖਿਲਾਫ਼ ਜੰਗ ਛਿੜੀ ਹੋਈ ਹੈ ਇਸੇ ਦੌਰਾਨ ਗਿੱਲ ਗੈਸ ਏਜੰਸੀ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਮੇਜਰ ਸਿੰਘ ਗਿੱਲ ਨੇ ਲੋਕਾਂ ਨੂੰ ਨਿਰਵਿਘਨ ਗੈਸ ਸਪਲਾਈ ਦਾ ਭਰੋਸਾ ਦਿੰਦਿਆਂ ਘਰਾਂ ਵਿਚ ਬਣੇ ਰਹਿਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ ਕਰੋਨਾ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਇਆ ਗਿਆ ਹੈ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਸਰਕਾਰ...
Tags: NGO
ਮੋਗਾ 25 ਮਾਰਚ:(ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਸ਼ਾਮ ਪ੍ਰੈਸ ਕਾਨਫਰੰਸ ਦੌਰਾਨ ਮੋਗਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਸੰਜਮ ਨਾਲ ਰਹਿਣ ਅਤੇ ਕੋਰੋਨਾ ਵਾਈਰਸ ਨੂੰ ਫੈਲਣ ਤੋ ਰੋਕਣ ਲਈ ਸੂਬਾ ਸਰਕਾਰ ਦਾ ਸਹਿਯੋਗ ਦੇਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੀਤਾ ਦਰਸ਼ੀ ਵੀ ਮੌਜੂਦ ਸਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਰਫਿਊ ਦੌਰਾਨ ਆਮ ਜਨਤਾ ਲਈ 26 ਮਾਰਚ ਤੋ ਸਬਜੀਆਂ, ਰਾਸ਼ਨ, ਅਤੇ...
ਮੋਗਾ,25 ਮਾਰਚ (ਜਸ਼ਨ) :‘ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 21 ਦਿਨਾਂ ਲਈ ਕੀਤੇ ਲੌਕਡਾਊਨ ਦੇ ਐਲਾਨ ’ਤੇ ਦੇਸ਼ ਦੀ ਜਨਤਾ ਇੰਨਬਿਨ ਪਾਲਣਾ ਕਰੇ ਤਾਂ ਜੋ ਭਾਰਤ ਵਿਕਾਸ ਪੱਖੋਂ 21 ਸਾਲ ਪਿੱਛੇ ਨਾ ਚਲਾ ਜਾਵੇ।’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਨਗਰ ਕੌਂਸਲ ਪ੍ਰਧਾਨ ਕੋਟਈਸੇ ਖਾਂ ਅਸ਼ਵਨੀ ਕੁਮਾਰ ਪਿੰਟੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਕਈ ਵਾਰ ਦੇਸ਼ ਦੇ ਵਡੇਰੇ ਹਿਤਾਂ ਲਈ ਸਖਤ ਫੈਸਲੇ ਲੈਣੇ ਪੈਂਦੇ ਹਨ...
ਮੋਗਾ,25 ਮਾਰਚ (ਜਸ਼ਨ)- ਕਰੋਨਾ ਮਹਾਮਾਰੀ ਦੇ ਖਾਤਮੇ ਵਾਸਤੇ ਪੰਜਾਬ ਵਾਸੀਆਂ ਨੂੰ ਪ੍ਰਸ਼ਾਸ਼ਨ ਨੂੰ ਪੂਰਾ ਸਾਥ ਦੇਣਾ ਚਾਹੀਦਾ ਹੈ। ਇੰਨਾ ਗੱਲ੍ਹਾਂ ਦਾ ਪ੍ਰਗਟਾਵਾ ਅਮਰੀਕਾ ਰਹਿੰਦੇ ਪੰਜਾਬ ਦੇ ਐਨ.ਆਰ.ਆਈ. ਰਛਪਾਲ ਸਿੰਘ ਪਾਲਾ ਅਤੇ ਰਘੂਬੀਰ ਸਿੰਘ ਰਿੰਨੀ ਨੇ ਕੀਤਾ। ਉਹਨਾਂ ਕਿਹਾ ਕਿ ਕਰੋਨਾ ਵਾਇਰਸ ਦੀ ਮਹਾਂਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ ਅਤੇ ਇਸ ਦੇ ਨਤੀਜੇ ਵੀ ਬਹੁਤ ਗੰਭੀਰ ਰੂਪ ਵਿਚ ਸਾਹਮਣੇ ਆ ਰਹੇ ਹਨ। ਆਪਣੇ ਆਪ ਨੂੰ ਦੁਨੀਆਂ ਦੀਆਂ ਸੁਪਰ ਪਾਵਰ...
ਮੋਗਾ,25 ਮਾਰਚ (ਜਸ਼ਨ): ਅੱਜ ਇਸਕਾਨ ਪ੍ਰਚਾਰ ਸਮਿਤੀ ਦੇ ਪ੍ਰਧਾਨ ਅਤੇ ਰਾਈਵੇ ਏਅਰਿਕਸ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਵਿਚ 21 ਦਿਨਾਂ ਲਈ ਲੌਕਡਾਊਨ ਕਰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਕੋਵਿਡ 19 ਤੋਂ ਪੈਦਾ ਹੋਏ ਖਤਰੇ ਨੂੰ ਭਾਂਪਦਿਆਂ ਸ਼੍ਰੀ ਮੋਦੀ ਦਾ ਫੈਸਲਾ ਬਿਲਕੁੱਲ ਢੁੱਕਵਾ ਹੈ ਅਤੇ ਦੇਸ਼ ਹਿਤ ਵਿਚ ਲਿਆ ਗਿਆ ਫੈਸਲਾ ਹੈ। ਤਿਆਗੀ ਨੇ ਆਖਿਆ ਕਿ ਸਮੁੱਚੇ ਸੰਸਾਰ ਵਿਚ ਇਸ ਦਾ ਪ੍ਰਕੋਪ ਮਹਾਂਮਾਰੀ ਦੇ ਰੂਪ ਵਿਚ ਪਿਆ...
Tags: HUMAN RIGHTS COMMISSION MOGA
ਮੋਗਾ,25 ਮਾਰਚ (ਜਸ਼ਨ): ਮੋਗਾ ਅਤੇ ਸਮੁੱਚੇ ਜ਼ਿਲ੍ਹੇ ‘ਚ ਕਰਫਿਊ ਪੂਰੀ ਤਰਾਂ ਲਾਗੂ ਕੀਤਾ ਜਾ ਰਿਹਾ ਹੈ । ਮੋਗਾ ਸ਼ਹਿਰ ਵਿਚ ਬੇਸ਼ੱਕ ਕਰਫਿਊ ਪ੍ਰਤੀ ਲੋਕ ਸਹਿਯੋਗ ਦੇ ਰਹੇ ਹਨ ਅਤੇ ਘਰਾਂ ਅੰਦਰ ਰਹਿ ਕੇ ਕਰੋਨਾ ਖਿਲਾਫ਼ ਸਰਕਾਰੀ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ ਪਰ ਕਸਬਿਆਂ ਖਾਸਕਰ ਧਰਮਕੋਟ ਅਤੇ ਕੋਟਈਸੇਖਾਂ ਆਦਿ ਵਿਚ ਕਰਫਿਊ ਦੀ ਉਲੰਘਣਾ ਕਰਨ ਵਾਲੇ ਕਈ ਵਿਅਕਤੀਆਂ ’ਤੇ ਪੁਲਿਸ ਨੂੰ ਸਖਤੀ ਕਰਨੀ ਪਈ। ਇਸ ਸਬੰਧੀ 2 ਵਿਅਕਤੀਆਂ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।ਅੱਜ ਲੋਕਾਂ ਦੇ...
ਮੋਗਾ,25 ਮਾਰਚ(ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦਾ ਆਖਣਾ ਹੈ ਕਿ ਕਰੋਨਾ ਵਾਇਰਸ ਵਰਗੀ ਲਾਇਲਾਜ ਬੀਮਾਰੀ ਦਾ ਮੁਕਾਬਲਾ ਕਰਨ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਮੁਕੰਮਲ ਕਰਫਿਊ ਦੇ ਐਲਾਨ ਤੋਂ ਬਾਅਦ ਪੈਦਾ ਹੋਈ ਸਥਿਤੀ ਵਿਚ ਲੋਕ ਪ੍ਰਸ਼ਾਸਨ ਅਤੇ ਸਰਕਾਰ ਦਾ ਸਹਿਯੋਗ ਕਰ ਰਹੇ ਹਨ ਜਿਸ ਲਈ ਉਹ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦੇ ਹਨ । ਉਹਨਾਂ ਕਿਹਾ ਕਿ ਸਬਜ਼ੀਆਂ ,ਰਾਸ਼ਨ ,ਦੁੱਧ ਅਤੇ ਦਵਾਈਆਂ ਘਰੋ ਘਰੀ ਪਹੰੁਚਾਉਣ ਦੇ ਸਮੁੱਚੇ ਪ੍ਰਬੰਧ ਕਰ ਲਏ...
ਮੋਗਾ 25 ਮਾਰਚ:(ਜਸ਼ਨ): - ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਵਿਚ ਕਰਫਿਊ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਦਿੱਤੀ ਜਾ ਰਹੀ । ਮੋਗਾ ਪੂਰੀ ਤਰਾਂ ਸੁੰਨਸਾਨ ਨਜ਼ਰ ਆ ਰਿਹਾ ਹੈ ।ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਲੱਗੇ ਕਰਫਿਊ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕੁਝ ਜਰੂਰੀ ਵਸਤਾਂ ਦੀ ਸਪਲਾਈ ਤੋ ਛੋਟ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਧੀਆਂ ਨੂੰ ਪਿੰਡਾਂ ਤੋ ਗੱਡੀਆਂ ਜਾਂ ਟੈਕਰਾਂ ਰਾਹੀ ਦੁੱਧ ਚਿਲਿੰਗ ਸੇੈਟਰਾਂ...
ਨਵੀਂ ਦਿੱਲੀ,24 ਮਾਰਚ (ਜਸ਼ਨ): ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਅੱਜ ਰਾਤ 12 ਵਜੇ ਤੋਂ 21 ਦਿਨਾਂ ਲਈ ਸਮੁੱਚੇ ਦੇਸ਼ ਵਿਚ ਲੌਕ ਡਾਊਨ ਦਾ ਐਲਾਨ ਕੀਤਾ। ਉਹਨਾਂ ਸਪੱਸ਼ਟ ਆਖਿਆ ਕਿ ਹਰ ਘਰ ਅੱਗੇ ਲਛਮਣ ਰੇਖਾ ਖਿੱਚ ਦਿੱਤੀ ਗਈ ਹੈ ਅਤੇ ਦੇਸ਼ ਵਾਸੀਆਂ ਨੂੰ ਇਸ ਲਛਮਣ ਰੇਖਾ ਨੂੰ ਪਾਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਉਹਨਾਂ ਆਖਿਆ ਕਿ ਜੇ ਦੇਸ਼ਵਾਸੀ ਇਹ 21 ਦਿਨਾਂ ਦੇ ਬੰਧਨ ਨੂੰ ਸਵੀਕਾਰ ਨਹੀਂ ਕਰਨਗੇ ਤਾਂ ਦੇਸ਼ 21 ਸਾਲ ਪਿੱਛੇ ਪੈ...
Tags: GOVERNMENT OF INDIA
ਚੰਡੀਗੜ੍ਹ, 24 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਮਾਨਵੀ ਸਨੇਹ ਵਜੋਂ ਰਾਧਾ ਸੁਆਮੀ ਸਤਿਸੰਗ ਬਿਆਸ ਅਤੇ ਸੰਤ ਨਿਰੰਕਾਰੀ ਮਿਸ਼ਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ ਵਿਰੁੱਧ ਸੂਬਾ ਸਰਕਾਰ ਵੱਲੋਂ ਲੜੀ ਜਾ ਰਹੀ ਲੜਾਈ ਵਿਰੁੱਧ ਪੰਜਾਬ ’ਚ ਸਥਿਤ ਆਪਣੇ ਸਤਿਸੰਗ ਘਰ ਅਤੇ ਨਿਰੰਕਾਰੀ ਭਵਨ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸੂਬਾ ਸਰਕਾਰ ਵੱਲ ਮਦਦ ਲਈ ਹੱਥ ਵਧਾਉਂਦਿਆਂ ਰਾਧਾ ਸੁਆਮੀ ਸਤਿਸੰਗ...

Pages