ਮੋਗਾ, 23 ਮਾਰਚ (ਜਸ਼ਨ): ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਅੱਜ ਕੋਵਿਡ 19 ਬੀਮਾਰੀ ਦੇ ਕਾਰਨ ਜ਼ਿਲ੍ਹਾ ਮੋਗਾ ਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ. ਉਹਨਾਂ ਕਿਹਾ ਕਿ ਕੋਈ ਵੀ ਜ਼ਿਲ੍ਹਾ ਵਾਸੀ ਆਪਣੇ ਘਰ ਤੋਂ ਬਾਹਰ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਗਲੀ ਜਾਂ ਜਨਤਕ ਥਾਂ ਤੇ ਜਾਵੇਗਾ। ਇਹ ਹੁਕਮ ਪੁਲਸ, ਸੁਰੱਖਿਆ ਬਲਾਂ, ਡਾਕਟਰ ਜਾਂ ਉਹਨਾਂ ਸਰਕਾਰੀ ਕਰਮਚਾਰੀਆਂ ਉੱਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਕਰਫਿਊ ਦੌਰਾਨ ਕੰਮ ਕਰਨ ਦੇ ਹੁਕਮ ਹੋਏ ਹਨ। ਇਸ ਤਰ੍ਹਾਂ ਸਿਹਤ...
News
ਮੋਗਾ , 23 ਮਾਰਚ (ਜਸ਼ਨ) ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕੋਵਿਡ-19 ਦੇ ਵਧਦੇ ਪ੍ਰਕੋਕ ਦੇ ਚੱਲਦਿਆਂ ਕਿਸੇ ਵੀ ਔਖੀ ਸਥਿਤੀ ਨਾਲ ਨਜਿੱਠਣ ਅਤੇ ਲੋੜਵੰਦਾਂ ਦੀ ਮੱਦਦ ਲਈ ਆਪਣੀ ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦਾ ਫੈਸਲਾ ਕੀਤਾ ਹੈ।ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਵਿਧਾਇਕ ਡਾ: ਹਰਜੋਤ ਕਮਲ ਨੇ ਕਿਹਾ ਕਿ ਕਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦਾ ਟਾਕਰਾ ਕਰਨ ਲਈ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਸੂਬਾ...
ਚੰਡੀਗੜ੍ਹ,23 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਭਲੇ ਅਤੇ ਪੰਜਾਬ ਦੇ ਲੋਕਾਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣ ਲਈ ਅਹਿਮ ਕਦਮ ਚੁੱਕਦਿਆਂ ਆਖਿਆ ਕਿ ਪੰਜਾਬੀਆਂ ਨੇ ਪੰਜਾਬ ਮੇਰੇ ਹੱਥੀਂ ਸੌਂਪਿਆ ਹੈ ਤੇ ਹੁਣ ਮੇਰੀ ਜਿੰਮੇਵਾਰੀ ਹੈ ਕਿ ਮੈਂ ਪੰਜਾਬ ਵਿਚ ਕਰੋਨਾ ਬੀਮਾਰੀ ਨੂੰ ਵੜਨ ਨਹੀਂ ਦੇਵਾਂਗਾ। ਉਹਨਾਂ ਲੋਕਾਂ ਲਈ ਇਕ ਵੀਡੀਓ ਜਾਰੀ ਕਰਕੇ ਪਹਿਲਾਂ ਤਾਂ ਸਖਤ ਨਰਾਜ਼ਗੀ ਦਾ ਇਜ਼ਹਾਰ ਕੀਤਾ ਕਿ ਲੋਕਾਂ ਦੇ ਭਲੇ ਲਈ ਹੀ...
ਅਜੀਤਵਾਲ, 23 ਮਾਰਚ (ਗਗਨਜੋਤ ਸਿੰਘ ,ਪਰਮਜੀਤ ਸਿੰਘ ਹੇਰਾਂ) : ਲੋਕ ਕਰੋਨਾ ਦੀ ਭਿਆਨਕ ਬਿਮਾਰੀ ਦੇ ਚੱਲਦਿਆਂ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਪਰ ਇਸ ਦੇ ਉਲਟ ਸ਼ਰਾਰਤੀ ਅਨਸਰ ਬੇਖੌਫ ਹੋ ਕੇ ਚੋਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਅਜੀਤਵਾਲ ਵਿਖੇ ਅਜਿਹੀ ਘਟਨਾ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਅੰਜਾਮ ਦਿੰਦਿਆਂ ਦੀਪ ਢਾਬੇ ‘ਚੋਂ ਚੋਰਾਂ ਨੇ ਦੋ ਗੈਸ ਸਿਲੰਡਰ,ਇਨਵਰਟਰ, ਸਾਈਕਲ, ਨਕਦੀ ਅਤੇ ਹੋਰ ਜ਼ਰੂਰੀ ਸਮਾਨ ਚੋਰੀ ਕਰ ਲਿਆ । ਢਾਬਾ ਮਾਲਕ ਅਮਨਦੀਪ ਨੇ...
ਮੋਗਾ,23 ਮਾਰਚ (ਜਸ਼ਨ):ਪੰਜਾਬ ਸਰਕਾਰ ਵੱਲੋਂ ਮੋਗਾ ਮਾਰਕੀਟ ਕਮੇਟੀ ਦੇ ਨਾਮਜ਼ਦ ਕੀਤੇ ਚੇਅਰਮੈਨ,ਵਾਈਸ ਚੇਅਰਮੈਨ ਅਤੇ ਮੌਕੇ ’ਤੇ ਮੌਜੂਦ ਮਾਰਕੀਟ ਕਮੇਟੀ ਮੈਂਬਰਾਂ ਨੇ ਰਸਮੀਂ ਤੌਰ ’ਤੇ ਆਪੋ ਆਪਣੇ ਅਹੁਦੇ ਸੰਭਾਲ ਲਏ। ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਹਾਜ਼ਰੀ ਵਿਚ ਹੋਏ ਸਾਦਾ ਸਮਾਗਮ ਦੌਰਾਨ ਚੇਅਰਮੈਨ ਰਾਮਪਾਲ ਧਵਨ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ,ਮਾਰਕੀਟ ਕਮੇਟੀ ਮੈਂਬਰਾਂ ਹਨੀ ਸੋਢੀ ਅਤੇ ਹਰਿੰਦਰ ਸਿੰਘ ਟਿੰਕੂ ਨੇ ਰਸਮੀ ਤੌਰ ’ਤੇ ਮਾਰਕੀਟ...
ਮੋਗਾ 22 ਮਾਰਚ:(ਜਸ਼ਨ): ਕੋਵਿਡ-19 (ਕਰੋਨਾ ਵਾਇਰਸ) ਦੇ ਪ੍ਰਭਾਵ ਨੂੰ ਰੋਕਣ ਅਤੇ ਇਸਦੀ ਲੜੀ ਨੂੰ ਤੋੜਨ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਵੱਲੋ ਐਪੇਡੈਮਿਕ ਡਿਜੀਜ ਐਕਟ 1897 ਅਤੇ ਫੌਜਦਾਰੀ ਜਾਬਤਾ ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਜਰੂਰੀ ਵਸਤਾਂ ਦੀ ਸਪਲਾਈ ਨੂੰ ਸਵੇਰੇ 8 ਵਜੇ ਤੋ 11 ਵਜੇ ਤੱਕ ਛੋਟ ਦਿੰਦੇ ਹੋਏ ਬਾਕੀ ਦੇ ਬਾਜ਼ਾਰ, ਦੁਕਾਨਾਂ ਅਤੇ ਕਾਰੋਬਾਰ ਨੂੰ...
ਮੋਗਾ,22 ਮਾਰਚ(ਜਸ਼ਨ) : ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਅੱਜ ਸਵੇਰ 7 ਵਜੇ ਤੋਂ ਰਾਤ 9 ਵਜੇ ਤੱਕ ‘ਜਨਤਕ ਕਰਫਿਊ ’ ਤਹਿਤ ਆਪਣੇ ਘਰਾਂ ਦੇ ਅੰਦਰ ਬਣੇ ਰਹਿਣ ਦਾ ਜੋ ਸੁਨੇਹਾ ਦਿੱਤਾ ਗਿਆ ਸੀ ਉਸ ’ਤੇ ਜਨਤਾ ਨੇ ਪੂਰੀ ਤਰਾਂ ਅਮਲ ਕੀਤਾ । ਆਪਣੀ ਸਿਹਤ ਨੂੰ ਵਧੀਆ ਰੱਖਣ ਲਈ ਲੋਕਾਂ ਨੇ ਸਰਕਾਰ ਦੇ ਹੁਕਮਾਂ ਮੁਤਾਬਕ ਆਪਣੇ ਕਾਰੋਬਾਰ ਬੰਦ ਰੱਖੇ ਤਾਂ ਕਿ ਕਰੋਨਾ ਦੇ ਕਹਿਰ ਤੋਂ ਬਚਾਅ ਹੋ ਸਕੇ। ਸ਼੍ਰੀ ਮੋਦੀ ਵੱਲੋਂ ਮੀਡੀਆ ਰਾਹੀਂ ਦਿੱਤੇ ਸੰਦੇਸ਼ ਥਾਲੀਆਂ ਅਤੇ...
ਚੰਡੀਗੜ, 22 ਮਾਰਚ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਰਾਜ ਵਿਚ ਕੋਵੀਡ ਕੰਟਰੋਲ ਰੂਮ ਨੂੰ ਹੋਰ ਮਜਬੂਤ ਕਰਨ ਲਈ ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਹੋਰ ਸੀਨੀਅਰ ਆਈ.ਏ.ਐਸ.ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ ਤਾਂ ਜੋ ਹੋਰ ਵਧੀਆ ਅੰਤਰ-ਵਿਭਾਗੀ ਤਾਲਮੇਲ ਬਣਾਇਆ ਜਾ ਸਕੇ। ਕੋਰੋਨਾ ਵਾਇਰਸ ਦੀ ਰੋਕਥਾਮ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਕੀਤੀਆਂ ਤਿਆਰੀਆਂ ਦੀ ਯੋਜਨਾ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਜ਼ਿਲਾ ਕੰਟਰੋਲ ਰੂਮਾਂ...
ਮੋਗਾ,22 ਮਾਰਚ(ਜਸ਼ਨ) : ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ ਵਿਖੇ ਸੱਤਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਮਹਾਰਾਜ ਦਾ ਗੁਰਤਾਗੱਦੀ ਪੁਰਬ ਮਨਾਉਂਦੇ ਹੋਏ ਅਤੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਸਰਬ ਸੰਸਾਰ ਦੇ ਬਚਾਓ ਦੀ ਦਾਤ ਮੰਗਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕੋਰੋਨਾ ਵਾਇਰਸ ਮਹਾਂਮਾਰੀ ਨੂੰ ਮੁੱਖ ਰੱਖ ਕੇ ਸਾਵਧਾਨੀ ਤਹਿਤ ਵਿਸ਼ਾਲ ਸਮਾਗਮ ਤੋਂ ਸੰਕੋਚ...
ਮੋਗਾ,22 ਮਾਰਚ(ਜਸ਼ਨ) : ਕਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਸਮੁੱਚਾ ਵਿਸ਼ਵ ਗੰਭੀਰ ਸੰਕਟ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਉੱਥੇ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਵੀ ਇਸ ਸਥਿਤੀ ਨਾਲ ਨਿਪਟਣ ਦੇ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਲਈ ਪ੍ਰੇਰਿਤ ਕੀਤਾ ਗਿਆ ਹੈ। ਇਸ ਸੰਕਟ ਨਾਲ ਨਿਪਟਣ ਦੇ ਲਈ ਜਿੱਥੇ ਲੋਕਾਂ ਨੂੰ ਸਰਕਾਰ ਵੱਲੋਂ ਘਰਾਂ ਦੇ ਰਹਿਣ ਦੇ ਲਈ ਕਿਹਾ ਗਿਆ ਹੈ ਉਥੇ ਸਾਨੂੰ ਘਰਾਂ ‘ਚ ਅਰਾਮ ਅਸਵਸਥਾ ‘ਚ ਰਹਿਣ ਦੇ ਨਾਲ ਨਾਲ ਉਸ ਪਰਮੇਸ਼ਰ ਦਾ ਨਾਮ...

