News

ਨਿਹਾਲ ਸਿੰਘ ਵਾਲਾ,26 ਮਾਰਚ (ਜਸ਼ਨ): ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਚ ਇੱਕ 25 ਸਾਲਾ ਨੌਜਵਾਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਹੋਏ ਕਤਲ ਨਾਲ ਪਿੰਡ ਮਾਛੀਕੇ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਸੁੱਖਾ ਪੁੱਤਰ ਗੁਰਮੇਲ ਸਿੰਘ ਮਜ੍ਹਬੀ ਜੋ ਕੱਲ ਸ਼ਾਮ ਪਿੰਡ ਦੀ ਖੇਡ ਗਰਾਊਂਡ ‘ਚ ਬਣੇ ਜਿੰਮ ‘ਚ ਪ੍ਰੈਕਟਿਸ ਕਰਨ ਗਿਆ ਸੀ, ਪਰ ਵੀਰਵਾਰ ਦੀ ਸਵੇਰ ਦੇ ਸਮੇਂ ਉਸ ਦੀ ਜਿੰਮ ਚੋਂ ਲਹੂ ਨਾਲ...
Tags: CRIME
ਮੋਗਾ 26 ਮਾਰਚ:(ਜਸ਼ਨ):ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੇ ਹੁਕਮਾਂ ਦੀ ਲਗਾਤਾਰਤਾ ਵਿੱਚ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਆਉਦੇ ਸਾਰੇ ਪਿੰਡਾਂ ਵਿੱਚ ਮੌਜੂਦ ਦਵਾਈਆਂ ਦੀਆਂ ਦੁਕਾਨਾਂ, ਰਾਸ਼ਨ ਦੀਆਂ ਦੁਕਾਨਾਂ (ਹੱਟੀਆਂ) ਆਟਾ ਚੱਕੀਆਂ ਸਵੇਰੇ 9:00 ਵਜੇ ਤੋ ਸਵੇਰੇ 11:00 ਵਜੇ ਤੱਕ ਪਹਿਲੇ ਚਾਰ ਦਿਨ (ਭਾਵ 26 ਮਾਰਚ ਤੋ 29 ਮਾਰਚ 2020 ਤੱਕ) ਲਗਾਤਾਰ ਅਤੇ ਫਿਰ...
Tags: GOVERNMENT OF PUNJAB
ਮੋਗਾ, 26 ਮਾਰਚ (ਜਸ਼ਨ): ਉਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਸ੍ਰੀ ਰਾਮ ਸਿੰਘ ਨੇ ਅੱਜ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੋਰਾਨ ਸ਼ਹਿਰ ਨਿਹਾਲ ਸਿੰਘ ਵਾਲਾ ਦੇ ਲੋਕਾਂ ਨੂੰ ਘਰਾਂ ਵਿਚ ਜ਼ਰੂਰੀ ਵਸਤਾਂ ਅਤੇ ਕਰਿਆਨੇ ਸਬੰਧੀ ਸਮਾਨ ਦੀ ਹੋਮ ਡਲਿਵਰੀ ਕਰਨ ਲਈ ਕਰਿਆਨਾ ਸਟੋਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ। ਇਨ੍ਹਾਂ ਸਟੋਰਾਂ ਵੱਲੋਂ ਸਵੇਰ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਮਾਨ ਦੀ ਡਲਿਵਰੀ ਕੀਤੀ ਜਾਵੇਗੀ, ਜਿਸ ਦੋਰਾਨ ਕਰਿਆਨਾ ਸਟੋਰ ਦਾ ਇੱਕ...
ਅਜੀਤਵਾਲ , 26 ਮਾਰਚ (ਜਸ਼ਨ) ਅੱਜ ਪਿੰਡ ਅਜੀਤਵਾਲ ਵਿਖੇ ਸਮਾਜ ਸੇਵੀ ਕੰਮਾਂ ਚ ਪਹਿਲ ਕਦਮੀ ਕਰਨ ਵਾਲੇ ਸਮਿੰਦਰ ਸਿੰਘ ਮਾਨ, ਰਮੇਸ ਕੁਮਾਰ ਕਿੱਟਾ, ਗੁਰਜੀਤ ਸਿੰਘ ਮਾਨ, ਨਛੱਤਰ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਨਛੱਤਰ ਸਿੰਘ ਵੱਲੋਂ ਕਰੋਨਾ ਵਾਰਿਸ ਕਾਰਨ ਲੱਗੇ ਕਰਫਿਊ ਕਾਰਨ ਗਰੀਬ ਪਰਿਵਾਰਾਂ ਦੇ ਕਰੀਬ 150 ਘਰਾ ਚ ਫਰੀ ਰਾਸਨ ਦੀਆਂ ਕਿੱਟਾ ਦਿੱਤੀਆਂ ਗਈਆਂ। ਸਮਿੰਦਰ ਸਿੰਘ ਨੇ ਦੱਸਿਆ ਕਿ ਕਰਫਿਊ ਕਰਕੇ ਲੋਕਾਂ ਦਾ ਘਰੋ ਨਿਕਲਣਾ ਮੁਸਕਿਲ ਹੈ , ਜਿਸ ਕਰਕੇ ਕਈ ਗਰੀਬ...
ਬਾਘਾਪੁਰਾਣਾ,26 ਮਾਰਚ (ਰਾਜਿੰਦਰ ਸਿੰਘ ਕੋਟਲਾ):ਕਰੋਨਾ ਨਾਮ ਦੀ ਨਾਮਰਾਦ ਬੀਮਾਰੀ ਵੱਲੋਂ ਵਿਸ਼ਵ ਪੱਧਰ ‘ਤੇ ਪੈਰ ਪਸਾਰਨ ਕਰਕੇ ਲੋਕਾਂ ਦੀ ਜਾਨ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਕਰਕੇ ਗਰੀਬ ਲੋਕਾਂ ਦੇ ਚੁੱਲੇ ਵੀ ਠੰਡੇ ਪੈਣ ਲੱਗ ਪਏ ਹਨ ਅਤੇ ਉਨ੍ਹਾਂ ਦੇ ਜਵਾਕ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋਏ ਪਏ ਹਨ ਲੋਕਾਂ ਦੇ ਢਿੱਡ ਭਰਨ ਲਈ ਉੱਘੇ ਸਮਾਜ ਸੇਵੀ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦਪੁਰਾਣਾ...
ਮੋਗਾ 26 ਮਾਰਚ (ਜਸ਼ਨ): ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਲਗਾਏ ਗਏ ਕਰਫਿਊ ਦੀ ਲਗਾਤਾਰਤਾ ਵਿੱਚ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਿਰ ਮੋਗਾ ਵਿੱਚ 44 ਕਰਿਆਨਾ ਦੀਆਂ ਦੁਕਾਨਾਂ ਜੋ ਕਿ ਘਰਾਂ ਵਿੱਚ ਹੋਮ ਡਲਿਵਰੀ ਕਰਨਗੀਆਂ ਦੀ ਸੂਚੀ ਜਾਰੀ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਨੂੰ ਸਵੇਰੇ 10:00 ਵਜੇ ਤੋ ਸ਼ਾਮ 4:00 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ...
ਮੋਗਾ 26 ਮਾਰਚ:(ਜਸ਼ਨ): ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਕਰਫਿਊ ਦੌਰਾਨ ਜ਼ਿਲ੍ਹੇ ਵਿੱਚ ਪਹਿਲਾਂ 6 ਪੈਟਰੋਲ ਪੰਪਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਇਸ ਹੁਕਮ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਹੁਣ ਸਮੂਹ ਪੈਟਰੋਲ ਪੰਪਾਂ ਨੂੰ ਆਮ ਵਾਂਗ ਖੋਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹੁਣ ਕਰਫਿਊ ਵਿੱਚ ਜ਼ਿਲ੍ਹੇ ਦੇ ਸਾਰੇ ਪੈਟਰੋਲ ਪੰਪ ਆਮ ਵਾਂਗ ਖੁੱਲ੍ਹੇ ਰਹਿਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ...
ਮੋਗਾ, 26 ਮਾਰਚ(ਜਸ਼ਨ): ਕੋਰੋਨਾ ਵਾਈਰਸ ਕਾਰਣ ਲਗਾਏ ਗਏ ਕਰਫਿਊ ਦੌਰਾਨ ਆਮ ਜਨਤਾ ਦੀ ਮੱਦਦ ਕਰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋ ਅੱਜ ਜੀਰਾ ਰੋਡ ਬਾਈਪਾਸ ਉੱਤੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਅਧੀਨ ਪੇਦੇ ਖੇਤਰਾਂ ਵਿੱਚ ਰਾਸ਼ਨ ਵੰਡਣ ਦਾ ਕੰਮ ਕਰਨ। ਉਹਨਾਂ ਦੱਸਿਆ ਕਿ ਰਾਸ਼ਨ ਆਦਿ ਦੀ ਵੰਡ...
ਮੋਗਾ,26 ਮਾਰਚ(ਜਸ਼ਨ): ਅੱਜ ਮੋਗਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਕਰਫਿਊ ਦੇ ਚੱਲਦਿਆਂ ਆਮ ਲੋਕਾਂ ਨੂੰ ਸਬਜ਼ੀਆਂ ਮੁਹਈਆ ਕਰਵਾਉਣ ਲਈ 16 ਗੱਡੀਆਂ ਰਵਾਨਾ ਕਰਨ ਅਤੇ ਦਵਾਈਆਂ ਦੇਣ ਲਈ ਹੋਮ ਡਲਿਵਰੀ ਕਰਵਾਏ ਜਾਣ ਦੇ ਪਰਿਕਰਣ ਨੂੰ ਨੇਪਰੇ ਚਾੜਨ ਲਈ ਪ੍ਰਬੰਧ ਕੀਤਾ ਗਿਆ ਸੀ। ਪਰ ਆਬਾਦੀ ਦੇ ਲਿਹਾਜ਼ ਨਾਲ ਇਸ ਦੀ ਦਾਇਰਾ ਵਧਾਉਣ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਘਰ ਤੱਕ ਜ਼ਰੂਰਤ ਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਗਰੀਬ ਲੋਕਾਂ ਲਈ ਇਹ...
ਮੋਗਾ 26 ਮਾਰਚ:(ਜਸ਼ਨ):ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਵੱਲੋ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪੈਦੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਸਵੇਰੇ 10 ਵਜੇ ਤੋ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੁਕਾਨਾਂ ਦੇ ਮਾਲਕ ਆਪ ਦੁਕਾਨਾਂ ਤੇ ਬੈਠਣਗੇ ਅਤੇ ਆਪਣੇ ਨਾਲ 1 ਜਾਂ 2 ਤੋ ਵੱਧ ਕੰਮ ਵਾਲੇ ਲੜਕੇ ਨਹੀ ਰੱਖਣਗੇ। ਉਨ੍ਹਾਂ ਦੱਸਿਆ ਕਿ ਫੋਨ ਤੇ ਆਰਡਰ ਮਿਲਣ ਤੇ ਦਵਾਈ ਦੀ ਘਰ ਤੱਕ ਡਿਲੀਵਰੀ ਕੀਤੀ ਜਾਵੇਗੀ। ਇਨ੍ਹਾਂ...

Pages