News

ਮੋਗਾ,11 ਅਪਰੈਲ(ਜਸ਼ਨ): ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸਨ ਦੇ ਪੈਕਟ ਵੰਡਣ ਦੀ ਪ੍ਰਕਿਰਿਆ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਮੋਗਾ ਵਿੱਚ ਅੱਜ ਫਿਰ ਐਮ ਐਲ ਏ ਡਾ ਹਰਜੋਤ ਕਮਲ ਦੀ ਰਹਿਨੁਮਾਈ ਹੇਠ ਵਾਰਡ ਨੰਬਰ 46 ਵਿੱਚ ਯੂਥ ਕਾਂਗਰਸੀ ਆਗੂ ਸੰਦੀਪ ਸੇਠ ਅਤੇ ਗੁਰਮਿੰਦਰ ਢਿੱਲੋਂ ਦੀ ਟੀਮ ਵੱਲੋਂ ਜਿਥੇ ਅੱਜ ਫਿਰ ਲੋੜਵੰਦ ਲੋਕਾਂ ਨੂੰ ਰਾਸਨ ਦੇ ਪੈਕਟ ਵੰਡੇ ਗਏ ,ਉਥੇ ਸਾਰੇ ਹੀ ਵਾਰਡ ਨੂੰ ਸੈਨੇਟਾਈਜ ਵੀ ਕੀਤਾ ਗਿਆ । ਸਾਰੇ ਹੀ ਵਾਰਡ ਵਾਸੀਆਂ ਨੇ ਉਨ੍ਹਾਂ ਦਾ ਤਹਿ ਦਿਲੋਂ...
Tags: GOVERNMENT OF PUNJAB
ਮੋਗਾ,11 ਅਪਰੈਲ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰਾਹਤ ਦੇਣ ਲਈ ਭੇਜੇ ਰਾਸ਼ਨ ਨੂੰ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਵੰਡਿਆ ਜਾ ਰਿਹਾ ਹੈ । ਵਾਰਡ ਨੰਬਰ 43 ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਕਾਂਗਰਸ ਦੇ ਓ ਬੀ ਸੀ ਵਿੰਗ ਦੇ ਕੋ ਚੇਅਰਮੈਨ ਨਿਰਮਲ ਸਿੰਘ ਮੀਨੀਆ ਨੇ ਦੱਸਿਆ ਕਿ ਡਾ: ਹਰਜੋਤ ਕਮਲ ਦੀ ਯੋਗ ਅਗਵਾਈ ਸਦਕਾ ਪਾਰਟੀ ਵਰਕਰ ਮੋਗਾ ਦੇ ਲੋਕਾਂ ਦੀ ਸੇਵਾ ਲਈ...
Tags: GOVERNMENT OF PUNJAB
ਮੋਗਾ,11 ਅਪਰੈਲ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰਬਾਹਤ ਦੇਣ ਲਈ ਭੇਜੇ ਰਾਸ਼ਨ ਨੂੰ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਵੰਡਿਆ ਜਾ ਰਿਹਾ ਹੈ । ਵਾਰਡ ਨੰਬਰ 9 ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਕੁਲਦੀਪ ਸਿੰਘ ਬੱਸੀਆਂ ,ਐੱਸ ਡੀ ਓ ਸੰਦੀਪ ਸਿੰਘ,ਬੀ ਐੱਲ ਓ ਅਮਰਦੀਪ ਸਿੰਘ ,ਅਮਰਜੀਤ ਸਿੰਘ ਭਰੀ ਅਤੇ ਨੌਜਵਾਨ ਆਗੂਆਂ ਨੇ ਆਖਿਆ ਕਿ ਡਾ: ਹਰਜੋਤ ਕਮਲ ਦੀ ਦੂਰਅੰਦੇਸ਼ੀ...
Tags: #CORONAVIRUS
ਮੋਗਾ,11 ਅਪਰੈਲ(ਜਸ਼ਨ):‘‘ਕਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਨੂੰ ਸਫਲ ਕਰਨ ਲੋਕਾਂ ਨੂੰ ਉਹਨਾਂ ਦੇ ਘਰਾਂ ਵਿਚ ਹੀ ਰਹਿਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਕਿ ਉਹ ਭਰ ਪੇਟ ਖਾਣਾ ਖਾ ਸਕਣ ਅਤੇ ਉਹਨਾਂ ਨੂੰ ਘਰ ਤੋਂ ਬਾਹਰ ਨਾ ਜਾਣਾ ਪਵੇ ਤੇ ਇੰਜ ਕਰੋਨਾ ਵਾਇਰਸ ਦੀ ਚੇਨ ਤੋੜਨ ਵਿਚ ਆਪਣਾ ਯੋਗਦਾਨ ਪਾ ਸਕਣ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐੱਮ ਸੀ ਗੁਰਮੀਤ ਮੀਤਾ ਨੇ ਵਾਰਡ ਨੰਬਰ 16 ਵਿਚ...
ਮੋਗਾ,11 ਅਪਰੈਲ(ਜਸ਼ਨ): ਕੋਵਿਡ 19 ਦੇ ਪ੍ਰਕੋਪ ਤੋਂ ਮੋਗਾ ਵਾਸੀਆਂ ਨੂੰ ਬਚਾਉਣ ਲਈ ਸਖਤ ਡਿਊਟੀ ਨਿਭਾਅ ਰਹੀ ਪੰਜਾਬ ਪੁਲਿਸ ਲਈ ਬੇਸ਼ੱਕ ਸਰਕਾਰ ਵੱਲੋਂ ਅਤੇ ਸਮਾਜ ਸੇਵੀਆਂ ਵੱਲੋਂ ਸਮੇਂ ਸਮੇਂ ’ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਪਰ ਉਹਨਾਂ ਦੀ ਥਕਾਵਟ ਦੂਰ ਕਰਨ ਅਤੇ ਹਲਕੇ ਫੁਲਕੇ ਮਾਹੌਲ ਵਿਚ ਵਨਸੁਵੰਨੇ ਖਾਣੇ ਮੁਹੱਈਆ ਕਰਵਾਉਣ ਲਈ ਨਵੀਨ ਗਰੁੱਪ ਵੱਲੋਂ ਵਿਲੱਖਣ ਸੇਵਾ ਨਿਭਾਈ ਜਾ ਰਹੀ ਹੈ । ਨਵੀਨ ਗਰੁੱਪ ਵੱਲੋਂ ਚਾਟ ਪਾਪੜੀ ,ਪਨੀਰ ਪਕੌੜਾ,ਸਪਰਿੰਗ ਰੋਲ,ਟਿੱਕੀ ਚਾਟ...
Tags: #CORONAVIRUS
ਮੋਗਾ,11 ਅਪਰੈਲ (ਜਸ਼ਨ) ਕੋਵਿਡ 19 ਵਾਇਰਸ ਤੋਂ ਪੰਜਾਬੀਆਂ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਕਰਫਿਊ ਦੇ ਚੱਲਦਿਆਂ ਬੇਸ਼ੱਕ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਪਰ ਇਸੇ ਦੌਰਾਨ ਪੰਜਾਬ ਸਰਕਾਰ ਦੇ ਯਤਨਾਂ ਅਤੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸੀਰਾ ਚਕਰ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਵਾਰਡ ਨੰਬਰ 3 ਬਸਤੀ...
Tags: #CORONAVIRUS
ਮੋਗਾ,11 ਅਪਰੈਲ (ਜਸ਼ਨ) : ਕਰੋਨਾ ਕਰਫਿਊ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਿਲਕੁੱਲ ਬੰਦ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਅਤੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਵਾਰਡ ਨੰਬਰ 35 ਵਿਚ ਵਾਰਡ ਇੰਚਾਰਜ ਗੌਰਵ ਗਰਗ ਵੱਲੋਂ ਕਾਂਗਰਸ ਦੇ ਜੁਝਾਰੂ ਵਰਕਰਾਂ ਨਾਲ ਰਲ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਵਾਰਡ ਨੰਬਰ 35 ਦੇ ਬੀ ਐੱਲ...
Tags: #CORONAVIRUS
ਮੋਗਾ,11 ਅਪਰੈਲ (ਜਸ਼ਨ) : ‘‘ਲੋਕ ਹਿਤਾਂ ਨੂੰ ਧਿਆਨ ਵਿਚ ਰੱਖਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਉੱਤਮ ਸੋਚ ਸਦਕਾ ਸਮੁੱਚੇ ਪੰਜਾਬ ਵਿਚ ਲੋੜਵੰਦਾਂ ਨੂੰ ਵੰਡੇ ਜਾ ਰਹੇ ਰਾਸ਼ਨ ਨਾਲ ਲੋਕਾਂ ਦੀ ਮੁਸ਼ਕਿਲਾਂ ਜ਼ਰੂਰ ਘੱਟ ਰਹੀਆਂ ਹਨ ਅਤੇ ਲੋਕ ਦਿਲ ਤੋਂ ਕੈਪਟਨ ਸਰਕਾਰ ਵੱਲੋਂ ਵੰਡੇ ਜਾ ਰਹੇ ਰਾਸ਼ਨ ਲਈ ਸਰਕਾਰ ਦਾ ਧੰਨਵਾਦ ਕਰ ਰਹੇ ਹਨ। ’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਗੁਰਸੇਵਕ ਸਿੰਘ ਸਮਰਾਟ ਨੇ ‘ਸਾਡਾ ਮੋਗਾ ਡੌਟ ਕੌਮ ’...
ਮੋਗਾ,11 ਅਪਰੈਲ (ਜਸ਼ਨ) : ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਵੱਲੋਂ ਰਾਸ਼ਨ ਵੰਡਣ ਲਈ ਸ਼੍ਰੀ ਯੋਗਰਾਜ ਬ੍ਰਹਮਚਾਰੀ ਜੀ ਦੀ ਕੁਟੀਆ ‘ਚ ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਇਕੱਤਰਤਾ ਹੋਈ । ਅਕੋਸ ਸੰਸਥਾ ਦੇ ਮੋਗਾ ਜ਼ੋਨ ਦੇ ਹੈੱਡ ਅਤੇ ਐਕਜ਼ਕਿਊਟਿਵ ਦੇਵਪ੍ਰਿਆ ਤਿਆਗੀ ਨੇ ਰਾਸ਼ਨ ‘ਚ ਆਟਾ ਅਤੇ ਰੀਫਾਈਂਡ ਆਇਲ ਸੰਸਥਾ ਵੱਲੋਂ ਸ਼੍ਰੀ ਯੋਗੀਰਾਜ ਬ੍ਰਹਮਚਾਰੀ ਜੀ ਦੀ ਕੁਟੀਆ ‘ਚ ਦਾਨ ਕੀਤਾ । ਜ਼ਿਕਰਯੋਗ ਹੈ ਕਿ ਇਸ ਕੁਟੀਆ ‘ਚੋਂ ਰਾਸ਼ਨ ਬਣਾਉਣ ਉਪਰੰਤ ਜ਼ਰੂਰਤਮਦਾਂ...
Tags: #CORONAVIRUS
ਮੋਗਾ 10 ਅਪ੍ਰੈਲ:(ਜਸ਼ਨ): ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਕੋਰੋਨਾ ਦੇ ਸੰਕਰਮਣ ਅਤੇ ਕਰਫਿਊ ਦੇ ਮੱਦੇ ਨਜਰ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਆਈ ਐਮ ਏ ਦੀ ਸਹਾਇਤਾ ਨਾਲ ਡਾਕਟਰਾਂ ਵੱਲੋ ਫ੍ਰੀ ਟੈਲੀਫੋਨ ਰਾਹੀ ਸਲਾਹ ਮਸ਼ਵਰਾ ਦੇਣ ਦੇ ਨਾਲ-2 ਜ਼ਰੂਰਤ ਮੰਦ ਲੋਕਾ ਨੂੰ ਨਿਗਮ ਦੇ ਕਰਮਚਾਰੀਆਂ ਰਾਹੀ ਮੁਫ਼ਤ ਦਵਾਈਆਂ ਘਰ ਘਰ ਪਹੁੰਚਾਈਆਂ ਜਾ ਰਹੀਆਂ ਹਨ। ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਨਗਰ ਨਿਗਮ ਮੋਗਾ ਵੱਲੋ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ...

Pages