ਮੋਗਾ, 15 ਅਪਰੈਲ (ਜਸ਼ਨ) : ਕਰੋਨਾ ਤੋਂ ਬਚਾਅ ਅਤੇ ਸੰਕਰਮਣ ਨੂੰ ਰੋਕਣ ਲਈ ਲੋਕਾਂ ਨੂੰ ਰਾਹਤ ਦੇਣ ਵਾਸਤੇ ਵਾਰਡ ਨੰਬਰ 17 ‘ਚ ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ਨੂੰ ਵੰਡਣ ਲਈ ਅੱਜ ਕਾਂਗਰਸ ਦੇ ਜੁਝਾਰੂ ਵਰਕਰਾਂ ਨੇ ਨਿਰਸਵਾਰਥ ਹੋ ਕੇ ਸੇਵਾ ਨਿਭਾਈ। ਦਵਿੰਦਰ ਸ਼ਰਮਾ ਨੇ ਨੰਬਰ 17 ‘ਚ ਰਾਸ਼ਨ ਵੰਡਣ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਵਿਕਾਸ,ਵਿਸ਼ਾਲ ,ਰਮੇਸ਼ ਕੁਮਾਰ,ਸੋਨੂੰ ਅਰੋੜਾ,ਧੀਰਜ ਸ਼ਰਮਾ ਆਦਿ ਦੀ ਮਦਦ ਨਾਲ ਇਸ ਮੁਹਿੰਮ ਨੂੰ...
News
ਨਿਹਾਲ ਸਿੰਘ ਵਾਲਾ,15 ਅਪਰੈਲ (ਜਸ਼ਨ) :‘‘ਕਰੋਨਾ ਤੋਂ ਨਿਜਾਤ ਪਾਉਣ ਲਈ ਘਰਾਂ ਵਿਚ ਦੁਬਕ ਕੇ ਬੈਠੇ ਲੋਕਾਂ ਲਈ ਇਹ ਮੁਸ਼ਕਿਲ ਦਾ ਸਮਾਂ ਹੈ ,ਖਾਸਕਰ ਉਹ ਲੋਕ ਜਾਂ ਪਰਿਵਾਰ ਜੋ ਡੇਲੀ ਵੇਜਿਜ਼ ’ਤੇ ਕੰਮ ਕਰ ਰਹੇ ਹਨ,ਇਹਨਾਂ ਦੀਆਂ ਮੁਸ਼ਕਿਲਾਂ ਨੂੰ ਭਾਂਪਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਲੋੜਵੰਦ ਲੋਕਾਂ ਨੂੰ ਰਾਹਤ ਦੇਣ ਲਈ ਉਹਨਾਂ ਦੇ ਘਰਾਂ ਤੱਕ ਰਾਸ਼ਨ ਪੁੱਜਦਾ ਕਰਨ ਲਈ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਤਾਂ ਕਿ ਇਹਨਾਂ ਔਖੇ ਦਿਨਾਂ ਵਿਚ...
ਮੋਗਾ,15 ਅਪਰੈਲ (ਜਸ਼ਨ): ‘‘ਸਮੁੱਚੇ ਦੇਸ਼ ਵਿਚ ਸਫਾਈ ਸੇਵਕਾਂ ਵੱਲੋਂ ਨਿਰਵਿਘਨ ਸੇਵਾ ਕਰਨ ਸਦਕਾ ਅਸੀਂ ਕਰੋਨਾ ਵਰਗੀ ਮਹਾਂਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਕਿਉਂਕਿ ਆਲੇ ਦੁਆਲੇ ਦੀ ਸਫ਼ਾਈ ਰੱਖਣ ਨਾਲ ਅਸੀਂ ਇਸ ਬੀਮਾਰੀ ਦੇ ਫੈਲਾਅ ਤੋਂ ਮੁਕਤੀ ਸਕਦੇ ਹਾਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 15 ‘ਚ ਸਫਾਈ ਕਰ ਰਹੇ ਕਰਮਚਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਕੌਂਸਲਰ ਪਰੇਮ ਕੁਮਾਰ ਚੱਕੀ ਵਾਲਾ ਨੇ ਕੀਤਾ। ਉਹਨਾਂ ਸਫ਼ਾਈ ਕਰਮਚਾਰੀਆਂ ਦਾ ਹੌਂਸਲਾ ਅਫ਼ਜਾਈ ਕਰਦਿਆਂ ਆਖਿਆ ਕਿ...
ਮੋਗਾ,15 ਅਪਰੈਲ (ਜਸ਼ਨ) : ਕਰੋਨਾ ਤੋਂ ਬਚਾਅ ਲਈ ਘਰਾਂ ਵਿਚ ਵੜੇ ਲੋਕਾਂ ਨੂੰ ਰਾਹਤ ਦੇਣ ਲਈ ਵਾਰਡ ਨੰਬਰ 2‘ਚ ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ਨੂੰ ਵੰਡਣ ਲਈ ਅੱਜ ਕਾਂਗਰਸ ਦੇ ਜੁਝਾਰੂ ਵਰਕਰਾਂ ਨੇ ਨਿਰਸਵਾਰਥ ਹੋ ਕੇ ਸੇਵਾ ਨਿਭਾਈ। ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਨਿਗਰਾਨੀ ਹੇਠ ਵੱਖ ਵੱਖ ਵਾਰਡਾਂ ਦੇ ਸਰਗਰਮ ਆਗੂਆਂ ਵੱਲੋਂ ਅਜਿਹੇ ਘਰਾਂ ਦੀ ਸੂਚੀ ਬਣਾਈ ਗਈ ਹੈ ਜੋ ਰੋਜ਼ ਕਮਾ ਕੇ ਖਾਣ ਵਾਲੇ ਹਨ ਅਤੇ...
ਮੋਗਾ,15 ਅਪਰੈਲ (ਜਸ਼ਨ): ਕਰੋਨਾ ਵਾਇਰਸ ਖਿਲਾਫ਼ ਛਿੜੀ ਜੰਗ ਵਿਚ ਆਮ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਰੰਭੀ ਰਾਸ਼ਨ ਵੰਡ ਮੁਹਿੰਮ ਲਈ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਅਤੇ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਦੀ ਦੇਖ ਰੇਖ ਵਿਚ ਸਮੁੱਚੀ ਟੀਮ ਜੰਗੀ ਪੱਧਰ ’ਤੇ ਕਾਰਜ ਕਰ ਰਹੀ ਹੈ। ਕਾਂਗਰਸ ਦੇ ਜੁਝਾਰੂ ਵਰਕਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਲੋੜਵੰਦ ਪਰਿਵਾਰਾਂ ਦੇ ਬੂਹੇ ਤੱਕ ਰਸਦ ਪਹੁੰਚਾਈ ਜਾ ਰਹੀ ਹੈ। ਇਸੇ...
ਮੋਗਾ,15 ਅਪਰੈਲ (ਜ਼ਸਨ): ਸੱਭਿਆਚਾਰਕ ਗੀਤਾਂ ਅਤੇ ਕਵਾਲੀਆਂ ਗਾਉਣ ਦੀ ਮੁਹਾਰਤ ਰੱਖਣ ਵਾਲੇ ਅਤੇ ਲੋਕਾਂ ‘ਚ ਹਰਮਨ ਪਿਆਰੇ ਪੰਜਾਬ ਦੇ ਮਸ਼ਹੂਰ ਗਾਇਕ ਬਲਜੀਤ ਸੰਦਲੀ ਵੱਲੋਂ ਕਰੋਨਾ ਵਾਇਰਸ ਸਬੰਧੀ ਨਵਾਂ ਸਿੰਗਲ ਟਰੈਕ ‘ਮੌਲਾ ਮਿਹਰ ਕਰੋ ,ਵਾਹਿਗੁਰੂ ਮਿਹਰ ਕਰੋ ’ਮਾਰਕੀਟ ਵਿਚ ਜਾਰੀ ਕੀਤਾ ਗਿਆ ਹੈ । ਦੂਰਦਰਸ਼ਨ ਜਲੰਧਰ ਦੇ ਵੱਖ ਵੱਖ ਪ੍ਰੋਗਰਾਮਾਂ ਵਿਚ ਪ੍ਰਭਾਵਸ਼ਾਲੀ ਗਾਇਕੀ ਨਾਲ ਲੋਕ ਮਨਾਂ ਵਿਚ ਘਰ ਬਣਾਉਣ ਵਾਲੇ ਬਲਜੀਤ ਸੰਦਲੀ ਵੱਲੋਂ ਸੋਸ਼ਲ ਮੀਡੀਆ ’ਤੇ ਪਾਏ ਇਸ ਗੀਤ ਦੇ ਿਕ ਨੂੰ...
ਮੋਗਾ,14 ਅਪ੍ਰੈਲ:(ਜਸ਼ਨ): ਕਰੋਨਾ ਖਿਲਾਫ਼ ਜੰਗ ਦੌਰਾਨ ਜ਼ਿੰਦਗੀ ਬਦਲ ਰਹੀ ਐ ਕਿਉਂਕਿ ਬਦਲੇ ਹੋਏ ਹਾਲਾਤ ਵਿਚ ਪ੍ਰਸ਼ਾਸਨ ,ਨਗਰ ਨਿਗਮ ਅਤੇ ਹੋਰ ਸੰਸਥਾਵਾਂ ਲੋਕਾਂ ਨੂੰ ਕਰਫਿਊ ਦੌਰਾਨ ਸਹੂਲਤਾਂ ਦੇਣ ਲਈ ਨਵੇਂ ਨਵੇਂ ਤਜ਼ਰਬੇ ਕਰ ਰਹੀਆਂ ਨੇ ਜਿਨਾਂ ਸਦਕਾ ਨਾ ਸਿਰਫ਼ ਕਰੋਨਾ ਖਿਲਾਫ਼ ਜੰਗ ਜਿੱਤੀ ਜਾਵੇਗੀ ਬਲਕਿ ਭਵਿੱਖ ਵਿਚ ਜ਼ਿੰਦਗੀ ਨਵੇਂ ਰੂਪ ਵਿਚ ਨਜ਼ਰ ਆਵੇਗੀ । ਇਸੇ ਲੜੀ ਤਹਿਤ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ‘ਚ ਚਲਾਈ ਮੁਹਿੰਮ ਸਦਕਾ ਅਵਾਰਾ ਪਸ਼ੂਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ ਅਤੇ...
ਮੋਗਾ 14 ਅਪ੍ਰੈਲ : (ਜਸ਼ਨ): ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਭਾਰਤ ਰਤਨ, ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਦੇ 129ਵੇਂ ਜਨਮ ਦਿਨ ਮੌਕੇ ਉਨਾਂ ਦੇ ਬੁੱਤ ਤੇ ਫੁੱਲ ਭੇਂਟ ਕਰਕੇ ਉਨਾਂ ਵੱਲੋਂ ਦੇਸ਼ ਨੂੰ ਸੰਵਿਧਾਨ ਰੂਪੀ ਦਿੱਤੀ ਅੱਦੁਤੀ ਦੇਣ ਲਈ ਸਿਜਦਾ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਇਕ ਦੂਰਅੰਦੇਸ਼ ਵਿਅਕਤੀ ਸਨ, ਜਿੰਨਾਂ ਨੇ ਗਰੀਬੀ ਅਤੇ ਪੱਖਪਾਤ ਤੋਂ ਮੁਕਤ ਭਾਰਤ ਦੀ ਕਲਪਨਾ ਕੀਤੀ ਸੀ ਅਤੇ...
ਮੋਗਾ, 14 ਅਪ੍ਰੈਲ (ਜਸ਼ਨ): ਸਿਵਲ ਹਸਪਤਾਲ ਮੋਗਾ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਸਟਾਫ ਨਰਸ ਪਵਨਦੀਪ ਕੌਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਲ ਮਿਲਣ ‘ਤੇ ਹੈਰਾਨੀ ਹੋਈ। ਉਨ੍ਹਾਂ ਨੇ ਜ਼ਿਲ੍ਹਾ ਮੋਗਾ ਦੇ ਚਾਰੋ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਸਿਹਤ ਬਾਰੇ ਪੁੱਛਿਆ ਅਤੇ ਕੰਮ ਕਰ ਰਹੇ ਸਾਰੇ ਸਟਾਫ ਦੀ ਸਿਹਤ ਬਾਰੇ ਵੀ ਪੁੱਛਗਿੱਛ ਕੀਤੀ। ਕੋਵਿਡ ਵਿਰੁੱਧ ਮੋਹਰਲੀ ਕਤਾਰ ਵਿੱਚ ਖੜ੍ਹ ਕੇ ਲੜਾਈ ਲੜ ਰਹੇ ਯੋਧਿਆਂ ਵਿੱਚ ਸ਼ਮਿਲ ਸਟਾਫ ਨਰਸ ਪਵਨਦੀਪ ਕੌਰ...
ਮੋਗਾ,13 ਅਪਰੈਲ (ਜਸ਼ਨ): ਅੱਜ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਆਪਣੇ ਗ੍ਰਹਿ ਵਿਖੇ ਵੱਖ ਵੱਖ ਵਾਰਡਾਂ ਦੇ ਆਗੂਆਂ ਨਾਲ ਸਮਾਜਿਕ ਦੂਰੀ ਨੂੰ ਬਣਾਏ ਰੱਖਣ ਲਈ ਸਿਹਤ ਵਿਭਾਗ ਵੱਲੋਂ ਤਜਵੀਜਤ ਮਾਪਦੰਡਾਂ ਨੂੰ ਅਪਨਾਉਣ ਅਤੇ ਹਰ ਵਾਰਡ ਵਿਚ ਹਰ ਲੋੜਵੰਦ ਨੂੰ ਰਾਸ਼ਨ ਪਹੁੰਚਾਉਣਾ ਯਕੀਨੀ ਬਣਾਉਣ ਸਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਗੂਆਂ ਨੂੰ ਆਖਿਆ ਕਿ ਉਹ ਨਿੱਜੀ ਤੌਰ ’ਤੇ ਅਤੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਹਰ ਲੋੜਵੰਦ ਦੇ ਘਰਾਂ...

