News

ਮੋਗਾ,22 ਅਪ੍ਰੈਲ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਰਾਬੀ ਨਾਗਰਿਕਾਂ ਪ੍ਰਤੀ ਜਿੰਨੀ ਜਿੰਮੇਵਾਰੀ ਨਾਲ ਕੰਮ ਕਰ ਰਹੇ ਹਨ, ਜੇਕਰ ਉਸਦਾ 10 ਪ੍ਰਤੀਸ਼ਤ ਵੀ ਆਮ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਸਬੰਧੀ ਜਿੰਮੇਵਾਰੀ ਦਿਖਾਉਂਦੇ ਤਾਂ ਅੱਜ ਪੰਜਾਬ ਵਿੱਚ ਕੋਈ ਵੀ ਪਰਿਵਾਰ ਭੁੱਖਾ ਸੌਣ ਲਈ ਮਜਬੂਰ ਨਾ ਹੁੰਦਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਰੂਰਲ ਐਨ ਜੀ ਓ ਮੋਗਾ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਮੁੱਖ ਸਮੱਸਿਆ ਭੁੱਖ ਹੈ,...
ਮੋਗਾ, 21 ਅਪਰੈਲ (ਜਸ਼ਨ) : ਕਰੋਨਾ ਤੋਂ ਬਚਾਅ ਅਤੇ ਸੰਕਰਮਣ ਨੂੰ ਰੋਕਣ ਲਈ ਲੋਕਾਂ ਨੂੰ ਰਾਹਤ ਦੇਣ ਵਾਸਤੇ ਵਾਰਡ ਨੰਬਰ 2 ‘ਚ ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ਨੂੰ ਵੰਡਣ ਲਈ ਅੱਜ ਕਾਂਗਰਸ ਦੇ ਜੁਝਾਰੂ ਵਰਕਰਾਂ ਨੇ ਨਿਰਸਵਾਰਥ ਹੋ ਕੇ ਸੇਵਾ ਨਿਭਾਈ। ਜਤਿੰਦਰ ਅਰੋੜਾ ਨੇ ਵਾਰਡ ਨੰਬਰ 2 ‘ਚ ਰਾਸ਼ਨ ਵੰਡਣ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੰਦੀਪ ਸਿੰਘ ਐੱਸ ਡੀ ਓ,ਸੰਦੀਪ ਸਿੰਘ ਬੀ ਐੱਲ ਓ,ਹਰਪ੍ਰੀਤ ਸਿੰਘ ਬੀ ਐੱਓ,ਸ਼ਿੰਦਰ ਸਿੰਘ...
ਚੰਡੀਗੜ੍ਹ, ਅਪ੍ਰੈਲ 21:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਮਿਆਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਕੇਵਲ ਗਿਆਨ ਸਾਗਰ ਮੈਡੀਕਲ ਇੰਸਟੀਚਿਊਟ ਵਿਚ ਹੀ 500 ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਗਿਆ ਹੈ। ਅੱਜ ਇਥੋਂ 8 ਮਰੀਜ਼ਾ ਨੂੰ ਸਿਹਤਯਾਬ ਕਰਕੇ ਛੁੱਟੀ ਦਿੱਤੀ ਗਈ ਹੈ ਜਦਕਿ ਗਿਆਨ ਸਾਗਰ ਮੈਡੀਕਲ ਇੰਸਟੀਚਿਊਟ ਸਮੇਤ ਵੱਖ-ਵੱਖ ਕੇਂਦਰਾਂ ਵਿਚੋਂ 13 ਮਰੀਜ਼ਾਂ ਨੂੰ ਤੰਦਰੁਸਤ ਜੀਵਨ...
ਬਾਘਾਪੁਰਾਣਾ 21ਅਪਰੈਲ(ਰਾਜਿੰਦਰ ਸਿੰਘ ਕੋਟਲਾ) ਅੰਤਰਰਾਸ਼ਟਰੀ ਢਾਢੀ ਸਵ: ਗੁਰਬਖਸ਼ ਸਿੰਘ ਅਲਬੇਲਾ ਜੀ ਅਤੇ ਪ੍ਰਸਿੱਧ ਢਾਢੀ ਜਸਵੰਤ ਸਿੰਘ ਦੀਵਾਨਾ ਦੇ ਸਾਥੀ ਢਾਢੀ ਗੁਰਦੀਪ ਸਿੰਘ ਸਹੌਰ ਦੇ ਭਰਾ ਅਤੇ ਪ੍ਰਸਿੱਧ ਸਾਰੰਗੀ ਵਾਦਕ ਸੁਰਿੰਦਰ ਸਿੰਘ ਸਹੌਰ ਦੇ ਬੇਟੇ ਸਾਰੰਗੀ ਵਾਦਕ ਮਨਪ੍ਰੀਤ ਸਿੰਘ ਸਹੌਰ ਦਾ ਛੋਟੀ ਉਮਰੇ ਸੰਸਾਰ ਤੋਂ ਚਲੇ ਜਾਣਾ ਢਾਢੀ ਜਗਤ ਲਈ ਕਦੇ ਵੀ ਨਾ ਭਰਿਆ ਜਾਣ ਵਾਲਾ ਜ਼ਖ਼ਮ ਹੈ ਅਤੇ ਇੱਸ ਦਰਦਨਾਕ ਵਿਛੋੜੇ ਨੂੰ ਵਾਹਿਗੁਰੂ ਦਾ ਭਾਣਾ ਕਹਿਣ ਲੱਗਿਆਂ ਵੀ ਜ਼ੁਬਾਨ...
ਚੰਡੀਗੜ੍ਹ, 21 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਕੇਂਦਰ ਸਰਕਾਰ ਪਾਸੋਂ ਕਿਸੇ ਮੱਦਦ ਦੀ ਅਣਹੋਂਦ ਵਿੱਚ ਕੋਵਿਡ-19 ਵਿਰੁੱਧ ਲੜਾਈ ਦੇ ਖਰਚਿਆਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੇ ਅੱਜ ਸਾਰੇ ਸਰਕਾਰੀ ਵਿਭਾਗਾਂ ਦੇ ਤੇਲ ਉਤਪਾਦਾਂ ਦੇ ਖਰਚਿਆਂ ਵਿੱਚ 25 ਫੀਸਦੀ ਕਟੌਤੀ ਕਰਨ ਸਮੇਤ ਕਈ ਖਰਚੇ ਘਟਾਉਣ ਦਾ ਐਲਾਨ ਕੀਤਾ ਹੈ। ਕੋਵਿਡ ਵਿਰੁੱਧ ਜੰਗ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਸਿਹਤ, ਮੈਡੀਕਲ ਸਿੱਖਿਆ, ਪੁਲਿਸ, ਖੁਰਾਕ ਅਤੇ ਖੇਤੀਬਾੜੀ ਵਿਭਾਗ ਇਸ ਦੇ ਘੇਰੇ ਵਿੱਚ ਨਹੀਂ...
ਮੋਗਾ 21 ਅਪ੍ਰੈਲ:( ਤੇਜਿੰਦਰ ਸਿੰਘ ਜਸ਼ਨ ): ਜ਼ਿਲ੍ਹਾ ਮੈਜਿਸਟ੍ਰ਼ੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀੰ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਈਰਸ ਦੇ ਪ੍ਰਭਾਵ ਨੂੰ ਘਟਾਉਣ ਅਤੇ ਇਸ ਨੂੰ ਫੈਲਣ ਤੋ ਰੋਕਣ ਲਈ ਜ਼ਿਲ੍ਹੇ ਵਿੱਚ ਕਰਫਿਊ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਲਗਾਤਾਰਤਾ ਵਿੱਚ ਮੋਗਾ ਸ਼ਹਿਰ ਮੋਗਾ ਦੀ ਹਦੂਦ ਕਰਿਆਨੇ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ ਦਿਨਾਂ ਵਾਈਜ਼ (ਹਫ਼ਤੇ ਦੇ ਦੋ ਦੋ ਦਿਨ ਇੱਕ ਦੁਕਾਨ) ਸਵੇਰੇ 10.00...
Tags: #CORONAVIRUS
ਲੁਧਿਆਣਾ: 21 ਅਪ੍ਰੈਲ 23 ਮਾਰਚ 1952 ਨੂੰ ਲੁਧਿਆਣਾ ਚ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਘਰ ਪੈਦਾ ਹੋਏ ਪਲੇਠੇ ਪੁੱਤਰ ਕਰਤਾਰ ਚੰਚ ਯਮਲਾ ਜੱਟ ਦਾ ਅੱਜ ਜਵਾਹਰ ਨਗਰ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ ਹੈ। ਉਹ ਜਿਗਰ ਰੋਗ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਪੀੜਤ ਸਨ। ਸਾਰੀ ਉਮਰ ਕਿਰਤ ਤੇ ਆਪਣੇ ਬਾਬਲ ਦੀ ਸੇਵਾ ਚ ਰੁੱਝੇ ਰਹੇ ਕਰਤਾਰ ਚੰਦ ਦੇ ਸਪੁੱਤਰ ਤੇ ਪ੍ਰਸਿੱਧ ਲੋਕ ਗਾਇਕ ਸੁਰੇਸ਼ ਯਮਲਾ ਜੱਟ ਨੇ ਦੱਸਿਆ ਕਿ ਅੱਜ ਸ਼ਾਮੀਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।...
ਮੋਗਾ 21 ਅਪਰੈਲ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ 25 ਹਜ਼ਾਰ ਪਰਿਵਾਰਾਂ ਦੀ ਸੁੱਕਾ ਰਾਸ਼ਨ ਦੇਣ ਤੋਂ ਬਾਅਦ ਹੁਣ ਪੰਜਾਬ ਵਿੱਚ ਮੈਡੀਕਲ ਸਹੂਲਤਾਂ ਨੂੰ ਮਜਬੂਤ ਕਰਨ ਲਈ ਮੱਦਦ ਦੇਣੀ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ੍ਹ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ 5000 ਪੀ ਪੀ ਈ ਕਿੱਟਾਂ, 5000 ਟਿ੍ਰਪਲ ਲੇਅਰ ਅਤੇ 500 ਐਨ 95 ਮਾਸਕ ਦੇ ਕੇ ਇਸ ਦੀ ਸ਼ੁਰੂਆਤ ਕੀਤੀ । ਪਹਿਲੇ ਫੇਜ...
ਮੋਗਾ 21 ਅਪ੍ਰੈਲ:(ਜਸ਼ਨ):ਕਰੋਨਾ ਵਾਇਰਸ ਖਿਲਾਫ ਲੜਦਿਆਂ ਪੰਜਾਬ ਸਕਾਰ ਵੱਲੋ ਤਸਿਹਤ ਵਿਭਾਗ ਨੂੰ ਰੈਪਿਡ ਟੈਸਟਿੰਗ ਕਿੱਟਾਂ ਵੰਡੀਆਂ ਗਈਆਂ ਹਨ। ਇਨ੍ਹਾਂ ਰਾਹੀ ਕਰੋਨਾ ਵਾਈਰਸ ਸਬੰਧੀ ਟੈਸਟ ਦੀ ਰਿਪੋਰਟ ਮੌਕੇ ਤੇ ਹੀ ਪ੍ਰਾਪਤ ਹੋ ਜਾਂਦੀ ਹੈ। ਇਨ੍ਹਾਂ ਕਿੱਟਾਂ ਰਾਹੀ ਕੀਤੇ ਗਏ 97 ਟੈਸਟ ਜ਼ਿਲ੍ਹਾ ਮੋਗਾ ਵਿੱਚ ਨੈਗੈਟਿਵ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਧਰਮਕੋਟ ਤੋ 50 ਸੈਪਲ, ਡਰੋਲੀ ਭਾਈ ਤੋ 30 ਸੈਪਲ ਅਤੇ ਮੋਗਾ ਜ਼ਿਲ੍ਹਾ ਹਸਪਤਾਲ...
ਅਜੀਤਵਾਲ, 21 ਅਪ੍ਰੈਲ:(ਜਸ਼ਨ):: ਵਿਸ਼ਵ ਪੱਧਰ *ਤੇ ਭਿਆਨਕ ਰੂਪ ਧਾਰਨ ਕਰ ਰਹੀ ਕਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਿੱਥੇ ਪਹਿਲਾਂ ਹੀ ਵਿਆਪਕ ਯਤਨ ਵਿੱਢੇ ਹੋਏ ਹਨ, ਉੱਥੇ ਇੰਨ੍ਹਾਂ ਵਿੱਚ ਹੋਰ ਨਿਵੇਕਲਾ ਵਾਧਾ ਕਰਦਿਆਂ ਹੁਣ ਸਰਕਾਰ ਨੇ ਕੋਵਾ ਨਾਮਕ ਮੋਬਾਇਲ ਐਪ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ. ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਐਚ.ਸੀ. ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਪੰਜਾਬ ਦੇ ਸਿਹਤ ਮੰਤਰੀ...

Pages