News

ਮੋਗਾ, 1ਜਨਵਰੀ (ਜਸ਼ਨ): ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਰਕਾਰੀ ITI ਇਕਾਈ(PRSU) ਲੜਕੀਆਂ ਵਿਚੋਂ ਰੋਹ ਭਰਪੂਰ ਮਾਰਚ ਕਰਦਿਆ ਰੋਡ ਉੱਪਰ ਪ੍ਰਦਰਸ਼ਨ ਕੀਤਾ ਗਿਆ,ਜਿਸ ਚ ਵਿਦਿਆਰਥਣਾਂ ਨੇ ਰੋਹ ਭਰਪੂਰ ਨਾਹਰੇ ਲਗਾਏ ਤੇ ਹੱਥ ਚ ਪੋਸਟਰ ਫੜ ਕੇ ਕੇਂਦਰੀ ਹਕੂਮਤ ਨੂੰ ਲਾਹਨਤਾ ਪਾਈਆਂ। ਓਹਨਾਂ ਨੇ ਕਿਹਾ ਕਿ ਸਾਡੇ ਬਜੁਰਗ ਦਿੱਲੀ ਡੱਟੇ ਹੋਏ ਹਨ ਤੇ ਅਸੀ ਏਥੇ ਪੰਜਾਬ ਵਿੱਚ ਅਪਣਾ ਫਰਜ਼ ਨਿਭਾ ਰਹੀਆਂ ਹਾਂ ਤੇ ਪਹਿਲਾ 2ਵਾਰ ਦਿੱਲੀ ਜਾ ਕੇ ਆਏ ਹਾਂ ਤੇ ਓਦੋ ਤੱਕ...
ਚੰਡੀਗੜ੍ਹ, 31 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 'ਪੰਜਾਬ ਸਮਾਰਟ ਕੁਨੈਕਟ ਸਕੀਮ' ਦੇ ਪਹਿਲੇ ਪੜਾਅ ਦਾ ਅੰਤ ਕਰਦੇ ਹੋਏ 44,015 ਸਮਾਰਟ ਫੋਨ ਵੰਡ ਕੇ ਆਪਣੀ ਸਰਕਾਰ ਦੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਇਸ ਸਾਲ ਦੇ ਅੰਤ ਤੱਕ 1,74,015 ਸਮਾਰਟ ਫੋਨ ਵੰਡੇ ਜਾਣ ਦੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।ਇਸ ਮੌਕੇ ਹੋਏ ਵਰਚੁਅਲ ਸਮਾਗਮ ਦੌਰਾਨ ਕੈਪਟਨ ਅਮਰਿੰਦਰ ਸਿੰਘ...
ਮੋਗਾ,31 ਦਸੰਬਰ (ਜਸ਼ਨ) : ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਸਰਪੰਚ ਯੂਨੀਅਨ ਦੇ ਪ੍ਰਧਾਨ ਸੀਨੀਅਰ ਅਕਾਲੀ ਆਗੂ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਨਵੇਂ ਵਰ੍ਹੇ ’ਤੇ ਮੁਬਾਰਕਾਂ ਦਿੰਦਿਆਂ ਆਖਿਆ ਕਿ ਸਮੂਹ ਪੰਜਾਬੀਆਂ ਲਈ ਨਵਾਂ ਵਰ੍ਹਾ ਸੁਨਹਿਰੀ ਭਵਿੱਖ ਲੈ ਕੇ ਆਵੇ ਖਾਸਕਰ ਪਿੱਛਲੇ ਲੰਬੇ ਸਮੇਂ ਤੋਂ ਸੂਬੇ ਦੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਵਿੱਢੇ ਸੰਘਰਸ਼ ਕਾਰਨ ਆਪੋ ਆਪਣੇ ਘਰਾਂ ਤੋਂ ਕੂਚ ਕਰਕੇ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਉਹਨਾਂ ਵੀਰ ਭੈਣਾਂ ਲਈ...
ਮੋਗਾ,31 ਦਸੰਬਰ (ਜਸ਼ਨ) : ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਢੇਕੇ ਨੇ ਸਮੂਹ ਪੰਜਾਬੀਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਬੇਸ਼ੱਕ ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ ’ਤੇ ਪੰਜਾਬ ਦੀ ਹੋਂਦ ਲਈ ਵੱਡੀ ਲੜਾਈ ਲੜ ਰਹੇ ਹਨ ਪਰ ਸਕੂਨ ਦੀ ਗੱਲ ਇਹ ਹੈ ਕਿ ਸਾਰਾ ਪੰਜਾਬ ਉਹਨਾਂ ਦੀ ਪਿੱਠ ’ਤੇ ਖੜ੍ਹਾ ਹੈ । ਸਾਬਕਾ ਚੇਅਰਮੈਨ ਸ. ਗਿੱਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਓ ਪਾਰਟੀ ,ਜ਼ਾਤ,ਮਜ਼ਹਬ ਅਤੇ ਵਰਗਾਂ...
ਮੋਗਾ,31 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਸਦਕਾ ਜਿੱਥੇ ਸ਼ਹਿਰ ਵਿੱਚ ਹਰ ਕੰਮ ਪੂਰੇ ਜੋਰਾਂ ਸ਼ੋਰਾਂ ਨਾਲ ਹੋ ਰਹੇ ਹਨ ਉੱਥੇ ਹੀ ਸ਼ਹਿਰ ਨੂੰ ਜਗਮਗਾਉਣ ਦੇ ਮਿਸ਼ਨ ਤਹਿਤ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਦੀ ਅਗਵਾਈ ਵਿੱਚ ਅਤੇ ਵਾਰਡ ਦੇ ਇੰਚਾਰਜ ਜਗਚਾਨਣ ਸਿੰਘ ਜੱਗੀ ਦੀ ਦੇਖ ਰੇਖ ‘ਚ ਵਾਰਡ ਨੰਬਰ 32 ‘ਚ ਐਲ ਈ ਡੀ ਲਾਈਟਾ ਦਾ ਕੰਮ ਸ਼ੁਰੂ ਹੋ ਗਿਆ ਹੈ। ਵਾਰਡ ਵਿਚ ਲਾਇਟਾਂ ਲਗਾਉਣ ਦੇ ਪ੍ਰੌਜੈਕਟ ਕਰਕੇ ਵਾਰਡ ਵਾਸੀਆਂ ਵਿੱਚ...
ਮੋਗਾ, 31 ਦਸੰਬਰ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਮੋਗਾ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਆਖਿਆ ਕਿ ਸ਼ਾਲਾ 2021 ਸਮੁੱਚੇ ਵਿਸ਼ਵ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ । ਬਾਂਸਲ ਨੇ ਆਖਿਆ ਕਿ 2020 ਦੇ ਸ਼ੁਰੂਆਤੀ ਮਹੀਨਿਆਂ ਤੋਂ ਹੀ ਕਰੋਨਾ ਮਹਾਂਮਾਰੀ ਦੇ ਫੈਲਣ ਕਾਰਨ ਚਾਹੇ ਸਮੁੱਚਾ ਵਿਸ਼ਵ ਇਸ ਭਿਆਨਕ ਬੀਮਾਰੀ ਕਾਰਨ ਖੌਫ਼ਜ਼ਦਾ ਸੀ ਪਰ ਫੇਰ ਵੀ ਲੋਕ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਪੂਰੀ ਮਜਬੂਤੀ ਨਾਲ ਉੱਭਰੇ ਹਨ। ਬਾਂਸਲ ਨੇ ਆਖਿਆ ਕਿ...
ਮੋਗਾ,31 ਦਸੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਖੇਤੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਮਾਰਕੀਟ ਕਮੇਟੀ ਦੇ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਨੇ ਹਾਦਸਾ ਪੀੜਤਾਂ ਨੂੰ ਮੁਆਵਜ਼ੇ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਵਜੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਦੇ ਦਫਤਰ ਵਿਖੇ ਆਏ ਪੀੜਤ ਕਿਸਾਨਾਂ...
ਮੋਗਾ,31 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਵਾਸੀਆਂ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਸੁੱਭ ਇੱਛਾਵਾਂ ਭੇਟ ਕਰਦਿਆਂ ਆਖਿਆ ਕਿ 2020 ਸਮੁੱਚੇ ਵਿਸਵ ਲਈ ਚੁਣੌਤੀਆਂ ਭਰਪੂਰ ਰਿਹਾ, ਖਾਸਕਰ ਪੰਜਾਬ ਦੇ ਕਿਸਾਨਾਂ ਲਈ ਜਿਹਨਾਂ ਪਹਿਲਾਂ ਕਰੋਨਾ ਮਹਾਂਮਾਰੀ ਨਾਲ ਅਤੇ ਫੇਰ ਖੇਤੀ ਕਾਨੂੰਨਾਂ ਖਿਲਾਫ਼ ਖੋਲ੍ਹੇ ਮੋਰਚੇ ਵਿਚ ਸ਼ਮੂਲੀਅਤ ਕਰਕੇ ਇਕ ਦਿਨ ਵੀ ਸੁੱਖ ਦਾ ਸਾਹ ਨਹੀਂ ਲਿਆ। ਡਾ: ਕਮਲ ਨੇ ਆਖਿਆ ਕਿ ਮੇਰਾ ਸਿਰ ਕਿਸਾਨਾਂ ਦੀ ਮਿਹਨਤ...
ਬਿਲਾਸਪੁਰ 31 ਦਸੰਬਰ (ਕੁਲਦੀਪ ਗੋਹਲ ,ਮਿੰਟੂ ਖੁਰਮੀ ):ਪਿੰਡ ਬਿਲਾਸਪੁਰ ਦੇ ਸਮੂਹ ਐਨ.ਆਰ.ਆਈ ਵੀਰਾਂ ਵੱਲੋਂ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਟਿੱਕਰੀ ਬਾਡਰ ਕਿਸਾਨ ਮੋਰਚਾ ਦਿੱਲੀ ਵਿਖੇ ਡਾ ਧਰਮਵੀਰ ਗਾਂਧੀ ਜੀ ਦਾ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦੌਰਾਨ ਦਿਲ ਦੇ ਮਰੀਜਾਂ ਅਤੇ ਜਰਨਲ ਬੀਮਾਰੀਆ ਦੇ ਮੀਰਜਾਂ ਦਾ ਚੈੱਕ ਅਪ ਅਤੇ ਟੈਸਟ ਕਰਕੇ ਮਰੀਜਾਂ ਨੂੰ ਮਹੀਨੇ ਮਹੀਨੇ ਦੀ ਦੀਵਾਈ ਦਿੱਤੀ ਗਈ,ਇੱਕ ਤਰ੍ਹਾਂ ਨਾਲ ਦੀਵਾਈਆ ਦਾ ਲੰਗਰ ਹੀ ਚਲਾਇਆ ਗਿਆ,ਡਾ ਧਰਮਵੀਰ ਗਾਂਧੀ...
ਚੰਡੀਗੜ੍ਹ, 31 ਦਸੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲੰਧਰ ਦੇ ਨੇਤਰਹੀਣ ਕ੍ਰਿਕਟ ਖਿਡਾਰੀ ਤੇਜਿੰਦਰਪਾਲ ਸਿੰਘ ਦੀ ਛੇ ਸਾਲ ਤੋਂ ਰੁਕੀ ਪਈ ਨਕਦ ਇਨਾਮੀ ਰਾਸ਼ੀ ਜਾਰੀ ਕਰਵਾ ਦਿੱਤੀ ਹੈ।ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਖੇਡ ਮੰਤਰੀ ਰਾਣਾ ਸੋਢੀ ਨੇ ਦੱਸਿਆ ਕਿ ਇਸ ਖਿਡਾਰੀ ਨੇ 2014 ਵਿੱਚ ਦੱਖਣੀ ਅਫਰੀਕਾ ਦੇ ਕੇਪਟਾਊਨ ਵਿੱਚ ਖੇਡੇ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਗ ਲਿਆ ਸੀ ਅਤੇ ਇਕ ਕੌਮਾਂਤਰੀ...

Pages