ਚੰਡੀਗੜ, 31 ਦਸੰਬਰ : ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਇਕ ਵਿਲੱਖਣ ਪਹਿਲ ਕੀਤੀ ਹੈ ਅਤੇ ਸਰਕਾਰ ਦੀਆਂ ਨੌਜ਼ਵਾਨਾਂ ਲਈ ਲਾਭਕਾਰੀ ਸਕੀਮਾਂ ਦਾ ਇੱਕ ਕਿਤਾਬਚਾ ਤਿਆਰ ਕੀਤਾ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜਗਾਰ ਹਾਸਲ ਕਰਨ ਲਈ ਸੇਧ ਦਿੱਤੀ ਜਾ ਸਕੇ।ਅੱਜ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ ਰੋਜਗਾਰ ਉਤਪਤੀ ਅਤੇ ਟ੍ਰੇਨਿੰਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ...
News
ਮੋਗਾ, 30 ਦਸੰਬਰ (ਜਸ਼ਨ): ਰਾਈਸ ਬਰਾਨ ਐਸੋਸੀਏਸ਼ਨ ਮੋਗਾ ਵੱਲੋਂ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਦੀ ਬੇਟੀ ਮੋਕਸ਼ਾ ਬੈਂਸ ਨੂੰ ਮੈਟਰੋ ਪੋਲਿਟਿਨ ਸਿਟੀ ਦਿੱਲੀ ‘ਚ ਬਤੌਰ ਜੱਜ ਚੋਣ ਹੋਣ ’ਤੇ ਸਨਮਾਨਿਤ ਕੀਤਾ । ਮੋਕਸ਼ਾ ਬੈਂਸ ਨੂੰ ਸਨਮਾਨਿਤ ਕਰਨ ਮੌਕੇ ਪ੍ਰੌਜੈਕਟ ਚੇਅਰਮੈਨ ਨਵੀਨ ਸਿੰਗਲਾ,ਪੈਟਰਨ ਰਾਜਕਮਲ ਕਪੂਰ ਅਤੇ ਪ੍ਰਧਾਨ ਵਿਜੇ ਗੋਇਲ ਤੋਂ ਇਲਾਵਾ ਰਾਈਸ ਬਰਾਨ ਐਸੋਸੀਏਸ਼ਨ ਦੇ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਨਵੀਨ ਸਿੰਗਲਾ ਨੇ ਆਖਿਆ ਕਿ ਇਹ ਬਹੁਤ ਖੁਸ਼ੀ ਦੀ ਅਤੇ ਮਾਣ...
ਮੋਗਾ, 30 ਦਸੰਬਰ (ਜਸ਼ਨ): ਅੱਜ ਮੋਗਾ ਅਜੀਤ ਸਿੰਘ ਵਿਖੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮੋਗਾ ਜੀਤ ਸਿੰਘ ਦੇ ਨੌਜਵਾਨਾਂ ਨੇ ਜੀਉ ਟਾਵਰ ਦੀ ਸਪਲਾਈ ਕੱਟ ਦਿੱਤੀ ਸੀ ,ਜਿਸ ਕਰਕੇ ਪੁਲੀਸ ਨੇ ਉਨ੍ਹਾਂ ਨੂੰ ਥਾਣੇ ਰੱਖਿਆ। ਕਿਰਤੀ ਕਿਸਾਨ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਸੰਘਰਸ਼ ਕਰਕੇ ਨੌਜਵਾਨਾਂ ਨੂੰ ਰਿਹਾਅ ਕਰਵਾਇਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਮਾਣੂਕੇ...
ਚੰਡੀਗੜ੍ਹ, 30 ਦਸੰਬਰ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਸੂਬੇ ਦੇ ਲੋਕ ਸੰਪਰਕ ਵਿਭਾਗ ਦੇ ਕੰਮਕਾਜ ਨੂੰ ਹੋਰ ਵਧੇਰੇ ਸਵੈਚਾਲਿਤ ਅਤੇ ਪ੍ਰਭਾਵੀ ਬਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਵਰਚੁਅਲ ਢੰਗ ਨਾਲ ਮੋਬਾਈਲ ਐਪ 'ਡਿਜ਼ੀਨੈਸਟ' ਜਾਰੀ ਕੀਤੀ। ਇਸ ਪਹਿਲਕਦਮੀ ਨਾਲ ਲੋਕ ਆਪਣੇ ਸਮਾਰਟ ਫੋਨ ਰਾਹੀਂ ਇਕ ਬਟਨ ਦਬਾਉਣ ਦੇ ਨਾਲ ਹੀ ਸੂਬੇ ਦੀ ਸਰਕਾਰੀ ਡਾਇਰੈਕਟਰੀ ਤੱਕ ਡਿਜ਼ੀਟਲ ਪਹੁੰਚ ਬਣਾ ਸਕਣਗੇ।ਮੁੱਖ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਮੀਡੀਆ...
ਮੋਗਾ,30 ਦਸੰਬਰ(ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਨੌਜਵਾਨ ਕਾਂਗਰਸੀ ਆਗੂ ਅਤੇ ਵਾਰਡ ਨੰਬਰ 41 ਦੇ ਮੁੱਖ ਸੇਵਾਦਾਰ ਗੌਰਵ ਗਰਗ ਨੂੰ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ ਦੇ ਚੇਅਰਮੈਨ ਨਿਯੁਕਤ ਕਰਨ ’ਤੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੋਗਾ ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ ਨੇ ਇਸ ਸਬੰਧੀ ਨਿਯੁਕਤੀ ਪੱਤਰ ਗੌਰਵ ਗਰਗ ਨੂੰ ਸੌਂਪਿਆ । ਇਸ ਮੌਕੇ ਜਸਵਿੰਦਰ ਸਿੰਘ ਕਾਕਾ ਲੰਢੇਕੇ, ਜੁਗਰਾਜ ਸਿੰਘ ਜੱਗਾ...
ਜੈਤੋ, 30 ਦਸੰਬਰ (ਮਨਜੀਤ ਸਿੰਘ ਢੱਲਾ) : ਆਖਿਲ ਭਾਰਤੀ ਸੁਤੰਤਰਤਾ ਸੈਨਾਨੀ ਤੇ ਉਤਰਾਅਧਿਕਾਰੀ ਸੰਯੁਕਤ ਸੰਗਠਨ ਜ਼ਿਲ੍ਹਾ ਫ਼ਰੀਦਕੋਟ ਜਥੇਬੰਦੀ ਦੇ ਪ੍ਰਧਾਨ ਤੇ ਮਹਿੰਦਰ ਸਿੰਘ ਸਦਿਓੜਾ ਜੈਤੋ ਵੱਲੋਂ ਅੱਜ ਜੈਤੋ ਦੇ ਸਿਵਲ ਹਸਪਤਾਲ ਵਿਖੇ ਡਾ. ਵਰਿੰਦਰ ਕੁਮਾਰ ਐਮ.ਡੀ ਮੈਡੀਸਨ ਦੀ ਤਾਇਨਾਤੀ ਹੋਣ ਤੇ ਉਨ੍ਹਾਂ ਵੱਲੋਂ ਡਾ.ਵਰਿੰਦਰ ਕੁਮਾਰ ਦਾ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸਿਵਲ ਹਸਪਤਾਲ ਜੈਤੋ ਵਿਖੇ ਡਾਕਟਰਾਂ ਦੀਆਂ ਪੋਸਟਾਂ ਖਾਲੀ ਪਈਆਂ ਸਨ। ਇਹ...
ਮੋਗਾ,30 ਦਸੰਬਰ (ਜਸ਼ਨ): ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦਪੁਰਾਣਾ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲਿਆਂ ਨੇ ਕਿਰਸਾਨੀ ਸੰਘਰਸ਼ ਵਿਚ ਸ਼ਾਮਲ ਹੁੰਦਿਆਂ ਆਖਿਆ ਕਿ ਕੁੰਡਲੀ ਬਾਰਡਰ ਤੋਂ ਸ਼ੰਭੂ ਬਾਰਡਰ ਤੱਕ ਇਸ ਸੜਕ ਦਾ ਨਾਮ ਕਿਸਾਨ ਮਾਰਗ ਰੱਖਿਆ ਜਾਵੇ ਅਤੇ ਦਿੱਲੀ ਸਰਕਾਰ ਇਸ ਦਾ ਨਾਮ ਪੱਕੇ ਤੌਰ ’ਤੇ ਐਲਾਨ ਕਰੇ । ਉਹਨਾਂ ਆਖਿਆ ਕਿ ਅੱਜ ਉਹਨਾਂ ਸਮੂਹ ਕਿਸਾਨਾਂ ਤੇ ਸੰਗਤਾਂ ਦੀ ਰਾਇ ਨਾਲ ਇਸ ਰੋਡ ਦਾ ਨਾਮ ਕਿਸਾਨ ਮਾਰਗ ਰੱਖ ਦਿੱਤਾ ਜਾਵੇਗਾ। ਉਹਨਾਂ...
*********ਤਮਾਮ ਉਮਰ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਨਿਭਾਉਣ ਵਾਲੇ ਪ੍ਰੋ. ਸਰੋਜ ਸੂਦ ਮੋਗਾ ਵਾਸੀਆਂ ਲਈ ਹਮੇਸ਼ਾ ਪੇ੍ਰਰਨਾ ਸਰੋਤ ਬਣੇ ਰਹਿਣਗੇ: ਵਿਧਾਇਕ ਡਾ: ਹਰਜੋਤ ਕਮਲ ********** ਮੋਗਾ,30 ਦਸੰਬਰ(ਜਸ਼ਨ): ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਸਥਿਤ ਦੁਸਹਿਰਾ ਗਰਾਊਂਡ ਰੋਡ ਦਾ ਨਾਮ ਮਰਹੂਮ ਪ੍ਰੋਫੈਸਰ ਸਰੋਜ ਸੂਦ ਦੇ ਨਾਮ ਤੇ ਤਬਦੀਲ ਕਰਵਾਉਣ ਉਪਰੰਤ ਅੱਜ ਉਹਨਾਂ ਪ੍ਰੋ. ਸਰੋਜ ਸੂਦ ਰੋਡ ਦੇ ਨਾਮਕਰਨ ਵਾਲੇ ਨੀਂਹ ਪੱਥਰ ਤੋਂ...
ਮੋਗਾ, 29 ਦਸੰਬਰ (ਜਸ਼ਨ)- ਸਰਦੀ ਦੀ ਰੁੱਤ ਵਿਚ ਲਾਇਨਜ਼ ਕਲੱਬ ਮੋਗਾ ਸੈਂਟਰਲ ਵੱਲੋਂ ਸਥਾਨਕ ਗੋਪਾਲ ਗਊਸ਼ਾਲਾ ਵਿਚ ਗਊਆਂ ਦੀ ਸੇਵਾ ਕਰ ਰਹੇ ਕਰਮਚਾਰੀਆਂ ਤੇ ਸੇਵਾਦਾਰਾਂ ਨੂੰ ਕੰਬਲ ਵੰਡੇ । ਇਸ ਮੌਕੇ ਕਲੱਬ ਦੇ ਪ੍ਰਧਾਨ ਸਾਹਿਲ ਗਰਗ, ਸਕੱਤਰ ਐਸ.ਕੇ. ਬਾਂਸਲ, ਸੁਰੇਸ ਬਾਂਸਲ, ਸ਼ਗੁਨ ਗੋਇਲ, ਸਾਹਿਤ ਸਿੰਗਲਾ, ਸੁਭਮ ਬਾਂਸਲ, ਤੋਂ ਇਲਾਵਾ ਗਊਸਾਲਾ ਕਮੇਟੀ ਦੇ ਮਦ ਨਾਲ ਅਰੋੜਾ, ਰਮਨ ਕੁਮਾਰ ਗੋਇਲ, ਪੰਡਤ ਪਵਨ ਕੌਸਕਿ ਆਦਿ ਹਾਜਰ ਸਨ। ਇਸ ਮੌਕੇ ਸਕੱਤਰ ਐਸ.ਕੇ. ਬਾਂਸਲ ਨੇ ਪੱਤਰਕਾਰਾਂ...
ਧਰਮਕੋਟ, 29 ਦਸੰਬਰ (ਜਸ਼ਨ)- ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਅਤੇ ਸੇਵਾ ਮੁਕਤ ਸੈਕਟਰੀ ਮਾਰਕੀਟ ਕਮੇਟੀ ਹਰਵਿੰਦਰ ਸਿੰਘ ਦੇ ਪਿਤਾ ਸ. ਤੀਰਥ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਵਿਖੇ ਹੋਇਆ । ਬਾਬਾ ਜ਼ੋਰਾ ਸਿੰਘ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲਿਆਂ ਨੇ ਗੁਰਬਾਣੀ ਕਥਾ ਵਿਚਾਰਾਂ ਕਰਦਿਆਂ ਸੰਗਤ ਨੂੰ ਜੀਵਨ ਦੇ ਫਲਸਫ਼ੇ...

