News

***ਕਿਹਾ! ''ਕਰੋਨਾ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ,ਹਾਲੇ ਤੱਕ ਨਹੀਂ ਆਈ ਕਿਸੇ ਨੂੰ ਕੋਈ ਪ੍ਰੇਸ਼ਾਨੀ"*** ਮੋਗਾ, 21 ਜਨਵਰੀ (ਜਸ਼ਨ): ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਜਾਣਕਾਰੀ ਦਿੰਦਿਆਂ ਕਿ ਜ਼ਿਲ੍ਹਾ ਮੋਗਾ ਦੇ ਸਿਹਤ ਕਰਮਚਾਰੀਆਂ ਲਈ ਕੋਵਿਡ-19 ਵੈਕਸੀਨੇਸ਼ਨ ਦੀ ਸ਼ੁਰੂਆਤ 16 ਜਨਵਰੀ, 2021 ਤੋਂ ਹੋ ਗਈ ਸੀ, ਜਿਸਦੇ ਕਿ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਵੈਕਸੀਨੇਸ਼ਨ ਸ਼ੁਰੂਆਤ ਵਿੱਚ ਹੁਣ ਤਿੰਨ ਥਾਵਾਂ, ਸਿਵਲ ਹਸਪਤਾਲ ਮੋਗਾ,...
****ਚੋਣਾਂ 'ਚ ਵੱਡੀ ਜਿੱਤ ਪ੍ਰਾਪਤ ਕਰੇਗੀ ਆਮ ਆਦਮੀ ਪਾਰਟੀ : ਜਰਨੈਲ ਸਿੰਘ/ਭਗਵੰਤ ਮਾਨ**** ਚੰਡੀਗੜ੍ਹ, 21 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਵਿੱਚ ਹੋਣ ਵਾਲੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਵਿੱਚ ਪਾਰਟੀ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ 35 ਸ਼ਹਿਰਾਂ ਵਾਸਤੇ 320...
ਮੋਗਾ,20 ਜਨਵਰੀ (ਜਸ਼ਨ): ਰਾਈਟ ਵੇ ਏਅਰਲਿੰਕਸ ਵੱਲੋਂ ਇਸ ਵਾਰ ਅਮਨਦੀਪ ਕੌਰ ਦਾ ਆਸਟਰੇਲੀਆ ਦਾ ਸਟੂਡੈਂਟ ਵੀਜ਼ਾ ਅਤੇ ਉਹਨਾਂ ਦੇ ਸਪਾਊਸ ਦਾ ਮਨਜਸਪ੍ਰੀਤ ਦਾ ਵੀਜ਼ਾ ਵੀ ਨਾਲ ਹੀ ਲਗਵਾ ਕੇ ਦਿੱਤਾ ਗਿਆ। ਸੰਸਥਾ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਅਮਨਦੀਪ ਕੌਰ ਨੇ ਬੈਚੂਲਰ ਆਫ਼ ਐਜੂਕੇਸ਼ਨ ਦੀ ਪੜ੍ਹਾਈ 2019 ‘ਚ ਕੀਤੀ ਸੀ ਅਤੇ ਉਸ ਤੋਂ ਬਾਅਦ ਮਾਸਟਰ ਆਫ਼ ਬਿਜ਼ਨੈੱਸ ਕੋਰਸ ਲਈ ਉਸਨੇ ਆਸਟਰੇਲੀਆ ਲਈ ਅਪਲਾਈ ਕੀਤਾ ਸੀ ਅਤੇ ਦੋਹਾਂ ਪਤੀ ਪਤਨੀ ਦਾ ਆਸਟਰੇਲੀਆ ਦਾ ਵੀਜ਼ਾ ਲੱਗ ਚੁੱਕਾ ਹੈ।...
ਬਾਘਾਪੁਰਾਣਾ,20 ਜਨਵਰੀ (ਜਸ਼ਨ): ਪਿਛਲੇ ਦਿਨੀਂ ਕਾਂਗਰਸ ਦੇ ਸੂਬਾ ਸਕੱਤਰ ਜੋਧਾ ਬਰਾੜ ਦੇ ਮਾਤਾ ਹਰਵਿੰਦਰ ਕੌਰ ਬਰਾੜ ਧਰਮਪਤਨੀ ਸ: ਪ੍ਰੀਤਮ ਸਿੰਘ ਬਰਾੜ ਬਾਘਾਪੁਰਾਣਾ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ, ਉਹਨਾਂ ਦਾ ਅੰਤਿਮ ਸਸਕਾਰ 21 ਜਨਵਰੀ ਦਿਨ ਵੀਰਵਾਰ ਨੂੰ ਦੁਪਹਿਰ 1 ਵਜੇ ਬਾਘਾਪੁਰਾਣਾ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਾਤਾ ਹਰਵਿੰਦਰ ਕੌਰ 17 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਹ 66 ਵਰਿਆਂ ਦੇ ਸਨ ।
ਮੋਗਾ,20 ਜਨਵਰੀ (ਜਸ਼ਨ): ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਖੁਸ਼ਹਾਲੀ ਦੇ ਰਾਖਿਆਂ ਦੀ ਜੀ ਓ ਜੀ ਟੀਮ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ । ਇਹ ਰੈਲੀ ਜਲਾਲਾਬਾਦ ਪੂਰਬੀ ਪਿੰਡ ਦੇ ਸਟੇਡੀਅਮ ਵਿਚੋਂ ਰਵਾਨਾ ਹੋਈ । ਇਸ ਮੌਕੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਖੇਲ੍ਹਾ , ਕਰਨ ਮਹਿੰਦਰਪਾਲ ਸਿੰਘ ਧਾਲੀਵਾਲ ਪੰਚਾਇਤ ਮੈਂਬਰ ਗੁਰਨਾਮ ਸਿੰਘ, ਸੁਖਦੇਵ ਸਿੰਘ ਬਾਸੀ, ਬਲਵਿੰਦਰ ਸਿੰਘ, ਅਰਜਨ ਸਿੰਘ ਅਤੇ ਸਤਵੰਤ ਸਿੰਘ ਸੱਤਾ ਤੋਂ ਇਲਾਵਾ ਸੁਰਜੀਤ ਸਿੰਘ ਸੁਪਰਵਾਈਜ਼ਰ ਵਿਸ਼ੇਸ਼ ਤੌਰ ’ਤੇ...
********ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਉਨ੍ਹਾਂ ਨੂੰ ਮੋਬਾਈਲਾਂ ਦੀ ਵਰਚੂਅਲ ਦੁਨੀਆਂ ਤੋਂ ਬਾਹਰ ਕੱਢ ਕੇ ਪਾਰਕਾਂ ਦੇ ਕੁਦਰਤੀ ਵਾਤਾਵਰਨ ਵਿਚ ਲਿਆਉਣ ਦੀ ਲੋੜ: ਗੌਰਵ ਗੁੱਡੂ ****** ਮੋਗਾ, 20 ਜਨਵਰੀ (ਜਸ਼ਨ): ਕਰੋਨਾ ਮਹਾਂਮਾਰੀ ਦੌਰਾਨ ਮੋਗਾ ਸ਼ਹਿਰ ਦੀਆਂ ਕੁਝ ਜਨਤਕ ਥਾਵਾਂ ਦੀ ਹਾਲਤ ਖਸਤਾ ਬਣੀ ਹੋਈ ਸੀ, ਖਾਸਕਰ ਸ਼ਹਿਰ ਦੇ ਪਾਰਕਾਂ ਦਾ ਰੱਖ ਰਖਾਓ ਸੰਭਵ ਨਾ ਹੋਣ ਕਰਕੇ ਇਹ ਪਾਰਕ ਆਪਣੇ ਨਾਮੋਂ ਨਿਸ਼ਾਨ ਗਵਾਉਂਦੇ ਜਾਪ ਰਹੇ ਸਨ। ਪਰ ਲੌਕਡਾਊਨ ‘ਚ ਕੁਝ ਸਮਾਜ...
ਮੋਗਾ, 20 ਜਨਵਰੀ (ਜਸ਼ਨ): ਲਿਖਾਰੀ ਸਭਾ ਮੋਗਾ ( ਰਜਿ) ਦੇ ਪ੍ਰਧਾਨ ਪ੍ਰੋਫੈਸਰ ਸੁਰਜੀਤ ਸਿੰਘ ਕਾਉੰਕੇ ਅਤੇ ਜਨਰਲ ਸਕੱਤਰ ਜੰਗੀਰ ਸਿੰਘ ਖੋਖਰ ਨੇ ਇਕ ਸਾਂਝੇ ਬਿਆਨ ਰਾਹੀਂ ਪ੍ਰਗਤੀਸ਼ੀਲ ਪੰਜਾਬੀ ਲੇਖਕ ਅਤੇ ਸਾਹਿਤ ਤੇ ਸਿਆਸਤ ਦਾ ਸੁਮੇਲ ਤਾਰਾ ਸਿੰਘ ਸੰਧੂ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪਰਮਜੀਤ ਸਿੰਘ ਚੂਹੜਚੱਕ ਨੇ ਕਿਹਾ ਕਿ ਤਾਰਾ ਸਿੰਘ ਸੰਧੂ ਵਰਗੇ ਸਿਰੜੀ ਕਲਮਕਾਰ ਅਤੇ ਸੁਹਿਰਦ ਮਿੱਤਰ ਨੂੰ ਵਿਸਾਰਨਾ...
ਚੰਡੀਗੜ੍ਹ, 20 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਆਰਡੀਐਫ 'ਚ 2 ਫੀਸਦੀ ਦੀ ਕਟੌਤੀ ਕੀਤੇ ਜਾਣ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਫੰਡ (ਆਰਡੀਐਫ) ਵਿੱਚ ਜਾਣਬੁੱਝ ਕੇ 2 ਫੀਸਦੀ ਕਟੌਤੀ ਕਰਕੇ ਪੰਜਾਬ ਦੇ ਲੋਕਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਇਸ...
ਬਾਘਾਪੁਰਾਣਾ 20ਜਨਵਰੀ (ਜਸ਼ਨ): ਟੈਕਨੀਕਲ ਸਰਵਿਸਜ਼ ਯੂਨੀਅਨ (ਭੰਗਲ)ਬਾਘਾਪੁਰਾਣਾ , ਡੀ. ਟੀ. ਐਫ. ਬਲਾਕ ਬਾਘਾਪੁਰਾਣਾ, ਪੈਨਸਨਰਜ਼ ਐਸੋਸੀਏਸ਼ਨ ਪਾਵਰਕਾਮ ਮੰਡਲ ਬਾਘਾਪੁਰਾਣਾ, ਗਰਿੱਡ ਸਬ ਸਟੇਸਨ ਇੰਪਲਾਇਜ਼ ਯੂਨੀਅਨ ਮੰਡਲ ਮੋਗਾ, ਠੇਕਾ ਮੁਲਾਜ਼ਮ ਪਾਵਰਕਾਮ ਐਂਡ ਟਰਾਂਸਕੋ ਯੂਨੀਅਨ ,ਸਫਾਈ ਸੇਵਕ ਯੂਨੀਅਨ ਬਾਘਾਪੁਰਾਣਾ, ਗੌਰਮਿੰਟ ਪੈਨਸਨਰਜ ਐਸੋਸੀਏਸ਼ਨ ਸਬ ਡਵੀਜ਼ਨ ਬਾਘਾਪੁਰਾਣਾ ਵਲੋਂ ਸਾਝੇੰ ਤੌਰ ਤੇ ਕਮਲੇਸ਼ ਕੁਮਾਰ ਬਾਘਾਪੁਰਾਣਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਸਵਰਨ...
ਮੋਗਾ,20 ਜਨਵਰੀ (ਜਸ਼ਨ) :ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਡਾ: ਤਾਰਾ ਸਿੰਘ ਸੰਧੂ ਦੀ ਬੇਵਕਤੀ ਮੌਤ ’ਤੇ ਕਾਂਗਰਸੀ ਖੇਮਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦਾ ਅੱਜ ਬਾਅਦ ਦੁਪਹਿਰ ਪਿੰਡ ਭਿੰਡਰ ਖੁਰਦ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਡਾ: ਸੰਧੂ ਦੀ ਮਾਤਾ ਵੀਰ ਕੌਰ, ਭਰਾ ਪ੍ਰੀਤਮ ਸਿੰਘ,ਗੁਲਜ਼ਾਰ ਸਿੰਘ, ਹਾਕਮ ਸਿੰਘ ਅਤੇ ਜਸਵਿੰਦਰ ਸਿੰਘ ਛਿੰਦਾ ਆਦਿ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੇ ਹਮਦਰਦੀ ਦਾ...
Tags: OBITUARY

Pages