ਮੋਗਾ 24 ਜਨਵਰੀ (ਜਸ਼ਨ): ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਕਾਂਗਰਸ ਪਾਰਟੀ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਨਸੀਬ ਬਾਵਾ ਐਡਵੋਕੇਟ ਨੇ ਆਪਣੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਰਪੋਰੇਸ਼ਨ ਚੋਣਾਂ ਦੌਰਾਨ ਇੱਕ ਸਾਧਾਰਨ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਾਰਡ ਨੰਬਰ 05 ਨਾਲ ਸਬੰਧਤ ਕਾਂਗਰਸੀ ਵਰਕਰ ਸਰਵ ਸ਼੍ਰੀ ਪਰਦੀਪ ਚੌਧਰੀ, ਪ੍ਰੇਮ ਕੁਮਾਰ ਗਰਗ, ਦਲੀਪ ਸਿੰਘ (ਸੋਨੂੰ ਅਰੌੜਾ, ਰਕੇਸ਼ ਛਾਬੜਾ...
News
ਬਾਘਾਪੁਰਾਣਾ, 24 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ,ਭਾਰਤੀ ਕਿਸਾਨ ਯੂਨੀਅਨ,ਕਾਦੀਆਂ ਗਰੁੱਪ ਵੱਲੋਂ ਮੋਰਚੇ ਤੋਂ ਦਿੱਲੀ ਦੀ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਸ਼ਾਮਿਲ ਹੋਣ ਲਈ ਸੈਕੜੇ ਟਰੈਕਟਰਾਂ ਦਾ ਕਾਫ਼ਲਾ ਰਵਾਨਾ ਹੋਇਆ।ਇਹ ਜਥਾ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਬਾਘਾਪੁਰਾਣਾ ਦੇ ਆਗੂਆਂ ਨੇ ਇਸ ਮੌਕੇ ਉਨ੍ਹਾਂ ਸਾਂਝੇ ਰੂਪ ਵਿੱਚ ਆਖਿਆ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀਆਂ ਲਗਭਗ 11ਮੀਟਿਗਾਂ ਹੋ ਚੁੱਕੀਆਂ...
ਮੋਗਾ, 24 ਜਨਵਰੀ (ਜਸ਼ਨ):ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ, ਸਮੂਹ ਕਿਸਾਨਾਂ ਵੱਲੋਂ ਜਿਥੇ ਧਰਨੇ-ਮੁਜਾ਼ਹਰੇ ਕਰਦਿਆਂ ਇੰਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਵੱਡੀ ਮੰਗ ਰੱਖੀ ਗਈ ਹੈ ਉੱਥੇ ਆਪੋ-ਆਪਣੇ ਟਰੈਕਟਰਾਂ, ਕਾਰਾਂ, ਸਕੂਟਰਾਂ ਅਤੇ ਬਾਕੀ ਵਹੀਕਲਾਂ ਤੋਂ ਇਲਾਵਾ ਰਿਹਾਇਸ਼ੀ ਘਰਾਂ ਉਪਰ ਅਤੇ ਖੇਤਾਂ ਦੀਆਂ ਮੋਟਰਾਂ ਉਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਝੰਡੇ ਵੱਡੀ ਪੱਧਰ ਤੇ ਝੁਲਾਏ ਹੋਏ ਨਜ਼ਰ ਆ ਰਹੇ ਹਨ। ਇਨਾਂ ਕਿਸਾਨ ਵਿਰੋਧੀ ਕਾਲੇ...
ਮੋਗਾ, 24 ਜਨਵਰੀ (ਜਸ਼ਨ): ਸ਼੍ਰੀ ਸਾਲਾਸਰ ਬਾਲਾਜੀ ਚੈਰੀਟੇਬਲ ਸੋਸਾਇਟੀ ਕੋਟਕਪੂਰਾ ਬਾਈਪਾਸ ਵੱਲੋਂ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਅਤੇ ਹੋਰ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਣ ਵਾਲੀ ਸੰਸਥਾ ‘ਨੇਕੀ ਕੀ ਦੀਵਾਰ ’ ਦਾ ਆਗਾਜ਼ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਗੌਰਵ ਗੁੱਡੂ ਗੁਪਤਾ ਵੱਲੋਂ ਕੀਤਾ ਗਿਆ । ਕਰੋਨਾ ਕਾਲ ਦੌਰਾਨ ਸਮਾਜਿਕ ਦੂਰੀ ਬਣਾਏ ਰੱਖਣ ਲਈ ‘ਨੇਕੀ ਕੀ ਦੀਵਾਰ ’ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਦੀ ਰਸਮੀਂ ਸ਼ੁਰੂਆਤ ਗੌਰਵ ਗੁੱਡੂ ਨੇ ਰਿਬਨ ਕੱਟਦਿਆਂ ਕੀਤੀ । ਇਸ...
ਮੋਗਾ,24 ਜਨਵਰੀ (ਜਸ਼ਨ): ਮੋਗਾ ਕੋਟਕਪੂਰਾ ਰੋਡ ’ਤੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਪਿੰਡ ਚੰਦਪੁਰਾਣਾ ਨਜ਼ਦੀਕ ਬਣੇ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਬਾਦਸਤੂਰ ਜਾਰੀ ਹੈ । ਅੱਜ ਭਾਰੀ ਠੰਡ ਦੇ ਬਾਵਜੂਦ ਬਜ਼ੁਰਗ, ਮਹਿਲਾਵਾਂ, ਬੱਚੇ ਅਤੇ ਨੌਜਵਾਨ ਭਾਰੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਮੰਦਰ ਸਿੰਘ ਡੇਮਰੂ, ਅਜੀਤ ਸਿੰਘ ਡੇਮਰੂ, ਸੰਦੀਪ ਲੰਢੇ, ਰਮਨਦੀਪ ਕੌਰ ਗਿੱਲ, ਗੱਗੂ, ਲਾਭ ਸਿੰਘ ਗਿੱਲ, ਹਰਬੰਸ ਸਿੰਘ...
ਮੋਗਾ, 24 ਜਨਵਰੀ (ਜਸ਼ਨ): ਟ੍ਰੈਫਿਕ ਐਜੂਕੇਸਨ ਸੈਲ ਮੋਗਾ ਵਲੋਂ ਰਾਸ਼ਟਰੀ ਰੋਡ ਸੇਫਟੀ ਮਹੀਨੇ ਤਹਿਤ 26 ਜਨਵਰੀ ਪਰੇਡ ਦੀ ਰਿਹਰਸਲ ਕਰਨ ਆਏ ਐੱਨਸੀਸੀ ਦੇ ਬੱਚਿਆ ਨੂੰ ਨਸ਼ਿਆਂ ਖਿਲਾਫ਼, ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸ: ਇੰਦਰਪਾਲ ਸਿੰਘ ਡੀਐਸਪੀ ਟ੍ਰੈਫਿਕ ਪੁਲਿਸ ਮੋਗਾ, ਇੰਸਪੈਕਟਰ ਬਲਜਿੰਦਰ ਸਿੰਘ,ਇੰਚਾਰਜ ਟ੍ਰੈਫਿਕ ਸਟਾਫ ਮੋਗਾ, ਏ ਐੱਸ ਆਈ ਕੇਵਲ ਸਿੰਘ ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ,ਸੀਨੀਅਰ ਕਾਂਸਟੇਬਲ ਸੁਖਜਿੰਦਰ ਸਿੰਘ ਟ੍ਰੈਫਿਕ ਐਜੂਕੇਸ਼ਨ...
ਚੰਡੀਗੜ 24 ਜਨਵਰੀ (): ਪੰਜਾਬੀ ਕਲਚਰਲ ਕੌਂਸਲ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਹ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਸਾਰੇ 162 ਕਿਸਾਨਾਂ ਨੂੰ ਐਕਸ-ਗ੍ਰੇਸ਼ੀਆ ਲਾਭ ਅਧੀਨ 25-25 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਵੇ ਅਤੇ ਕਾਲੇ ਕਿਸਾਨੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਕੇ ‘ਅੰਨਦਾਤਾ’ ਨੂੰ ਬਣਦਾ ਮਾਨ-ਸਨਮਾਨ ਦਿੱਤਾ ਜਾਵੇ ਜਿਨਾਂ ਨੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਜੀਵਨ ਦਾ ਸਭ ਕੁਝ ਦਾਅ ਉੱਤੇ ਲਾ ਦਿੱਤਾ ਹੈ। ਇਸ ਤੋਂ ਇਲਾਵਾ...
ਮੋਗਾ,24 ਜਨਵਰੀ (ਜਸ਼ਨ): ਨਿਸ਼ਕਾਮ ਸੇਵਾ ਲੰਗਰ ਕਮੇਟੀ ਵੱਲੋਂ ਮਾਘ ਮਹੀਨੇ ਝੁੱਗੀ ਝੌਪੜੀ ‘ਚ ਵੰਡੇ ਜਾਣ ਵਾਲੇ ਲੰਗਰ ਲਈ ਨਿਸ਼ਕਾਮ ਸੇਵਾ ਲੰਗਰ ਸੋਸਾਇਟੀ ਵੱਲੋਂ ਐਤਵਾਰ ਨੂੰ ਸ਼ਹਿਰ ਦੀਆਂ ਵੱਖ ਵੱਖ ਝੁੱਗੀਆਂ ਝੌਪੜੀਆਂ ‘ਚ ਲੰਗਰ ਦੇ ਪੈਕਟ ਵੰਡੇ ਗਏ। ਇਸ ਮੌਕੇ ਲੰਗਰ ਦੀ ਗੱਡੀ ਨੂੰ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਦੇਵਪ੍ਰਿਆ ਤਿਆਗੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਭਾਜਪਾ ਮੰਡਲ ਦੋ ਦੇ ਮਹਾਂਮੰਤਰੀ ਨਾਨਕ ਚੋਪੜਾ ਅਤੇ ਲੋਕ ਸੇਵਾ ਭਲਾਈ ਕਲੱਬ ਦੇ ਸਰਪ੍ਰਸਤ...
****ਦੁਕਾਨਦਾਰ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਦੁਕਾਨਾਂ ਤੇ ਰੋਸ ਸਟਿੱਕਰ ਲਗਾਉਣਗੇ**** ਮੋਗਾ 24 ਜਨਵਰੀ (ਜਸ਼ਨ) : ਮੋਗਾ ਜਿਲ੍ਹੇ ਨਾਲ ਸਬੰਧਤ ਸਮੂਹ ਮੁਲਾਜ਼ਮ, ਮਜਦੂਰ, ਕਿਸਾਨ ਅਤੇ ਪੈਨਸ਼ਨਰ ਜੱਥੇਬੰਦੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ ਮੋਗਾ ਸ਼ਹਿਰ ਵਿੱਚ ਵਿਸ਼ਾਲ ਰੋਸ ਮਾਰਚ ਕੀਤਾ ਜਾਵੇਗਾ, ਜੋ ਨੇਚਰ ਪਾਰਕ ਮੋਗਾ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਚੈਂਬਰ ਰੋਡ, ਪ੍ਰਤਾਪ ਰੋਡ, ਨਿਊ ਟਾਊਨ ਗਲੀ ਨੰਬਰ ਇੱਕ, ਦੇਵ ਹੋਟਲ ਤੋਂ ਮੇਨ...
ਮੋਗਾ,23 ਜਨਵਰੀ (ਜਸ਼ਨ): “ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੀ ਕਾਇਆ ਕਲਪ ਕਰਨ ਦੇ ਮੰਤਵ ਨਾਲ ਮੋਗਾ ਸ਼ਹਿਰ ਦੇ ਕਰਵਾਏ ਰਿਕਾਰਡਤੋੜ ਵਿਕਾਸ ਸਦਕਾ ਮੋਗਾ ਦੇ ਲੋਕ ਪੂਰੀ ਤਰਾਂ ਸੰਤੁਸ਼ਟ ਨੇ ਅਤੇ ਅਕਾਲੀ ਭਾਜਪਾ ਬਹੁਮਤ ਵਾਲੀ ਨਗਰ ਨਿਗਮ ਦੇ ਹਾਊਸ ਦੀ ਮਿਆਦ ਪੂਰੀ ਹੋਣ ਉਪਰੰਤ ਪਿੱਛਲੇ 8 ਮਹੀਨੇ ਦੌਰਾਨ ਸੜਕਾਂ ਦੇ ਨਿਰਮਾਣ, ਸਟ੍ਰੀਟ ਲਾਈਟਾਂ ਅਤੇ ਪਾਰਕਾਂ ਦੀ ਤਾਮੀਰ ਹੋਣ ਸਦਕਾ ਲੋਕ ਪੂਰੀ ਤਰਾਂ ਬਾਗੋ ਨੇ “ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ...

