News

ਮੋਗਾ,28 ਜਨਵਰੀ (ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਆਪਣੀਆਂ ਇੰਮੀਗਰੇਸ਼ਨ ਸੇਵਾਵਾਂ ਸਦਕਾਂ ਬੁਲੰਦੀਆਂ ਛੋਹ ਰਹੀ ਹੈ । ਸੰਸਥਾ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਵਿਦੇਸ਼ੀਂ ਸੈਟਲ ਹੋਣ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕ ਡਾਊਨ ਤੋਂ ਬਾਅਦ ਜਸਪ੍ਰੀਤ ਕੌਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੋੜਾ ਅਤੇ ਉਹਨਾ ਦੇ ਸਟਾਫ ਮੈਂਬਰਸ ਨੇ ਜਸਪ੍ਰੀਤ ਕੌਰ ਨੂੰ ਵੀਜ਼ਾ ਸੌਂਪਦਿਆਂ...
Tags: GOLDEN EDUCATIONS MOGA
ਢੁੱਡੀਕੇ /ਮੋਗਾ, 28 ਜਨਵਰੀ:(ਜਸ਼ਨ): ਅੱਜ ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰੀ ਕਮੇਟੀ ਵੱਲੋਂ ਪਿੰਡ ਢੁੱਕੀਕੇ ਵਿਖੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ 156ਵੇਂ ਜਨਮ ਦਿਨ ਮੌਕੇ” ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ‘ਲਾਲਾ ਲਾਜਪਤ ਰਾਏ ਜਨਮ ਅਸਥਾਨ ਯਾਦਗਾਰੀ ਕਮੇਟੀ’ ਦੇ ਜਨਰਲ ਸਕੱਤਰ ਰਣਜੀਤ ਸਿੰਘ ਧੰਨਾ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ ਅਤੇ ਏ ਡੀ ਸੀ ਸੁਭਾਸ਼ ਚੰਦਰ ਤੋਂ ਇਲਾਵਾ ਪੰਚਾਇਤ ਅਤੇ ਪਿੰਡ ਦੇ ਪਤਵੰਤਿਆਂ ਨੇ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾ...
ਮੋਗਾ, 27 ਜਨਵਰੀ (ਜਸ਼ਨ): ਮਾਲਵਾ ਦੀ ਮੰਨੀ ਪ੍ਰਮੰਨੀ ਇੰਮੀਗਰੇਸ਼ਨ ਸੰਸਥਾ ਰਾਈਟ ਵੇ ਏਅਰਲਿੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਲਗਾਤਾਰ ਕਨੇਡਾ , ਆਸਟਰੇਲੀਆਂ ਅਤੇ ਇੰਗਲੈਂਡ ਤੋਂ ਇਲਾਵਾ ਹੋਰਨਾਂ ਦੇ ਦੇਸ਼ਾਂ ਵਿਚ ਜਾਣ ਵਾਲੇ ਚਾਹਵਾਨਾਂ ਦੀਆਂ ਫਾਈਲਾਂ ਅੰਬੈਸੀ ਵਿਚ ਲਗਾ ਕੇ ਲਗਾਤਾਰ ਵੀਜ਼ੇ ਮੁਹੱਈਆ ਕਰਵਾ ਰਹੀ ਹੈ। ਇਸੇ ਕੜੀ ਤਹਿਤ ਰਾਈਟ ਵੇ ਏਅਰਲਿੰਕਸ ਨੇ ਇਸ ਵਾਰ ਮਨਪ੍ਰੀਤ ਕੌਰ ਦਾ ਕਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ...
Tags: RIGHTWAY AIRLINKS
ਕੋਟ ਈਸੇ ਖਾਂ, 27 ਜਨਵਰੀ (ਜਸ਼ਨ) ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਵਰਕਰਾਂ ਦੀ ਇਕ ਅਹਿਮ ਬੈਠਕ ਅਸ਼ਵਨੀ ਕੁਮਾਰ ਪਿੰਟੂ ਸਾਬਕਾ ਨਗਰ ਕੌਂਸਲ ਪ੍ਰਧਾਨ ਕੋਟ ਈਸੇ ਖਾਂ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਮੌਕੇ ਵਰਕਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਜਥੇ: ਤੋਤਾ ਸਿੰਘ ਵੱਲੋਂ ਵਾਰਡ ਨੰਬਰ 1 ਤੋਂ ਪਰਮਜੀਤ ਕੌਰ ਪਤਨੀ ਬੂਟਾ ਤਨੇਜਾ, 2 ਤੋਂ ਗੋਪਾਲ ਦਾਸ , 3 ਤੋਂ...
ਮੋਗਾ, 27 ਜਨਵਰੀ (ਜਸ਼ਨ): ਨਗਰ ਨਿਗਮ ਮੋਗਾ ਵਿਖੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀ ਅਗਵਾਈ ਵਿਚ ਗਣਤੰਤਰਤਾ ਦਿਵਸ ਸ਼ਾਨੋਸ਼ੌਕਤ ਨਾਲ ਮਨਾਇਆ ਗਿਆ । ਇਸ ਸਮਾਗਮ ਮੌਕੇ ਝੰਡਾ ਲਹਿਰਾਉਣ ਦੀਆਂ ਰਸਮਾਂ ਏ ਡੀ ਸੀ ਮੈਡਮ ਅਨੀਤਾ ਦਰਸ਼ੀ ਨੇ ਨਿਭਾਈਆਂ । ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਆਖਿਆ ਕਿ ਪੂਰਨ ਸਵਰਾਜ ਦੀ ਪ੍ਰਾਪਤੀ ਲਈ ਸਾਡੇ ਦੇਸ਼ ਦੇ ਸ਼ਹੀਦਾਂ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਜਿਸ ਸਦਕਾ ਸਾਨੂੰ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਹੋਈ। ਉਹਨਾਂ ਆਖਿਆ ਕਿ ਅੱਜ ਦੇ ਦਿਨ ਸਾਨੂੰ...
**ਦਿੱਲੀ ਪੁਲਿਸ ਦੋਸ਼ੀਆਂ ਖਿਲਾਫ ਕੇਸ ਦਰਜ ਕਰੇ ਪਰ ਕਿਸੇ ਕਿਸਾਨ ਆਗੂ ਨੂੰ ਪ੍ਰੇਸ਼ਾਨ ਨਾ ਕਰੇ*** ਚੰਡੀਗੜ੍ਹ, 27 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਦਿੱਲੀ ਵਿਖੇ ਖਾਸ ਕਰਕੇ ਲਾਲ ਕਿਲੇ 'ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਇਸ ਕਾਰੇ ਨੂੰ ਦੇਸ਼ ਦਾ ਅਪਮਾਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਨੂੰ ਨਮੋਸ਼ੀ ਝੱਲਣੀ ਪਈ ਹੈ ਅਤੇ ਇਸ ਨਾਲ ਕਿਸਾਨ ਅੰਦੋਲਨ ਕਮਜ਼ੋਰ ਹੋਇਆ ਹੈ ਪਰ...
ਚੰਡੀਗੜ੍ਹ, 27 ਜਨਵਰੀ:ਨਵੀਂ ਦਿੱਲੀ ਵਿਖੇ 72ਵੇਂ ਕੌਮੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਉਂਦੀ ਪੰਜਾਬ ਸਰਕਾਰ ਦੀ ਝਾਕੀ ਨੂੰ ਹਰ ਪਾਸਿਉਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲਿਆ ਹੈ।ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਮਨੁੱਖਤਾ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਜਿਹੀਆਂ ਸਦੀਵੀ...
ਚੰਡੀਗੜ੍ਹ, 27 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਕੌਮੀ ਰਾਜਧਾਨੀ ਵਿੱਚ ਅੱਜ ਦੀ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣਯੋਗ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਲਈ ਲਈ ਲੜ ਰਹੇ ਕਿਸਾਨਾਂ ਨੂੰ ਤੁਰੰਤ ਦਿੱਲੀ ਨੂੰ ਛੱਡਣ ਅਤੇ ਵਾਪਸ ਸਰਹੱਦਾਂ ਉਤੇ ਪਹੁੰਚਣ ਦੀ ਅਪੀਲ ਕੀਤੀ ਜਿੱਥੇ ਉਹ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ।ਮੁੱਖ ਮੰਤਰੀ ਨੇ ਦਿੱਲੀ ਵਿੱਚ ਹਿੰਸਾ...
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਕੇਂਦਰ ਨੇ ਸ਼ੁਰੂਆਤ ਵਿੱਚ ਪੰਜਾਬ ਨੂੰ ਕਮੇਟੀ ਤੋਂ ਬਾਹਰ ਰੱਖਿਆ ਕਿਉਕਿ ਉਨਾਂ ਨੂੰ ਪਤਾ ਸੀ ਕਿ ਇੱਥੋਂ ਆਵਾਜ਼ ਉਠੇਗੀ'' ਪਟਿਆਲਾ, 27 ਜਨਵਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਗਣਤੰਤਰ ਦਿਵਸ ਦੇ ਜਸ਼ਨਾਂ ਦੌਰਾਨ ਅੱਜ ਉਨਾਂ ਦਾ ਦਿਲ ਕਿਸਾਨਾਂ ਦੇ ਨਾਲ ਹੈ। ਇਸੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਸੁਧਾਰਾਂ ਬਾਰੇ ਕਾਇਮ ਕੀਤੀ ਉਚ ਤਾਕਤੀ ਕਮੇਟੀ ਵਿੱਚ ਪੰਜਾਬ ਨੂੰ ਜਾਣਬੁੱਝ...
ਮੋਗਾ,27 ਜਨਵਰੀ (ਜਸ਼ਨ): ਕੈੈਂਬਰਿਜ ਇੰਟਰਨੈਸ਼ਨਲ ਸਕੂਲ ਕੋਟਕਪੂਰਾ ਰੋਡ ਮੋਗਾ ਹੋਣਹਾਰ ਵਿਦਿਆਰਥੀ ਤਨਵੀ ਭੱਲਾ ਨੂੰ ਗਣਤੰਤਰ ਦਿਵਸ ‘ਤੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਵੱਲੋਂ ਸਨਮਾਨ ਕੀਤਾ ਗਿਆ। ਇਹਨਾਂ ਦੋਨਾਂ ਬੱਚਿਆਂ ਨੇ ਲੌਕ ਡਾਊਨ ਦੇ ਦੌਰਾਨ ਆਪਣਾ ਆਪਣਾ ਪਿੱਗੀ ਬੈਂਕ ਡੀ ਸੀ ਮੋਗਾ ਦੇ ਸਪੁਰਦ ਕੀਤਾ ਤਾਂ ਜੋ ਉਹਨਾਂ ਦੇ ਪੈਸਿਆਂ ਨਾਲ ਲੋੜਵੰਦ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ। ਤਨਵੀ ਭੱਲਾ ਅਤੇ ਰਾਘਵ ਭੱਲਾ ਦਾ ਸਕੂਲ ਆਉਣ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਉਹਨਾਂ...

Pages