ਮੋਗਾ, 4 ਅਪਰੈਲ :(ਜਸ਼ਨ): ਸਿਹਤ ਵਿਭਾਗ ਵੱਲੋਂ ਭੇਜੇ ਪ੍ਰੈਸ ਨੋਟ ਮੁਤਾਬਕ ਮੋਗਾ ‘ਚ ਅੱਜ 69 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 302 ਹੋ ਗਈ ਹੈ। ਸਹਾਇਕ ਸਿਵਲ ਸਰਜਨ ਮੋਗਾ ਡਾ. ਜਸਵੰਤ ਸਿੰਘ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 69 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ। ਡਾ: ਜਸਵੰਤ ਸਿੰਘ ਨੇ ਕਿਹਾ ਕਿ ਕਰੋਨਾ ਦੇ ਟੈਸਟਾ ਲਈ ਕੁੱਲ 218 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ । ਉਹਨਾਂ...
News
ਮੋਗਾ,3 ਅਪ੍ਰੈਲ (ਜਸ਼ਨ) ਅੱਜ ਮੋਗਾ ਵਿਚ ਭਾਗ ਫਰਨੀਚਰ ਦੇ ਸੋਅਰੂਮ ਵਿਚ ਭਿਆਨਕ ਅੱਗ ਲੱਗ ਗਈ ਜਿਸ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ । ਫਾਇਰ ਬਿ੍ਰਗੇਡ ਦੀਆ 7 ਗੱਡੀਆਂ ਨੇ ਕੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।
ਮੋਗਾ, 3 ਅਪਰੈਲ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ 404 ਪੰਜਾਬ ਵੱਲੋਂ ਇਲੈਕਟ੍ਰੋਹੋਮਿਓਪੈਥੀ ਦੇ ਜਨਮਦਾਤਾ ਕਾਊਂਟ ਸੀਜਰ ਮੈਟੀ ਦੀ 125 ਵੀਂ ਬਰਸੀ ਤੇ ਉਨ੍ਹਾਂ ਨੂੰ ਯਾਦ ਕਰਦਿਆਂ,ਐੱਨ ਜੀ ਓ ਚੇਅਰਮੈਨ ਮਹਿੰਦਰਪਾਲ ਲੂੰਬਾ ਸਹਾਇਕ ਸਿਵਲ ਸਰਜਨ ਡਾ ਜਸਵੰਤ ਸਿੰਘ, ਮਾਈਕ੍ਰੋਬਾਇਓਲੋਜਿਸਟ ਡਾ ਰਿਤੂ ਜੈਨ, ਬਲੱਡ ਬੈਂਕ ਇੰਚਾਰਜ ਡਾ ਸੁੰਮੀਂ ਗੁਪਤਾ ਅਤੇ ਸੀਨੀਅਰ ਲੈਬ ਇੰਚਾਰਜ ਸਟੀਫਨ ਸਿੱਧੂ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾ ਕੇ 51 ਯੂਨਿਟ ਖੂਨਦਾਨ...
ਮੋਗਾ,3 ਅਪਰੈਲ(ਜਸ਼ਨ): ਅੱਜ ਮੋਗਾ ਦੇ ਵਾਰਡ ਨੰਬਰ 3 ‘ਚ ਕੌਂਸਲਰ ਅਮਨਪ੍ਰੀਤ ਕੌਰ ਮਾਨ ਅਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਮਾਨ ਨੇ ਵਾਰਡ ਵਾਸੀਆਂ ਨੂੰ ਕਰੋਨਾ ਸੰਕਰਮਣ ਤੋਂ ਸੁਰੱਖਿਅਤ ਕਰਨ ਲਈ ਕੋਵਿਡ ਵੈਕਸੀਨੇਸ਼ਨ ਦਾ ਕੈਂਪ ਲਗਾਇਆ। ਕੈਂਪ ਦੌਰਾਨ ਸਿਵਲ ਹਸਪਤਾਲ ਮੋਗਾ ਤੋਂ ਡਾ: ਗਗਨਦੀਪ ਸਿੰਘ ਅਤੇ ਜ਼ਿਲ੍ਹਾਂ ਸਿਹਤ ਅਫਸਰ ਡਾ: ਅਸ਼ੋਕ ਸਿੰਗਲਾ ਦੀ ਅਗਵਾਈ ਵਿਚ ਆਈ ਟੀਮ ਨੇ ਇੱਛੁਕ ਵਿਅਕਤੀਆਂ ਦੇ ਕੋਵਾਸ਼ੀਲਡ ਵੈਕਸੀਨ ਲਗਾਈ। ਇਸ ਮੌਕੇ ਮਨਜੀਤ ਮਾਨ ਨੇ ਦੱਸਿਆ ਕਿ ਅੱਜ ਇਹ ਟੀਕਾਕਰਣ...
ਮੋਗਾ,3 ਅਪਰੈਲ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਕੋਵਿਡ -19 ਦੇ ਚਲਦਿਆਂ ਸਕੂਲ ਦੇ ਸਲਾਨਾ ਨਤੀਜੇ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਸੀ ਤਾਂ ਜੋ ਸਮਾਜਿਕ ਦੂਰੀ ਦਾ ਵੀ ਧਿਆਨ ਰੱਖਿਆ ਜਾ ਸਕੇ । ਇਸ ਮੌਕੇ ਕੋਵਿਡ - 19 ਨੂੰ ਲੈ ਕੇ ਸਰਕਾਰ ਦੁਆਰਾ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਗਿਆ। ਨਰਸਰੀ, ਐਲ. ਕੇ .ਜੀ .ਅਤੇ ਯੂ. ਕੇ. ਜੀ. ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ। ਪਹਿਲੀ ਜਮਾਤ ਵਿੱਚ ਆਕਾਸ਼ ਗਰਗ, ਓਜੱਸਵ, ਯਸ਼ਵੀ...
ਮੋਗਾ,1 ਅਪਰੈਲ (ਜਸ਼ਨ): ਪਿਛਲੇ ਦਿਨੀਂ ਮੋਗਾ ਹਲਕੇ ਦੇ ਪਿੰਡ ਚੜਿੱਕ ਵਿਖੇ ਇਕ ਵਿਅਕਤੀ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਰੋਕਣ ਉਪਰੰਤ ਵਾਪਰੀ ਅਣਸੁਖਾਂਵੀਂ ਘਟਨਾ ਨੂੰ ਵਿਧਾਇਕ ਦੇ ਘਿਰਾਓ ਵਜੋਂ ਦੇਖਿਆ ਜਾ ਰਿਹਾ ਸੀ ਪਰ ਅੱਜ ਪਿੰਡ ਘੱਲਕਲਾਂ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੀ ਹਾਜ਼ਰੀ ਵਿਚ ਇਲਾਕੇ ਦੇ ਪਤਵੰਤਿਆਂ ਅਤੇ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਦੀ ਖੁਸ਼ਗਵਾਰ ਮਾਹੌਲ ਵਿਚ ਗੱਲਬਾਤ ਹੋਈ ਜਿਸ ਦੌਰਾਨ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ...
***ਪਿਛਲੇ 30 ਸਾਲਾਂ ਤੋਂ ਮੰਡਲ ਕਮਿਸ਼ਨ ਰਿਪੋਰਟ ਲਾਗੂ ਨਾ ਕਰਨਾ ਪੰਜਾਬ ਦੀਆਂ ਬੈਕਵਰਡ ਕਲਾਸਾਂ ਨਾਲ - ਵਿਪੁਲ ਕੁਮਾਰ*** ਰੂਪਨਗਰ ,2 ਅਪ੍ਰੈਲ, (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਬਹੁਜਨ ਸਮਾਜ ਪਾਰਟੀ ਵਲੋਂ ਸੂਬਾ ਪੱਧਰੀ ਰੈਲੀ ਬੇਗਮਪੁਰਾ ਪਾਤਸ਼ਾਹੀ ਬਣਾਓ ਦੇ ਬੈਨਰ ਹੇਠ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਜੱਦੀ ਪਿੰਡ ਖੁਆਸਪੁਰਾ ਵਿਖੇ ਉਹਨਾਂ ਦੇ 87ਵੇ ਜਨਮ ਦਿਨ ਮੌਕੇ ਕੀਤੀ, ਜਿੱਥੇ ਹਜ਼ਾਰਾਂ ਵਰਕਰਾਂ ਤੇ ਸਮਰਥਕਾ ਦਾ ਠਾਠਾਂ ਮਾਰਦਾ ਇਕੱਠ ਮਹਾਂਰੈਲੇ ਦੇ ਰੂਪ ਵਿੱਚ...
ਚੰਡੀਗੜ੍ਹ, 2 ਅਪ੍ਰੈਲ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵੱਲੋਂ ਸਿੱਖਿਆ ਵਿਭਾਗ ਵਿੱਚ ਲਾਇਬ੍ਰੇਰੀਅਨ ਦੀਆਂ 750 ਅਸਾਮੀਆਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਅਧੀਨ ਸੇਵਾਵਾਂ ਚੋਣ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਇਥੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਬੋਰਡ ਦੀ 25 ਮਾਰਚ ਨੂੰ ਹੋਈ ਮੀਟਿੰਗ ਵਿੱਚ 2280 ਅਸਾਮੀਆਂ ਦੀ ਭਰਤੀ ਲਈ ਪ੍ਰੋਸੈਸ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ, ਜਿਸ ਦੇ...
ਚੰਡੀਗੜ੍ਹ, 2 ਅਪ੍ਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਆਮ ਆਦਮੀ ਪਾਰਟੀ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਉਤੇ ਭਾਜਪਾ ਦੇ ਗੁੱਡਿਆਂ ਵੱਲੋਂ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹੁਣ ਕਿਸਾਨਾਂ ਦੇ ਅੰਦੋਲਨ ਨੂੰ ਆਪਣੀ ਪਾਰਟੀ ਦੇ ਗੁੰਡਿਆਂ ਰਾਹੀਂ ਖਤਮ ਕਰਾਉਣ ਦੀਆਂ ਘਟੀਆ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ...
ਮੋਗਾ, 2 ਅਪਰੈਲ (ਜਸ਼ਨ): ਮੋਗਾ ਜ਼ਿਲ੍ਹੇ ਵਿਚ ਅੱਜ 22 ਕੇਸ ਕਰੋਨਾ ਪਾਜ਼ਿਟਿਵ ਆਉਣ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 298 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 104 ਹੈ । ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਆ ਜਾ ਰਿਹਾ । ਕੋਵੀਸ਼ੀਲਡ ਟੀਕਾ ਸਰਕਾਰੀ ਹਸਪਤਾਲਾਂ ‘ਚ ਬਿੱਲਕੁੱਲ ਮੁੱਫਤ ਲਗਾਇਆ ਜਾ ਰਿਹਾ ਹੈ ਜਦਕਿ ਨਿੱਜੀ ਹਸਪਤਾਲਾਂ ‘ਚ ਇਹ ਟੀਕਾ ਲਗਵਾਉਣ ਲਈ ਵਿਅਕਤੀ ਨੂੰ ਪੈਸੇ ਦੇਣੇ ਪੈਣਗੇ।

