News

* ਕਰਜ਼ੇ ਤੋਂ ਮੁਕਤ ਕਿਸਾਨ ਪਰਿਵਾਰ ਹੁਣ ਮਿਹਨਤ ਕਰਕੇ ਛੇਤੀ ਹੋਣਗੇ ਪੈਰਾਂ ਸਿਰ : ਵਿਧਾਇਕ ਡਾ: ਹਰਜੋਤ ਕਮਲ ਮੋਗਾ, 19 ਸਤੰਬਰ (ਜਸ਼ਨ): ‘ਪੰਜਾਬ ਸਰਕਾਰ ਵੱਲੋਂ ਸ਼ੁੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਦੇ ਪੰਜਵੇਂ ਗੇੜ੍ਹ ਤਹਿਤ ਜ਼ਿਲ੍ਹਾ ਮੋਗਾ ਦੇ 119 ਸਹਿਕਾਰੀ ਸਭਾਵਾਂ ਦੇ 17 ਹਜ਼ਾਰ 416 ਬੇਜ਼ਮੀਨੇ ਖੇਤ ਕਾਮਿਆਂ ਤੇ ਕਾਸ਼ਤਕਾਰਾਂ ਦਾ 16.93 ਕਰੋੜ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ, ਜਿਸ ਵਿਚ ਮੋਗਾ ਹਲਕੇ ਦੇ 2 ਹਜ਼ਾਰ 646 ਕਿਸਾਨਾਂ ਦਾ 2 ਕਰੋੜ 64 ਲੱਖ 2 ਹਜ਼ਾਰ 829 ਰੁਪਏ ਦਾ...
ਮੋਗਾ, 19 ਸਤੰਬਰ (ਜਸ਼ਨ): ਅੱਜ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਵਾਰਡ ਨੰਬਰ 5 ਦੇ ਦੋਸਾਂਝ ਰੋਡ ਦੇ ਪੁਨਰ ਨਿਰਮਾਣ ਦੀ ਆਰੰਭਤਾ ਕਰਵਾਉਂਣ ਦੀਆਂ ਰਸਮਾਂ ਨਿਭਾਉਂਦਿਆਂ ਆਖਿਆ ਕਿ ਮੋਗਾ ਸ਼ਹਿਰ ਦਾ ਹਰ ਪੱਖੋਂ ਵਿਕਾਸ ਸੰਭਵ ਬਣਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ‘ਟੀਮ ਹਰਜੋਤ ’ ਅਤੇ ਨਗਰ ਨਿਗਮ ਪੂਰੀ ਤਨਦੇਹੀ ਨਾਲ ਆਪਣੇ ਫਰਜ਼ ਨਿਭਾਅ ਰਿਹਾ ਹੈ । ਇਸ ਮੌਕੇ ਉਹਨਾਂ ਪ੍ਰੀਮਿਕਸ ਪਾਉਣ ਦੀ ਆਰੰਭਤਾ ਕਰਵਾਉਂਦਿਆਂ ਆਖਿਆ ਕਿ ਵਿਕਾਸ ਦੇ ਹਰ...
ਚੰਡੀਗੜ 19 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸ. ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਲਿਖੇ ਆਪਣੇ ਪੱਤਰ ਰਾਹੀਂ ਜਾਣਕਾਰੀ ਦਿੱਤੀ ਕਿ 19 ਸਤੰਬਰ, 2021 ਨੂੰ ਹੋਈ ਕਾਂਗਰਸ ਵਿਧਾਇਕ ਦਲ (ਸੀ.ਐਲ.ਪੀ.) ਦੀ ਮੀਟਿੰਗ ਵਿੱਚ, ਉਨਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਰਾਜਪਾਲ ਪੰਜਾਬ ਸ੍ਰੀ ਪੁਰੋਹਿਤ ਨੇ ਉਨਾਂ ਨੂੰ ਵਧਾਈ ਦਿੱਤੀ ਅਤੇ 20 ਸਤੰਬਰ, 2021 ਨੂੰ ਸਵੇਰੇ 11 ਵਜੇ...
-ਕਿਸਾਨਾਂ ਨੂੰ ਬਣਦੇ ਹੱਕ ਦਿਵਾਉਣ ਲਈ ਲੜਾਈ ਜਾਰੀ ਰੱਖਣ ਪ੍ਰਤੀ ਵਚਨਬੱਧਤਾ ਦੁਹਰਾਈ ਚੰਡੀਗੜ੍ਹ, 19 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਕਾਂਗਰਸ ਦੇ ਸੰਕਟ ਦਰਮਿਆਨ ਪਾਰਟੀ ਵੱਲੋਂ ਬੇਇੱਜ਼ਤ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਕ ਦਿਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ ਜਾਨਾਂ ਗੁਆ ਜਾ ਚੁੱਕੇ 150 ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡਣ...
ਮੋਗਾ, 19 ਸਤੰਬਰ (ਜਸ਼ਨ) : ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਦੇ ਅਹੁਦੇਦਾਰਾਂ ਵੱਲੋਂ 9 ਅਕਤੂਬਰ ਨੂੰ ਕਰਵਾਏ ਜਾ ਰਹੇ ਸਾਲਾਨਾ ਜਾਗਰਣ ਦਾ ਸੱਦਾ ਪੱਤਰ ਲੋਕ ਅਰਪਣ ਕਰਨ ਮੌਕੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸੰਸਥਾ ਦੇ ਸਰਪ੍ਰਸਤ ਸਵਰਗੀ ਬਾਊ ਸ਼੍ਰੀ ਕ੍ਰਿਸ਼ਨ ਮਿੱਤਲ ਦੇ ਸਪੁੱਤਰ ਅਤੇ ਸੰਸਥਾ ਦੇ ਪੈਟਰਨ ਸਮੀਰ ਮਿੱਤਲ, ਭਰਾ ਸੁਸ਼ੀਲ ਮਿੱਤਲ ਅਤੇ ਸਮੁੱਚੇ ਮਿੱਤਲ ਪਰਿਵਾਰ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਸੰਸਥਾ ਦੇ ਪ੍ਰਧਾਨ ਨਵੀਨ ਸਿੰਗਲਾ ਵੱਲੋਂ ਮਹਾਂਮਾਈ ਦੇ ਜਾਗਰਣ ਦਾ ਸੱਦਾ...
ਮੋਗਾ, 19 ਸਤੰਬਰ (ਜਸ਼ਨ) : ਮੋਗਾ ਦੇ ਸ਼੍ਰੀ ਸਾਲਾਸਰ ਧਾਮ ਵਿਖੇ ਸਾਲਾਸਰ ਧਾਮ ਦੇ ਸੰਸਥਾਪਕ ਸੁਸ਼ੀਲ ਮਿੱਡਾ ਦੀ ਅਗਵਾਈ ਵਿਚ ਵਿਸ਼ੇਸ਼ ਸਤਸੰਗ ਸਮਾਗਮ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿਚ ਆਈ ਸੰਗਤ ਨੇ, ਰਾਮ ਸ਼ਰਨਮ ਮੋਗਾ ਦੇ ਮੁਖੀ ਸ਼੍ਰੀ ਪ੍ਰਦੀਪ ਬਜਾਜ ਅਤੇ ਮੈਡਮ ਖੁਰਾਨਾ ਵੱਲੋਂ ਕੀਤੇ ਪ੍ਰਭੂ ਦੇ ਗੁਣਗਾਨ ਨੂੰ ਧਿਆਨ ਕੇਂਦਰਿਤ ਕਰਕੇ ਸੁਣਿਆ । ਉੱਘੇ ਸਮਾਜ ਸੇਵੀ ਅਤੇ ‘ਨਈਂ ਉਡਾਨ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਅੰਜੂ ਸਿੰਗਲਾ ਵਿਸ਼ੇਸ਼...
ਮੋਗਾ, 19 ਸਤੰਬਰ (ਜਸ਼ਨ) : ਕਾਂਗਰਸ ਦੇ ਸੀਨੀਅਰ ਆਗੂ ਨਵੀਨ ਸਿੰਗਲਾ ਨੇ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਦਿਲੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਲਗਾਤਾਰ ਤਿੰਨ ਵਾਰ ਸ਼੍ਰੀ ਚਮਕੌਰ ਸਾਹਿਬ ਹਲਕੇ ਤੋਂ ਵਿਧਾਨਕਾਰ ਰਹੇ ਸ. ਚੰਨੀ ਜਿਸ ਮੁਕਾਮ ’ਤੇ ਪੁੱਜੇ ਹਨ ਉਹ ਹਰ ਕਾਂਗਰਸੀ ਵਰਕਰ ਲਈ ਪ੍ਰੇਰਨਾਸਰੋਤ ਹਨ । ਨਵੀਨ ਸਿੰਗਲਾ ਨੇ ਆਖਿਆ ਕਿ ਉਹ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ ਜਿਹਨਾਂ ਨੇ ਸ. ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਉਹਨਾਂ ਨੂੰ...
ਮੋਗਾ, 19 ਸਤੰਬਰ ( ਜਸ਼ਨ) : ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਸ. ਚੰਨੀ ਅਜਿਹੇ ਟਕਸਾਲੀ ਕਾਂਗਰਸੀ ਆਗੂ ਹਨ ਜੋ ਪੰਜਾਬ ਦੇ ਲੋਕਾਂ ਖਾਸਕਰ ਦੱਬੇ ਕੁਚਲੇ ਵਰਗਾਂ ਦੀਆਂ ਮੁਸ਼ਕਿਲਾਂ ਨੂੰ ਭਲੀ ਭਾਂਤ ਜਾਣਦੇ ਹਨ । ਸ. ਰਿੰਪੀ ਨੇ ਆਖਿਆ ਕਿ ਸ. ਚੰਨੀ ਨੇ ਤਕਨੀਕੀ ਸਿੱਖਿਆ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇਣ ਲਈ ਜੋ ਨਵੇਂ ਦਿੱਸਹੱਦੇ ਸਿਰਜੇ ਉਹਨਾਂ ਸਦਕਾ...
ਬਾਘਾਪੁਰਾਣਾ 19 ਸਤੰਬਰ (ਰਾਜਿੰਦਰ ਸਿੰਘ ਕੋਟਲਾ) ਮਾਲਵੇ ਦੇ ਪ੍ਰਸਿੱਧ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪੁੰਨਿਆ ਦੇ ਦਿਹਾੜੇ ਮੌਕੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ 20 ਸਤੰਬਰ ਨੂੰ ਪੁੰਨਿਆ ਦਾ ਦਿਹਾੜੇ ਤੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਜਾਵੇਗਾ।ਇਸ ਮੌਕੇ...
* ਵਿਸ਼ਾਲ ਭਗਵਤੀ ਜਾਗਰਣ ‘ਚ ਮਹਾਂਮਾਈ ਦਾ ਗੁਣਗਾਨ ਕਰਨ ਲਈ ਗਾਇਕਾ ਰੇਖਾ ਸ਼ਰਮਾ ਅਤੇ ਮਨੀ ਲਾਡਲਾ ਵੀ ਪਹੁੰਚਣਗੇ: ਪ੍ਰਧਾਨ ਨਵੀਨ ਸਿੰਗਲਾ ਮੋਗਾ, 17 ਸਤੰਬਰ (ਜਸ਼ਨ): ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ (ਰਜਿ:128) ਦੇ ਪੈਟਰਨ ਸ਼੍ਰੀ ਸਮੀਰ ਮਿੱਤਲ ਦੀ ਰਹਿਨੁਮਾਈ ਅਤੇ ਪ੍ਰਧਾਨ ਨਵੀਨ ਸਿੰਗਲਾ ਦੀ ਪ੍ਰਧਾਨਗੀ ਹੇਠ ਦੀ ਵਿਸ਼ੇਸ਼ ਮੀਟਿੰਗ ਮੋਗਾ ਦੇ ਜੈਸਵਾਲ ਹੋਟਲ ਵਿਚ ਹੋਈ । ਮੀਟਿੰਗ ਦੌਰਾਨ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਬਲਦੇਵ ਰਾਜ ਬਿੱਲਾ ਅਤੇ ਜਰਨਲ ਸਕੱਤਰ ਸੁਰਿੰਦਰ...

Pages