ਬਾਘਾਪੁਰਾਣਾ/ਸਮਾਲਸਰ, 18 ਅਕਤੂਬਰ (ਜਸਵੰਤ ਗਿੱਲ)-ਭਾਵੇਂ ਸਬ ਤਹਿਸੀਲ ਦਾ ਦਰਜਾ ਪ੍ਰਾਪਤ ਕਰ ਚੁੱਕਿਆ ਕਸਬਾ ਸਮਾਲਸਰ ਆਪਣੀ ਰਫਤਾਰ ਨਾਲ ਛੋਟੇ ਸ਼ਹਿਰਾਂ ਵਾਂਗ ਕਾਫੀ ਵਿਕਸਿਤ ਹੋ ਰਿਹਾ ਹੈ ਅਤੇ ਹਾਈਵੇ ‘ਤੇ ਸਥਿਤ ਹੋਣ ਕਰਕੇ ਸੜਕ ਦੇ ਦੋਵੇਂ ਪਾਸੇ ਕਸਬੇ ਦਾ ਬਜ਼ਾਰ ਵੀ ਕਾਫੀ ਫੈਲਿਆ ਹੋਇਆ ਹੈ ਪਰ ਦੂਸਰੇ ਸ਼ਹਿਰਾਂ ਵਾਂਗ ਇੱਥੇ ਵੀ ਟਰੈਫਿਕ ਦੀ ਗੰਭੀਰ ਸਮੱਸਿਆ ਨੇ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਤੇ ਆਏ ਦਿਨ ਹੀ ਕਿਸੇ ਨਾ ਕਿਸੇ ਰਾਹਗੀਰ ਨੂੰ ਟਰੈਫਿਕ ਸਮੱਸਿਆ ਨਾਲ ਜੂਝਣਾ...
News
ਸਮਾਲਸਰ (ਜਸਵੰਤ ਗਿੱਲ)-ਵੱਧ ਰਹੇ ਪ੍ਰਦੂਸ਼ਣ । ਮੱਦ-ਏ-ਨਜ਼ਰ ਗਰੀਨ ਦੀਵਾਲੀ ਮਨਾਉਣ ਲਈ ਸ.ਸ.ਸ.ਸ ਲੰਡੇ ਵਿਖੇ ਪਿ੍ਰੰਸੀਪਲ ਸ਼੍ਰੀ ਮਤੀ ਕਿ੍ਰਸ਼ਨਾ ਕੁਮਾਰੀ ਦੀ ਅਗਵਾਈ ਅਧੀਨ ਵਿਦਿਆਰਥੀਆਂ ਦਰਮਿਆਨ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸ੍ਰ.ਗੁਰਜੀਤ ਸਿੰਘ ਆਰਟ ਐਂਡ ਕਰਾਫਟ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ. ਸ੍ਰ. ਚਮਕੌਰ ਲੈਕ. ਪੰਜਾਬੀ, ਸ੍ਰ ਮਹਿੰਦਰ ਸਿੰਘ ਲੈਕ. ਜੋਗਰਫੀ ਨੇ ਪ੍ਰਦੂਸ਼ਣ ਤੋਂ ਹੋ ਰਹੇ ਨੁਕਸਾਨ ਅਤੇ ਪਟਾਖਿਆ ਤੇ ਫੈਲ...
ਮੋਗਾ,18 ਅਕਤੂਬਰ (ਜਸ਼ਨ)-ਸੰਤ ਬਾਬਾ ਹਜ਼ੂਰਾ ਸਿੰਘ ਭੋਰੇ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਵਿਭਾਗ ਦੁਆਰਾ ’ਦੀਵਾਲੀ ਸੈਲੀਬਰੇਸ਼ਨ’ ਨਾਂ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਕਾਲਜ ਦੇ ਸਾਰੇ ਹੀ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਦੌਰਾਨ ਰੰਗੋਲੀ, ਕਲਾਜ਼ ਬਣਾਉਣ ਅਤੇ ਦੀਵਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ...
ਮੋਗਾ,18 ਅਕਤੂਬਰ (ਜਸ਼ਨ)-ਲੋਕਾਂ ਨੇ ਉਤਸ਼ਾਹ ਨਾਲ ਮੋਦੀ ਸਰਕਾਰ ਨੂੰ ਚੁਣਿਆ ਸੀ ਕਿ ਉਨਾਂ ਦੀ ਕਿਸਮਤ ਬਦਲ ਜਾਵੇਗੀ, ਚੰਗੇ ਦਿਨ ਆ ਜਾਣਗੇ, ਪਰ ਅਜਿਹਾ ਕੁਝ ਨਹੀਂ ਹੋਇਆ। ਸਾਰੇ ਵਪਾਰ ਮੰਦੀ ਦੇ ਸੰਕਟ ਵਿਚੋਂ ਗੁਜ਼ਰ ਰਹੇ ਹਨ। ਇਨਾ ਮੰਦਾ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿਨਾਂ ਹੁਣ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਨਕਾਰ ਸੰਘ ਅਤੇ ਵਿਕਾਸ ਮਿਸ਼ਨ ਵੈਲਫੇਅਰ ਸੁਸਾਇਟੀ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ...
ਮੋਗਾ, 18 ਅਕਤੂਬਰ (ਜਸ਼ਨ): : ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ਲਈ ਸ਼ੁਰੂ ਕੀਤੀ ਗਈ 'ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਸਕੀਮ' ਬਹੁਤ ਹੀ ਲਾਭਦਾਇਕ ਸਾਬਤ ਹੋ ਰਹੀ ਹੈ। ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਆਈ.ਏ.ਐਸ ਨੇ ਇਸ ਸਬੰਧੀ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਜ਼ਿਲ•ਾ ਮੋਗਾ 'ਚ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ (ਆਰ. ਬੀ. ਐਸ. ਕੇ) ਸਕੀਮ ਅਧੀਨ ਸਰਕਾਰੀ ਸਕੂਲਾਂ ਅਤੇ...
ਮੋਗਾ/ ਨਿਹਾਲ ਸਿੰਘ ਵਾਲਾ,18 ਅਕਤੂਬਰ (ਜਸ਼ਨ)- ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਤਿਉਹਾਰ ਹੈ ਜਦੋਂ ਹਰ ਧਰਮ ਅਤੇ ਫਿਰਕੇ ਦੇ ਲੋਕ ਮਨਾਂ ਨੂੰ ਰੌਸ਼ਨ ਕਰਨ ਲਈ ਦੀਵਾਲੀ ਰੁਸ਼ਨਾਉਂਦੇ ਹਨ ਪਰ ਅਸੀਂ ਅਕਸਰ ਭੁੱਲ ਜਾਂਦੇ ਹਾਂ ਕਿ ਘਰਾਂ ਦੀ ਸਫਾਈ ਦੇ ਨਾਲ ਨਾਲ ਮਨਾਂ ਵਿਚ ਬੀਤੇ ਸਮੇਂ ਦੀ ਕੜਵਾਹਟ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਤਿਆਗਦਿਆਂ ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ। ਦੀਵਾਲੀ ਦੇ ਸ਼ੁੱਭ ਮੌਕੇ ’ਤੇ ਇੰਜਨੀਅਰ ਜਤਿੰਦਰ ਗਰਗ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼...
ਬਾਘਾਪੁਰਾਣਾ,18 ਅਕਤੂਬਰ (ਜਸਵੰਤ ਗਿੱਲ ਸਮਾਲਸਰ)ਭਾਈ ਘਣੱਈਆ ਕਲੱਬ ਅਤੇ ਸਮਾਜ ਸੇਵੀ ਜਗਦੇਵ ਸਿੰਘ ਗਿੱਲ ਸੇਖਾ ਦੇ ਵਿਸ਼ੇਸ਼ ਯਤਨਾਂ ਸਦਕਾ ਸੇਖਾ ਕਲਾਂ ਦੀ ਬਾਬਾ ਜੀਵਨ ਸਿੰਘ ਧਰਮਸ਼ਾਲਾ ਵਿੱਚ ਗੁਰੂ ਨਾਨਕ ਹੱਡੀਆਂ ਦੇ ਹਸਪਤਾਲ ਸਮਾਲਸਰ ਦੇ ਮਾਹਿਰ ਡਾਕਟਰ ਬਲਜੀਤ ਸਿੰਘ ਹੈਪੀ ਵੱਲੋਂ ਹੱਡੀਆਂ ਤੇ ਜੋੜਾਂ ਦਾ ਫਰੀ ਚੈਕਅਪ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਕਰੀਬ 90 ਮਰੀਜਾਂ ਦਾ ਇਲਾਜ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਭਾਈ ਘਣੱਈਆ ਕਲੱਬ ਸੇਖਾ ਕਲਾਂ ਦੇ...
*ਸਿਹਤ ਵਿਭਾਗ ਦੀ ਟੀਮ ਨੇ ਨਸ਼ਟ ਕੀਤਾ ਲਾਰਵਾ, ਸਾਰੀ ਬਿਲਡਿੰਗ ਅੰਦਰ ਕੀਤੀ ਸਪਰੇਅ ਮੋਗਾ, 17 ਅਕਤੂਬਰ (ਜਸ਼ਨ) -ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਬੱਸ ਸਟੈਂਡ ਮੋਗਾ ਦੇ ਅੰਦਰ ਸਥਿਤ ਰੋਡਵੇਜ਼ ਵਰਕਸ਼ਾਪ ਦੀ ਡੇਂਗੂ ਲਾਰਵਾ ਦੇ ਸਬੰਧ ਵਿੱਚ ਜਾਂਚ ਕੀਤੀ ਗਈ । ਜਾਂਚ ਦੌਰਾਨ ਵਰਕਸ਼ਾਪ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਦਾ ਜਮਾਵੜਾ ਮਿਲਿਆ, ਜਿਸ ਵਿੱਚ ਡੇਂਗੂ ਦਾ ਲਾਰਵਾ ਬਹੁਤ ਵੱਡੀ ਪੱਧਰ ਤੇ ਮਿਲਿਆ । ਇਸ ਤੋਂ ਇਲਾਵਾ ਵਰਕਸ਼ਾਪ ਦੇ ਅੰਦਰ ਪਏ ਲਗਭਗ 2000 ਬੇਕਾਰ ਟਾਇਰਾਂ ਦੇ...
ਸੁਖਾਨੰਦ,17 ਅਕਤੂਬਰ (ਜਸ਼ਨ)- ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਪ੍ਰਗਤੀਸ਼ੀਲ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਵਿਖੇ ਕਾਲਜ ਤੋਂ ਵਿਦਿਆ ਹਾਸਲ ਕਰ ਚੁੱਕੀਆਂ ਵਿਦਿਆਰਥਣਾਂ ਦੀ ਇਕੱਤਰਤਾ (ਐਲੂਮਨੀ ਮੀਟ) ਬੁਲਾਈ ਗਈ, ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹੁੰਚਣ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਇਸ ਮੌਕੇ ਆਉਣ ਵਾਲੇ ਵਿਦਿਆਰਥੀਆਂ ਲਈ ਬ੍ਰੇਕਫਾਸਟ ਦਾ ਪ੍ਰਬੰਧ ਸੀ ਅਤੇ ਪੁਰਾਣੀਆਂ ਵਿਦਿਆਰਥਣਾਂ...
ਮੋਗਾ, 17 ਅਕਤੂਬਰ (ਜਸ਼ਨ)- ਅੱਜ ਇਨਰ ਵੀਲ ਕਲੱਬ ਮੋਗਾ ਰੋਇਲ ਵੱਲੋਂ ਮੋਗਾ ਜੀ ਟੀ ਰੋਡ ’ਤੇ ਸਥਿਤ ਐੱਮ ਡੀ ਏ ਐੱਸ ਪ੍ਰਾਇਮਰੀ ਸਕੂਲ ਵਿਖੇ ਕਰੀਬ 75 ਬੱਚਿਆਂ ਦਾ ਗਰੁੱਪ ਇੰਸ਼ੋਰੈਂਸ ਕੀਤਾ ਗਿਆ। ਕਲੱਬ ਵੱਲੋਂ ਬੱਚਿਆਂ ਨਾਲ ਦੀਵਾਲੀ ਦਾ ਤਿਓਹਾਰ ਮਨਾਇਆ ਅਤੇ ਬੱਚਿਆਂ ਨੂੰ ਉਪਹਾਰ ਵੀ ਭੇਂਟ ਕੀਤੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਨੀਲੂ ਜਿੰਦਲ ਨੇ ਕਿਹਾ ਕਿ ਕਲੱਬ ਵੱਲੋਂ ਸਮੇਂ ਸਮੇਂ ’ਤੇ ਸਕੂਲੀ ਬੱਚਿਆਂ ਦੀ ਸਹਾਇਤਾ ਕੀਤੀ ਜਾਂਦੀ ਹੈ ਅਤੇ ਬੱਚਿਆਂ ਦੇ ਹਾਲਾਤਾਂ ਨੂੰ ਦੇਖਦੇ...