News

ਚੰਡੀਗੜ, 22 ਅਕਤੂਬਰ (ਜਸ਼ਨ)ਸਰਕਾਰੀ ਸਕੂਲਾਂ ਅੰਦਰ ਬਿਹਤਰ ਵਿਦਿਅਕ ਮਾਹੌਲ ਸਿਰਜਣ ਅਤੇ ਮੌਜੂਦਾ ਸਟਾਫ਼ ਦੀਆਂ ਸੇਵਾਵਾਂ ਸੁਚੱਜੇ ਅਤੇ ਲੋੜਵੰਦ ਥਾਂ ਉਤੇ ਲੈਣ ਦੇ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਇਕ ਕਿੱਲੋਮੀਟਰ ਘੇਰੇ ਅੰਦਰ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।...
ਮੋਗਾ, 22 ਅਕਤੂਬਰ(ਜਸ਼ਨ) ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ,ਕੋਟਈਸੇਖਾਂ ਅਤੇ ਧਰਮਕੋਟ ਆਦਿ ਵਿਚ ਚੋਰੀਆਂ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਨਹੀਂ ਸੀ ਮਿਲੀ ਕਿ ਬੀਤੀ ਰਾਤ ਚੋਰਾਂ ਨੇ ਮੋਗਾ ਸ਼ਹਿਰ ਦੀ ਤਪਤੇਜ ਸਿੰਘ ਮਾਰਕੀਟ ਦੀ ਪ੍ਰੀਤ ਮਨੀ ਚੇਂਜਰ ਦੀ ਦੁਕਾਨ ਤੋਂ ਇਕ ਲੱਖ ਭਾਰਤੀ ਰੁਪਏ ਅਤੇ 25 ਹਜ਼ਾਰ ਵਿਦੇਸ਼ੀ ਡਾਲਰ ਚੋਰੀ ਕਰ ਲਏ। ਪ੍ਰੀਤ ਮਨੀ ਚੇਂਜਰ ਦੇ ਮਾਲਕ ਗੁਰਵਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ...
ਮੋਗਾ, 22 ਅਕਤੂਬਰ (ਜਸ਼ਨ):ਅਕਾਲੀ-ਭਾਜਪਾ ਸਰਕਾਰ ਦੀ ਪਿਛਲੇ ਦਸ ਸਾਲਾਂ ਦੀ ਸਿੱਖਿਆ ਦੇ ਖੇਤਰ ਵਿਚ ਪਹੁੰਚ ਦਾ ਹੀ ਸਿੱਟਾ ਹੈ ਕਿ ਪੰਜਾਬ ਦੇ ਸਰਕਾਰੀ ਵਿੱਦਿਅਕ ਅਦਾਰਿਆਂ ਦਾ ਭੱਠਾ ਬਿਠਾ ਦਿੱਤਾ ਗਿਆ ਹੈ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਵਿੱਦਿਅਕ ਅਦਾਰਿਆਂ ਦਾ ਪੁਨਰਗਠਨ ਕਰਨ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪ੍ਰੀ-ਨਰਸਰੀ ਸਕੀਮ ਸ਼ੁਰੂ ਕੀਤੀ ਹੈ, ਕਿਉਂਕਿ ਪ੍ਰਾਈਵੇਟ ਸਕੂਲਾਂ ਵਿਚ ਪ੍ਰੀ-ਨਰਸਰੀ ਪਹਿਲਾਂ ਤੋਂ ਹੀ ਚੱਲ ਰਹੀ ਹੈ, ਜਿਸ ਕਰਕੇ ਗਰੀਬ ਆਰਥਿਕ...
ਅਜੀਤਵਾਲ, 22 ਅਕਤੂਬਰ (ਜਸ਼ਨ) ਮੋਗਾ ਦੇ ਕਸਬੇ ਅਜੀਤਵਾਲ ਤੋਂ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ ਅਵਤਾਰ ਸਿੰਘ ਨੂੰ ਉਸ ਸਮੇਂ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਸਰਬਨ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ 90 ਵਰਿਆਂ ਦੇ ਸਨ ਤੇ 20 ਅਕਤੂਬਰ ਨੂੰ ਅਚਾਨਕ ਤਬੀਅਤ ਖਰਾਬ ਹੋਣ ਤੇ ਉਨਾਂ ਨੂੰ ਜਗਰਾਓਂ ਭਰਤੀ ਕਰਵਾਇਆ ਗਿਆ ਸੀ ਜਿਥੇ ਉਹਨਾਂ ਅੰਤਿਮ ਸਵਾਸ ਲਏ। ਅੱਜ ਕਸਬਾ ਅਜੀਤਵਾਲ ਦੇ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਸਮਾਂ ਅਨੁਸਾਰ ਉਨਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ...
ਫਤਿਹਗੜ ਪੰਜਤੂਰ,21 ਅਕਤੂਬਰ (ਜਸ਼ਨ)-ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਯਤਨਾ ਸਦਕਾ ਹਲਕੇ ਲਈ ਪੰਜਾਬ ਸਰਕਾਰ ਵੱਲੋ ਸਰਵਪੱਖੀ ਵਿਕਾਸ ਵਾਸਤੇੇ ਤਿੰਨ ਕਰੋੜ ਦੀ ਗਰਾਂਟ ਜਾਰੀ ਹੋਣ ਨਾਲ ਧਰਮਕੋਟ ਅਤੇ ਫਤਿਹਗੜ ਪੰਜਤੂਰ ਚ ਵਿਕਾਸ ਦੀ ਮੁਹਿੰਮ ਆਰੰਭ ਹੋਵੇਗੀ । ਬੀਤੇ ਦਿਨੀਂ ਧਰਮਕੋਟ ਵਿਖੇ ਕਾਕਾ ਲੋਹਗੜ ਵੱਲੋਂ ਡੇਢ ਕਰੋੜ ਦਾ ਚੈੱਕ ਨਗਰ ਕੌਂਸਲ ਨੂੰ ਸੌਂਪਣ ਉਪਰੰਤ ਕਾਕਾ ਲੋਹਗੜ ਨਗਰ ਪੰਚਾਇਤ ਫਤਿਹਗੜ ਪੰਜਤੂਰ ਦੇ ਦਫਤਰ ਵਿਖੇ ਪਹੰੁਚੇ । ਇਸ ਮੌਕੇ ਕਸਬੇ ਦੇ ਕਾਂਗਰਸੀ...
ਨਿਹਾਲ ਸਿੰਘ ਵਾਲਾ, 22 ਅਕਤੂਬਰ (ਜਸ਼ਨ)- ਨਿਹਾਲ ਸਿੰਘ ਵਾਲਾ ਦੇ ਪਿੰਡ ਰਾੳੂਕੇ ਕਲਾਂ ਦੇ ਨੌਜਵਾਨ ਫੌਜੀ ਗੁਰਪਿੰਦਰ ਸਿੰਘ ਗਿੱਲ (ਗੋਰਾ ਰਾਊਕੇ) ਦੀ ਕਾਵਿ ਸੰਗ੍ਰਹਿ ‘‘ਜਜ਼ਬਾਤਾਂ ਦੀ ਸੂਲੀ’’ ਨੂੰ ਸਰਪੰਚ ਸਵਰਨ ਸਿੰਘ ਦੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ। ਗੋਰਾ ਗਿੱਲ ਦੀ ਇਹ ਪੁਸਤਕ ਪੰਜਾਬੀ ਸਾਹਿਤ ਪਬਲੀਕੇਸ਼ਨ, ਸੰਗਰੂਰ ਵੱਲੋਂ ਪਬਲਿਸ਼ ਕੀਤੀ ਗਈ ਹੈ। ਫੌਜ ਦੀ ਡਿੳੂਟੀ ਤੇ ਹੋਣ ਕਾਰਨ ਗੁਰਪਿੰਦਰ ਸਿੰਘ ਪੁਸਤਕ ਰਿਲੀਜ਼ ਕਰਨ ਸਮੇਂ ਪੁੱਜ ਨਹੀਂ ਸਕਿਆ ਪਰ ਉਹਨਾਂ ਨਾਲ ਫੋਨ ’ਤੇ ਹੋਈ...
* ਸੇਵਾ ਅਤੇ ਸਿਮਰਨ ਦੀ ਮਿਸਾਲ ਦਰਸ਼ਨ ਸਿੰਘ ਭੁੱਲਰ ਦਾ ਚਲਾਣਾ ਵੱਡਾ ਘਾਟਾ-ਬਾਬਾ ਅਮਰ ਸਿੰਘ ਮੋਗਾ,22 ਅਕਤੂਬਰ (ਜਸ਼ਨ)-ਪ੍ਰੋਗਰੈਸਿਵ ਯੂਥ ਆਰਗੇਨਾਈਜੇਸ਼ਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਸ: ਬਲਕਾਰ ਸਿੰਘ ਭੁੱਲਰ ਅਤੇ ਹਰਜਿੰਦਰ ਸਿੰਘ ਮਨੀ ਭੁੱਲਰ ਦੇ ਪਿਤਾ ਸ: ਦਰਸ਼ਨ ਸਿੰਘ ਭੁੱਲਰ ਦੀ ਅੰਤਿਮ ਅਰਦਾਸ ਪਿੰਡ ਤਲਵੰਡੀ ਮਝੂਕੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ । ਇਸ ਮੌਕੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਜੱਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਵੱਖ ਵੱਖ...
*ਸ਼ਹਿਰ ਦੇ ਵਿਕਾਸ ਲਈ ਨਗਰ ਕੌਸਲ ਨੂੰ ਡੇਢ ਕਰੋੜ ਦਾ ਦਿੱਤਾ ਚੈੱਕ ਧਰਮਕੋਟ, 21 ਅਕਤੂਬਰ (ਜਸ਼ਨ)-ਕਸਬਾ ਧਰਮਕੋਟ ਦੇ ਵੱਖ ਵੱਖ ਹਿੱਸਿਆਂ ਸਮੇਤ ਮੇਨ ਬਜ਼ਾਰ ਦਾ ਨਵੀਨੀਕਰਨ ਕੀਤਾ ਜਾਵੇਗਾ, ਉਥੋਂ ਦੀਆਂ ਮੁੱਖ ਥਾਵਾਂ ਦਾ ਬਦਲਾਅ ਕਰਦਿਆਂ ਧਰਮਕੋਟ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਭੇਜੇ ਡੇਢ ਕਰੋੜ ਦਾ ਚੈੱਕ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ...
ਮੋਗਾ,21 ਅਕਤੂਬਰ (ਜਸ਼ਨ)- ਅੱਜ ਮੋਗਾ ਵਿਖੇ ਕਿਰਤੀਆਂ ਦੇ ਹਰਮਨ ਪਿਆਰੇ ਤੇ ਚੇਤੰਨ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 29ਵੀਂ ਬਰਸੀ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਵਲੋਂ ਮਨਾਈ ਗਈ। ਸਮਾਗਮ ਵਿੱਚ ਟਰਾਂਸਪੋਰਟ ਕਾਮਿਆਂ ਤੋਂ ਇਲਾਵਾ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਾਮਿਲ ਹੋਏ। ਬਰਸੀ ਸਮਾਗਮ ਵਿੱਚ ਪਹੁੰਚੇ ਕਾਮਰੇਡ ਵਿਦਿਆ ਸਾਗਰ ਗਿਰੀ ਸਕੱਤਰ ਆਲ ਇੰਡੀਆ ਏਟਕ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ...
ਮੋਗਾ,21 ਅਕਤੂਬਰ (ਜਸ਼ਨ)- ਅੱਜ ਮੋਗਾ ਨੇੜਲੇ ਲੁਹਾਰਾ ਚੌਂਕ ਅਤੇ ਲੰਢੇਕੇ ਪਿੰਡ ਦਰਮਿਆਨ ਮੋਗਾ ਅਮਿ੍ਰਤਸਰ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਸਾਬਕਾ ਕੌਂਸਲਰ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ ਜਦਕਿ ਉਹਨਾਂ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ। ਨਗਰ ਨਿਗਮ ਦੇ ਕੌਂਸਲਰ ਗੋਵਰਧਨ ਪੋਪਲੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਆਖਿਆ ਕਿ ਰਾਜ ਬਹਾਦਰ ਬਾਂਸਲ ਸਾਬਕਾ ਕੌਂਸਲਰ (68) ਅਤੇ ਉਸ ਦੀ ਪਤਨੀ ਆਸ਼ਾ ਬਾਂਸਲ (64) ਵਸਨੀਕ...

Pages