News

ਚੰਡੀਗੜ,16 ਅਕਤੂਬਰ: (ਜਸ਼ਨ)-ਪੰਜਾਬ ਮੰਤਰੀ ਮੰਡਲ ਨੇ ਨਾ ਸੁਲਝਣਯੋਗ ਉਲੰਘਣਾਵਾਂ ਦੇ ਯਕਮੁਸ਼ਤ ਨਿਪਟਾਰੇ ਦੇ ਲਈ ਇਮਾਰਤੀ ਨਿਯਮਾਂ ਵਿੱਚ ਸੋਧ ਨੂੰ ਕਾਰਜ ਬਾਅਦ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ 30 ਸਤਬੰਰ 2017 ਤੱਕ ਬਣੀਆਂ ਗੈਰ-ਅਧਿਕਾਰਿਤ ਉਸਾਰੀਆਂ ਦੇ ਸਬੰਧ ਵਿੱਚ ‘‘ਦੀ ਪੰਜਾਬ ਵਨ ਟਾਈਮ ਵਲੰਟਰੀ ਡਿਸਕੋਲਜ਼ਰ ਐਂਡ ਸੈਟਲਮੈਂਟ ਆਫ ਵਾਇਲੇਸ਼ਨ ਆਫ ਦੀ ਬਿਲਡਿੰਗਜ਼ ਆਰਡੀਨੈਂਸ 2017’’ ਨੂੰ...
ਮੋਗਾ,16 ਅਕਤੂਬਰ (ਜਸ਼ਨ)-ਜ਼ਿਲ੍ਹਾ ਸਿੱਖਿਆ ਅਫਸਰ (ਸ) ਮੋਗਾ ਸ. ਗੁਰਦਰਸ਼ਨ ਸਿੰਘ ਬਰਾੜ ਅਤੇ ਜ਼ਿਲ਼੍ਹਾ ਮੈਨੇਜਰ ਸ. ਬਲਜਿੰਦਰ ਸਿੰਘ ਮੱਲ੍ਹੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਵੀਰ ਸਿੰਘ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਹਾਜ਼ਰ ਸਾਰੇ ਵਿਦਿਆਰਥੀ ਅਤੇ ਅਧਿਆਪਕ ਨੇ ‘ਬੇਟੀ ਬਚਾਓ ਅਤੇ ਬੇਟੀ ਪੜ੍ਹਾਓ’ ਦੀ ਸੌਂਹ ਚੁੱਕੀ ਅਤੇ ਬੇਟੀਆਂ ਨੂੰ ਬਚਾਉਣ ਤੇ ਫਿਰ ੳਹਨਾਂ ਨੂੰ ਸਿੱਖਿਅਤ ਕਰਨਾ ਦਾ ਅਹਿਦ ਵੀ ਲਿਆ । ਇਸ ਮੌਕੇ ਹਾਜ਼ਰ ਅਧਿਆਪਕਾਂ ਨੇ ਸੰਬੋਧਨ...
ਬਾਘਾਪੁਰਾਣਾ,16 ਅਕਤੂਬਰ (ਜਸਵੰਤ ਗਿੱਲ ਸਮਾਲਸਰ)-ਗੁਰਦਾਸਪੁਰ ਲੋਕ ਸਭਾ ਦੀ ਸੀਟ ਤੋਂ ਕਾਂਗਰਸ ਪਾਰਟੀ ਦੇ ਨਿਧੱੜਕ ਆਗੂ ਸੁਨੀਲ ਜਾਖੜ ਦੀ ਹੋਈ ਸ਼ਾਨਦਾਰ ਜਿੱਤ ਨੇ ਪੰਜਾਬ ਦੇ ਅਕਾਲੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਆਗੂਆਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਅਤੇ ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਕੇਂਦਰ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ ,ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਦੇ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸਿੰਘ...
ਮੋਗਾ, 16 ਅਕਤੂਬਰ (ਜਸ਼ਨ)ਵਿਦਿਆਰਥੀਆਂ ਦੇ ਵੱਖਵੱਖ ਦੇਸ਼ਾਂ ਲਈ ਸਟੱਡੀ ਵੀਜ਼ਾ ਲਗਵਾਉਣ ਵਿਚ ਮਾਹਿਰ ਸੰਸਥਾ ਆਰ.ਆਈ.ਈ.ਸੀ. ਇੰਮੀਗਰੇਸ਼ਨ ਮਾਲਵਾ ਖੇਤਰ ਦੀ ਅਹਿਮ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਈ ਹੈ ,ਜੋ ਸਹੀ ਅਤੇ ਕਾਨੂੰਨੀ ਢੰਗ ਨਾਲ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰ ਰਹੀ ਹੈ। ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਦੀ ਖਾਸ ਗੱਲ ਇਹ ਹੈ ਕਿ ਜਿਹੜੇ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਵੀਜ਼ਾ ਨਾ ਲੱਗਣ ਕਾਰਨ ਨਿਰਾਸ਼ ਹੋਏ ਆਉਂਦੇ ਹਨ, ਉਨਾਂ ਦੀ ਫਾਈਲ ਦੁਬਾਰਾ...
ਮੋਗਾ, 15 ਅਕਤੂਬਰ (ਜਸ਼ਨ) : ਕਾਰ ਸੇਵਾ ਵਾਲੇ ਬ੍ਰਹਮ ਗਿਆਨੀ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ, ਜਿਨਾਂ ਨੇ ਅਨੇਕਾਂ ਹੀ ਗੁਰਦੁਆਰੇ, ਧਰਮਸ਼ਾਲਾ, ਸਕੂਲ, ਕਾਲਜ, ਬੱਸ ਸਟੈਂਡ ਅਤੇ ਹੋਰ ਬਹੁਤ ਹੀ ਸਮਾਜ ਭਲਾਈ ਦੇ ਕੰਮ ਕੀਤੇ, ਸੰਗਤਾਂ ਨੰੂ ਵਹਿਮਾਂ-ਭਰਮਾਂ ’ਚੋਂ ਕੱਢ ਕੇ ਬਾਣੀ ਅਤੇ ਬਾਣੇ ਨਾਲ ਜੋੜਿਆ, ਇਨਾਂ ਦੀ ਸਲਾਨਾ 19ਵੀਂ ਬਰਸੀ ਮਿਤੀ 29, 30 ਅਤੇ 31 ਅਕਤੂਬਰ ਨੰੂ ਨਿੳੂ ਗੁਲਾਬੀ ਬਾਗ ਜੀ ਟੀ ਰੋਡ ਮੋਗਾ ਵਿਖੇ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਈ ਜਾ ਰਹੀ ਹੈ। ਬਰਸੀ ਦੇ ਸਬੰਧ...
ਮੋਗਾ,16 ਅਕਤੂਬਰ (ਜਸ਼ਨ)- ਇਸ ਕਰਵਾਚੌਥ ਤੇ ਪਹਿਲੀ ਵਾਰ ਮੇਰਾ ਮੋਗਾ ਐਪ ’ਤੇ ਹੋਏ ਆਨਲਾਈਨ ਬੈਸਟ ਕਰਵਾਚੌਥ ਜੌੜੀ ,ਬੈਸਟ ਮਹਿੰਦੀ ਕਵੀਨ ਅਤੇ ਪਿ੍ਰੰਸਜ਼ ਕੰਪੀਟਿਸ਼ਨ ਕਰਵਾਏ ਗਏ। ਬੈਸਟ ਕਰਵਾਚੌਥ ਜੋੜੀ ਵਜੋਂ ਮੋਗਾ ਦੇ ਲੋਕਾਂ ਨੇ ਆਪਣੀਆਂ ਵੋਟਾਂ ਨਾਲ ਨੀਲੂ ਜਿੰਦਲ ਅਤੇ ਪ੍ਰਵੀਨ ਜਿੰਦਲ ਦੀ ਚੋਣ ਕੀਤੀ । ਬੈਸਟ ਜੋੜੀ ਕੰਪੀਟਿਸ਼ਨ ਲਈ 2304 ਵੋਟਰਾਂ ਨੇ ਇਹਨਾਂ ਪ੍ਰਤੀਯੋਗੀਆਂ ਨੂੰ 1 ਤੋਂ 5 ਅੰਕ ਦਿੱਤੇ । ਨੀਲੂ ਅਤੇ ਪ੍ਰਵੀਨ ਜਿੰਦਲ ਦੀ ਜੋੜੀ ਨੂੰ 2304 ਵੋਟਾਂ ਤੋਂ ਕੁੱਲ 3836...
ਮੋਗਾ,15 ਅਕਤੂਬਰ (ਜਸ਼ਨ)-ਗੁਰਦਾਸਪੁਰ ਪਾਰਲੀਮੈਂਟ ਦੀ ਜਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਦੀ ਹੋਈ ਰਿਕਾਰਡ ਤੋੜ ਜਿੱਤ ’ਤੇ ਵਧਾਈ ਦਿੰਦਿਆਂ ਹਲਕਾ ਮੋਗਾ ਦੇ ਐਮਐਲਏ ਡਾ. ਹਰਜੋਤ ਕਮਲ ਨੇ ਇਸ ਜਿੱਤ ਨੂੰ ਲੋਕਤੰਤਰ ਦੀ ਇਤਿਹਾਸਿਕ ਜਿੱਤ ਦੱਸਿਆ ਹੈ। ਉਨਾਂ ਕਿਹਾ ਕਿ ਸ੍ਰੀ ਜਾਖੜ ਦੀ ਜਿੱਤ ਨੇ ਇਹ ਦਰਸਾ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੀ ਲੋਕਾਂ ਦੀ ਅਸਲ ਹਮਦਰਦ ਪਾਰਟੀ ਹੈ, ਜੋ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਪੂਰਾ ਕਰਨ ਲਈ ਹਮੇਸ਼ਾਂ ਵਚਨਬੱਧ ਹੈ...
ਨਿਹਾਲ ਸਿੰਘ ਵਾਲਾ,15 ਅਕਤੂਬਰ (ਜਸ਼ਨ)-ਗੁਰਦਾਸਪੁਰ ਲੋਕ ਸਭਾ ਸੀਟ ਲਈ ਹੋਈ ਜਿਮਨੀ ਚੋਣ ’ਚ ਸੁਨੀਲ ਜਾਖੜ ਦੀ ਇਤਿਹਾਸਕ ਜਿੱਤ ’ਤੇ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਸਮੂਹ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੰਿਦਆਂ ਆਖਿਆ ਕਿ ਕਾਂਗਰਸ ਦੇ ਸੱਤਾ ਵਿਚ ਆਉਣ ਉਪਰੰਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਅਹਿਮ ਫੈਸਲਿਆਂ ’ਤੇ ਜਿੱਥੇ ਲੋਕਾਂ ਨੇ ਰਾਸ਼ਟਰੀ ਪਾਰਟੀ ਕਾਂਗਰਸ ਵਿਚ ਵਿਸ਼ਵਾਸ਼ ਦਿਖਾਇਆ ਉੱਥੇ ਅਕਾਲੀ ਭਾਜਪਾ ਰਾਜ ਤੋਂ ਅੱਕੇ ਆਮ...
* ਮੰਤਰੀ ਮੰਡਲ ਵਿਚ ਵਾਧਾ ਕੁਲ ਹਿੰਦ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ--ਮੁੱਖ ਮੰਤਰੀ ਚੰਡੀਗੜ, 15 ਅਕਤੂਬਰ:(ਜਸ਼ਨ): ਸਰਕਾਰ ਵਿਰੁੱਧ ਝੂਠੇ ਦੋਸ਼ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਝੋਨੇ ਦੀ ਪਰਾਲੀ ਸਾੜਨ ਦੇ ਮੁੱਦੇ ਉੱਤੇ ਕਿਸਾਨਾਂ ਵਿਰੁੱਧ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਕੇਂਦਰ ਸਰਕਾਰ ਦੀ...
ਮੋਗਾ, 15 ਅਕਤੂਬਰ (ਇਕਬਾਲ ਸਿੰਘ, ਪਰਮਜੀਤ ਜੰਡੂ) ਅੱਜ ਗੁਰਮਤਿ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਗੁਰਦੁਆਰਾ ਸਾਹਿਬ ਸਰਦਾਰ ਨਗਰ ਵਿਖੇ ਜਿਲਾ ਪ੍ਰਧਾਨ ਭਾਈ ਰਣਜੀਤ ਸਿੰਘ ਤੇ ਸ਼ਹਿਰੀ ਪ੍ਰਧਾਨ ਭਾਈ ਮੋਹਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ’ਚ ਪਾਠੀ ਸਿੰਘਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪ੍ਰਧਾਨ ਹਰਨੇਕ ਸਿੰਘ ਨੇ ਪਾਠੀ ਸਿੰਘਾਂ ਦੇ ਨਵੇਂ ਬਣੇ ਆਈ ਕਾਰਡ ਦਿੱਤੇ ਤੇ ਜਿਲੇ ਦੇ ਸਾਰੇ ਪਾਠੀ ਸਿੰਘਾਂ ਨੂੰ ਬੇਨਤੀ ਕੀਤੀ...

Pages