ਮੋਗਾ 26 ਜਨਵਰੀ (ਜਸ਼ਨ)-ਗਣਤੰਤਰ ਦਿਵਸ ਮੌਕੇ ਜ਼ਿਲਾ ਪੱਧਰੀ ਸਮਾਗਮ ਸਥਾਨਕ ਦਾਣਾ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ. ਅਜਾਇਬ ਸਿੰਘ ਭੱਟੀ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਇਸ ਤੋਂ ਪਹਿਲਾਂ ਅੱਜ ਦੇ ਸਮਾਗਮ ਵਿਚ ਡਿਪਟੀ ਸਪੀਕਰ ਅਤੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਦਾ ਨਿੱਘਾ ਸਵਾਗਤ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ,...
News
ਮੋਗਾ,26 ਜਨਵਰੀ (ਜਸ਼ਨ)-26 ਜਨਵਰੀ ਗਣਤੰਤਰ ਦਿਵਸ ਸਮਾਰੋਹ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੇਲਕ ਅਕਾਲੀਆਂ ਦੁਆਰਾ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਚਲਾਏ ਜਾ ਰਹੇ ‘ਪੜੋ ਪੰਜਾਬ,ਪੜਾਓ ਪੰਜਾਬ’ ਪ੍ਰੋਜੈਕਟ ਦੇ ਨਤੀਜਿਆਂ ਵਿਚੋਂ 100% ਨਤੀਜਾ ਪ੍ਰਾਪਤ ਕਰ ਕੇ ਜਿਲਾ ਮੋਗਾ ਵਿਚੋਂ ਪਹਿਲੇ ਨੰਬਰ ਤੇ ਆਉਣ ਅਤੇ ਵਿੱਦਿਅਕ ਪੱਖੋਂ ਪੰਜਾਬ ਦੇ ਚੋਣਵੇਂ ਸਕੂਲਾਂ ਵਿੱਚ ਆਉਣ ਕਰਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਮਾਣਯੋਗ ਸ.ਅਜਾਇਬ...
ਅਬੋਹਰ,26 ਜਨਵਰੀ (ਪੱਤਰ ਪਰੇਰਕ)- ਨਾਭਾ ਜੇਲ ‘ਚੋਂ ਫਰਾਰ ਹੋਇਆ ਵਿੱਕੀ ਗੌਂਡਰ ਅਤੇ ਪਰੇਮਾ ਲਾਹੋਰੀਆ ਅੱਜ ਦੇਰ ਸ਼ਾਮ ਪੁਲਿਸ ਮੁਕਾਬਲੇ ਵਿਚ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਦੋਨਾਂ ਦਾ ਮੁਕਾਬਲਾ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ ਚੰਡੀਗੜ ਦੇ ਦਸਤੇ ਨਾਲ ਅਬੋਹਰ ਦੇ ਪਿੰਡ ਖੂਹੀਆਂ ਸਰਵਰ ਨੇੜੇ ਹਿੰਦੂ ਮਲਕੋਟ ਵਿਖੇ ਹੋਇਆ ਦੱਸਿਆ ਜਾਂਦਾ ਹੈ। ਬੇਸ਼ੱਕ ਅਜੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਸੂਬੇ ਵਿਚ ਗੈਂਗਸਟਰਾਂ ਦੇ ਵੱਖ ਵੱਖ ਗਰੁੱਪਾਂ ਵਿਚੋਂ...
ਪਟਿਆਲਾ, 26 ਜਨਵਰੀ (ਜਸ਼ਨ)- ਦੇਸ਼ ਦੇ 69ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਦੇ ਸਟੇਡੀਅਮ ਵਿਖੇ ਕੌਮੀ ਝੰਡਾ ਤਿਰੰਗਾ ਲਹਿਰਾਇਆ। ਮੁੱਖ ਮੰਤਰੀ ਨੇ ਇਸ ਮੌਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਆਗ਼ਾਜ ਕਰਦਿਆਂ ਪੰਜਾਬ ਦੇ ਲੋੜਵੰਦਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭ ਦੇਣ ਦੀ ਸ਼ੁਰੂਆਤ...
ਸਮਾਲਸਰ ,26 ਜਨਵਰੀ (ਜਸਵੰਤ ਸਮਾਲਸਰ)-ਯੂਨੀਕ ਸਕੂਲ ਆਫ ਸੀ. ਸੈਕੰ ਸੱਟਡੀਜ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਪ੍ਰੀ-ਪ੍ਰਾਇਮਰੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਰਿਆਲੀ ਨੂੰ ਮੁੱਖ ਰਖਦੇ ਸਕੂਲ ’ਚ ਪੌਦੇ ਵੀ ਲਗਾਏ। ਇਸ ਤੋਂ ਇਲਾਵਾ ਪੂਨਮ ਪਠੇਜਾ ਮੈਡਮ ਨੇ ਜੀਵਨ’ਚ ਰੁੱਖਾਂ ਦੀ ਮਹੱਤਤਾ ਅਤੇ ਇਹਨਾਂ ਦੀ ਦੇਖਭਾਲ ਲਈ ਪ੍ਰੇਰਿਤ ਕੀਤਾ ਅਤੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ।
ਨੱਥੂਵਾਲਾ ਗਰਬੀ, 26 ਜਨਵਰੀ (ਜਸਵੰਤ ਸਮਾਲਸਰ )- ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਦੀ ਅਗਵਾਈ ਹੇਠ 69ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਹੱਥਾਂ ਵਿੱਚ ਤਿਰੰਗੇ ਫੜ ਕੇ ਦੇਸ਼-ਪਿਆਰ ਦੇ ਗੀਤ ਗਾਏ। ਬੱਚਿਆਂ ਨੇ ਭਾਸ਼ਣ, ਕਵਿਤਾ ਅਤੇ ਸਕਿੱਟ ਆਦਿ ਪੇਸ਼ ਕਰਕੇ ਗਣਤੰਤਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਪੇਸ਼ ਕੀਤਾ। ਪ੍ਰੋਗਰਾਮ ਦੌਰਾਨ ਸਕੂਲ ਦੇ ਮੈਨੇਜਿੰਗ...
ਸਮਾਲਸਰ,25 ਜਨਵਰੀ (ਗਗਨਦੀਪ)-ਸਮਾਜ ਸੇਵੀ ਡਾਕਟਰ ਰਾਜਦੁਲਾਰ ਸਿੰਘ ਸੇਖਾ ਕਲਾਂ ਦੀ ਪ੍ਰੇਰਣਾ ਅਤੇ ਨਰਮ ਦਿਲੀ ਸਦਕਾ ਕੋਟਕਪੂਰਾ ਨਿਵਾਸੀ ਅਜੈ ਸਿੰਘ ਨੂੰ ਆਪਣੇ ਨਕਾਰਾ ਹੱਥ ਦੇ ਆਪ੍ਰੇਸ਼ਨ ਲਈ ਦਸ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਾਪਤ ਹੋਈ ਹੈ। ਇਹ ਰਕਮ ਸਵ. ਮਾਸਟਰ ਗੁਰਦੇਵ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਪੁੱਤਰ ਹਰਸੀਰਤ ਸਿੰਘ ਐਨ.ਆਰ.ਆਈ. ਨੇ ਲੋੜਵੰਦ ਵਿਅਕਤੀ ਨੂੰ ਸਿੱਧੀ ਭੇਂਟ ਕੀਤੀ। ਹਰਸੀਰਤ ਸਿੰਘ ਨੇ ਦੱਸਿਆ ਕਿ ਇਹ ਰਾਸ਼ੀ ਉਹਨਾਂ ਦੀ ਮਾਤਾ ਨੇ ਉਹਨਾਂ ਦੇ ਪਿਤਾ ਦੀ...
ਮੋਗਾ,25 ਜਨਵਰੀ (ਜਸ਼ਨ)- ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਪੰਚਾਇਤ ਯੂੁਨੀਅਨ ਜਿਲਾ ਮੋਗਾ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਸਰਕਾਰ ਨੇ ਗਰੀਬਾ, ਮਜ਼ਦੂਰਾਂ, ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਦਾ ਕਚੁੰਬਰ ਕੱਢ ਕੇ ਰੱਖ ਦਿੱਤਾ ਹੈ। ਪ੍ਰਧਾਨ ਨਿਹਾਲ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਹਾਲੇ ਇਕ ਸਾਲ ਵੀ ਪੂਰਾ ਨਹੀਂ ਹੋਇਆ ਜਿਸ ਨੇ ਵਿਧਾਨ ਸਭਾ ਚੋਣਾਂ ਦੌਰਾਨ ਅਨੇਕਾਂ ਝੂਠੇ ਵਾਅਦੇ ਕਰਕੇ ਉਹਨਾਂ ਵਿਚੋਂ ਇਕ ਵੀ...
ਲੁਧਿਆਣਾ,25 ਜਨਵਰੀ (ਕੁਲਦੀਪ ਲੋਹਟ)-ਪੰਜਾਬੀ ਸੰਗੀਤ ਜਗਤ ਲਈ ਅੱ! ਦਾ ਦਿਨ ਭਵਿੱਖ ਵਿਚ ਉਦਾਸ ਦਿਨ ਵਜੋਂ ਜਾਣਿਆ ਜਾਇਆ ਕਰੇਗਾ ਕਿਉਂਕਿ ਪੰਜਾਬੀਆਂ ਨੂੰ ਅੱਜ ਇਹ ਖਬਰ ਬੜੇ ਦੁੱਖ ਨਾਲ ਪੜ੍ਹਨੀ ਪੈ ਰਹੀ ਹੈ ਕਿ ਉਦਾਸ ਗੀਤਾਂ ਨਾਲ ਸਭ ਦਾ ਮਨ ਮੋਹ ਲੈਣ ਵਾਲੀ ਅਵਾਜ਼ ਦਾ ਮਾਲਕ ਸਾਬਰ ਕੋਟੀ ਇਸ ਦੁਨੀਆਂ ਵਿੱਚ ਨਹੀ ਰਿਹਾ। ਉਹ ਪਿਛਲੇ ਕੁਝ ਸਮੇ ਤੋਂ ਸਿਹਤਯਾਬ ਨਹੀਂ ਸੀ। ਪੰਜਾਬੀ ਸੰਗੀਤਕ ਖੇਤਰ ‘ਚ ਸਾਬਰ ਕੋਟੀ ਇਕ ਨਾਮ ਹੀ ਨਹੀਂ ਬਲਕਿ ਸੰਗੀਤ ਦੀ ਇਕ ਚਲਦੀ ਫਿਰਦੀ ਅਕੈਡਮੀ ਸੀ।...
ਮੋਗਾ, 25 ਜਨਵਰੀ (ਜਸ਼ਨ) -ਸਥਾਨਕ ਲੁਧਿਆਣਾ-ਮੋਗਾ ਜੀ.ਟੀ.ਰੋਡ ਤੇ ਜੀ.ਟੀ.ਵੀ ਤੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਚੇਅਰਮੈਨ ਅਸ਼ੋਕ ਗੁਪਤਾ, ਡਾਇਰਕੈਟਰ ਅਨੁਜ ਗੁਪਤਾ ਤੇ ਡਾਇਰਕੈਟਰ ਗੌਰਵ ਗੁਪਤਾ ਦੀ ਦੇਖ-ਰੇਖ ਹੇਠ ਚਲਾਏ ਜਾ ਰਹੇ ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਗਣਤੰਤਰ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਵੱਲੋਂ ਮਾਰਚ ਪਾਸਟ ਕਰਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਵਿਦਿਆਰਥੀਆ ਵਲੋਂ ਰੰਗਾਰੰਗ ਸਮਾਗਮ ਪੇਸ਼ ਕੀਤਾ ਗਿਆ। ਉੱਥੇ...

