News

ਮੋਗਾ,24 ਫਰਵਰੀ (ਜਸ਼ਨ)-ਖੂਨਦਾਨ ਸਭ ਤੋਂ ਉਤਮ ਦਾਨ ਹੈ ਤੇ ਇਸ ਦਾ ਕੋਈ ਵੀ ਬਦਲ ਮੌਜੂਦ ਨਾ ਹੋਣ ਕਾਰਨ ਲੋੜਵੰਦ ਮਰੀਜ਼ ਦੀ ਜਿੰਦਗੀ ਇੱਕ ਖੂਨਦਾਨੀ ਤੇ ਨਿਰਭਰ ਹੁੰਦੀ ਹੈ । ਕਈ ਵਾਰ ਮੌਕੇ ਤੇ ਖੂਨ ਨਾ ਉਪਲਬਧ ਨਾ ਹੋਣ ਕਾਰਨ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ । ਇਸ ਲਈ ਸਾਨੂੰ ਕਦੇ ਵੀ ਮੌਕਾ ਮਿਲਣ ਤੇ ਖੂਨਦਾਨ ਕਰਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਇਸ ਤੋਂ ਵੀ ਅੱਗੇ ਵੱਧਦਿਆਂ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਅੰਗਦਾਨ ਕਰਨ ਲਈ ਵੀ ਲੋਕਾਂ...
ਸਮਾਲਸਰ,24 ਫਰਵਰੀ (ਜਸਵੰਤ ਗਿੱਲ)- ਸਥਾਨਕ ਕਸਬਾ ਸਮਾਲਸਰ ਦੇ ਮੌਜੂਦਾ ਪੰਚਾਇਤ ਮੈਂਬਰ ਦੀ ਕੱਲ• ਦੇਰ ਸ਼ਾਮ ਨੂੰ ਮੋਗਾ-ਕੋਟਕਪੂਰਾ ਮੁੱਖ ਮਾਰਗ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਪੰਚਾਇਤ ਮੈਂਬਰ ਆਪਣੇ ਸਾਥੀ ਨਾਲ ਮਨਰੇਗਾ ਦੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਅਤੇ ਸੜਕ ਤੇ ਪਹਿਲਾ ਵਾਪਰੇ ਹਾਦਸੇ ਵਿੱਚ ਜਖਮੀ ਹੋਏ ਪ੍ਰਵਾਸੀ ਮਜ਼ਦੂਰ ਦੀ ਮਦਦ ਕਰਦੇ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।ਪਰਿਵਾਰਕ ਮੈਂਬਰਾਂ ਤੋਂ...
ਮੋਗਾ, 24 ਫਰਵਰੀ (ਜਸ਼ਨ)-ਮੋਗਾ ਸ਼ਹਿਰ ਦੀ ਮਾਣਮੱਤੀ ਸੰਸਥਾ ਮਾਉਂਟ ਲਿਟਰਾ ਜ਼ੀ ਸਕੂਲ ਨੂੰ ਇਕ ਹੋਰ ਮਾਣਮੱਤਾ ਸਨਮਾਨ ਮਿਲਣਾ ਮੋਗਾ ਜ਼ਿਲ•ੇ ਲਈ ਹੀ ਨਹੀਂ, ਬਲਕਿ ਪੰਜਾਬ ਲਈ ਸਨਮਾਨ ਵਾਲੀ ਗੱਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪ੍ਰਿੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਿਵਾਲਿਕ ਵਿਊ ਸੈਕਟਰ-17 ਚੰਡੀਗੜ• ਵਿਖੇ ਸਕੂਲ ਐਜੂਕੇਸ਼ਨ ਲੀਡਰਸ਼ਿਪ ਅਤੇ ਨੈਸ਼ਨਲ ਕਾਂਨਫਰੰਸ ਦਾ ਆਯੋਜਨ ਕੀਤਾ ਗਿਆ ਸੀ,ਜਿਸ ਵਿਚ ਮਾਉਂਟ ਲਿਟਰਾ ਜ਼ੀ ਸਕੂਲ ਨੂੰ...
ਚੰਡੀਗੜ, 23 ਫ਼ਰਵਰੀ:(DPR PUNJAB)ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਵਿਰੋਧੀ ਧਿਰ ਵਲੋਂ ਉੱਚ ਤਾਕਤੀ ਸੂਬਾ ਪੱਧਰੀ ਵਿਜੀਲੈਂਸ ਤੇ ਨਿਗਰਾਨ ਕਮੇਟੀ ਮੀਟਿੰਗ ਵਿੱਚੋਂ ਵਾਕਆੳੂਟ ਕਰਨ ਦੀ ਕਰੜੀ ਨਿੰਦਾ ਕੀਤੀ ਹੈ। ਇਹ ਮੀਟਿੰਗ ਸੂਬਾ ਸਰਕਾਰ ਵਲੋਂ ਸੂਬੇ ਵਿੱਚ ਅੱਤਿਆਚਾਰ ਰੋਕਥਾਮ ਐਕਟ ਨੂੰ ਲਾਗੂ ਕਰਨ ਲਈ ਸਖ਼ਤ ਕਦਮ ਚੁੱਕਣ ਸਮੇਤ ਕਈ ਅਹਿਮ ਫੈਸਲੇ ਲੈਣ ਹਿੱਤ ਬੁਲਾਈ...
ਚੰਡੀਗੜ, 23 ਫਰਵਰੀ :(DPR Punjab) ਪੰਜਾਬ ਪੁਲਿਸ ਨੇ ਨਾਭਾ ਜੇਲ ਬਰੇਕ ਦੇ ਸਰਗਣਾ ਅਤੇ ਸੂਬੇ ਵਿੱਚ ਵੱਖ-ਵੱਖ ਤਰਾਂ ਦੇ ਮਿੱਥ ਕੇ ਕੀਤੇ ਕਤਲਾਂ ਦੇ ਦੋਸ਼ੀ ਰਮਨਦੀਪ ਸਿੰਘ ਰੋਮੀ ਦੀ ਹਵਾਲਗੀ ਲਈ ਹਾਂਗਕਾਂਗ ਸਰਕਾਰ ਨਾਲ ਚਾਰਾਜੋਈ ਆਰੰਭ ਕੀਤੀ ਹੈ। ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹਾਂਗਕਾਂਗ ਸਰਕਾਰ ਨਾਲ ਕਈ ਕੂਟਨੀਤਕ ਤਰੀਕਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚ ਉੱਠੇ ਵਿੱਕੀ ਗੌਂਡਰ ਵਰਗੇ ਖਤਰਨਾਕ ਮੁਜ਼ਰਮਾਂ ਦੀ ਮੱਦਦ ਕਰਨ ਅਤੇ ਆਈ...
ਬਾਘਾਪੁਰਾਣਾ,23 ਫਰਵਰੀ (ਜਸਵੰਤ ਗਿੱਲ)-ਗ੍ਰਾਮ ਪੰਚਾਇਤ ਵੱਲੋਂ ਕਸਬੇ ਅੰਦਰ ਬਣਾਏ ਜਾ ਰਹੇ ਖੇਡ ਮੈਦਾਨ ਨੂੰ ਲੈ ਕੇ ਜਿੱਥੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਖੇਡ ਮੈਦਾਨ ਨੂੰ ਤਿਆਰ ਕਰਵਾਉਣ ਲਈ ਦਾਨੀ ਸੱਜਣ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਪੰਚ ਅਮਰਜੀਤ ਕੌਰ ਸਮਾਲਸਰ ਨੇ ਦੱਸਿਆਂ ਕਿ ਪਿੰਡ ਵਾਸੀਆਂ ਅਤੇ ਪਿੰਡ ਦੇ ਵਿਦੇਸ਼ਾਂ ਵਿੱਚ ਵੱਸਦੇ ਪਰਿਵਾਰਾਂ ਦੇ ਸਹਿਯੋਗ ਨਾਲ ਖਿਡਾਰੀਆਂ ਲਈ...
ਮੋਗਾ,23 ਫਰਵਰੀ (ਜਸ਼ਨ)-ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਮੋਗਾ ਸ: ਦਵਿੰਦਰ ਸਿੰਘ ਲੋਟੇ ਦੀ ਯੋਗ ਅਗਵਾਈ ਹੇਠ ਸਰਕਾਰੀ ਪੋਲੀਟੈਕਨਿਕ ਕਾਲਜ, ਗੁਰੁ ਤੇਗ ਬਹਾਦਰਗੜ੍ਹ ਜ਼ਿਲ੍ਹਾ ਮੋਗਾ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਨਸ਼ਾ ਮੁਕਤ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਅਤੇ ਪੋਸਟਰ ਬਣਾਉਣ ਮੁਕਾਬਲੇ ਕਰਵਾਏ ਗਏ। ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਦੀਪ ਕੌਰ, ਦੂਜਾ ਸਥਾਨ ਪਰਮਜੀਤ ਕੌਰ ਅਤੇ ਤੀਜਾ ਸਥਾਨ ਗੁਰਪ੍ਰੀਤ ਸਿੰਘ ਨੇ ਹਾਸਿਲ ਕੀਤਾ। ਪੋਸਟਰ...
ਬਾਘਾਪੁਰਾਣਾ,23 ਫਰਵਰੀ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸਥਾਨਕ ਸ਼ਹਿਰ ਦੇ ਜੈਸਿੰਘਵਾਲਾ ਰੋਡ ’ਤੇ ਸਥਿਤ ਵੇਅਰਹਾਊਸ ਦੇ ਗੋਦਾਮਾਂ ਚੋਂ 22-23 ਫਰਵਰੀ ਦੀ ਦਰਮਿਆਨੀ ਰਾਤ ਲਗਭਗ 1600 ਝੋਨੇ ਦਾ ਗੱਟਾ(80000 ਹਜਾਰ ਕਿਲੋ ) ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੰਗਾ ਰਾਈਸ,ਹਿੰਦ ਰਾਈਸ ਮਿੱਲ,ਹੇਮਕੁੰਟ ਰਾਈਸ ਮਿੱਲ ਤਿੰਨਾਂ ਮਿੱਲਾ ਦਾ ਝੋਨਾ ਜੈ ਸਿੰਘ ਵਾਲਾ ਵੇਅਰਹਾਊਸ ਗੋਦਾਮਾਂ ਵਿੱਚ ਲਗਾਇਆ ਹੋਇਆ ਸੀ ਜਿਸ ਵਿੱਚੋਂ 1600 ਝੋਨੇ ਦਾ...
ਮੋਗਾ, 23 ਫਰਵਰੀ (ਜਸ਼ਨ)- ਚਾਈਂ ਚਾਈਂ ਹੋਏ ਅੰਤਰਜਾਤੀ ਵਿਆਹ ਦਾ ਉਸ ਸਮੇਂ ਦੁਖਦਾਈ ਅੰਤ ਹੋ ਗਿਆ ਜਦੋਂ ਧਰਮਕੋਟ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ । ਅਮਨਦੀਪ ਪੁੱਤਰ ਵਿਜੇ ਕੁਮਾਰ ਆਪਣੀ ਘਰਵਾਲੀ ਅਤੇ ਸਹੁਰੇ ਪਰਿਵਾਰ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਇਸ ਕਰਕੇ ਉਸ ਨੇ 20 ਫਰਵਰੀ ਨੂੰ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ । ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਦੇਖਦਿਆਂ...
ਮੋਗਾ, 23 ਫਰਵਰੀ (ਜਸ਼ਨ)-ਬੀਤੇ ਦਿਨੀਂ ਹੋਏ ਸਾਇੰਸ ਓਲਪਿਆਡ ਮੁਕਾਬਲਿਆਂ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕਰਦਿਆਂ ਅਪਣਾ, ਸਕੂਲ ਦਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਾਇੰਸ ਪ੍ਰੋਗਰਾਮ ਇੰਚਾਰਜ ਮਿਸ ਯਸ਼ਿਕਾ ਦੀ ਅਗਵਾਈ ਹੇਠ ਹੋਏ ਓਲਪਿਆਡ ਮੁਕਾਬਲਾ ਸਫਲਤਾ ਪੂਰਵਕ ਸਮਾਪਤ ਹੋਇਆ ਸੀ ਅਤੇ ਅੱਜ ਇਹਨਾਂ ਮੁਕਾਬਲਿਆਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਉਹਨਾਂ ਸਾਇੰਸ...

Pages