ਚੰਡੀਗੜ੍ਹ 27 ਫਰਵਰੀ (ਜਸ਼ਨ) : ਸਿੱਖਿਆ ਮੰਤਰੀ, ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਦਿਆਰਥੀਆਂ ਨੂੰ 12ਵੀਂ ਜਮਾਤ ਦੇ ਪੇਪਰਾਂ ਲਈ ਸੁੱਭ ਇਛਾਵਾਂ ਦਿੱਤੀਆਂ ਹਨ। 12ਵੀਂ ਜਮਾਤ ਦੇ ਪੇਪਰ ਸੂਬੇ ਭਰ ਵਿੱਚ 28 ਫਰਵਰੀ ਤੋਂ ਸ਼ੁਰੂ ਹੋ ਰਹੇ ਹਨ। ਸਿੱਖਿਆ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਸਿਧਾਤਾਂ ਨੂੰ ਕਾਇਮ ਰੱਖਦੇ ਹੋਏ ਪੂਰੀ ਇਮਾਨਦਾਰੀ ਨਾਲ ਪੇਪਰ ਦੇਣ ਜਾਣ ਕਿਉਂਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਨਾਜੁਕ ਪੜਾਅ ਹੈ ਜਿਥੋਂ ਕਿ ਉਹ ਆਪਣੇ ਚੁਣੇ ਹੋਏ...
News
ਧਰਮਕੋੋਟ 27 ਫਰਵਰੀ (ਜਸ਼ਨ)- ‘‘ਨਛੱਤਰ ਸਿੰਘ ਬਰਾੜ ਰਚਿਤ ਸਾਹਿਤ-ਅਧਿਐਨ ਤੇ ਮੁਲੰਕਣ’’ ਪੁਸਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੇਰ ਵਿਖੇ ਲੋਕ-ਅਰਪਣ ਕੀਤੀ ਗਈ। ਇਸ ਮੌਕੇ ਗਿਆਰਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ , ਲੈੈਕਚਰਾਰਾਂ ਤੋਂ ਇਲਾਵਾ ਜਨੇਰ ਦੇ ਪਤਵੰੰਤੇ ਅਤੇ ਬਾਹਰੋਂ ਆਏ ਲੇਖਕਾਂ ਦੀ ਇਕੱਤਰਤਾ ਵਰਤਮਾਨ ਤੋਂ ਭਵਿੱਖ ਵੱਲ ਦਾ ਤਾਲਮੇਲ ਬਣੀ। ਇਸ ਮਾਹੌਲ ਅੰਦਰ ਨਛੱਤਰ ਸਿੰਘ ਬਰਾੜ ਦੀਆਂ ਛੇ ਪੁਸਤਕਾਂ ਦੀ ਹਾਜ਼ਰੀ ਵਿਚਕਾਰ ਇੱਕ ਮੋਮਬੱਤੀ ਇੱਕ ਵਿਦਿਆਰਥੀ ਹੱਥੋਂ ਜਗਦੀ...
ਬਾਘਾਪੁਰਾਣਾ/ਸਮਾਧਭਾਈ,26 ਫਰਵਰੀ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ/ਸ਼ਿਕੰਦਰ ਸਿੰਘ):ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਧਾਰਮਿਕ ਅਤੇ ਉੱਚੀ-ਸੁੱਚੀ ਸਖਸ਼ੀਅਤ ਦੇ ਮਾਲਕ ਪੰਜ ਪਿਆਰਿਆ ਦੇ ਜੱਥੇਦਾਰ ਸੰਤ ਬਾਬਾ ਕੁੰਢਾ ਸਿੰਘ ਜੀ ਸਮਾਧ ਭਾਈ ਦਾ ਸ਼ਹੀਦੀ ਸਮਾਗਮ ਗੁ: ਮਾਲ ਸਾਹਿਬ ਪਿੰਡ ਸਮਾਧ ਭਾਈ (ਮੋਗਾ) ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਕੀਤੇ ਗਏ ਸ਼੍ਰੀ ਅਖੰਡ ਪਾਠਾ ਦੇ ਭੋਗ ਪਾਏ ਗਏ ਉਪਰੰਤ ਭਾਈ ਨਿਰੰਜਨ ਸਿੰਘ...
ਫ਼ਿਰੋਜ਼ਪੁਰ 26 ਫਰਵਰੀ (ਪੰਕਜ ਕੁਮਾਰ)- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਨਿਗਰਾਨ ਇੰਜੀਨੀਅਰ ਹਲਕਾ ਫ਼ਿਰੋਜ਼ਪੁਰ ਸ੍ਰੀ ਕੁਲਵੰਤ ਸਿੰਘ ਅਤੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਵਿੰਦਰ ਕੁਮਾਰ ਮੰਡਲ ਨੰ:2 ਫ਼ਿਰੋਜ਼ਪੁਰ ਅਤੇ ਜ਼ੀਰਾ ਦੀ ਅਗਵਾਈ ਹੇਠ ਪਿੰਡਾਂ ਵਿਚ ਲੋਕਾਂ ਨੂੰ ਸਵੱਛ ਪੰਜਾਬ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਸਵੱਛਤਾ ਰੱਥ ਰਵਾਨਾ ਕੀਤੇ ਗਏ, ਜੋ ਕਿ ਪਿੰਡਾਂ ਦੇ ਲੋਕਾਂ ਨੂੰ ਖੁੱਲ੍ਹੇ ਵਿਚ ਸ਼ੌਚ ਜਾਣ ਸਬੰਧੀ ਹੋਣ ਵਾਲੇ ਨੁਕਸਾਨ, ਪਾਣੀ ਦੀ...
ਮੋਗਾ, 26 ਫਰਵਰੀ (ਜਸ਼ਨ)-ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਸਰਬੱਤ ਦਾ ਭਲਾ ਵੱਲੋਂ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਕੇਂਦਰਾਂ ਤੋਂ ਸਿਖਲਾਈ ਪ੍ਾਪਤ ਕਰਕੇ ਆਪਣੇ ਰੁਜ਼ਗਾਰ ਦੇ ਕਾਬਿਲ ਬਣ ਰਹੇ ਹਨ । ਉਹਨਾਂ ਵਿੱਚੋਂ ਜਿਆਦਾਤਰ ਨੌਜਵਾਨ ਆਪਣੇ ਪੱਧਰ ਤੇ ਜਾਂ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜਗਾਰ ਸ਼ੁਰੂ ਕਰ ਰਹੇ ਹਨ ਤੇ ਕੁੱਝ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ । ਇਸ ਤਰਾਂ ਕਿੱਤਾਮੁਖੀ ਸਿਖਲਾਈ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ...
ਮੋਗਾ,26 ਫਰਵਰੀ (ਜਸ਼ਨ) : ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਇਕ ਅਹਿਮ ਮੀਟਿੰਗ ਜ਼ਿਲਾ ਮੋਗਾ ਆਪ ਦੇ ਪ੍ਰਧਾਨ ਸ਼੍ਰੀ ਨਸੀਬ ਬਾਵਾ ਦੀ ਰਹਾਇਸ਼ ਵਿਖੇ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਸ਼੍ਰੀ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਕਿਉਂਕਿ ਸ਼੍ਰੀ ਸਾਧੂ ਸਿੰਘ ਨੇ ਆਪਣੀ ਮਿਹਨਤ ਦਾ ਸਦਕਾ ਮੋਗਾ ਸ਼ਹਿਰ ਵਿਚ ਪਾਸਪੋਰਟ ਦਫ਼ਤਰ ਖੋਲਨ ਲਈ ਅਥਾਹ ਯਤਨ ਕੀਤੇ ਅਤੇ ਉਹਨਾਂ ਦੀ ਅਨਥਕ ਮਿਹਨਤ ਸਦਕਾ ਕੁਝ ਦਿਨਾਂ ਵਿਚ ਮੋਗਾ...
ਮੋਗਾ, 26 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੀਆਂ ਬੀ.ਏ. ਭਾਗ ਤੀਜਾ ਦੀਆਂ ਵਿਦਿਆਰਥਣਾਂ ਨੇ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਵਿਖੇ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ ਸਮਾਰੋਹ ਵਿੱਚ ਭਾਗ ਲਿਆ। ਇਸ ਸਮਾਰੋਹ ਵਿੱਚ ਕਵਿਤਾ ਲੇਖਣ ਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਣ ਮੁਕਾਬਲੇ ਵਿੱਚ ਮਨੀਸ਼ਾ ਰਾਣੀ ਨੇ ਕਵਿਤਾ ਔੜ’ ਦੇ ਗਾਇਨ ਸਦਕਾ...
ਮੋਗਾ,12 ਫਰਵਰੀ (ਜਸ਼ਨ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਦੇ ਹੁਕਮਾ ਮੁਤਾਬਿਕ ਪੂਰੇ ਪੰਜਾਬ ਅੰਦਰ ਦੰਦਾ ਦਾ ਪੰਦਰਵਾੜਾ ਮਨਾਇਆ ਗਿਆ। ਇਸੇ ਕੜੀ ਦੌਰਾਨ ਹੀ ਜਿਲਾ ਮੋਗਾ ਅੰਦਰ ਵੀ 29 ਵਾਂ ਫਰੀ ਦੰਦਾਂ ਦਾ ਪੰਦਰਵਾੜਾ ਮਨਾਇਆ ਗਿਆ।ਅੱਜ ਸਿਵਲ ਹਸਪਤਾਲ ਮੋਗਾ ਦੇ ਵਿੱਚ ਦੰਦਾ ਦੇ ਪੰਦਰਵਾੜੇ ਦੇ ਅਖਰੀਲੇ ਦਿਨ ਤੇ ਲੋੜਵੰਦਾਂ ਨੂੰ ਮੁਫਤ ਦੰਦਾਂ ਦੇ ਸੈਂਟ ਵੰਡਣ ਅਤੇ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਿਵਲ...
ਮੋਗਾ, 26 ਫਰਵਰੀ (ਜਸ਼ਨ)-: ਮੋਗਾ ਸ਼ਹਿਰ ਨੂੰ ਮਾਡਲ ਸ਼ਹਿਰ ਬਣਾਉਣ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਦਿਨ ਰਾਤ ਪੁਰਜ਼ੋਰ ਕੋਸ਼ਿਸਾਂ ਜਾਰੀ ਹਨ। ਇਸੇ ਕੜੀ ਤਹਿਤ ਡਾ: ਹਰਜੋਤ ਨੇ ਮੋਗਾ ਦੇ ਰੇਲਵੇ ਸ਼ਟੇਸ਼ਨ ਨੂੰ ਅੱਪਗ੍ਰੇਡ ਕਰਵਾਉਣ ਲਈ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਪਿਯੂਸ਼ ਗੋਇਲ ਜੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਮੋਗਾ ਦੇ ਰੇਲਵੇ ਸ਼ਟੇਸ਼ਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਕੇਂਦਰੀ ਰੇਲਵੇ ਮੰਤਰੀ...
ਚੰਡੀਗੜ੍ਹ, 25 ਫਰਵਰੀ:(ਜਸ਼ਨ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਲਾਲ ਸਿੰਘ ਦੀ ਪਤਨੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ । ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਦੀ ਮਾਤਾ 72 ਸਾਲਾ ਸੁਰਜੀਤ ਕੌਰ ਅੱਜ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਵਿਛੋੜਾ ਦੇ ਗਏ ਹਨ। ਆਪਣੇ ਸ਼ੌਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਲਾਲ ਸਿੰਘ ਦੇ ਸਫਲ ਸਿਆਸੀ ਜੀਵਨ ਪਿੱਛੇ ਸੁਰਜੀਤ ਕੌਰ ਨੂੰ ਇੱਕ ਮਜ਼ਬੂਤ ਥੰਮ ਦੱਸਿਆ। ਕੈਪਟਨ...

