News

ਮੋਗਾ, 22ਫਰਵਰੀ(ਜਸ਼ਨ)- ਮੋਗਾ ਦੇ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਮਹਾਨ ਤਪੱਸਵੀ ਸ੍ਰੀਮਾਨ ਮਾਨ ਸੰਤ ਬਾਬਾ ਬਿਸਨਦਾਸ ਜੀ ਦੀ ਯਾਦ ਨੂੰ ਸਮਰਪਿਤ ਸਲਾਨਾ 22ਵਾ ਵਿਸਾਲ ਕਬੱਡੀ ਕੱਪ ਨੌਜਵਾਨ ਸਪੋਰਟਸ ਕਲੱਬ ਅਤੇ ਸਮੂੰਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 26 ਅਤੇ 27 ਫਰਵਰੀ ਨੂੰ ਸਰਕਾਰੀ ਸੀਨੀ ਸਕੈਡਰੀ ਸਕੂਲ ਰੌਲੀ ਦੀਆਂ ਗਰਾੳੂਡਾਂ ਵਿਖੇ ਕਰਵਾਇਆ ਜਾ ਰਿਹਾ ਹੈ । ਅੱਜ ਇਸ ਟੂਰਨਾਮੈਂਟ ਦਾ ਪੋਸਟਰ ਜਾਰੀ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਨੇ...
ਸੁਖਾਨੰਦ/ਮੋਗਾ,22 ਫਰਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਦੇ ਕੰਪਿਊਟਰ ਸਾਇੰਸ ਵਿਭਾਗ ਦੁਆਰਾ ਪਾਸਾਰ ਭਾਸ਼ਣ ਕਰਵਾਇਆ ਗਿਆ। ਜਾਣਕਾਰੀ ਦੇਣ ਲਈ ਮੈਡਮ ਕਿਰਨਜੀਤ ਕੌਰ ਸਹਾਇਕ ਪ੍ਰੋਫ਼ੈਸਰ, ਗੁਰੂ ਨਾਨਕ ਕਾਲਜ, ਮੋਗਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਮੈਡਮ ਕਿਰਨਜੀਤ ਕੌਰ ਨੇ ਵਿਦਿਆਰਥਣਾਂ ਨੂੰ ਕਲਾਊਡ ਕੰਪਿਊਟਿੰਗ, ਬਿਗ ਡਾਟਾ ਅਤੇ ਇੰਟਰਨੈਟ ਆਫ ਥਿੰਗਜ਼ ਬਾਰੇ...
ਮੋਗਾ, 22 ਫਰਵਰੀ (ਜਸ਼ਨ)- ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਨਾਲ ਨਾ ਸਿਰਫ ਦੋਨਾਂ ਦੇਸ਼ਾਂ ਦੇ ਦੁਬੱਲੇ ਸਬੰਧ ਹੋਰ ਮਜਬੂਤ ਹੋਣਗੇ ਸਗੋਂ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਇੱਛਾ ਪੂਰਤੀ ਲਈ ਹੋਰ ਨਵੇਂ ਰਸਤੇ ਖੁਲਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਰ ਆਈ ਈ ਸੀ ਮੋਗਾ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਮੈਡਮ ਕੀਰਤੀ ਬਾਂਸਲ ਨੇ ਆਖਿਆ ਕਿ ਜਸਟਿਨ ਟਰੂਡੋ ਅਤੇ...
ਮੋਗਾ,22 ਫਰਵਰੀ (ਜਸ਼ਨ) ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਉੱਪਰ ਸਮੁੱਚੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਪੰਜਾਬ ਭਰ ਵਿੱਚ ਮੁਕੰਮਲ ਹੜ੍ਹਤਾਲ ਕਰਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੱਸ ਅੱਡੇ ਬੰਦ ਕਰਕੇ ਰੋਹ ਭਰਪੂਰ ਰੈਲੀਆਂ ਕੀਤੀਆਂ। ਮੋਗਾ ਬੱਸ ਸਟੈਂਡ ਉੱਪਰ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾ. ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ੍ਹ ਨੇ ਜਿੱਥੇ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਦਾ ਸਫ਼ਲ ਹੜ੍ਹਤਾਲ...
ਮੋਗਾ, 22 ਫਰਵਰੀ (ਜਸ਼ਨ)ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਵਿਸ਼ਵ ਰੇਡੀਓ ਦਿਵਸ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਬੱਚਿਆ ਨੂੰ ਸੰਬੋਧਨ ਕਰਦਿਆ ਪਿ੍ਰੰਸੀਪਲ ਨਿਰਮਲ ਧਾਰੀ ਨੇ ਕਿਹਾ ਕਿ ਰੇਡੀਓ ਦੁਨੀਆਂ ਵਿਚ ਪੁੱਜਣ ਵਾਲਾ ਇਕ ਅਜਿਹਾ ਸਾਧਨ ਹੈ। ਇਹ ਇਕ ਸ਼ਕਤੀਸ਼ਾਲੀ ਸੰਚਾਰ ਉਪਕਰਨ ਅਤੇ ਘੱਟ ਖਰਤੇ ਵਾਲੇ ਸਾਧਨ ਦੇ ਰੂਪ ਵਿਚ ਵੀ ਮਾਨਤਾ ਪ੍ਰਾਪਤ ਹੈ। ਰੇਡੀਓ ਵਿਸ਼ੇਸ਼ ਤੌਰ ਤੇ ਦੂਰ ਦਰਾਜ ਦੇ ਲੋਕਾਂ ਅਤੇ ਕਮਜੋਰ ਲੋਕਾਂ ਤੱਕ ਪੁੱਜਣ ਲਈ ਉਪਯੁਕਤ ਹੈ। ਉਹਨਾਂ ਕਿਹਾ ਕਿ ਰੇਡੀਓ ਸਭ ਤੋਂ...
ਮੋਗਾ, 22 ਫਰਵਰੀ (ਜਸ਼ਨ)- ਵਿਧਾਇਕ ਡਾ: ਹਰਜੋਤ ਨੇ ਜਾਰੀ ਪ੍ਰੈਸ ਬਿਆਨ ਦੌਰਾਨ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਲੋਕ ਇਸ ਗੱਲ ਤੋਂ ਚੰਗੀ ਤਰਾਂ ਜਾਣੂ ਹਨ ਕਿ ਗੈਰ ਕਾਨੂੰਨੀ ਧੰਦੇ ਅਤੇ ਨਜ਼ਾਇਜ ਕੰਮ ਉਨਾਂ ਦੇ ਕਲਚਰ ਅਤੇ ਸੁਭਾਅ ਦਾ ਹਿੱਸਾ ਨਹੀਂ ਹਨ। ਡਾ. ਹਰਜੋਤ ਨੇ ਕਿਹਾ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਉੱਪਰ ਵੀ ਸਿਆਸਤ ਕੀਤੀ ਜਾ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਉਨਾਂ ਕਿਹਾ ਕਿ ਵਿਰੋਧੀ ਧਿਰਾਂ ਵਲੋਂ ਸਿਆਸਤ...
ਮੋਗਾ, 22 ਫਰਵਰੀ (ਜਸ਼ਨ): ਮੋਗਾ ਦੇ ਵਾਰਡ ਨੰਬਰ 25 ਤੋਂ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ ਵਿੱਚ ਉੱਤਰੀ ਗੁਰਪ੍ਰੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਘਰ ਘਰ ਜਾ ਕੇ ਲੋਕਾਂ ਨੂੰ ਗੁਰਪ੍ਰੀਤ ਕੌਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆਂ ਅਤੇ ਸ਼ਿੰਦਾ ਬਰਾੜ ਨੇ ਕਿਹਾ ਕਿ ਵਾਰਡ ਨੰਬਰ 25 ਤੋਂ ਕਾਂਗਰਸ ਪਾਰਟੀ ਦੀ ਵੱਡੇ ਫਤਬੇ ਨਾਲ ਜਿੱਤ ਹੋਵੇਗੀ ਅਤੇ ਇਹ ਸੀਟ ਜਿੱਤ ਕੇ ਵਿਧਾਇਕ ਡਾ: ਹਰਜੋਤ ਕਮਲ ਦੀ...
ਤਰਨਤਾਰਨ ,,21 ਫਰਵਰੀ (ਜਸ਼ਨ)-:ਤਰਨਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਚ ਕਰਜ਼ ਤੋਂ ਪੇ੍ਰਸ਼ਾਨ ਹੋ ਕੇ 72 ਸਾਲਾ ਕਿਸਾਨ ਹਰਦਿਆਲ ਸਿੰਘ ਨੇ ਆਪਣੇ ਸਿਰ ਵਿਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਕਿਸਾਨ ਤੇ ਆੜਤੀ ਅਤੇ ਬੈਂਕਾਂ ਦਾ 20 ਲੱਖ ਦਾ ਕਰਜ਼ਾ ਸੀ, ਕਿਸਾਨ ਨੇ ਮਰਨ ਤੋਂ ਪਹਿਲਾਂ ਆਤਮਹੱਤਿਆ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਬਾਰੇ ਲਿਖਿਆ ਹੈ। ਪੁਲਿਸ ਨੇ ਮਿ੍ਰਤਕ ਕਿਸਾਨ ਹਰਦਿਆਲ ਸਿੰਘ ਦੇ ਲੜਕੇ ਨਿਸ਼ਾਨ ਸਿੰਘ ਦੀ...
ਨਿਹਾਲ ਸਿੰਘ ਵਾਲਾ,20 ਫਰਵਰੀ--- ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਸਾਹਿਤ ਅਤੇ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਨੇ ਮਾਂ ਬੋਲੀ ਪੰਜਾਬੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹਨ ਦਿੱਤੇ। ਇਸ ਦਿਨ ’ਤੇ ਅਲੋਚਕ ਡਾ: ਸੁਰਜੀਤ ਬਰਾੜ ਨੇ ਕਿਹਾ ਕਿ ਪੰਜਾਬੀ ਭਾਸ਼ਾ ਲਈ ਸਾਹਿਤਕ ਜਥੇਬੰਦੀਆਂ ਲਗਾਤਰ ਸੰਘਰਸ਼ ਕਰ ਰਹੀਆਂ ਹਨ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਆਪਣੀ ਮਾਂ ਬੋਲੀ ਪ੍ਰਤੀ ਸੁਹਿਦਤਾ ਵਿਖਾਉਂਦਿਆਂ ਪੰਜਾਬੀ ਨੂੰ ਪੰਜਾਬ ਵਿੱਚ ਚੰਗੀ ਤਰਾਂ ਲਾਗੂ ਕੀਤਾ ਜਾਵੇ। ਸਾਹਿਤਕਾਰ ਤੇਜਾ ਸਿੰਘ...
ਬਾਘਾਪੁਰਾਣਾ,20ਫਰਵਰੀ (ਰਾਜਿੰਦਰ ਸਿੰਘ ਕੋਟਲਾ):ਵੀਹਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਣ ਸਜਾਇਆ ਗਿਆ। ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੁੰਦਰ ਪਾਲਕੀ ਵਿੱਚ ਸੁਸ਼ੋਬਿਤ ਕਰਕੇ ਜਿਸ ਦੀ ਅਗਵਾਈ ਪੰਜ ਪਿਆਰੇ ਅਤੇ ਪੰਜ ਨਿਸ਼ਾਨੀਆਂ ਕਰ ਰਹੇ ਸਨ। ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ...

Pages