News

ਚੰਡੀਗੜ•, 26 ਨਵੰਬਰ (ਜਸ਼ਨ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਮੋਗਾ ਜਿਲ•ੇ ਵਿੱਚ ਬਾਘਾਪੁਰਾਣਾ-ਭਗਤਾ ਭਾਈ ਕਾ ਸੜਕ 'ਤੇ ਹੋਏ ਸੜਕ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਿਸਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।ਇੱਕ ਜੀਪ ਦੇ ਦਰਖਤ ਨਾਲ ਟਕਰਾਅ ਜਾਣ ਕਾਰਨ ਪੰਜ ਵਿਅਕਤੀਆਂ ਦੇ ਮਾਰੇ ਜਾਣ ਅਤੇ ਛੇ ਹੋਰਾਂ ਦੇ ਜ਼ਖਮੀ ਹੋਣ ਦੀ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਜ਼ਖਮੀ ਹੋਏ...
ਚੰਡੀਗੜ, 26 ਨਵੰਬਰ :(ਜਸ਼ਨ) ਮੱਧ ਪ੍ਰਦੇਸ਼ ਦੇ ਸ਼ਹਿਰ ਬਿਲਾਸਪੁਰ ਵਿਖੇ ਕਿੱਕ ਬਾਕਸਿੰਗ ਦੇ ਅੰਡਰ 17 ਅਤੇ 19 ਵਰਗ (ਮੁੰਡੇ ਤੇ ਕੁੜੀਆਂ) ਦੀਆਂ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਓਵਰ ਆਲ ਚੈਂਪੀਅਨਸ਼ਿਪ ਜਿੱਤੀ। ਪੰਜਾਬ ਦੇ ਖਿਡਾਰੀਆਂ ਨੇ ਕੁੱਲ 26 ਤਮਗੇ ਜਿੱਤ ਕੇ ਕੌਮੀ ਸਕੂਲ ਖੇਡਾਂ ਦੇ ਚੈਂਪੀਅਨ ਹੋਣ ਦਾ ਮਾਣ ਹਾਸਲ ਕੀਤਾ। ਪੰਜਾਬ ਦੇ ਖਿਡਾਰੀਆਂ ਨੇ 5 ਸੋਨੇ, 9 ਚਾਂਦੀ ਤੇ 12 ਕਾਂਸੀ ਦੇ ਤਮਗੇ ਜਿੱਤ ਕੇ ਕੁੱਲ 26 ਤਮਗੇ ਜਿੱਤੇ। ਸਿੱਖਿਆ...
ਚੰਡੀਗੜ, 26 ਨਵੰਬਰ :(ਜਸ਼ਨ)ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਸੂਬੇ ਦੇ ਅੱਤਵਾਦ ਦੇ ਸਮੇਂ ਦੌਰਾਨ ਅੱਤਵਾਦੀ ਤੇ ਫਿਰਕੂ ਹਿੰਸਾ ਨਾਲ ਪੀੜਤਾਂ ਨੂੰ ਕੇਦਰੀ ਸਹਾਇਤਾ ਸਕੀਮ ਹੇਠ ਲਿਆਉਣ ਲਈ ਇਸ ਸਕੀਮ ਦੇ ਖੇਤਰ ਦਾ ਹੋਰ ਪਸਾਰ ਕਰਨ ਮੰਗ ਕੀਤੀ ਹੈ।1982 ਤੋਂ 2008 ਤੱਕ ਦੇ ਸਮੇਂ ਨੂੰ ਇਸ ਸਕੀਮ ਹੇਠ ਲਿਆਉਣ ਵਾਸਤੇ ਇਸ ਦਾ ਹੋਰ ਪਸਾਰ ਕਰਨ ਦੀ ਮੰੰਗ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਹੈ ਕਿ ਸਾਲ 1982 ਤੋਂ...
ਚੰਡੀਗੜ, 26 ਨਵੰਬਰ :(ਜਸ਼ਨ) ਅੱਜ ਦੀਨਾਨਗਰ ਵਿਖੇ ਆਂਗਨਵਾੜੀ ਵਰਕਰਾਂ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਤੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨਾਲ ਇਕ ਮੀਟਿੰਗ ਹੋਈ ਜਿਸ ਵਿਚ ਭਰੋਸਾ ਦਿਵਾਇਆ ਗਿਆ ਕਿ ਆਂਗਨਵਾੜੀ ਕੇਂਦਰ ਬੰਦ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਕਿਸੇ ਆਂਗਨਵਾੜੀ ਵਰਕਰ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਇੱਥੇ ਇਹ ਦੱਸਣ ਯੋਗ ਹੈ ਕਿ ਆਂਗਨਵਾੜੀ ਵਰਕਰ ਜੋ ਕੁਝ ਦਿਨ...
ਮੋਗਾ, 26 ਨਵੰਬਰ (ਜਸ਼ਨ)-ਅੱਜ ਆਮ ਆਦਮੀ ਪਾਰਟੀ ਹਲਕਾ ਮੋਗਾ ਵੱਲੋਂ ਪਾਰਟੀ ਦਫਤਰ ਵਿਖੇ ‘ਆਪ’ ਦੀ ਪੰਜਵੀਂ ਵਰੇਗੰਢ ਮੌਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਮਿਤ ਪੁਰੀ ਵਰਕਰਾਂ ਨਾਲ ਕੇਕ ਕੱਟ ਕੇ ਪਾਰਟੀ ਦੀ ਪੰਜਵੀਂ ਵਰੇਗੰਢ ਮਨਾਈ । ਇਸ ਮੌਕੇ ਸੰਬੋਧਨ ਵਿਚ ਅਮਿਤ ਪੁਰੀ ਨੇ ਆਖਿਆ ਕਿ ਉਹ ਅੱਜ ਦੇ ਦਿਨ ਪਾਰਟੀ ਦੀ ਸਥਾਪਨਾ ਦੇ ਪੂਰੇ ਪੰਜ ਸਾਲ ਹੋਣ ’ਤੇ ਖੁਸ਼ੀ ਜ਼ਾਹਰ ਕਰਦੇ ਹਨ ਕਿ ਆਪ ਪਾਰਟੀ ਭਿ੍ਰਸ਼ਟਾਚਾਰ ਖਿਲਾਫ਼ ਆਪਣੀ ਆਵਾਜ਼...
ਮੋਗਾ, 26 ਨਵੰਬਰ (ਰੌਲੀ)-ਮੋਗਾ ਜ਼ਿਲੇ ਦੇ ਪਿੰਡ ਕਪੂਰੇ ਦੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਲਾਨਾ ਚੌਥਾ ਵਿਸ਼ਾਲ ਨਗਰ ਕੀਰਤਨ ਅੱਜ ਸਵੇਰੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਵੱਖ ਵੱਖ ਪਿੰਡਾਂ ਲਈ ਰਵਾਨਾ ਹੋਇਆ,ਜਿੱਥੇ ਨਗਰ ਕੀਰਤਨ ਦਾ ਪਿੰਡ ਕਪੂਰੇ ਦੀਆਂ ਸੰਗਤਾਂ ਨੇ ਭਰਵਾ ਸਵਾਗਤ ਕੀਤਾ ਉੱਥੇ ਇਸ ਨਗਰ ਕੀਰਤਨ ਦਾ ਪਿੰਡ ਦਾਤਾ,ਰੌਲੀ,ਚੌਂਗਾਵਾਂ ਵਿਖੇ ਵੀ ਸ਼ਾਨਦਾਰ...
ਮੋਗਾ, 25 ਨਵੰਬਰ (ਜਸ਼ਨ)- ਜ਼ਿਲਾ ਪ੍ਰਧਾਨ ਮਹਿਲਾ ਕਾਂਗਰਸ ਵੀਰਪਾਲ ਕੌਰ ਜੌਹਲ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇੇਸ਼ ਮੀਟਿੰਗ ਦੌਰਾਨ ਵਾਰਡ ਨੰਬਰ 46 ਦੇ ਲੋਕਾਂ ਨੇ ਪਾਣੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਅਤੇ ਵਾਰਡ ਲਈ ਇਕ ਪਾਰਕ ਬਣਵਾਉਣ ਦੀ ਮੰਗ ਵੀ ਰੱਖੀ। ਇਸ ਮੌਕੇ ਵਾਰਡ ਵਾਸੀਆਂ ਨੇ ਆਖਿਆ ਕਿ ਪਿਛਲੇ 6 ਮਹੀਨਿਆਂ ਤਂੋ ਵਿਦੇਸ਼ ਗਈ ਮੌਜੂਦਾ ਐਮ ਸੀ ਸ੍ਰੀਮਤੀ ਦਰਸ਼ਨ ਕੌਰ ਬਰਾੜ ਦੀ ਗੈਰ-ਮੌਜੂਦਗੀ ਕਾਰਨ ਵਾਰਡ ਵਿਚ ਵਿਕਾਸ ਕਾਰਜ ਰੁੱਕੇ ਹੋਏ ਹਨ ਅਤੇ ਆਮ ਲੋਕ...
ਮੋਗਾ, 25 ਨਵੰਬਰ (ਜਸ਼ਨ)-ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਪਹਿਲੇ ਦਿਨ ਭਾਈ ਰਣਜੀਤ ਸਿੰਘ ਢੱਡਰਿਆਂ ਵਾਲਿਆਂ ਵੱਲੋਂ ਸ਼ਾਮ ਸਤ ਵਜੇ ਤੋਂ ਰਾਤੀ ਸਾਢੇ ਦਸ ਵਜੇ ਤੱਕ ਅਨਾਜ ਮੰਡੀ ਮੋਗਾ ਵਿਖੇ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿਚ ਸੰਗਤਾਂ ਦਾ ਜਨ ਸੈਲਾਬ ਉਮੜਿਆ। ਸਮਾਗਮ ਦੀ...
ਮੋਗਾ, 25 ਨਵੰਬਰ: (ਜਸ਼ਨ):ਮੋਗਾ ਹਲਕੇ ਦੇ ਵਿਧਾਇਕ. ਡਾ. ਹਰਜੋਤ ਕਮਲ ਵੱਲੋਂ ਸਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਦੀ ਵਿਸੇਸ ਮੀਟਿੰਗ ਬੁਲਾਈ। ਇਸ ਮੀਟਿੰਗ ਵਿੱਚ ਡਿਪਟੀ ਕਮਿਸਨਰ ਮੋਗਾ ਸ. ਦਿਲਰਾਜ ਸਿੰਘ, ਕਮਿਸਨਰ ਨਗਰ ਨਿਗਮ-ਕਮ-ਵਧੀਕ ਡਿਪਟੀ ਕਮਿਸਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸਤੀਸ ਵਰਮਾ ਤੇ ਰਵਿੰਦਰ ਸਿੰਗਲਾ, ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਪਾਰੁਲ ਗੋਇਲ ਅਤੇ ਚੀਫ ਸੈਨੇਟਰੀ...
ਮੋਗਾ, 25 ਨਵੰਬਰ (ਜਸ਼ਨ):ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਅਮਿ੍ਰੰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਵਾਰ ਅਰਸ਼ਦੀਪ ਸਿੰਘ ਸਪੁੱਤਰ ਜਗਤਾਰ ਸਿੰਘ ਵਾਸੀ ਸੰਤ ਨਗਰ, ਅੰਮ੍ਰਿਤਸਰ ਰੋਡ ਜ਼ਿਲ੍ਹਾ ਮੋਗਾ ਦਾ ਕੈਨੇਡਾ ਦਾ ਸਟੂਡੇਂਟ ਵੀਜ਼ਾ ਲਗਵਾ ਕੇ ਦਿੱਤਾ ਹੈ।...

Pages