News

ਬਾਘਾਪੁਰਾਣਾ,30 ਅਗਸਤ (ਜਸ਼ਨ)-ਬੇਹੱਦ ਤੀਖਣ ਬੁੱਧੀ ਦੇ ਮਾਲਕ ਵਜੋਂ ਜਾਣੇ ਜਾਂਦੇ ਹੋਣਹਾਰ ਬਾਲਕ ਦਿਲਮੀਤ ਗਰਗ ਦਾ ਚੇਤਨਾ ਵਿਚਾਰ ਮੰਚ ਪੰਜਾਬ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ । ਇਹ ਸਨਮਾਨ ਮੰਚ ਦੇ ਸਰਪ੍ਰਸਤ ਪਿੰ. ਭੁਪਿੰਦਰ ਸਿੰਘ ਢਿੱਲੋਂ ਨੇ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕਡੰਰੀ ਸਕੂਲ ਬਿਲਾਸਪੁਰ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ । ਉਹਨਾ ਦਾ ਸਹਿਯੋਗ ਪਿ੍ਰੰ ਮਹਿੰਦਰ ਕੌਰ ਢਿੱਲੋਂ ,ਮੈਡਮ ਗੁਰ੍ਰਪੀਤ ਕੌਰ ਅਤੇ ਉੱਘੀਆਂ ਹਸਤੀਆਂ ਨੇ ਦਿੱਤਾ। ਇਸ...
ਚੰਡੀਗੜ੍ਹ 30 ਅਗਸਤ 2018: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਉਹ ਸਿੱਖਾਂ ਦੀ ਕਾਤਲ, ਸ੍ਰੀ ਹਰਮਿੰਦਰ ਸਾਹਿਬ ਦੀ ਦੋਖੀ ਅਤੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਕੁਫ਼ਰ ਤੋਲਣ ਵਾਲੇ ਕਾਂਗਰਸੀ ਆਗੂਆਂ ਵਲੋ ਦਿੱਤੀ ਗਈ ਇਸ ਗਿਦੜ ਭਬਕੀ ਨੂੰ ਪਾਰਟੀ ਕਬੂਲ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਕਾਂਗਰਸੀ ਗਿਦੜ ਭਬਕੀਆਂ ਦਾ ਠੋਕ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋਧਿਆਂ ਨੂੰ ਜੇ ਕਿਸੇ ਨੇ...
ਨਿਹਾਲ ਸਿੰਘ ਵਾਲਾ, 30 ਅਗਸਤ(ਪੱਤਰ ਪਰੇਰਕ)- ਕਮੇਡੀਅਨ ਮਿੰਟੂ ਜੱਟ ਦੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆ ਕੱਝ ਵੀਡੀਓ ’ਤੇ ਕੁੱਝ ਲੋਕਾਂ (ਭਾਈਚਾਰਿਆਂ) ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਮਿੰਟੂ ਜੱਟ ਅਤੇ ਹੋਰ ਹਾਸਰਸ ਤੇ ਕਲਾ ਨਾਲ ਜੁੜੀਆਂ ਸਖਸ਼ੀਅਤਾਂ ਨੇ ਨਿਹਾਲ ਸਿੰਘ ਵਾਲਾ ਵਿਖੇ ਇਕ ਮਿਲਣੀ ਰਾਹੀਂ ਦੱਸਿਆ ਕਿ ਸਾਡਾ ਮਕਸਦ ਕਿਸੇ ਫ਼ਿਰਕੇ ਜਾਂ ਜਾਤੀ ਨੂੰ ਠੇਸ ਪਾਹੁੰਚਾਉਣਾ ਜਾਂ ਦਿਲ ਦੁਖਾਉਣਾ ਨਹੀਂ। ਸਗੋਂ ਚਿੰਤਾ ਭਰੀ ਜਿੰਦਗੀ ’ਚ ਹਸਾਉਣਾ ਹੈ। ਨਿਹਾਲ ਸਿੰਘ ਵਾਲਾ ਵਿਖੇ...
ਮੋਗਾ 30ਅਗਸਤ (ਜਸ਼ਨ): ਸੂਬੇ ਦੇ ਸਿਹਤ ਵਿਭਾਗ ਵਿੱਚ ਰਾਸ਼ਟਰੀ ਸਿਹਤ ਮਿਸ਼ਨ ਅਧੀਂਨ ਲੰਬੇ ਸਮੇਂ ਤੋਂ ਠੇਕੇ ਤੇ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਇਹਨਾਂ ਮੁਲਾਜ਼ਮਾਂ ਦੀ ਜੱਥੇਬੰਦੀ ਐੱਨ.ਆਰ.ਐੱਚ.ਐੱਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਡਾ.ਇੰਦਰਜੀਤ ਸਿੰਘ ਰਾਣਾ ਨੇ ਜਾਣਕਾਰੀ ਦਿੱਤੀ ਕਿ ਐਸੋਸੀਏਸ਼ਨ ਦੀ ਪਿਛਲੇ ਮਹੀਨੇ ਮਾਣਯੋਗ ਸਿਹਤ ਮੰਤਰੀ ਸ਼੍ਰੀ ਬ੍ਰਹਮ ਮੋਹਿੰਦਰਾ ਜੀ...
ਕੋਟਈਸੇਖਾਂ, 30 ਅਗਸਤ(ਜਸ਼ਨ): ਸ੍ਰੀ ਹੇਮਕੁੰਟ ਸੀਨੀਅਰ ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਵਿਸ਼ੇਸ਼ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਜਿਸ ਦੌਰਾਨ ਸਕੂਲ ਕੈਂਪਸ ਵਿੱਚ ਵਿਰਾਸਤੀ ਖੇਡਾਂ ਦਾ ਪ੍ਰਬੰਧ ਕੀਤਾ ਗਿਆ,ਜਿਸ ਵਿੱਚ ਬਾਸਕਿਟ ਬਾਲ, ਸਾਫਟ ਬਾਲ, ਚੈੱਸ, ਲਾਅਨ ਟੈਨਿਸ ,ਬੇਸਬਾਲ, ਬੈਡਮਿੰਟਨ,ਕਿ੍ਰਕਟ, ਫੁੱਟਬਾਲ, ਛੂਣ-ਛੁਹਾਈ,ਕੋਟਲਾ ਛਪਾਕੀ,ਰੁਮਾਲ ਚੁੱਕਣਾ,ਲੰਗੜੀ ਟੰਗ, ਆਦਿ ਕਰਵਾਈਆ ਗਈਆਂ। ਇਸ ਮੌਕੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਦੱਸਿਆਂ ਕਿ ਅੱਜ ਦੇ ਬੱਚੇ...
ਕੋਟਕਪੂਰਾ, 30 ਅਗਸਤ (ਟਿੰਕੂ) :- ਦੇਸ਼ ਦੀ ਅਜਾਦੀ ਲਈ ਕੁਰਬਾਨੀ ਕਰਨ, ਸ਼ਹਾਦਤਾਂ ਦਾ ਜਾਮ ਪੀਣ ਅਤੇ ਫਾਂਸੀ ਦੇ ਰੱਸੇ ਚੁੰਮਣ ਵਾਲਿਆਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਦੀ ਔਲਾਦ ਦੇ ਮਨਾ ’ਚ ਕੁਰਬਾਨੀ ਦਾ ਜਜਬਾ ਬਰਕਰਾਰ ਰਹਿੰਦਾ ਹੈ। ਨੇੜਲੇ ਪਿੰਡ ਪੱਖੀਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਰੱਖੇ ਸਨਮਾਨ ਸਮਾਰੋਹ ਅਤੇ ਜਾਗਰੂਕਤਾ ਸੈਮੀਨਾਰ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਰਾਮ ਮੁਹੰਮਦ ਸਿੰਘ ਅਜਾਦ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੌਕ ਕੌਸ਼ਲ, ਸਕੱਤਰ...
ਮੋਗਾ,30 ਸਤੰਬਰ(ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਇਸ ਸੰਸਥਾ ਨੇ ਇਸ ਵਾਰ ਵਰਿੰਦਰਦੀਪ ਸਿੰਘ ਘਟੌੜੇ ਸਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਗੋਧੇਵਾਲਾ ਜਿਲਾ ਮੋਗਾ ਦਾ ਕੈਨੇਡਾ ਦਾ ਦੱਸ ਸਾਲ ਦਾ ਮਲਟੀਪਲ...
ਜੈਤੋ, 30 ਅਗਸਤ (ਮਨਜੀਤ ਸਿੰਘ ਢੱਲਾ)- ਅੱਜ ਸਥਾਨਕ ਜੈਤੋ ਬਠਿੰਡਾ ਰੋਡ ਸਥਿਤ ਬਾਬਾ ਰਾਮਦੇਵ ਮੰਦਰ ਨਜ਼ਦੀਕ ਦਲਿਤ ਪਰਿਵਾਰ ਦਾ 20 ਸਾਲਾ ਨੌਜਵਾਨ ਵਰਿੰਦਰ ਸਿੰਘ ਉਰਫ਼ (ਬਿੱਟੂ) ਪੁੱਤਰ ਪੱਪੂ ਮਰਾੜੀਆ ਚਿੱਟੇ ਦਾ ਆਦਿ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਚੱਲਿਆ ਗਿਆ। ਪੀੜਤ ਪਰਿਵਾਰ ਦੇ ਮੈਂਬਰਾਂ ਦੱਸਿਆ ਕਿ ਮਿ੍ਰਤਕ ਵਰਿੰਦਰ ਸਿੰਘ ਪਿਛਲੇ ਦੋ ਸਾਲ ਦੇ ਕਰੀਬ ਘਰੋਂ ਬਾਹਰ ਨਿਕਲ ਕੇ ਚੋਰੀ ਛੁਪੇ ਚਿੱਟੇ ਨਸ਼ੇ ਦਾ ਸੇਵਨ ਕਰਦਾ ਸੀ ਪਰ ਅੱਜ ਉਸ ਦੀ ਨਸ਼ੇ ਦੀ ਮਿਕਦਾਰ ਵੱਧ ਲੈਣ ਕਾਰਨ ਮੌਤ...
ਧਰਮਕੋਟ ,30 ਅਗਸਤ (ਜਸ਼ਨ)- ਮੋਗਾ ਜ਼ਿਲੇ ਦਾ ਇਕੋ ਇਕ ਲਾਅ ਕਾਲਜ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਿੱਧੇ ਤੌਰ ’ਤੇ ਤਿੰਨ ਸਾਲਾ ਲਾਅ ਕੋਰਸ ਐੱਲ ਐੱਲ ਬੀ ਵਿਚ ਮੈਰਿਟ ਦੇ ਆਧਾਰ ’ਤੇ ਦਾਖਲਾ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਕਾਲਜ ਦੇ ਚੇਅਰਮੈਨ ਰਵਿੰਦਰ ਗੋਇਲ ,ਪ੍ਰੈਜ਼ੀਡੈਂਟ ਦਵਿੰਦਰਪਾਲ ਸਿੰਘ ਅਤੇ ਡਾਇਰੈਕਟਰ ਪ੍ਰੋਮਦ ਗੋਇਲ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ 5 ਸਤੰਬਰ 2018 ਤੱਕ ਯੋਗ ਵਿਦਿਆਰਥੀ ਕਾਲਜ ਪਹੁੰਚ ਕੇ...
ਮੋਗਾ, ਅਗਸਤ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾੳੂਂਟ ਲਿਟਰਾ ਜ਼ੀ ਸਕੂਲ ਵਿਤ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਦੇ ਇੰਟਰ ਹਾੳੂਸ ਮੁਕਾਬਲੇ ਕਰਵਾਏ ਗਏ, ਜਿਸ ਵਿਚ ਬਾਲੀਬਾਲ ਆਈਸਟਾਈਨ ਹਾੳੂਸ ਨੇ ਪਹਿਲਾ ਤੇ ਗਾਂਧੀ ਹਾੳੂਸ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰਾਂ ਖਿਡਾਰੀਆਂ ਦੇ ਿਕੇਟ, ਬੈਡਮਿੰਨ, ਤਾਂਈਕਵਾਂਡੋ ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕੀਤਾ। ਇਹ ਖੇਡ ਸਕੂਲ ਡੀ.ਪੀ.ਈ. ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਤੇ ਝਿਰਮਿਲ...

Pages