News

ਚੰਡੀਗੜ ਸਤੰਬਰ 01, 2018: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ੍ਰ; ਪਰਕਾਸ਼ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਧਾਨ ਸਭਾ ਵਿਚ ਬੇਹੱਦ ਨੀਵੀਂ ਪੱਧਰ ਦੀ ਵਰਤੀ ਗਈ ਬੇਹੱਦ ਇਤਰਾਜ਼ਯੋਗ ਸ਼ਬਦਾਵਲੀ ਉਤੇ ਟਿਪਣੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਮੁੱਖ ਮੰਤਰੀ ਦੇ ਆਹੁੱਦੇ ਦੀ ਮਾਣ ਮਰਿਆਦਾ ਨੂੰ ਗਹਿਰੀ ਠੇਸ ਪਹੁੰਚੀ ਹੈ।ਸ੍ਰ: ਬਾਦਲ ਨੇ ਕਿਹਾ “ਕਿੰਨੀ ਅਜੀਬ ਤੇ ਹਾਸੋਹੀਣੀ ਗਲ ਹੈ ਕਿ ਜੋ ਲੋਕ ਵਿਧਾਨ ਸਭਾ ਵਿਚ ਸਿੱਖੀ ਦੇ ਚੈਂਪੀਅਨ ਦਾ ਢਕੌਚ ਕਰ...
ਬਾਘਾ ਪੁਰਾਣਾ ,1 ਸਤੰਬਰ (ਜਸ਼ਨ) ਅੱਜ ਬਾਘਾ ਪੁਰਾਣਾ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਕਮਲਜੀਤ ਸਿੰਘ ਬਰਾੜਦੀ ਅਗਵਾਈ ਵਿੱਚ ਪੰਥਕ ਸਰਕਾਰ ਕਹਾਉਣ ਵਾਲੀ ਅਕਾਲੀ ਸਰਕਾਰ ਦੇ ਰਾਜ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਸਿਮਰਨ ਕਰ ਰਹੀ ਸੰਗਤ ਤੇ ਗੋਲੀਆਂ ਚਲਾਉਣ ਦੇ ਹੁਕਮ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਖਿਲਾਫ ਭਖਵਾਂ ਰੋਸ ਮੁਜ਼ਾਹਰਾ ਕੀਤਾ ਗਿਆ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕੀਤੇ ਇਸ ਮੁਜ਼ਾਹਰੇ ਦੌਰਾਨ ਇਲਾਕੇ ਭਰ ਦੀਆਂ ਸੰਗਤਾਂ ਭਾਰੀ ਗਿਣਤੀ...
ਮੋਗਾ 1 ਸਤੰਬਰ (ਜਸ਼ਨ): ਧੂੜਕੋਟ ਰਣਸੀਂਹ ਵਿਖੇ ਚਿੱਟੇ ਦਿਨ ਔਰਤ ਕੋਲੋਂ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਵੱਲੋਂ 46 ਹਜਾਰ ਦੀ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਕਾਰਨ ਪਿੰਡ ਅਤੇ ਸਹਿਰ ਨਿਹਾਲ ਸਿੰਘ ਵਾਲਾ ਵਿੱਚ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਅਤੇ ਪੁਲਸ ਸੂਤਰਾਂ ਅਨੁਸਾਰ ਅੱਜ ਪਿੰਡ ਧੂੜਕੋਟ ਰਣਸੀਂਹ ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਔਰਤ ਪਰਮਜੀਤ ਕੌਰ ਪਤਨੀ ਪਾਲ ਸਿੰਘ ਜੱਟ ਸਿੱਖ ਵਾਸੀ ਧੂੜਕੋਟ...
ਚੰਡੀਗੜ, 1 ਸਤੰਬਰ:(ਜਸ਼ਨ):ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੂੁਬਾ ਭਰ ਵਿੱਚ ਧਾਰਮਿਕ ਥਾਵਾਂ ਦੇ ਆਲੇ-ਦੁਆਲੇ ਅਤੇ ਹੋਰ ਅਹਿਮ ਟਿਕਾਣਿਆਂ ’ਤੇ ਸੀਸੀਟੀਵੀ ਕੈਮਰੇ ਲਾਉਣ ਦੇ ਨਿਰਦੇਸ਼ ਦਿੱਤੇ ਹਨ। ਸੂਬਾ ਸਰਕਾਰ ਨੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਨਗਰ ਨਿਗਮਾਂ ਨੂੰ ਸਾਰੇ ਗੁਰਦੁਆਰਿਆਂ, ਮਸਜਿਦਾਂ, ਮੰਦਰਾਂ, ਚਰਚਾਂ ਦੀਆਂ ਇਮਾਰਤਾਂ ਦੇ ਆਲੇ-ਦੁਆਲੇ, ਪਿੰਡ ਦੇ ਪ੍ਰਮੁੱਖ ਟਿਕਾਣਿਆਂ ਅਤੇ ਨਿਗਮਾਂ ਦੀ ਹਦੂਦ...
ਮੋਗਾ, 1 ਸਤੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਮੋਗਾ ਦੇ ਵਰਕਰ ਤੇ ਆਗੂਆਂ ਵੱਲੋਂ ਕਾਂਗਰਸ ਸਰਕਾਰ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਅਖੌਤੀ ਪੰਥਕ ਨੇਤਾਵਾਂ ਖਿਲਾਫ਼ ਰੋਸ ਮੁਜਾਹਰਾ ਅੱਜ ਗੁਰੂ ਨਾਨਕ ਕਾਲਜ ਚੌਂਕ ਨਜ਼ਦੀਕ ਕੀਤਾ ਗਿਆ । ਇਸ ਤੋਂ ਇਲਾਵਾ ਕਾਂਗਰਸ ਸਰਕਾਰ ਖਿਲਾਫ਼ ਰੋਹ ਦਾ ਪ੍ਰਗਟਾਵਾ ਕਰਦਿਆਂ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਸਿਹਤ ਸੇਵਾਵਾਂ ਪੰਜਾਬ...
ਬਟਾਲਾ,1 ਸਤੰਬਰ (ਬਿਸ਼ੰਬਰ ਬਿੱਟੂ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੋਸ਼ਲ ਮੀਡੀਆ ਵਟਸਐਪ ਰਾਹੀਂ ਕਿਸਾਨੀ ਨੂੰ ਨਵੀਂਆਂ ਤਕਨੀਕਾਂ ਸਬੰਧੀ ਜਾਣਕਾਰੀ ਦੇਣ ਅਤੇ ਨੌਜਵਾਨਾਂ ਅੰਦਰ ਖੇਤੀਬਾੜੀ ਦੇ ਕਿੱਤੇ ਪ੍ਰਤੀ ਰੁਚੀ ਪੈਦਾ ਕਰਨ ਲਈ ਪੰਜਾਬ ਭਰ ਤੋਂ ਨੌਜਵਾਨ ਕਿਸਾਨਾਂ ਦਾ ‘ਨੌਜਵਾਨ ਉਦਮੀ ਕਿਸਾਨ ਵਟਸਐਪ’ ਸਮੂਹ ਦੇ ਚਾਰ ਸਾਲ ਪੂਰੇ ਹੋਣ ਤੇ ਸਮੂਹ ਨੌਜਵਾਨ ਕਿਸਾਨ ਮੈਂਬਰਾਂ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਸਹਿਯੋਗ ਨਾਲ ਸਥਾਨਕ ਸ਼ਿਵ ਕੁਮਾਰ...
ਮੋਗਾ,1 ਸਤੰਬਰ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਗੌਰਮੇਂਟ ਤੋਂ ਮਨਜ਼ੂਰ ਸੁਦਾ ਹੈ ਜਿਸਦਾ ਲਾਇਸੈਂਸ ਨੰਬਰ...
ਮੋਗਾ,1 ਸਤੰਬਰ(ਜਸ਼ਨ)-ਅੱਜ ਸਵੇਰ ਸਮੇਂ ਮੋਗਾ ਜ਼ਿਲੇ ਦੀ ਤਹਿਸੀਲ ਅਜੀਤਵਾਲ ਦੀਆਂ ਰੇਲ ਲਾਈਨਾਂ ’ਤੇ ਇਕ ਨੌਜਵਾਨ ਵਿਆਹੁਤਾ ਔਰਤ ਨੇ ਗੱਡੀ ਅੱਗੇ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ । ਮਿ੍ਰਤਕ ਦੀ ਪਹਿਚਾਣ ਕੁਲਵਿੰਦਰ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਖਾਣਬੱਧ ਵਜੋਂ ਹੋਈ ਹੈ । ਆਪਣੇ ਪਤੀ ਤੋਂ ਵੱਖ ਰਹਿ ਰਹੀ ਘਰੇਲੂ ਕਾਰਨਾਂ ਤੋਂ ਪਰੇਸ਼ਾਨ ਮਿ੍ਰਤਕਾ ਆਪਣੀਆਂ 6 ਅਤੇ 4 ਸਾਲ ਦੀਆਂ ਦੋ ਧੀਆਂ ਨੂੰ ਵੀ ਆਤਮਹੱਤਿਆ ਕਰਨ ਲਈ ਨਾਲ ਲੈ ਗਈ ਸੀ ਪਰ ਮਿ੍ਰਤਕਾ ਨੇ ਜਦੋਂ ਗੱਡੀ ਅੱਗੇ ਛਾਲ ਮਾਰੀ...
ਖਡੂਰ ਸਾਹਿਬ /ਤਰਨਤਾਰਨ, 1 ਸਤੰਬਰ (ਪੱਤਰ ਪਰੇਰਕ) :-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਬਹਿਬਲ ਕਲਾਂ ‘ਤੇ ਬਰਗਾੜੀ ਕਾਂਡ ਦੇ ਪੇਸ਼ ਕੀਤੇ ਤੱਥਾਂ ਨੂੰ ਚੁਣੌਤੀ ਦਿੰਦਿਆਂ ਅੱਜ ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਦਰਸ਼ਨੀ ਡਿਓੜੀ ਦੇ ਸਾਹਮਣੇ ਮੁੱਖ ਬਜਾਰ ਵਿਚ ਧਰਨਾ ਦਿੱਤਾ ਅਤੇ ਰੋਸ ਮੁਜਾਹਰਾ ਕਰਨ ਉਪਰੰਤ ਵੱਖ-ਵੱਖ ਆਗੂਆਂ ਦੇ ਪੁਤਲੇ ਫੂਕੇ। ਇਸ ਧਰਨੇ ਵਿਚ ਸ਼ਾਮਲ ਵੱਡੀ ਤਦਾਦ ਵਿਚ ਇਕੱਤਰ...
ਮੋਗਾ,1 ਸਤੰਬਰ (ਜਸ਼ਨ)- ਮੈਕਰੋ ਗਲੋਬਲ ਮੋਗਾ ਆਈਲਜ਼ ਅਤੇ ਸਟੂਡੈਂਟ ਵੀਜ਼ਾ ਦੀਆਂ ਵਧੀਆ ਸੇਵਾਵਾਂ ਨਾਲ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ । ਮੈਕਰੋ ਗਲੋਬਲ ਮੋਗਾ ਵਿਚ ਆਈਲਜ਼ ਦੀ ਤਿਆਰੀ ਆਧੁਨਿਕ ਤਰੀਕੇ ਨਾਲ ਕਰਵਾਈ ਜਾਂਦੀ ਹੈ ਜਿਸ ਸਦਕਾ ਵਿਦਿਆਰਥੀਆਂ ਦੇ ਆਈਲਜ਼ ਸਕੋਰ ਵੀ ਬਹੁਤ ਵਧੀਆ ਆ ਰਹੇ ਹਨ। ਮੈਕਰੋ ਗਲੋਬਲ ਮੋਗਾ ਦੇ ਵੀਜ਼ੇ ਲਗਾਤਾਰ ਸਫ਼ਲਤਾ ਨਾਲ ਆ ਰਹੇ ਹਨ । ਪਿਛਲੇ ਦਿਨੀਂ ਹੀ ਇੰਦਰਜੀਤ ਸਿੰਘ ਦੇਵਗਣ ਪੁੱਤਰ ਰੇਸ਼ਮ ਸਿੰਘ ਨਿਵਾਸੀ ਮੋਗਾ ਨੇ ਕਨੇਡਾ ਦਾ ਓਪਨ...

Pages