News

ਮੋਗਾ,4 ਸਤੰਬਰ(ਜਸ਼ਨ) : ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ (ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ) ਵਿਖੇ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ, ਪਿਆਰ ਤੇ ਸਤਿਕਾਰ ਸਾਹਿਤ ਮਨਾਇਆ ਗਿਆ। ਸਤਿਗੁਰੂ ਜੀ ਦੀ ਛਤਰ ਛਾਇਆ ਅਤੇ ਕਾਰ ਸੇਵਾ ਸੰਪ੍ਰਦਾਇ ਬੀੜ ਸਾਹਿਬ ਸੰਤ ਬਾਬਾ ਖੜਕ ਸਿੰਘ ਜੀ- ਸੰਤ ਬਾਬਾ ਚਰਨ ਸਿੰਘ ਜੀ ਦੇ ਮੌਜੂਦਾ ਮੁਖੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ...
ਕੋਟਕਪੂਰਾ, 4 ਸਤੰਬਰ (ਟਿੰਕੂ ਪਰਜਾਪਤੀ):- ਅੱਜ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਚੋਂਕਾਂ ’ਚ ਸਖਤ ਨਾਕਾਬੰਦੀ ਕੀਤੀ ਹੋਣ ਦੇ ਬਾਵਜੂਦ ਦੋ ਮੋਟਰਸਾਈਕਲ ਸਵਾਰ ਨਬਾਲਗ ਜਾਪਦੇ ਲੜਕਿਆਂ ਵੱਲੋਂ ਦਿਨ ਦਿਹਾੜੇ ਸਵੇਰੇ ਕਰੀਬ 10:30 ਵਜੇ ਮੋਬਾਇਲ ਖੋਹਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਕਤ ਲੜਕਿਆਂ ਦੀ ਸੀਸੀਟੀਵੀ ਕੈਮਰਿਆਂ ’ਚ ਕੈਦ ਹੋਈ ਤਸਵੀਰ ਮੁਤਾਬਿਕ ਦੋਨੋ ਲੜਕੇ ਮਹਿਜ 15-15 ਸਾਲ ਦੇ ਜਾਪਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਸ਼ੀਲ ਸ਼ਰਮਾ ਟੀਨੂੰ ਪੁੱਤਰ ਨਾਰੰਗ ਲਾਲ ਸ਼ਰਮਾ...
ਧਰਮਕੋਟ, 4 ਸਤੰਬਰ (ਜਸ਼ਨ)-ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਹਲਕਾ ਧਰਮਕੋਟ ਸ਼ਹਿਰੀ ਪ੍ਰਧਾਨ ਗੁਰਮੇਲ ਸਿੰਘ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜ਼ਿਲਾ ਪ੍ਰਧਾਨ ਬੀਬੀ ਮਨਦੀਪ ਕੌਰ ਖੰਬਾ ਨੇ ਧਰਮਕੋਟ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੀਆਂ ਪੰਜ ਬੀਬੀਆਂ ਨੂੰ ਵੱਖ-ਵੱਖ ਅਹੁਦਿਆਂ ਦੇ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਉਹਨਾਂ ਨਾਲ ਕੌਮੀ ਪ੍ਰਧਾਨ ਗੁਰਜੀਤ ਸਿੰਘ ਖੰਬਾ,ਜ਼ਿਲਾ ਮੀਤ ਪ੍ਰਧਾਨ ਸੁੱਖ ਗਿੱਲ ਤੋਤਾ ਸਿੰਘ ਵਾਲਾ,...
ਮੋਗਾ,4 ਸਤੰਬਰ (ਜਸ਼ਨ)- ਏਸ਼ੀਅਨ ਖੇਡਾਂ ਵਿਚ ‘ਚ ਸੋਨ ਤਗਮਾ ਜੇਤੂ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਦੇ ਪਿਤਾ ਕਰਮ ਸਿੰਘ ਦਾ ਕੱਲ ਸ਼ਾਮ ਦਿਹਾਂਤ ਹੋ ਗਿਆ । ਉਹ ਪੰਚਕੁਲਾ ਦੇ ਕਮਾਂਡ ਹਸਪਤਾਲ ’ਚ ਜ਼ੇਰੇ ਇਲਾਜ ਸਨ। ਸ਼ਾਟਪੁੱਟ ਵਿਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਣ ਵਾਲਾ ਤੇਜਿੰਦਰ ਸਿੰਘ ਅੱਜ ਸਵੇਰ ਮੋਗਾ ਪਹੰੁਚਿਆ ਜਿੱਥੇ ਉਹਨਾਂ ਦੇ ਸਨੇਹੀਆਂ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਦਵਿੰਦਰਪਾਲ ਸਿੰਘ ਖਰਬੰਦਾ...
ਮੋਗਾ, 03 ਸਤੰਬਰ (ਜਸ਼ਨ): : ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਨਿਯੁਕਤ ਕੀਤੇ ਆੱਬਜ਼ਰਵਰ ਮੇਜਰ ਸਿੰਘ ਮੁੱਲਾਂਪੁਰ ਅਤੇ ਉਨਾਂ ਦੇ ਨਾਲ ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਮੋਗਾ ਵਿਖੇ ਪਹੁੰਚੇ ਅਤੇ ਉਨਾਂ ਨੇ ਜਿਲਾ ਪਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਜਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਐਮ.ਐਲ.ਏ. ਮੋਗਾ ਡਾ. ਹਰਜੋਤ ਕਮਲ, ਰਵਿੰਦਰ ਸਿੰਘ ਰਵੀ ਗਰੇਵਾਲ, ਸ਼ਹਿਰੀ ਪ੍ਰਧਾਨ ਵਿਨੋਦ...
ਨਿਹਾਲ ਸਿੰਘ ਵਾਲਾ,3 ਸਤੰਬਰ (ਸਰਗਮ ਰੌਂਤਾ)-ਐਸ ਜੀ ਪੀ ਸੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਬਾਦਲਾਂ ਦੀ ਸ਼ਮੂਲੀਅਤ ਦੀ ਭੂਮਿਕਾ ਬਾਰੇ ਸਹੀ ਫ਼ਰਜ਼ ਨਾ ਨਿਭਾਉਣ ’ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸ਼ਰਮ ਪੱਤਰ ਦੇਣ ਲਈ ਪੰਥ ਤੇ ਪੰਜਾਬ ਹਿਤੈਸ਼ੀ ਜਥੇਬੰਦੀ ‘ਦਰਬਾਰ ਏ ਖਾਲਸਾ ’ਗੱਡੀਆਂ ਦੇ ਵੱਡੇ ਕਾਫ਼ਿਲੇ ਦੇ ਰੂਪ ਵਿੱਚ ਇਤਿਹਾਸਕ ਗੁਰਦਵਾਰਾ ਦੀਨਾ ਸਾਹਿਬ ਤੋਂ ਰਵਾਨਾ ਹੋਈ। ਮਾਰਚ ਦੀ ਅਗਵਾਈ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ...
ਮੋਗਾ ,3 ਸਤੰਬਰ ( ਲੱਛਮਣਜੀਤ ਸਿੰਘ PURBA ): ਮੋਗਾ ਸ਼ਹਿਰ ਦੇ ਕਲੇਰ ਨਗਰ ਦੇ ਨਿਵਾਸੀ ਮੋਗਾ ਸ਼ਹਿਰ ਵਿੱਚ ਕਲੇਰ ਨਗਰ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਹੇ ਹਿੰਮਤਬੀਰ ਸਿੰਘ ਪੁੱਤਰ ਬਲਵੀਰ ਸਿੰਘ ਨਾਮ ਦੇ ਨੌਜਵਾਨ ਨੇ ਕਮਰੇ ਵਿੱਚ ਲੱਗੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ।ਉਹ ਪਿਛਲੇ ਪੰਜ ਸਾਲਾਂ ਤੋਂ ਸ਼ਰਮਾ ਡੇਅਰੀ ਵਿੱਚ ਬਤੌਰ ਵਰਕਰ ਕੰਮ ਕਰ ਰਿਹਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੀ ਘਰਵਾਲੀ ਆਪਣੇ ਪੇਕੇ ਗਈ ਹੋਈ ਸੀ । ਹਿੰਮਤਬੀਰ ਦਾ ਇੱਕ ਮਹੀਨੇ ਦਾ...
ਫ਼ਿਰੋਜ਼ਪੁਰ 3 ਸਿਤੰਬਰ ( ਸੰਦੀਪ ਕੰਬੋਜ ਜਈਆ) : ਇਹ ਕੋਈ ਨਵੀ ਗੱਲ ਨਹੀ ਕਿ ਸੂੂਬੇ ਵਿਚ ਸਰਕਾਰ ਦੁਆਰਾ ਚਲਾਈਆਂ ਜਾਂਦੀਆਂ ਕਈ ਸਕੀਮਾਂ ਦਾ ਅਸਲ ਲਾਭਪਾਤਰੀਆਂ ਨੂੰ ਲਾਭ ਨਹੀਂ ਮਿਲਦਾ, ਜਦੋਂਕਿ ਸਿਆਸੀ ਨੇਤਾਵਾਂ ਨਾਲ ਰਾਬਤਾ ਰੱੱਖਣ ਵਾਲੇ ਲੋਕ ਸਰਕਾਰ ਦੀਆਂ ਉਕਤ ਸਕੀਮਾਂ ਦਾ ਲਾਭ ਲੈ ਲੈਂਦੇ ਹਨ।ਅਜਿਹਾ ਇਕ ਤਾਜ਼ਾ ਮਾਮਲਾ ਜਿਲਾ ਫ਼ਿਰੋਜ਼ਪੁਰ ਦੇ ਪਿੰਡ ਚੱਕ ਮੈਬੋਨ ਹਰਦੋ ਢੰਡੀ (ਲਾਲਚੀਆਂ) ਦਾ ਸਾਹਮਣੇ ਆਇਆ ਹੈ, ਜਿਥੋਂ ਦੀ ਇਕ ਬੀਬੀ ਜੋ 20-22 ਕਿੱਲੇ ਜ਼ਮੀਨ ਦੀ ਮਾਲਕ ਹੈ ਉਹ ਸਰਕਾਰ...
ਫਿਰੋਜ਼ਪੁਰ 3 ਸਿਤੰਬਰ ( ਸੰਦੀਪ ਕੰਬੋਜ ਜਈਆ) : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿੱਚ ਪੈਂਦੀ ਮੰਡੀ ਪੰਜੇ ਕੇ ਉਤਾੜ ਵਿਖੇ ਐਕਸਾਈਜ਼ ਵਿਭਾਗ ਵੱਲੋਂ ਛਾਪਾਮਾਰੀ ਕਰਕੇ ਹਰਿਆਣਾ ਮਾਰਕਾ ਸ਼ਰਾਬ ਦੀਆਂ 93 ਪੇਟੀਆਂ ਬਰਾਮਦ ਕੀਤੇ ਜਾਣ ਨੂੰ ਭਾਵੇਂ ਸਫਲਤਾ ਦੱਸਿਆ ਜਾ ਰਿਹਾ ਹੈ ਪਰ ਉਸ ਸਫਲਤਾ ਦੇ ਨਾਲ ਨਾਲ ਐਕਸਾਈਜ਼ ਵਿਭਾਗ ਦੀ ਕਾਰਗੁਜ਼ਾਰੀ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ, ਕਿਉਂਕਿ ਇੰਸਪੈਕਟਰ ਨੇ ਵੱੱਡੀ ਮਾਤਰਾ ਵਿਚ ਫੜ੍ਹੀ ਗਈ ਉਕਤ ਸ਼ਰਾਬ ਨੂੰ ਲਵਾਰਿਸ...

Pages