News

ਚੰਡੀਗੜ੍ਹ,14 ਮਾਰਚ 2019: (ਪੱਤਰ ਪਰੇੇਰਕ): ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਬੱਬੀ ਬਾਦਲ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਸ਼ਾਮਲ ਹੋਏ। ਹਰਸੁਖਇੰਦਰ ਸਿੰਘ ਬੱਬੀ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਚਚੇਰੇ ਦੇ ਭਰਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਭਤੀਜੇ ਹਨ, ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਵਿਚ...
ਮੋਗਾ, 14 ਮਾਰਚ (ਜਸ਼ਨ): ਮੋਗਾ ਸ਼ਹਿਰ ਵਾਸੀਆਂ ਦੀਆਂ ਮੰਗਾਂ ਨੂੰ ਇੱਕ ਇੱਕ ਕਰਕੇ ਪੂਰਾ ਕਰਦੇ ਹੋਏ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ 10 ਮਾਰਚ ਨੂੰ ਅਕਾਲਸਰ ਰੋਡ ਜਿਸਦੀ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਸੀ, ਉਸਨੂੰ ਦੁਬਾਰਾ ਬਣਾਉਣ ਦਾ ਟੱਕ ਲਗਾ ਕੇ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨਾਲ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਡਾ: ਧਾਲੀਵਾਲ,ਗੁਰਪ੍ਰੀਤਮ ਸਿੰਘ ਤੋਂ ਇਲਾਵਾ ਪਤਵੰਤੇ ਹਾਜ਼ਰ ਸਨ। ਇਸ ਮੌਕੇ ਡਾ. ਹਰਜੋਤ ਕਮਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਬਾਘਾਪੁਰਾਣਾ,14 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਬਾਘਾਪੁਰਾਣਾ ਪੁਲਿਸ ਨੇ ਪਿਛਲੇ ਦਿਨੀਂ ਹੋਈ 3.54 ਲੱਖ ਦੀ ਲੁੱਟ ਦਾ ਮਾਮਲਾ ਸੁਲਝਾ ਕੇ ਵੱਡੀ ਸਫਤਲਾ ਪ੍ਰਾਪਤ ਕੀਤੀ ਕਿ ਉਨ•ਾਂ ਕੋਲੋਂ ਨਕਦੀ,ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਮੁੱਦਕੀ ਰੋਡ 'ਤੇ ਸਥਿਤ ਨਿਊ ਪ੍ਰੀਤ ਫਾਈਨੈਂਸ ਦੇ ਮਾਲਕ ਹਰਬੰਸ ਸਿੰਘ 15 ਫਰਵਰੀ ਨੂੰ ਸ਼ਾਮ ਨੂੰ ਆਪਣੇ ਪਿੰਡ ਆਲਮਵਾਲਾ ਨੂੰ ਜਾ ਰਿਹਾ ਸੀ ਉਸ ਦੇ ਦੱਸਣ ਮੁਤਾਬਕ ਜਦੋਂ ਉਹ ਕੋਲਡ...
ਮੋਗਾ,14 ਮਾਰਚ (ਜਸ਼ਨ): ਬੀਤੀ ਰਾਤ ਮੋਗਾ ਦੇ ਪਿੰਡ ਦੁਸਾਂਝ ਨੇੜੇ ਬੁੱਘੀਪੁਰਾ ਲੋਹਾਰਾ ਚੌਂਕ ਬਾਈਪਾਸ ’ਤੇ ਟਰੱਕ ਅਤੇ ਬਲੈਰੋ ਕੈਂਪਰ ਦੀ ਆਹਮੋ ਸਾਹਮਣੇ ਜਬਰਦਸਤ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ । ਪ੍ਰਤੱਖਦਰਸ਼ੀਆਂ ਮੁਤਾਬਕ ਫੋਰ ਲੇਨ ਦਾ ਇਕ ਪਾਸਾ ਬੰਦ ਕੀਤਾ ਹੋਇਆ ਸੀ ਇਸ ਕਰਕੇ ਟਰੱਕ ਅਤੇ ਬਲੈਰੋ ਦੀ ਆਹਮੋਂ ਸਾਹਮਣੀ ਟੱਕਰ ਹੋ ਗਈ । ਇਸ ਘਟਨਾ ਵਿਚ ਬਲੈਰੋ ਸਵਾਰ ਅਮੀਰ ਸਿੰਘ ਪੁਤਰ ਅਜੀਤ ਸਿੰਘ ਵਾਸੀ ਮੌਜੇਵਾਲਾ ਦੀ ਮੌਤ ਹੋ ਗਈ । ਮਿ੍ਰਤਕ ਦੀ ਲਾਸ਼ ਨੂੰ ਸਮਾਜ...
ਮੋਗਾ,13 ਮਾਰਚ (ਜਸ਼ਨ): ਕਾਂਗਰਸ ਨੂੰ ਜ਼ਮੀਨੀ ਪੱਧਰ ’ਤੇ ਮਜਬੂਤ ਕਰਨ ਲਈ ਮੋਗਾ ਸ਼ਹਿਰ ਵਿਚ ਆਰੰਭੀ ਮੁਹਿੰਮ ਤਹਿਤ ਕਾਂਗਰਸ ਦੇ ਵਿਧਾਇਕ ਡਾ ਹਰਜੋਤ ਕਮਲ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਦੀ ਅਗਵਾਈ ਵਿਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਇਸੇ ਮੁਹਿੰਮ ਤਹਿਤ ਅੱਜ ਵਿਧਾਇਕ ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਈ ਵਾਰਡਾਂ ਦੇ ਪ੍ਰਧਾਨ ਵੀ ਥਾਪੇ ਗਏ। ਇਸ ਮੌਕੇ ਡਾ: ਹਰਜੋਤ ਕਮਲ ਨੇ ਵਾਰਡ...
ਮੋਗਾ,13 ਮਾਰਚ (ਜਸ਼ਨ) : ਕਾਂਗਰਸ ਓ ਬੀ ਸੀ ਦੇ ਵਰਗ ਨੂੰ ਸਰਗਰਮ ਕਰਨ ਲਈ ਸੂਬਾ ਚੇਅਰਮੈਨ ਗੁਰਿੰਦਰਪਾਲ ਸਿੰਘ (ਬਿੱਲਾ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਦੀ ਮੀਟਿੰਗ ਸ਼ਹਿਰੀ ਚੇਅਰਮੈਨ ਹਿੰਮਤ ਸਿੰਘ ਦੀ ਅਗਵਾਈ ਵਿਚ ਵਾਰਡ ਨੰਬਰ 44 ਦੇ ਪ੍ਰਧਾਨ ਸੁਖਬੀਰ ਸਿੰਘ ਦੇ ਗ੍ਰਹਿ ਵਿਖੇ ਹੋਈ । ਮੀਟਿੰਗ ਦੌਰਾਨ ਹਿੰਮਤ ਸਿੰਘ ਨੇ ਆਖਿਆ ਕਿ ਭਾਰਤੀ ਸੰਵਿਧਾਨ ਵਿਚ ਓ ਬੀ ਸੀ ਨੂੰ ਸਮਾਜਿਕ ਅਤੇ ਵਿੱਦਿਅਕ ਤੌਰ ’ਤੇ ਪੱਛੜੇ ਵਰਗਾਂ ਦੇ ਰੂਪ ਵਿਚ ਵਰਣਿਤ ਕੀਤਾ ਗਿਆ ਹੈ ਅਤੇ ਭਾਰਤ ਸਰਕਾਰ ਨੂੰ...
ਚੰਡੀਗੜ, 13 ਮਾਰਚ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਜ਼ਿਲਾ ਚੋਣ ਅਫ਼ਸਰ ਤਰਨਤਾਰਨ ਤੋਂ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ ਰਿਪਰੋਟ ਤਲਬ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤੇ ਦੀ ਨਿਗਰਾਨੀ ਲਈ ਗਠਿਤ ਐਮ.ਸੀ.ਐਮ.ਸੀ. ਟੀਮ ਵੱਲੋਂ ਉਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਤਰਨਤਾਰਨ ਜ਼ਿਲੇ ਵਿੱਚ ਹੋਈ ਇਕ ਰੈਲੀ ਉਪਰੰਤ ਸ਼ਰਾਬ ਵਰਤਾਉਣ ਸਬੰਧੀ...
ਬਾਘਾਪੁਰਾਣਾ,13 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):17 ਵੀਆਂ ਲੋਕ ਸਭਾ ਦੀਆਂ ਚੋਣਾਂ ਦੀ ਤਰੀਕਾਂ ਦਾ ਐਲਾਨ ਹੋਣਸਾਰ ਹੀ ਸਥਾਨਕ ਸ਼ਹਿਰ ਦੇ ਡੀਐਸਪੀ ਦਫਤਰ ਵਿਖੇ ਡੀਐਸਪੀ ਜਸਪਾਲ ਸਿੰਘ ਧਾਮੀ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿੱਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸਲਾ ਧਾਰਕ ਤੁਰੰਤ ਆਪਣਾ ਅਸਲਾ ਉਹ ਗੰਨ ਹਾਊਸਾਂ ਜਾਂ ਸਬੰਧਤ ਥਾਣਿਆ ਵਿਖੇ ਜਮਾ ਕਰਵਾ ਦੇਣ ਜਾਂ ਜਿਨਾਂ ਨੇ ਆਪਣਾ ਅਸਲਾ ਗੰਨ ਹਾਊਸਾਂ ਵਿਖੇ ਜਮਾ ਕਰਵਾਉਣਾ ਹੈ ਉਹ...
ਮੋਗਾ,13 ਮਾਰਚ (ਜਸ਼ਨ): ਅਮੈਰੀਕਨ ਅਕੈਡਮੀ ਦੇ ਭਾਰਤ ਦੇ ਫਾਊਂਡਰ ਚੇਅਰਪਰਸਨ ਮੈਡਮ ਅਰੁਨਾ ਸਿੰਘ ਅਤੇ ਫਾੳੂਂਡਰ ਸੀ ਈ ਓ ਅਨੁਪਮਾ ਲੁਥਰਾ ਨੇ ਮੋਗਾ ਦੇ ਕੈਂਬਰਿੱਜ ਇੰਟਰਨੈਸ਼ਨਲ ਸਕੂਲ ਦਾ ਦੌਰਾ ਕੀਤਾ । ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਅਤੇ ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ ਅਮਰੀਕਨ ਅਕੈਡਮੀ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕਰਨ ਤੋਂ ਪਹਿਲਾਂ ਸਕੂਲ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਚੇਅਰਪਰਸਨ ਮੈਡਮ ਅਰੁਨਾ ਸਿੰਘ ਅਤੇ ਫਾਊਂਡਰ ਸੀ ਈ ਓ ਅਨੁਪਮਾ ਲੁਥਰਾ...
ਮੋਗਾ, 13 ਮਾਰਚ (ਜਸ਼ਨ)- ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜਰ ਐਸ.ਐਸ.ਪੀ. ਮੋਗਾ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਵਿੱਚ ਹੋ ਰਹੀਆਂ ਲੁੱਟਖੋਹ ਦੀਆਂ ਵਾਰਦਾਤਾ ਨੂੰ ਰੋਕਣ ਲਈ ਯੋਗ ਉਪਰਾਲਾ ਕਰਨ ਤੇ ਵਿਚਾਰ ਚਰਚਾ ਕੀਤੀ। ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਸ਼ਹਿਰ ਦੀ ਸੁਰੱਖਿਆ ਪ੍ਰਤੀ ਗੰਭੀਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾ ਵੀ ਕਮਿਸ਼ਨਰ ਕਾਰਪੋਰੇਸ਼ਨ ਤੋਂ ਸ਼ਹਿਰ ਦੀਆਂ...

Pages