News

ਮੋਗਾ, 23 ਫਰਵਰੀ (ਜਸ਼ਨ)- ਚਾਈਂ ਚਾਈਂ ਹੋਏ ਅੰਤਰਜਾਤੀ ਵਿਆਹ ਦਾ ਉਸ ਸਮੇਂ ਦੁਖਦਾਈ ਅੰਤ ਹੋ ਗਿਆ ਜਦੋਂ ਧਰਮਕੋਟ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ । ਅਮਨਦੀਪ ਪੁੱਤਰ ਵਿਜੇ ਕੁਮਾਰ ਆਪਣੀ ਘਰਵਾਲੀ ਅਤੇ ਸਹੁਰੇ ਪਰਿਵਾਰ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ ਇਸ ਕਰਕੇ ਉਸ ਨੇ 20 ਫਰਵਰੀ ਨੂੰ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ । ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਗੰਭੀਰ ਹਾਲਤ ਦੇਖਦਿਆਂ...
ਮੋਗਾ, 23 ਫਰਵਰੀ (ਜਸ਼ਨ)-ਬੀਤੇ ਦਿਨੀਂ ਹੋਏ ਸਾਇੰਸ ਓਲਪਿਆਡ ਮੁਕਾਬਲਿਆਂ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰਾਪਤੀਆਂ ਕਰਦਿਆਂ ਅਪਣਾ, ਸਕੂਲ ਦਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਾਇੰਸ ਪ੍ਰੋਗਰਾਮ ਇੰਚਾਰਜ ਮਿਸ ਯਸ਼ਿਕਾ ਦੀ ਅਗਵਾਈ ਹੇਠ ਹੋਏ ਓਲਪਿਆਡ ਮੁਕਾਬਲਾ ਸਫਲਤਾ ਪੂਰਵਕ ਸਮਾਪਤ ਹੋਇਆ ਸੀ ਅਤੇ ਅੱਜ ਇਹਨਾਂ ਮੁਕਾਬਲਿਆਂ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਉਹਨਾਂ ਸਾਇੰਸ...
ਮੋਗਾ,23 ਫਰਵਰੀ (ਜਸ਼ਨ)-ਸਰਕਾਰੀ ਬਹੁਤਕਨੀਕੀ ਕਾਲਜ, ਗੁਰੂ ਤੇਗ ਬਹਾਦਰਗੜ੍ਹ (ਜਿਲ੍ਹਾ ਮੋਗਾ) ਵਿਖੇ ਚੱਲ ਰਹੇ ਵੱਖ ਵੱਖ 3 ਸਾਲਾ ਇੰਜਨੀਅਰਿੰਗ ਡਿਪਲੋਮਾ ਕੋਰਸਾਂ ਸੰਬੰਧੀ ਜਾਣਕਾਰੀ ਦੇਣ ਅਤੇ ਦਾਖਲੇ ਲਈ ਜਾਗਰੂਕਤਾ ਫੈਲਾਉਣ ਲਈ ਤਿਆਰ ਕੀਤਾ ਸਨ ਬੋਰਡ ਐਸ.ਡੀ.ਐਮ ਬਾਘਾਪੁਰਾਣਾ ਅਮਰਬੀਰ ਸਿੰਘ ਸਿੱਧੂ ਵੱਲੋ ਜਾਰੀ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਵੱਖ-ਵੱਖ ਵਜ਼ੀਫਾ ਅਤੇ ਫੀਸ ਮੁਆਫੀ ਸਕੀਮਾਂ ਬਾਰੇ...
ਮੋਗਾ,23 ਫਰਵਰੀ (ਜਸ਼ਨ) ਮੋਗਾਮਾਲਵੇ ਦੀ ਪ੍ਰਸਿੱਧ ਇਮੀਗਰੇਸ਼ਨ ਸੰਸਥਾ ਆਰ.ਆਈ.ਈ.ਸੀ. ਜੋ ਕਿ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਵੱਲੋਂ ਹਰ ਵਾਰ ਦੀ ਤਰਾਂ ਇਸ ਵਾਰ ਜਗਦੀਪ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਸਰਦੂਲਗੜ (ਮਾਨਸਾ) ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਾਇਆ ਗਿਆ। ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਗਦੀਪ ਸਿੰਘ ਨੇ 12ਵੀਂ ਪਾਸ ਕਰਨ ਉਪਰੰਤ ਆਈਲਟਸ...
ਮੋਗਾ,23 ਫਰਵਰੀ (ਜਸ਼ਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਨੇ ਕਿਸਾਨੀ ਨੂੰ ਬਚਾਉਣ ਲਈ ਕਰਜ਼ਾ ਮੁਆਫ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਬੀ.ਸੀ. ਸੈਲ ਦੇ ਸੂਬਾ ਵਾਈਸ ਚੇਅਰਮੈਨ ਸੋਹਣ ਸਿੰਘ ਸੱਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਕੈਪਟਨ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ ਅਤੇ ਕਹਿਣੀ ਅਤੇ ਕਰਨੀ...
ਚੰਡੀਗੜ, 22ਫਰਵਰੀ(ਪੱਤਰ ਪਰੇਰਕ)-ਅੱਜ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀਆਂ ਟੀਮਾਂ ਨੇ ਆਪੋ-ਆਪਣੇ ਵਿਭਾਗਾਂ ਅਨੁਸਾਰ ਨਾਲ ਸਬੰਧਤ ਸੂਬੇ ਅਤੇ ਭਾਰਤ ਸਰਕਾਰ ਵਿਚਕਾਰ ਅਹਿਮ ਮੁੱਦਿਆਂ ‘ਤੇ ਅਧਾਰਿਤ ਇੱਕ ਪੇਸ਼ਕਾਰੀ ਨੀਤੀ ਆਯੋਗ ਨੂੰ ਦਿੱਤੀ। ਪੰਜਾਬ ਭਵਨ ਵਿਚ ਅੱਜ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿਚ ਹੋਈ ਇਸ ਵਿਸ਼ੇਸ਼ ਮੀਟਿੰਗ ਦੌਰਾਨ ਨੀਤੀ ਆਯੋਗ ਦੇ ਉੱਪ ਚੇਅਰਮੈਨ ਡਾ.ਰਾਜੀਵ ਕੁਮਾਰ ਨੇ ਸੂਬੇ ਦੇ ਸਬੰਧਤ ਮਸਲਿਆਂ ਨੂੰ ਬੜੀ ਗਹੁ...
ਚੰਡੀਗੜ, 22 ਫਰਵਰੀ (ਜਸ਼ਨ) -ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਉੱਚ-ਪੱਧਰੀ ਕਮੇਟੀ ਵੱਲੋਂ ਅੱਜ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਦੇ ਮੈਂਬਰਾਂ ਦੀ ਨਿਯੁਕਤੀ ਲਈ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਛੇ ਨਾਂਵਾਂ ਦੀ ਪੇਸ਼ਕਸ਼ ਕੀਤੀ ਗਈ। ਕਮੇਟੀ ਵੱਲੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਵਿਚ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਲਈ ਵੀ ਦੋ ਨਾਵਾਂ ਦੀ ਪੇਸ਼ਕਸ਼ ਕੀਤੀ ਗਈ। ਇਹਨਾਂ ਨਾਵਾਂ ਵਿਚ ਸ੍ਰੀ ਅਮਰ ਪ੍ਰਤਾਪ ਸਿੰਘ ਵਿਰਕ (ਆਈ.ਏ...
ਬਾਘਾਪੁਰਾਣਾ,22 ਫਰਵਰੀ (ਰਾਜਿੰਦਰ ਸਿੰਘ ਕੋਟਲਾ):ਸਥਾਨਕ ਸ਼ਹਿਰ ਦੇ ਮੋਗਾ ਰੋਡ ’ਤੇ ਸਥਿਤ ਗੁਰਦੁਆਰਾ ਚਰਨ ਕੰਵਲ ਸਾਹਿਬ (ਬਾਬਾ ਮਸਤਾਨ ਵਾਲਾ) ਦੀ ਪ੍ਰਬੰਧਕ ਕਮੇਟੀ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਕਾ ਨਨਕਾਣਾ ਸਾਹਿਬ ਪੁਰਾਤਨ ਅਤੇ ਵਰਤਮਾਨ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ ’ਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਰਾਗੀ...
ਮੋਗਾ,22 ਫਰਵਰੀ (ਜਸ਼ਨ)- ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਿਖੇ ਯੂ.ਜੀ.ਸੀ. ਅਤੇ ਪੰਜਾਬ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਮਾਤਰ ਭਾਸ਼ਾ ਦਿਵਸ ਮਨਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਦੀ ਮਾਤਰ ਭਾਸ਼ਾ ਲੇਖ ਪ੍ਰਤੀਯੋਗਤਾ ਕਰਵਾਈ ਗਈ। ਲੇਖ ਰਚਨਾ ਦੇ ਵਿਸ਼ੇ ‘ਸਿੱਖਿਆ ਵਿਚ ਮਾਤ ਭਾਸ਼ਾ ਦਾ ਮਹੱਤਵ’ ਅਤੇ ਮਾਤ ਭਾਸ਼ਾ ਨੂੰ ਦਰਪੇਸ਼ ਮੁਸ਼ਕਿਲਾਂ ਸਨ। ਇਸ ਪ੍ਰਤੀਯੋਗਤਾ ਵਿਚ ਅਮਨਦੀਪ ਕੌਰ ਐਲ.ਐਲ.ਬੀ. ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸੰਦੀਪ...
ਮੋਗਾ,22 ਫਰਵਰੀ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ ਜਿਲਾ ਪੱਧਰ ਤੇ ਹੋਏ ‘ਬੇਟੀ ਬਚਾਓ-ਬੇਟੀ ਪੜਾਓ’ ਤਹਿਤ ਵੱਖ ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨਾਂ ਮੁਕਾਬਲਿਆਂ ਵਿਚ ਕਵਿਤਾ ਉਚਾਰਨ ਮੁਕਾਬਲੇ, ਵਾਦ-ਵਿਵਾਦ ਮੁਕਾਬਲ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਜਿਲੇ ਦੇ ਸਰਕਾਰੀ ਹਾਈ ਸਕੂਲਾਂ ਵਿਚੋਂ ਲਗਭਗ 450 ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਲਈ ਵਿਦਿਆਰਥੀਆਂ ਨੇ ਤਿੰਨ ਵੱਖ ਵੱਖ ਵਰਗਾਂ ਜੂਨੀਅਰ, ਸਬ ਜੂਨੀਅਰ ਅਤੇ ਸੀਨੀਅਰ ਵਰਗ ਵਿਚ ਹਿੱਸਾ ਲਿਆ। ਛੋਟੀਆਂ...

Pages