News

ਮੋਗਾ,19 ਫਰਵਰੀ (ਜਸ਼ਨ) -ਪਿਛਲੇ 17 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਸਟੇਟ ਐਵਾਰਡੀ ਸੰਸਥਾ ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ, ਮੋਗਾ ਦਾ ਸੱਤਵਾਂ ਡੈਲੀਗੇਟ ਇਜ਼ਲਾਸ ਅੱਜ ਨੈਸਲੇ ਰੀਕਰੇਸ਼ਨ ਕਲੱਬ, ਮੋਗਾ ਵਿਖੇ ਹੋਇਆ, ਜਿਸ ਵਿੱਚ ਜਿਲੇ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਜਲਾਸ ਦੀ ਸ਼ੁਰੂਆਤ ਸ਼੍ੀ ਗੋਕਲ ਚੰਦ ਬੁੱਘੀਪੁਰਾ ਦੇ ਪ੍ਧਾਨਗੀ ਭਾਸ਼ਣ ਨਾਲ ਹੋਈ, ਜਿਸ ਵਿੱਚ...
ਫ਼ਿਰੋਜ਼ਪੁਰ,19 ਫਰਵਰੀ (ਪੰਕਜ ਕੁਮਾਰ )-ਭਾਰਤ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾ ਨੂੰ ਆਪਣਾ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਪੇਂਡੂ ਇਲਾਕੇ ਵਿਚ ਸਾਂਝੇ ਸੇਵਾ ਕੇਂਦਰ ਖੋਲ੍ਹਣ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਆਈ.ਏ.ਐੱਸ ਨੇ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸਾਂਝੇ ਸੇਵਾ ਕੇਂਦਰਾਂ ਵਿਚ ਨੌਜਵਾਨ ਕੰਪਿਊਟਰ ਸਿੱਖਿਆ, ਜਨਮ ਸਰਟੀਫਿਕੇਟ, ਰੇਲ ਟਿਕਟ ਬੁਕਿੰਗ, ਵੋਟਰ ਕਾਰਡ, ਆਧਾਰ ਕਾਰਡ,...
ਮੋਗਾ,19 ਫਰਵਰੀ (ਸਰਬਜੀਤ ਰੌਲੀ)-ਇੱਥੋਂ ਨਜਦੀਕ ਪਿੰਡ ਕਪੂਰੇ ਵਿਖੇ ਕਰਵਾਏ ਜਾਣ ਵਾਲੇ ਕੱਬਡੀ ਕੱਪ ਸਬੰਧੀ ਅੱਜ ਅਹਿਮ ਬੈਠਕ ਸੀਨੀਅਰ ਕਾਂਗਰਸੀ ਆਗੂ ਮੈਡਮ ਪਰਮਜੀਤ ਕੌਰ ਦੀ ਅਗਵਾਈ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕੀਤੀ ਗਈ । ਜਿਸ ਨਵੀਂ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਦਾ ਐਲਾਨ ਇੱਕ ਦੋ ਦਿਨਾ ਵਿੱਚ ਕੀਤਾ ਜਾਵੇਗਾ। ਇਸ ਮੌਕੇ ਸੈਕੜੇ ਦੀ ਤਦਾਦ ਵਿੱਚ ਪੁੱਜੇ ਲੋਕਾਂ ਨੇ ਵੱਖ ਵੱਖ ਪਹਿਲੂਆਂ ‘ਤੇ ਵਿਚਾਰ ਕਰਕੇ ਟੂਰਨਾਮੈਂਟ...
ਮੋਗਾ,19 ਫਰਵਰੀ (ਜਸ਼ਨ)-ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਪੰਜਾਬ ਰੋਡਵੇਜ਼ ਅਤੇ ਪਨਬੱਸ ਕਾਮਿਆਂ ਨੇ ਮੋਗਾ ਦੇ ਬੱਸ ਸਟੈਂਡ ਉੱਪਰ ਭਰਵੀਂ ਗੇਟ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਮੈਂਬਰ ਕਾਮਰੇਡ ਜਗਦੀਸ਼ ਸਿੰਘ ਚਾਹਲ ਅਤੇ ਰਛਪਾਲ ਸਿੰਘ ਮੌਜਗੜ ਨੇ ਦੱਸਿਆ ਕਿ 16-2-18 ਨੂੰ ਐਕਸ਼ਨ ਕਮੇਟੀ ਦੀ ਮੀਟਿੰਗ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਦੀਆਂ ਸਰਕਾਰੀ ਟ੍ਰਾਂਸਪੋਰਟ ਮਾਰੂ ਨੀਤੀਆਂ ਦੇ ਖਿਲਾਫ਼ ਰੋਡਵੇਜ਼ ਕਾਮਾ ਹੜਤਾਲ ਕਰੇਗਾ। ਐਕਸ਼ਨ ਕਮੇਟੀ ਦੇ ਫੈਸਲੇ ਮੁਤਾਬਕ...
ਨਿਹਾਲਸਿੰਘ ਵਾਲਾ,19 ਫਰਵਰੀ (ਰਾਜਵਿੰਦਰ ਰੌਂਤਾ)- ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਤੇ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਹਾਲ ਸਿੰਘ ਵਾਲਾ ਸਥਿਤ ਬੀ ਡੀ ਪੀ ਓ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ। ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਜਗਰਾਜ ਟੱਲੇਵਾਲ,ਸੂਬਾ ਕਮੇਟੀ ਮੈਂਬਰ ਸੂਬਾ ਸਿੰਘ ਨੱਥੂਵਾਲਾ ਗਰਬੀ, ਮਜ਼ਦੂਰ ਮੁਕਤੀ ਮੋਰਚਾ ਦੇ ਮਹਿਲਾ ਆਗੂ ਨਰਿੰਦਰ ਕੌਰ ਬੁਰਜ਼ ਹਮੀਰਾ, ਕ੍ਰਾਂਤੀਕਾਰੀ ਮਜ਼ਦੂਰ...
ਮੋਗਾ,19 ਫਰਵਰੀ (ਜਸ਼ਨ)-ਸਿੱਖਿਆ ਵਿਚ ਨਿਰੰਤਰ ਸੁਧਾਰ ਲਈ ਚਲਾਏ ਜਾ ਰਹੇ ਪ੍ਰੋਜੈਕਟ ‘ਪੜੋ ਪੰਜਾਬ, ਪੜਾਓ ਪੰਜਾਬ’ ਤਹਿਤ ਸਰਕਾਰੀ ਸਕੂਲਾਂ ਵਿਚਲੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਅਤੇ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਦੇ ਮੰਤਵ ਨਾਲ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ 5 ਫ਼ਰਵਰੀ, 2018 ਤੋਂ ਸੂਬੇ ‘ਚ ਮਸ਼ਾਲ ਮਾਰਚ ਸ਼ੁਰੂ ਕੀਤਾ ਗਿਆ ਹੈ ਅਤੇ ਜ਼ਿਲਾ ਮੋਗਾ ਅੰਦਰ ਇਹ ਮਸ਼ਾਲ ਮਾਰਚ 17 ਫ਼ਰਵਰੀ ਨੂੰ ਦਾਖਲ ਹੋਇਆ। ਜ਼ਿਲਾ ਸਿੱਖਿਆ ਅਫ਼ਸਰ (ਸੈ) ਗੁਰਦਰਸ਼ਨ ਸਿੰਘ ਬਰਾੜ, ਉਪ...
ਮੋਗਾ,19 ਫਰਵਰੀ (ਜਸ਼ਨ)- ਕੌਮਾਂਤਰੀ ਮਾਂ ਬੋਲੀ ਦਿਨ ‘ਤੇ 21 ਫ਼ਰਵਰੀ ਨੂੰ ਪੰਜਾਬੀ ਮਾਂ ਬੋਲੀ ‘ਤੇ ਮੋਗਾ ਦੇ ਗੋਧੇ ਵਾਲਾ ਖੇਡ ਮੈਦਾਨ ਵਿੱਚ ਵਿਸ਼ੇਸ਼ ਸਮਾਗਮ ਤੇ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਤੇ ਹੋਰ ਸਖ਼ਸੀਅਤਾਂ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਅੱਜ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਤੇ ਲਖਵੀਰ ਸਿੰਘ ਲੱਖਾ ਸਿਧਾਣਾ ਨੇ...
ਮੋਗਾ 19 ਫ਼ਰਵਰੀ (ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ: ਦਿਲਰਾਜ ਸਿੰਘ ਨੇ ਦੱਸਿਆ ਕਿ ਜ਼ਿਲੇ ’ਚ ਚੱਲ ਰਹੇ ਫ਼ਰਦ ਕੇਂਦਰਾਂ ਰਾਹੀਂ ਇਸ ਚਾਲੂ ਮਾਲੀ ਸਾਲ ਦੌਰਾਨ 31 ਜਨਵਰੀ 2018 ਤੱਕ 85 ਹਜ਼ਾਰ 817 ਜ਼ਮੀਨ ਮਾਲਕਾਂ ਨੂੰ ਜ਼ਮੀਨੀ ਰਿਕਾਰਡ ਦੇ 5 ਲੱਖ 85 ਹਜ਼ਾਰ 816 ਪੰਨੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਇੰਨਾਂ ਫ਼ਰਦਾਂ ਤੋਂ 1 ਕਰੋੜ 17 ਲੱਖ 16 ਹਜ਼ਾਰ 320 ਰੁਪਏ ਦੀ ਸਰਕਾਰੀ ਫ਼ੀਸ ਦੀ ਵਸੂਲੀ ਹੋਈ ਹੈ। ਸ: ਦਿਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ...
ਮੋਗਾ, 19 ਫਰਵਰੀ (ਜਸ਼ਨ)-ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਖਸਰਾ ਅਤੇ ਰੂਬੈਲਾ ਮੁਹਿੰਮ ਤਹਿਤ ਅੱਜ ਰਾਸ਼ਟਰੀ ਬਾਲ ਸੁਰਖੀਆ ਕਾਰਯਕਰਮ ਟੀਮਾਂ ਨੂੰ ਮੋਗਾ ਵਿਖੇ ਵਿਸ਼ੇਸ ਟ੍ਰੇਨਿੰਗ ਦਿਤੀ ਗਈ। ਇਸ ਟੇ੍ਰਨਿੰਗ ਦੌਰਾਨ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਇਸ ਮੁਹਿੰਮ ਦੀ ਅਪ੍ਰੈਲ ਮਹੀਨੇ ‘ਚ ਸ਼ੁਰੂਆਤ ਕੀਤੀ ਜਾਵੇਗੀ...
ਲੁਧਿਆਣਾ 18 ਫਰਵਰੀ(ਜਸ਼ਨ) :ਅਮਰੀਕਾ ਦੇ ਮੈਰੀਲੈਂਡ ਸੂਬੇ ਚ ਵੱਸਦੇ ਪੰਜਾਬੀ ਕਵੀ ਸੁਰਜੀਤ ਸਿੰਘ ਕਾਉਂਕੇ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ , ਜੀ ਜੀ ਐੱਨ ਖ਼ਾਲਸਾ ਕਾਲਿਜ ਲੁਧਿਆਣਾ ਵਿਖੇ ਸਨਮਾਨ ਕੀਤਾ ਗਿਆ। ਪਰਵਾਸੀ ਸਾਹਿੱਤ ਬਾਰੇ ਪਿਛਲੇ ਮਹੀਨੇ ਪੰਜਾਬ ਭਵਨ ਸੱਰੀ(ਕੈਨੇਡਾ) ਦੇ ਸਹਿਯੋਗ ਨਾਲ ਕਰਵਾਈ ਅੰਤਰ ਰਾਸ਼ਟਰੀ ਗੋਸ਼ਟੀ ਵਿੱਚ ਉਹ ਭਾਗ ਲੈਣ ਲਈ ਪੁੱਜੇ ਸਨ। ਕਾਲਿਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਜਨਰਲ ਸਕੱਤਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ...

Pages