News

ਚੰਡੀਗੜ, 4 ਮਾਰਚ (ਜਸ਼ਨ)-: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਆਜਾਦ ਸਿਪਾਹੀ’ ਐਲਾਨਨ ਵਾਲੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦਲੀਲ ’ਤੇ ਹੀ ਉਨਾਂ ਨੂੰ ਘੇਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਅਸਲ ਵਿੱਚ ਸ੍ਰੀ ਮੋਦੀ ਨੇ ਇਹ ਕਬੂਲ ਕੀਤਾ ਹੈ ਕਿ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਅੰਦਰ ਆਜ਼ਾਦ ਅਤੇ ਜ਼ਮਹੂਰੀ ਸੱਭਿਆਚਾਰ ਕਾਇਮ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ...
ਸਮਾਲਸਰ, 4 ਮਾਰਚ (ਜਸਵੰਤ ਗਿੱਲ)-ਪਿੰਡ ਸਮਾਲਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣ ਉਪਰੰਤ ਅਰਦਾਸ ਕਰਕੇ ਖੇਡ ਸਟੇਡੀਅਮ ਸਮਾਲਸਰ ਅਤੇ ਇਸ ਵਿਚ ਹੋ ਰਹੇ ਪਲੇਠੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਹੋਇਆ। ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਪਿੰਡ ਦੇ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ ਵਿਚ ਕੀਤਾ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ...
ਚੰਡੀਗੜ੍ਹ, 3 ਮਾਰਚ (ਜਸ਼ਨ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਦੀਆਂ ਇਹ ਟਿੱਪਣੀਆਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਛੇ ਤੇ ਆਧਾਰਹੀਣ ਬਿਆਨਾਂ ਰਾਹੀਂ ਉਨ੍ਹਾਂ ਅਤੇ ਕਾਂਗਰਸ ਹਾਈ ਕਮਾਂਡ ਦਰਮਿਆਨ ਪਾੜਾ ਪਾਉਣ ਲਈ ਕੀਤੀਆਂ ਜਾ ਰਹੇ ਬੇਤੁੱਕੇ ਯਤਨਾਂ ਦਾ ਹਿੱਸਾ ਹੈ। ਸ੍ਰੀ ਮੋਦੀ ਨੂੰ ‘ਸੂਚਨਾ’ ਦੇ...
ਤਰਨਤਾਰਨ, 3 ਮਾਰਚ (ਜਸ਼ਨ)- ਤਰਨਤਾਰਨ ਦੀ ਨਵਜੋਤ ਕੌਰ ਨੇ ਏਸ਼ੀਅਨ ਕੁਸ਼ਤੀ ਚੈਪੀਅਨਸ਼ਿਪ ਵਿਚ 65 ਕਿਲੋ ਵਰਗ ਵਿਚ ਫ੍ਰੀ ਸਟਾਈਲ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰਦਿਆਂ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਨਵਜੋਤ ਕੌਰ ਨੇ ਜਾਪਾਨ ਦੀ ਮਿਆਂ ਆਈ ਮਾਈ ਨੂੰ 9-1 ਨਾਲ ਹਰਾ ਕੇ ਵਿਸ਼ਵ ਵਿਚ ਭਾਰਤ ਦਾ ਸਨਮਾਨ ਵਧਾਇਆ ਹੈ। ਇਹ ਖਬਰ ਪੰਜਾਬ ਪਹੰੁਚਣ ’ਤੇ ਨਵਜੋਤ ਕੌਰ ’ਤੇ ਤਰਨਤਾਰਨ ਦੇ ਪਿੰਡ ਬਾਗੜੀਆ ਦੀ ਰਹਿਣ ਵਾਲੀ ਨਵਜੋਤ ਕੌਰ ਦੇ ਘਰ ਵਿਚ ਵਧਾਈ ਦੇਣ ਵਾਲਿਆਂ ਦਾ...
ਬਾਘਾਪੁਰਾਣਾ,03 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ/ਗਗਨਦੀਪ ਸਮਾਲਸਰ):ਅੱਜ ਸਥਾਨਕ ਡੇਰਾ ਬਾਬਾ ਕੌਲ ਦਾਸ ਦੇ ਵਿਹੜੇ ਵਿੱਚ ਸਮਾਲਸਰ ਸਮਾਜ ਸੇਵਾ ਸੰਮਤੀ ਨੇ ਸਿਵਲ ਹਸਪਤਾਲ ਮੋਗਾ ਦੇ ਬਲੱਡ ਕੈਂਪ ਦੀ ਟੀਮ ਦੀ ਸਹਾਇਤਾ ਨਾਲ 16ਵਾਂ ਖੂਨਦਾਨ ਕੈਂਪ ਲਾਇਆ, ਜਿਸ ਵਿੱਚ ਥਾਣਾ ਸਮਾਲਸਰ ਦੇ ਮੁੱਖ ਅਫਸਰ ਇੰਸ: ਲਵਦੀਪ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕਲੱਬ ਪ੍ਰਧਾਨ ਡਾ: ਬਲਰਾਜ ਸਿੰਘ ਰਾਜੂ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਬੜੇ...
ਸਮਾਲਸਰ,3 ਮਾਰਚ (ਜਸਵੰਤ ਗਿੱਲ)-ਕੱਲ ਦੇਰ ਸ਼ਾਮ ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਟਰਾਲੇ ਅਤੇ ਮੋਟਰਸਾਇਕਲ ਦੀ ਟੱਕਰ ਹੋਣ ਨਾਲ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਬੁੱਧ ਸਿੰਘ ਵਾਲਾ ਦਾ ਵਾਸੀ ਰਾਜਵਿੰਦਰ ਸਿੰਘ ਦੇਰ ਸ਼ਾਮ ਨੂੰ ਆਪਣੇ ਪਿੰਡ ਤੋਂ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਨਾਨਕੇ ਪਿੰਡ ਪੰਜਗਰਾਂਈ ਕਲਾਂ (ਫਰੀਦਕੋਟ) ਨੂੰ ਜਾ ਰਿਹਾ ਸੀ । ਜਦ ਉਹ ਗੁਰੂ ਤੇਗ ਬਹਾਦਰਗੜ ਰੋਡੇ ਕਾਲਜ ਕੋਲ ਪਹੁੰਚਿਆ ਤਾਂ ਉੱਥੇ ਸੜਕ ਦੇ ਉੱਤੇ ਖੜੇ...
ਮੋਗਾ, 3 ਮਾਰਚ (ਜਸ਼ਨ)- ਬਾਬਾ ਫਤਿਹ ਸਿੰਘ ਜੀ ਦੇ ਪਿੰਡ ਖੋਸਾ ਕੋਟਲਾ ਨੂੰ ਪੰਜਾਬ ਦੇ ਸਾਰੇ ਪਿੰਡਾ ਨਾਲੋ ਸੁਨੱਖਾ ਪਿੰਡ ਬਣਾਉਣ ਲਈ ਸੰਤ ਗੁਰਮੀਤ ਸਿੰਘ ਖੋਸਾ ਵਾਲਿਆਂ ਦੀ ਸਰਪ੍ਰਸਤੀ ਹੇਠ ਮਾਡਲ ਪਿੰਡ ਬਣਾਉਣ ਦੀ ਵਿੱਢੀ ਮਹਿੰਮ ਤਹਿਤ ਅੱਜ ਵਿਸ਼ਾਲ ਪਾਰਕ ਅਤੇ ਖੇਡਾਂ ਦੇ ਗਰਾੳੂਡ ਨੂੰ ਗਰੀਨ ਬਣਾਉਣ ਲਈ ਅੱਜ ਪੋਦੇ ਲਗਾਉਣ ਦੀ ਸੁਰੂਆਤ ਬਾਬਾ ਹਰਚੰਦ ਸਿੰਘ ਅਤੇ ਵਾਤਾਵਰਨ ਪ੍ਰੇਮੀ ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਪੋਦੇ ਲਗਾ ਕੇ ਕੀਤੀ। ਇਸ ਮੋਕੇ ਡਾ: ਬਲਵਿੰਦਰ ਸਿੰਘ ਅਤੇ...
ਮੋਗਾ,2 ਮਾਰਚ (ਜਸ਼ਨ) :ਡਾ. ਬਲਦੇਵ ਸਿੰਘ,ਜੋ ਬਤੌਰ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ), ਮੋਗਾ ਅਤੇ ਸਹਾਇਕ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ, ਸੇਵਾ ਨਿਭਾ ਕੇ ਰਿਟਾਇਰ ਹੋਏ ਹਨ, ਸਬੰਧੀ ਰਿਟਾਇਰਮੈਂਟ ਸਮਾਗਮ, ਜ਼ਿਲ੍ਹਾ ਸਿਖਿਆ ਦਫਤਰ (ਸੈਕੰਡਰੀ) ਅਤੇ (ਐਲੀਮੈਂਟਰੀ), ਮੋਗਾ ਅਤੇ ਸਮੂਹ ਦਫਤਰੀ ਅਮਲੇ ਅਤੇ ਜ਼ਿਲ੍ਹੇ ਦੇ ਸਹਿਯੋਗ ਨਾਲ ਐਤਵਾਰ, ਮਿਤੀ 4 ਮਾਰਚ,2018 ਨੂੰ ਸਵੇਰੇ 10.30 ਵਜੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਕੋਟ ਕਪੂਰਾ ਰੋਡ, ਮੋਗਾ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ...
ਮੋਗਾ, 2 ਮਾਰਚ(ਜਸ਼ਨ)- ਪ੍ਰਦੇਸ਼ ਕਾਂਗਰਸ ਦੇ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੂੰ ਉਸ ਸਮੇਂ ਸਦਮਾ ਪਹੰੁਚਿਆਂ ਜਦੋਂ ਉਹਨਾਂ ਦੇ ਪਿਤਾ ਸ: ਬਚਿੱਤਰ ਸਿੰਘ ਗੋਂਦਾਰਾ ਦਾ ਲੁਧਿਆਣਾ ਦੇ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਦੇ ਪਤੀ ਸ: ਠਾਣਾ ਸਿੰਘ ਜੌਹਲ ਸੀਨੀਅਰ ਕਾਂਗਰਸੀ ਆਗੂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਿੱਤਰ ਸਿੰਘ ਪਿਛਲੇ ਕਈ ਦਿਨਾਂ ਤੋਂ ਸਿਹਤ ਨਾਸਾਜ਼...
ਮੋਗਾ,2 ਮਾਰਚ (ਜਸ਼ਨ)- ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਇਕਬਾਲ ਸਿੰਘ ਸਮਰਾ, ਸੁਖਮੰਦਰ ਸਿੰਘ ਸਮਰਾ, ਜਗਤਾਰ ਸਿੰਘ ਸਮਰਾ ਭਰਾਵਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭਣੋਈਏ ਸ: ਸੁਖਦਰਸ਼ਨ ਸਿੰਘ ਬਰਾੜ ਯੂ ਐੱਸ ਏ ਦਾ ਬੀਤੀ 27 ਫਰਵਰੀ ਨੂੰ ਦਿਹਾਂਤ ਹੋ ਗਿਆ । ਉਹ ਅਮਰੀਕਾ ਦੇ ਬਿਜਨਸਮੈਨ ਸਨ । ਅੱਜ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਇਕਬਾਲ ਸਿੰਘ ਸਮਰਾ ਨੇ ਦੱਸਿਆ ਕਿ ਸ:...

Pages