News

ਕਾਠਮੰਡੂ,21 ਜੂਨ (ਪੱਤਰ ਪਰੇਰਕ)-ਸਿਟੀ ਕਲੱਬ ਕੋਟਕਪੂਰਾ ਵੱਲੋਂ ਯੂਥ ਫਾਰ ਬਲੱਡ ਕਾਠਮੰਡੂ, ਨੇਪਾਲ ਦੇ ਸਹਿਯੋਗ ਨਾਲ ਬਲੱਡ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿੱਚ ਵਿਸ਼ਵ ਖੂਨਦਾਨੀ ਦਿਵਸ ਮੌਕੇ ਕੇ ਐਂਡ ਕੇ ਕਾਲਜ ਕਾਠਮੰਡੂ ਵਿਖੇ ਆਯੋਜਿਤ ਕੀਤੇ ਗਏ ਅੰਤਰਰਾਸ਼ਟਰੀ ਖੂਨਦਾਨ ਕੈਂਪ ਨੂੰ ਸਫਲਤਾ ਪੂਰਵਕ ਸੰਪੰਨ ਕਰਕੇ ਪੰਜਾਬ ਦੀਆਂ ਖੂਨਦਾਨੀ ਸੰਸਥਾਵਾਂ ਨੇ ਇਤਿਹਾਸ ਰਚ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਥੈਲੀਸੀਮੀਆ ਦੇ ਮਰੀਜ਼ਾਂ ਲਈ ਖੂਨਦਾਨ ਕਰਨ ਅਤੇ ਬੋਨ ਮੈਰੋ ਰਜਿਸਟ੍ੇਸ਼ਨ ਦਾ...
ਚੰਡੀਗੜ, 21 ਜੂਨ-(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਮਾਫੀਏ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ’ਤੇ ਕੀਤੇ ਕਥਿਤ ਹਮਲੇ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਵਿਸਤਿ੍ਰਤ ਰਿਪੋਰਟ ਦੀ ਮੰਗ ਕੀਤੀ ਹੈ। ਇਸ ਘਟਨਾ ’ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੂਬੇ ’ਚ ਬਦਅਮਨੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਤੱਥਾਂ ਦੀ...
ਮੋਗਾ,21 ਜੂਨ (ਜਸ਼ਨ)-ਗੁਰਮਤਿ ਰਾਗੀ ਗਰੰਥੀ ਸਭਾ ਦੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਭਾ ਦੇ ਮੀਤ ਪ੍ਰਧਾਨ ਭਾਈ ਗੁਰਦੀਪ ਸਿੰਘ ਰਾਜਗੜ (ਬਤੌਰ ਡਿੳੂਟੀ ਹੈਡ ਗੰ੍ਰਥੀ ਗੁਰਦੁਆਰਾ ਸਾਹਿਬ ਪਿੰਡ ਦੁਨੇਕੇ) ਅਚਾਨਕ ਬਿਜਲੀ ਦੇ ਕਰੰਟ ਲੱਗਣ ਨਾਲ ਸਦੀਵੀ ਵਿਛੋੜਾ ਦੇ ਗਏ। ਇਸ ਮੌਕੇ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨਾਂ ਦੀਆਂ ਅੰਤਿਮ ਰਸਮਾਂ ਗੁਰੂ ਮਰਿਆਦਾ ਅਨੁਸਾਰ ਨਿਭਾਈਆਂ ਗਈਆਂ। ਸਭਾ...
ਚੰਡੀਗੜ, 21 ਜੂਨ:(ਪੱਤਰ ਪਰੇਰਕ)-ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿੱਚ ਵੱਡੇ ਪੱਧਰ ਤੇ ਵਿਭਿੰਨ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਜਿਸ ਅਧੀਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਮਾਲਵਾ ਖੇਤਰ ਦੀਆਂ ਮਹਿਲਾਵਾਂ ਵਿੱਚ ਜਾਨਲੇਵਾ ਬਿਮਾਰੀ ਕੈਂਸਰ ਦੇ ਲੱਛਣਾਂ ਦਾ ਪਤਾ ਲਗਾਉਣ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀ ਕੈਂਸਰ ਡਿਟੈਕਸ਼ਨ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ। ਅੱਜ ਦੁਪਹਿਰ ਮੁੱਖ ਮੰਤਰੀ...
ਮੋਗਾ 21 ਜੂਨ:(ਜਸ਼ਨ)-ਯੋਗ ਕਿਰਿਆਵਾਂ ਰਾਹੀ ਹੀ ਮਨੁੱਖੀ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕੀਤੀ ਜਾ ਸਕਦੀ ਹੈ। ਖੇਡ ਵਿਭਾਗ ਮੋਗਾ ਵੱਲੋ ‘ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਬਿਲਾਸਪੁਰ ਅਤੇ ਭਿੰਡਰ ਕਲਾਂ ਸਬ ਸੈਟਰਾਂ ਵਿੱਚ ਯੋਗਾ ਦਿਵਸ ਮਨਾਇਆ ਗਿਆ। ਇਸ ਲੜੀ ਤਹਿਤ ਜਿਲਾ ਖੇਡ ਅਫਸਰ ਬਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜਿਲੇ ਦੇ ਵੱਖ-ਵੱਖ ਸਬ ਸੈਂਟਰਾ ਵਿੱਚ ਵੀ ਖਿਡਾਰੀ/ਖਿਡਾਰਨਾਂ ਨੂੰ ਯੋੋਗਾ ਕਰਵਾਇਆ ਗਿਆ। ਡੇਰਾ ਬਾਬਾ ਕੋੌਲ ਦਾਸ ਸਮਾਲਸਰ ਵਿਖੇ ਯੋਗਾ ਦਿਵਸ ਦੇ ਮੌਕੇ ਤੇ ਸੰਬੋਧਨ...
ਚੰਡੀਗੜ, 21 ਜੂਨ:(ਪੱਤਰ ਪਰੇਰਕ) -ਪੰਜਾਬ ਦੇ ਪਿ੍ਰੰਟਿੰਗ ਤੇ ਸ਼ਟੇਸ਼ਨਰੀ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਸ੍ਰੀ ਰਣਜੀਤ ਸਿੰਘ ਪੁੱਤਰ ਸਵਰਗੀ ਸ੍ਰੀਮਤੀ ਜਸਪਾਲ ਕੌਰ, ਮਕਾਨ ਨੰ: 121, ਪਿੰਡ ਹਸਨਪੁਰ ਪਰੋਤਾਂ, ਡਾਕਘਰ, ਤਹਿਸੀਲ ਤੇ ਜ਼ਿਲਾ ਪਟਿਆਲਾ ਨੂੰ ਤਰਸ ਦੇ ਆਧਾਰ ’ਤੇ ਕਲਰਕ ਦੀ ਨੌਕਰੀ ਸਬੰਧੀ ਨਿਯੁਕਤੀ ਪੱਤਰ ਸੌਂਪਿਆ। ਸ. ਧਰਮਸੋਤ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਸ੍ਰੀ ਰਣਜੀਤ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਸੂਬੇ ਦੇ...
ਚੰਡੀਗੜ, 21 ਜੂਨ (ਪੱਤਰ ਪਰੇਰਕ)-‘‘ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਬੱਸ ਰੈਪਿਡ ਟਰਾਂਜ਼ਿਟ ਸਿਸਟਮ ਪ੍ਰਾਜੈਕਟ ਪਹਿਲੀ ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ ਇਸ ਲਈ ਲੋੜੀਂਦੀ ਬੁਨਿਆਦੀ ਢਾਂਚੇ ਅਤੇ ਹੋਰ ਨਿਰਮਾਣ ਕੰਮ 31 ਅਗਸਤ ਤੱਕ ਸਾਰੇ ਮੁਕੰਮਲ ਹੋ ਜਾਣਗੇ।’’ ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਇਸ ਪ੍ਰਾਜੈਕਟ ਸਬੰਧੀ ਉਚ ਪੱਧਰੀ ਮੀਟਿੰਗ ਕਰਨ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਇਸ ਮੀਟਿੰਗ...
ਸਮਾਲਸਰ, 21 ਜੂਨ (ਗਗਨਦੀਪ ਸ਼ਰਮਾ):- ਹਲਕੇ ਦੀ ਸਮਾਜ ਸੇਵੀ ਸਖਸ਼ੀਅਤ ਡਾਕਟਰ ਰਾਜਦੁਲਾਰ ਸਿੰਘ ਸੇਖਾ ਕਲਾਂ ਨੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਾਘਾਪੁਰਾਣਾ ਨੂੰ ਲਿਖਤੀ ਰੂਪ ਵਿੱਚ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਵਿੱਚ ਖਾਲੀ ਪਈਆਂ ਜਨਤਕ ਥਾਵਾਂ ਉੱਪਰ ਲਾਉਣ ਲਈ ਭਾਰਤੀ ਮੂਲ ਦੇ ਕਰੀਬ ਇੱਕ ਹਜਾਰ ਬੂਟੇ ਮਨਰੇਗਾ ਸਕੀਮ ਜਾਂ ਹਰਿਆਲੀ ਪ੍ਰਾਜੈਕਟ ਤਹਿਤ ਮੁਫਤ ਮੁਹੱਈਆ ਕਰਾਏ ਜਾਣ। ਜਿਹੜੇ ਭਾਰਤੀ ਮੂਲ ਦੇ ਬੂਟਿਆਂ ਦੀ ਮੰਗ ਕੀਤੀ ਗਈ ਹੈ ਉਹਨਾਂ ਵਿੱਚ ਨਿੰਮ,...
ਚੰਡੀਗੜ 21 ਜੂਨ(ਪੱਤਰ ਪਰੇਰਕ)- ਸੂਬੇ ਵਿੱਚ ਉਸਰੀਆਂ ਅਣ-ਅਧਿਕਾਰਿਤ ਤੇ ਗੈਰ-ਕਾਨੂੰਨੀ ਕਲੋਨੀਆਂ ਨੂੰ ਨਿਯਮਿਤ ਕਰ ਕੇ ਇਨਾਂ ਕਲੋਨੀਆਂ ਵਿੱਚ ਰਹਿੰਦੇ ਲੋਕਾਂ ਨੂੰ ਸੁੱਖ ਦਾ ਸਾਹ ਦੇਣ ਦੇ ਮੰਤਵ ਨਾਲ ਬਣਾਈ ਜਾ ਰਹੀ ਨਵੀਂ ਨੀਤੀ ਬਣਾਉਣ ਲਈ ਅੱਜ ਇਥੇ ਸੂਬੇ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਹੋਈ ਇੱਕ ਅਹਿਮ ਮੀਟਿੰਗ ਵਿਚ ਮੰਤਰੀਆਂ ਤੇ ਵਿਧਾਇਕਾਂ ਨਾਲ ਅਣ-ਅਧਿਕਾਰਿਤ ਕਲੋਨੀਆਂ ਦੀ ਨਵੀਂ ਨੀਤੀ ਦੇ ਖਰੜੇ ‘ਤੇ ਚਰਚਾ...
ਮੋਗਾ: 21 ਜੂਨ(ਜਸ਼ਨ)-ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਲੀਡ ਬੈਂਕ ਮੋਗਾ ਦੀ ਮੀਟਿੰਗ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਜ਼ਿਲੇ ਲਈ ਸਾਲਾਨਾ ਕਰਜ਼ਾ ਯੋਜਨਾ ਰਿਲੀਜ਼ ਕੀਤੀ ਗਈ । ਸ਼੍ਰ. ਦਿਲਰਾਜ ਸਿੰਘ ਨੇ ਦੱਸਿਆ ਕਿ ਮੋਗਾ ਜ਼ਿਲੇ ਦੀ ਇਸ ਵਿੱਤੀ ਸਾਲ ਦੀ ਕੁੱਲ ਸਾਲਾਨਾ ਕਰਜਾ ਯੋਜਨਾ ਰੁ 9301 ਕਰੋੜ ਦੀ ਹੈ। ਜਿਸ ਵਿਚੋਂ 9189 ਕਰੋੜ ਤਰਜੀਹੀ ਖੇਤਰ ਲਈ ਅਤੇ 112 ਕਰੋੜ ਗੈਰ ਤਰਜੀਹੀ ਖੇਤਰ ਲਈ ਰਖੇ ਗਏ ਹਨ। ਉਹਨਾਂ ਨੇ ਦੱਸਿਆ ਕਿ ਖੇਤੀਬਾੜੀ ਖੇਤਰ ਲਈ...

Pages