News

ਲੁਧਿਆਣਾ - ਹਾਕੀ ਇੰਡੀਆ ਦੀਆਂ ਹਦਾਇਤਾਂ 'ਤੇ ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ 'ਓਲੰਪਿਕ ਡੇਅ' ਬਹੁਤ ਹੀ ਖੇਡ ਭਾਵਨਾ ਅਤੇ ਸਤਿਕਾਰ ਨਾਲ ਖੇਡ ਕੰਪਲੈਕਸ ਜਰਖੜ ਵਿਖੇ ਮਨਾਇਆ। ਇਸ ਮੌਕੇ ਸਥਾਨਕ ਬੱਚਿਆਂ ਦੀਆਂ 4 ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਹਨਾਂ ਦੇ ਪ੍ਰਦਰਸ਼ਨੀ ਮੈਚ ਕਰਵਾਏ ਗਏ। ਜੂਨੀਅਰ ਵਰਗ 'ਚ ਜਰਖੜ ਹਾਕੀ ਅਕੈਡਮੀ ਨੇ ਓਲੰਪੀਅਨ ਪ੍ਰਿਥੀਪਾਲ ਸਿੰਘ ਇਲੈਵਨ ਨੂੰ 4-1 ਨਾਲ ਹਰਾਇਆ ਜਦਕਿ ਸੁਰਜੀਤ ਹਾਕੀ ਇਲੈਵਨ ਨੇ ਘਵੱਦੀ...
ਚੰਡੀਗੜ 22 ਜੂਨ 2018: (ਜਸ਼ਨ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਵਾਰ ਵਾਰ ਬਿਜਲੀ ਦਰਾਂ ਅਤੇ ਕਰਾਂ ਵਿਚ ਵਾਧਾ ਕਰਕੇ ਆਮ ਆਦਮੀ ਉੱਤੇ ਪਾਏ ਜਾ ਰਹੇ ਅਣਮਨੁੱਖੀ ਬੋਝ ਦੀ ਨਿਖੇਧੀ ਕੀਤੀ ਹੈ ਅਤੇ ਪਾਰਟੀ ਨੇ ਪੇਂਡੂ ਇਲਾਕਿਆਂ ਦੇ ਸਾਰੇ ਖਪਤਕਾਰਾਂ ਲਈ ਬਿਜਲੀ ਕਰ 13 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰਦਿਆਂ ਇਸ ਵਿਚ ਕੀਤੇ 2 ਫੀਸਦੀ ਦੇ ਤਾਜ਼ਾ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਵਿੱਤ ਮੰਤਰੀ...
ਮੋਗਾ 22 ਜੂਨ (ਜਸ਼ਨ) : ਲੜਕੀਆਂ ਨੂੰ ਪੜਾਈ ਦੇ ਨਾਲ ਨਾਲ ਰਸੋਈ ਵਿੱਦਿਆ ਦਾ ਗਿਆਨ ਹੋਣਾ ਉਹਨਾਂ ਦੀ ਜਿੰਦਗੀ ਨੂੰ ਸੰਵਾਰ ਦਿੰਦਾ ਹੈ ਤੇ ਇਸ ਨਾਲ ਲੜਕੀਆਂ ਅੰਦਰ ਇੱਕ ਆਤਮਵਿਸ਼ਵਾਸ਼ ਪੈਦਾ ਹੋ ਜਾਂਦਾ ਹੈ, ਜਿਸ ਨਾਲ ਉਹ ਆਪਣੀ ਵਿਆਹ ਉਪਰੰਤ ਜਿੰਦਗੀ ਨੂੰ ਵਧੀਆ ਢੰਗ ਨਾਲ ਜੀਣ ਦੇ ਕਾਬਿਲ ਬਣ ਜਾਂਦੀਆਂ ਹਨ । ਇਸ ਨਾਲ ਜਿੱਥੇ ਵਿਆਹ ਉਪਰੰਤ ਪਰਿਵਾਰਾਂ ਦੇ ਤਿੜਕਣ ਦੀ ਦਰ ਘਟ ਜਾਂਦੀ ਹੈ, ਉਥੇ ਪਰਿਵਾਰਾਂ ਦੇ ਆਪਸੀ ਪ੍ੇਮ ਪਿਆਰ ਵਿੱਚ ਵੀ ਵਾਧਾ ਹੁੰਦਾ ਹੈ । ਇਹਨਾਂ ਵਿਚਾਰਾਂ ਦਾ...
ਮੋਗਾ 22 ਜੂਨ(ਜਸ਼ਨ)-ਪੰਜਾਬ ਸਰਕਾਰ ਵੱਲੋ ਆਰੰਭੇ ਗਏ ਮਿਸ਼ਨ ‘ਤੰਦਰੁਸਤ ਪੰਜਾਬ‘ ਤਹਿਤ ਜਿਲਾ ਖੇਡ ਦਫ਼ਤਰ ਮੋਗਾ ਵੱਲੋ ਬਾਬਾ ਪਾਖਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਢੁੱਡੀਕੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡਰ ਕਲਾਂ, ਗੁਰੂ ਹਰਗੋਬਿੰਦ ਸਟੇਡੀਅਮ ਘੱਲ ਕਲਾਂ ਖੇਡ ਅਕੈਡਮੀ ਬਹੋਨਾ ਵਿਖੇ ਖਿਡਾਰੀ/ਖਿਡਾਰਨਾਂ ਨੂੰ ਯੋਗਾ ਕਰਵਾਇਆ ਗਿਆ। ਇਸ ਸਮਰ ਕੋਚਿੰਗ ਕੈਪ ਵਿੱਚ ਟਰੇਨਿੰਗ ਲੈ ਰਹੇ ਖਿਡਾਰੀਆਂ ਤੋ ਇਲਾਵਾ ਦੂਸਰੇ ਲੜਕੇ/ਲੜਕੀਆਂ ਨੇ ਹਿੱਸਾ ਲਿਆ। ਇਨਾਂ ਤਿੰਨਾਂ ਸਮਰ ਕੋਚਿੰਗ ਸਬ...
ਬਾਘਾਪੁਰਾਣਾ,22ਜੂਨ (ਜਸਵੰਤ ਗਿੱਲ)- ਸਮਾਲਸਰ ਸਮਾਜ ਸੇਵਾ ਸੰੰਮਤੀ ਵੱਲੋਂ ਨਹਿਰੂ ਯੁਵਾ ਕੇਂਦਰ ਮੋਗਾ ਦੇ ਸਹਿਯੋਗ ਨਾਲ ਡੇਰਾ ਬਾਬਾ ਕੌਲਦਾਸ ਸਮਾਲਸਰ ਵਿਖੇ ਸੰਤ ਬਾਬਾ ਰਜਿਕ ਮੁਨੀ ਜੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਯੋਗ ਕੈਂਪ ਦੌਰਾਨ ਸੰਤ ਬਾਬਾ ਰਜਿਕ ਮੁਨੀ ਜੀ ਤੋਂ ਵੱਖ-ਵੱਖ ਖੇਡਾਂ ਦਾ ਗਿਆਨ ਪ੍ਰਾਪਤ ਕਰ ਰਹੇ ਬੱਚਿਆ,ਸੰਮਤੀ ਦੇ ਅਹੁਦੇਦਾਰਾਂ,ਪਿੰਡ ਦੇ ਮਰਦਾਂ ਅਤੇ ਅੋਰਤਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।ਸੰਤ ਬਾਬਾ ਰਜਿਕ ਮੁਨੀ ਅਤੇ ਸੰਮਤੀ...
ਚੰਡੀਗੜ, 22 ਜੂਨ(ਪੱਤਰ ਪਰੇਰਕ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾਉਣ ਲਈ ਸੂਬੇ ਦਾ ਜੰਗਲਾਤ ਵਿਭਾਗ ਵਲੋਂ ਚਾਲੂ ਸਾਲ ਦੌਰਾਨ ਵੱਖ-ਵੱਖ ਸਕੀਮਾਂ ਤਹਿਤ 2 ਕਰੋੜ ਬੂਟੇ ਲਾਏ ਜਾਣਗੇ ਅਤੇ ਇਸ ਮਿਸ਼ਨ ਤਹਿਤ ਹੁਣ ਤੱਕ 10 ਲੱਖ ਬੂਟੇ ਵੰਡੇ ਵੀ ਜਾ ਚੁੱਕੇ ਹਨ। ਸੂਬੇ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਮੂਹ ਜ਼ਿਲਾ ਅਧਿਕਾਰੀਆਂ ਨਾਲ ਕੀਤੀ ‘ਮਿਸ਼ਨ...
ਚੰਡੀਗੜ,22 ਜੂਨ (ਪੱਤਰ ਪਰੇਰਕ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਬਦਲੀਆਂ ਤੇ ਤਾਇਨਾਤੀਆਂ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਅਨੁਸਾਰ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਮ ਬਦਲੀਆਂ ਤਾਇਨਾਤੀਆਂ ਦਾ ਸਮਾਂ ਵਧਾ ਕੇ ਮਿਤੀ 02.07.2018 ਤੱਕ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ, 22 ਜੂਨ:(ਪੱਤਰ ਪਰੇਰਕ)-ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ , ਰੋਜਗਾਰ ਉੱਤਪਤੀ ਅਤੇ ਸਾਇੰਸ ਤਕਨਾਲੋਜੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਵਤਾਰ ਸਿੰਘ ਸਿੱਧੂ ਨੂੰ ਆਪਣੇ ਓ.ਐਸ.ਡੀ (ਰਿਹਾਇਸ਼) ਵਜੋਂ ਨਿਯੁਕਤ ਕੀਤਾ ਹੈ।
ਬਾਘਾਪੁਰਾਣਾ,22 ਜੂਨ (ਜਸਵੰਤ ਗਿੱਲ) -ਸੂਬਾ ਸਰਕਾਰ ਦੁਆਰਾ ਖੇਤੀ ਯੋਗ ਜ਼ਮੀਨ ਨੂੰ ਕੁਝ ਸਮੇਂ ਲਈ ਖਾਲੀ ਰਖਵਾ ਕੇ ਉਸ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਅਤੇ ਲਗਾਤਾਰ ਘੱਟ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ 20 ਜੂਨ ਝੋਨੇ ਦੀ ਲਵਾਈ ਲਈ ਤਹਿ ਕੀਤੀ ਗਈ ਸੀ ਪਰ ਕੁਝ ਕਿਸਾਨ ਜਥੇਬੰਦੀਆਂ ਵੱਲੋਂ 20 ਜੂਨ ਤੋਂ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਗਈ ਸੀ ਜੋ ਕਿ ਬਹੁਤ ਹੀ ਧੀਮੀ ਚਾਲ ਨਾਲ ਸ਼ੁਰੂ ਹੋਈ ਸੀ। ਕੁਝ ਦਿਨ ਪਹਿਲਾਂ ਹੋਈ ਤੇਜ ਬਾਰਿਸ਼ ਨਾਲ ਮੌਸਮ ਨੇ ਆਪਣੇ ਰੰਗ ਬਦਲੇ...
ਸਵੀਡਨ,21 ਜੂਨ (ਅਰੋੜਾ)- ਲੋਕ ਇਨਸਾਫ ਪਾਰਟੀ ਸਵੀਡਨ ਦੇ ਪ੍ਰਧਾਨ ਤੇ ਹਿਊਮਨ ਰਾਈਟ ਕਮਿਸ਼ਨ ਸਵੀਡਨ, ਡਾਕਟਰ ਸੋਨੀਆ ਨੇ ਰੋਸ਼ ਨਾਲ ਕਿਹਾ ਇਹ ਪੱਗ ਆਪ ਵਿਧਾਇਕ ਅਮਰਜੀਤ ਸਿੰਘ ਸੰਦੋਏ ਦੀ ਨਹੀਂ ਲੱਥੀ ਬਲਕਿ ਸਾਰੇ ਰੋਪੜ ਵਾਲਿਆਂ ਦੀ ਲੱਥੀ, ਜਿਨ੍ਹਾਂ ਨੇ ਵੋਟਾਂ ਪਾ ਕੇ ਇਨ੍ਹਾਂ ਨੂੰ ਜਤਾਇਆ ਸੀ ਪੱਗ ਕੱਲੇ ਇੱਕ ਪੁਲੀਸ ਵਾਲੇ ਦੀ ਨਹੀਂ ਲੱਥੀ ਪੱਗ ਪੁਲਿਸ ਮਹਿਕਮੇ ਦੀ ਲੱਥੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਜਿਸ ਨੇ ਪੁਲਿਸ ਮਹਿਕਮੇ ਤੇ ਰੋਪੜ ਦੇ ਲੋਕਾਂ ਦੀ ਪੱਗ ਉਤਾਰੀ ਹੈ ਉਸ ਤੇ...

Pages