News

ਮੋਗਾ, 2 ਜੁਲਾਈ (ਜਸ਼ਨ)- ਅੱਜ ਮੋਗਾ ਜ਼ਿਲੇ ਦੇ ਪਿੰਡ ਮੰਗੇਵਾਲਾ ‘ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੋਗਾ ਦੇ ਐੱਸ ਪੀ ਆਈ ਵਜੀਰ ਸਿੰਘ ਖਹਿਰਾ ਦੇ ਦੱਸਣ ਮੁਤਾਬਕ ਦੋਵਾਂ ਭਰਾਵਾਂ ਦਾ ਲੰਬੇ ਸਮੇਂ ਤੋਂ ਅਦਾਲਤ ਵਿਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਵੀ ਦੁਪਹਿਰ ਵੇਲੇ ਖੇਤਾਂ ਵਿਚ ਉਹਨਾਂ ਦੀ ਆਪਸੀ ਕਹਾ ਸੁਣੀ ਹੋ ਗਈ ਪਰ ਬਾਅਦ ਵਿਚ ਪਿੰਡ ਪਹੰੁਚਣ ’ਤੇ ਉਹਨਾਂ ਵਿਚ ਮੁੜ ਤੋਂ ਤਲਖ਼ ਕਲਾਮੀ...
* ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਐਵੀਏਸ਼ਨ ਇੰਡਸਟਰੀ ਵਿਚ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ: ਉਪ-ਕੁਲਪਤੀ ਬਠਿੰਡਾ,2 ਜੁਲਾਈ (ਜਸ਼ਨ)-ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਐਰੋਨੌਟਿਕ ਇੰਜੀਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ.) ਪਟਿਆਲਾ ਨੂੰ ਦੇਸ਼ ਵਿਚ ਮਾਡਲ ਇੰਸਟੀਚਿਊਟ ਦੇ ਰੂਪ ਵਿਚ ਵਿਕਸਿਤ ਕਰਨ ਦੇ ਫ਼ੈਸਲੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਉੱਪ-ਕੁਲਪਤੀ ਪ੍ਰੋ: ਮੋਹਨ ਪਾਲ ਸਿੰਘ ਈਸ਼ਰ ਨੇ ਯੂਨੀਵਰਸਿਟੀ ਅਤੇ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ...
ਚੰਡੀਗੜ, 2 ਜੁਲਾਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਨਸ਼ਿਆਂ ਦੇ ਕਾਰੋਬਾਰੀਆਂ ਨਾਲ ਕੋਈ ਲਿਹਾਜ਼ ਨਾ ਵਰਤਣ ਲਈ ਆਪਣੇ ਦਿ੍ਰੜ ਨਿਸ਼ਚੇ ਨੂੰ ਦੁਹਰਾਉਂਦਿਆਂ ਨਸ਼ੇ ਦੇ ਸੌਦਾਗਰਾਂ ਤੇ ਤਸਕਰਾਂ ਲਈ ਮੌਤ ਦੀ ਸਜ਼ਾ ਤੈਅ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਸਿਫਾਰਸ਼ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਮੰਡਲ ਨੇ ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਇਸ ਨੂੰ ਘੋਰ ਅਪਰਾਧ ਮੰਨਦਿਆਂ ਇਹ ਸਖ਼ਤ ਫੈਸਲਾ ਲਿਆ ਹੈ ਕਿਉਂ ਜੋ ਨਸ਼ਿਆਂ ਨੇ...
ਚੰਡੀਗੜ 1 ਜੁਲਾਈ : (ਜਸ਼ਨ): ਪੰਜਾਬ ਵਿਜੀਲੈਂਸ ਬਿਓਰੋ ਨੇ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਦਿਆਲ ਸਿੰਘ ਕੋਲਿਆਂਵਾਲੀ ਖਿਲਾਫ਼ ਆਮਦਨੀ ਦੇ ਜਾਣੰੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਸਾਲ 2009 ਤੋਂ ਸਾਲ 2014 ਦੇ ਸਮੇਂ ਦੌਰਾਨ ਉਕਤ ਮੁਲਜ਼ਮ ਵੱਲੋਂ ਉਕਤ...
ਮੋਗਾ,1 ਜੁਲਾਈ (ਜਸ਼ਨ)-ਮੋਗਾ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਮੋਗਾ ਰਾਇਲ ਦੇ ਨਵ ਨਿਯੁਕਤ ਪ੍ਰਧਾਨ ਅਮਨ ਸਿੰਗਲਾ ਨੇ ਕਲੱਬ ਦੇ ਮੈਂਬਰਾਂ ਨਾਲ ਅੱਜ ਗਾਂਧੀ ਰੋਡ ’ਤੇ ਸਥਿਤ ਅਪਾਹਿਜ ਗੳੂਸ਼ਾਲਾ ’ਚ ਪਹੰੁਚ ਕੇ ਗੳੂਆਂ ਨੂੰ ਹਾ ਚਾਰਾ ਅਤੇ ਗੁੜ ਖਵਾ ਕੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰਧਾਨ ਅਮਨ ਸਿੰਗਲਾ ਅਤੇ ਸੈਕਟਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਮੋਗਾ ਰਾਇਲ ਦਾ ਨਵਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂਬਰਾਂ ਵੱਲੋਂ ਉਹਨਾਂ ਨੂੰ ਪ੍ਰਧਾਨ...
ਚੰਡੀਗੜ, 01 ਜੁਲਾਈ: (ਜਸ਼ਨ): ਪੰਜਾਬ ਐਨਰਜੀ ਡਿਪਲਮੈਂਟ ਏਜੰਸੀ ( ਪੇਡਾ ) ਸੋਰ ਊੁਰਜਾ ਸਯੰਤਰ, ਸੋਰ ਸਟਰੀਟ ਲਾਈਟਸ, ਸੋਰ ਜਲ ਤਾਪ ਪ੍ਰਣਾਲੀ, ਬਾਇਓਮਾਸ ਪਾਵਰ ਪਲਾਂਟ ਅਤੇ ਮਿੰਨੀ ਹਾਈਡਲ ਪ੍ਰੋਜੈਕਟ ਸਥਾਪਤ ਕਰਕੇ ਨਵੇਂੇ ਸਰੋਤਾਂ ਅਤੇ ਸੂਰਜ ਹਵਾ ਵਾਇਓਮਾਸ ਅਤੇ ਪਾਣੀ ਤੋ ਊਰਜਾ ਦਾ ਉਪਯੋਗ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ, ਇਸ ਦੇ ਇਲਾਵਾ ਰਾਜ ਦੀ ਊਰਜਾ ਮੰਗ ਨੂੰ ਪੂਰਾ ਕਰਨ ਦੇ ਲਈ ਯੋਜਨਾਵਾਂ ਚੱਲ ਰਹੀਆ ਹਨ, ਇਸ ਕੜੀ ਵਿੱਚ ਸਿੰਚਾਈ ਖੇਤਰ ਵਿੱਚ ਕ੍ਰਾਤੀਕਾਰੀ ਬਦਲਾਅ ਦੇ...
ਚੰਡੀਗੜ 1 ਜੁਲਾਈ : (ਪੱਤਰ ਪਰੇਰਕ)-ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ ਇੰਡੀਆ (ਪੀ.ਆਰ.ਐਸ.ਆਈ) ਦੇ ਚੰਡੀਗੜ ਚੈਪਟਰ ਦੇ ਸਾਲਾਨਾ ਆਮ ਇਜਲਾਸ ਦੌਰਾਨ ਹੋਈ ਚੋਣ ਵਿਚ ਲੋਕ ਸੰਪਰਕ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਨੂੰ ਮੁੜ ਦੋ ਸਾਲਾਂ ਲਈ ਨਿਰਵਿਰੋਧ ਚੇਅਰਮੈਨ ਚੁਣ ਲਿਆ ਗਿਆ। ਇਸੇ ਦੌਰਾਨ ਕਾਰਜਕਾਰਨੀ ਦੇ ਸੱਤ ਮੈਂਬਰ ਵੀ ਨਿਰਵਿਰੋਧ ਚੁਣੇ ਗਏ।ਇਸ ਮੌਕੇ ਰਿਟਰਨਿੰਗ ਅਧਿਕਾਰੀ ਸੁਭਾਸ਼ ਮੌਂਗਾ ਨੇ ਉਮੀਦਵਾਰਾਂ ਵੱਲੋਂ ਦਾਖ਼ਲ ਨਾਮਜ਼ਦਗੀ ਪੱਤਰਾਂ ਬਾਰੇ ਜਾਣੂ...
(ਵਿਸ਼ੇਸ਼ ਰਿਪੋਰਟ)-ਕੁਝ ਦਿਨਾਂ ਤੋਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀ ਮੌਤ ਦੀਆਂ ਅਖਬਾਰਾਂ ਦੀਆਂ ਸੁਰੱਖੀਆਂ ਬਣ ਰਹੀਆਂ ਨੇ ਜਿਸ ਨਾਲ ਕਾਂਗਰਸ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ’ਤੇ ਸਵਾਲੀਆਂ ਨਿਸ਼ਾਨ ਲਾ ਦਿੱਤਾ ਹੈ। ਬੀਤੀ 22 ਜੂਨ ਨੂੰ ਛੇਹਰਟਾ ਦੀ ਪੁਰਾਣੀ ਸਬਜ਼ੀ ਮੰਡੀ ਸਥਿਤ ਇੱਕ ਘਰ ਵਿੱਚ ਦੋ ਦੋਸਤਾਂ ਨੇ ਨਸ਼ੇ ਦੀ ਵੱਧ ਮਾਤਰਾ ਲੈ ਲਈ ਤੇ ਉਨਾਂ ਦੀ ਮੌਤ ਹੋ ਗਈ,ਇਸੇ ਤਰਾਂ ਹੀ 23 ਜੂਨ ਨੂੰ ਕੋਟਕਪੂਰਾ ਦੇ ਜੀਵਨ ਨਗਰ ਸਥਿਤ ਇੱਕ...
ਕੋਟਕਪੂਰਾ, 1 ਜੁਲਾਈ (ਗੁਰਿੰਦਰ ਸਿੰਘ) :- ਨਸ਼ਿਆਂ ਵਿਰੁੱਧ ਲਾਮਬੰਦੀ ਲਈ ‘ਮਰੋ ਜਾਂ ਵਿਰੋਧ ਕਰੋ’ ਦੇ ਬੈਨਰ ਹੇਠ ਵੱਖ-ਵੱਖ ਸਮਾਜਸੇਵੀ ਸੰਸਥਾਵਾਂ, ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ ਆਦਿ ਦੇ ਸਾਂਝੇ ‘ਨਸ਼ਾ ਵਿਰੋਧੀ ਫਰੰਟ ਕੋਟਕਪੂਰਾ’ ਵੱਲੋਂ 7 ਰੋਜ਼ਾ ਸ਼ਾਂਤਮਈ ਧਰਨੇ ਦੇ ਪਹਿਲੇ ਦਿਨ ਭਾਰੀ ਗਿਣਤੀ ’ਚ ਸ਼ਖਸ਼ੀਅਤਾਂ ਨੇ ਆਪਣੇ ਬੱਚਿਆਂ ਸਮੇਤ ਸ਼ਮੂਲੀਅਤ ਕਰਕੇ ਸਪੱਸ਼ਟ ਕਰ ਦਿੱਤਾ ਕਿ ਉਹ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ’ਤੇ ਨੌਜਵਾਨੀ ਦਾ ਘਾਣ ਕਰਨ ਵਾਲੇ ਨਸ਼ਿਆਂ ਅਤੇ ਨਸ਼ਾ...
ਚੰਡੀਗੜ, 1 ਜੁਲਾਈ (ਪੱਤਰ ਪਰੇਰਕ)-ਪੰਜਾਬ ਤੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਚੰਡੀਗੜ ਵਿੱਚ ਪੰਜਾਬੀ ਮਾਂ ਬੋਲੀ ਦਾ ਖੁੱਸਿਆ ਵੱਕਾਰ ਹਾਸਲ ਕਰਨ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੰਜਾਬੀ ਸਾਡੀ ਪਹਿਚਾਣ ਤੇ ਗੈਰਤ ਹੈ ਅਤੇ ਜੇਕਰ ਇਸ ਨੂੰ ਗੁਆ ਬੈਠਾਂਗੇ ਤਾਂ ਸਾਡੀ ਹੋਂਦ ਹੀ ਨਹੀਂ ਰਹੇਗੀ ਇਸ ਲਈ ਮਾਂ ਬੋਲੀ ਦਾ ਰੁਤਬਾ ਬਹਾਲ ਕਰਨ ਲਈ ਅੰਦਲੋਨ ਖੜਾ ਕਰਨਾ ਪਵੇਗਾ ਅਤੇ ਚੰਡੀਗੜ ਦੀ ਇਸ ਲੜਾਈ ਵਿੱਚ ਹਰ...

Pages