News

ਚੰਡੀਗੜ੍ਹ,3 ਜੁਲਾਈ (ਪੱਤਰ ਪਰੇਰਕ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਡਵੀਜਨ-3, ਜਲੰਧਰ ਵਿਖੇ ਤਾਇਨਾਤ ਏ.ਐਸ.ਆਈ. ਮਨਫੂਲ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਸਪਨਾ ਵਾਸੀ ਮਾਡਲ ਹਾਊਸ, ਜਲੰਧਰ ਸ਼ਹਿਰ ਦੀ ਸ਼ਿਕਾਇਤ ’ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਔਰਤ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ...
ਮੋਗਾ,3 ਜੁਲਾਈ (ਜਸ਼ਨ)-ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਪ੍ਰਾਇਮਰੀ ਸਿੱਖਿਆ ਵਿੱਚ ਸੁਧਾਰ ਲਈ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਟੀਮ ਦੁਆਰਾ ਸਕੂਲ ਵਿਜ਼ਿਟ ਕੀਤੇ ਗਏ। ਜ਼ਿਲ੍ਹਾ ਮੋਗਾ ਵਿੱਚ ਵੀ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ, ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੀ ਅਗਵਾਈ ਵਿੱਚ...
ਸਾਦਿਕ 3 ਜੁਲਾਈ (ਰਘਬੀਰ ਸਿੰਘ):- ਪ੍ਰੈਸ ਕਲੱਬ ਸਾਦਿਕ ਵੱਲੋਂ ਲਿਖਾਰੀ ਸਭਾ ਸਾਦਿਕ ਅਤੇ ਇਲਾਕੇ ਦੇ ਸੂਝਵਾਨ ਸੱਜਣਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੋਧੀ ਰੋਸ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਪ੍ਰੈਸ ਕਲੱਬ ਸਾਦਿਕ ਦੇ ਪ੍ਰਧਾਨ ਰਛਪਾਲ ਸਿੰਘ ਬਰਾੜ ਨੇ ਕੀਤੀ। ਸੈਂਕੜੇ ਨਸ਼ਾ ਵਿਰੋਧੀ ਲਹਿਰ ਪਾਉਣ ਵਾਲੇ ਲੋਕਾਂ ਨੇ ਚੌਕ ਵਿਖੇ ਹੱਥਾਂ ਵਿਚ ਬੈਨਰ ਫੜ ਕੇ ਸ਼ਾਂਤਮਈ ਢੰਗ ਨਾਲ ਨਸ਼ੇ ਦੇ ਵਿਰੋਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ। ‘ਚਿੱਟੇ ਵਿਰੁੱਧ ਕਾਲਾ ਹਫ਼ਤਾ’...
ਸਾਦਿਕ 3 ਜੁਲਾਈ (ਰਘਬੀਰ ਸਿੰਘ)- ਸਿਵਲ ਸਰਜਨ,ਫਰੀਦਕੋਟ ਡਾ.ਰਜਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਭਿਆਨਕ ਅਤੇ ਮਾਰੂ ਰੋਗਾਂ ਤੋਂ ਜਾਣੂ ਕਰਵਾਉਣ ਲਈ ਸਮੇਂ ਸਮੇਂ ਤੇ ਸੈਮੀਨਾਰ ਅਤੇ ਕਂੈਪ ਲਗਾਏ ਜਾ ਰਹੇ ਹਨ ਅਤੇ ਵਿਭਾਗ ਵੱਲੋਂ ਮੁਹਈਆਂ ਸਿਹਤ ਸਹੂਲਤਾਂ ਤੇ ਸਕੀਮਾਂ ਘਰ-ਘਰ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਸੀਨੀਅਰ ਮੈਡੀਕਲ ਅਫਸਰ ਡਾ.ਮਨਜੀਤ ਕਿ੍ਰਸ਼ਨ ਭੱਲਾ ਪੀ.ਐਚ.ਸੀ ਜੰਡ ਸਾਹਿਬ ਨੇ ਬਲਾਕ ਅਧੀਨ ਟੀਕਾਕਰਨ ਕੈਂਪ, ਡਾਇਰੀਆ ਕੰਟਰੋਲ ਪ੍ਰੋਗਰਾਮ, ਪਰਿਵਾਰ...
ਮੋਗਾ,3 ਜੁਲਾਈ (ਜਸ਼ਨ)-ਮੋਗਾ ਦੇ ਪਿੰਡ ਲੋਪੋ ਸਥਿਤ ਡੇਰਾ ਸਤਗੁਰਾਂ ਦਾ ਤੋਂ ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਵੱਲੋਂ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਨੂੰ ਸੰਤ ਸਮਾਜ ਦੀ ਸੇਵਾ ਬਦਲੇ ਜ਼ਿਲਾ ਤਰਨਤਾਰਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਮਸਤੂਆਣਾ ਸਾਹਿਬ ਟਰੱਸ਼ਟ ਦੇ ਚੇਅਰਮੈਨ ਅਤੇ ਰੈੱਡ ਕਰਾਸ ਸੁਸਾਇਟੀ ਦੇ ਲਾਈਫ਼ ਮੈਂਬਰ ਸੰਤ ਸ਼ਮਸ਼ੇਰ ਸਿੰਘ ਜਗੇੜਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ...
ਮੋਗਾ,2 ਜੁਲਾਈ (ਜਸ਼ਨ)-ਅੱਜ ਮੋਗਾ ਦੇ ਨੇਚਰ ਪਾਰਕ ਵਿਚ ਰੈੱਡ ਆਰਟਸਾ ਪੰਜਾਬ ਵੱਲੋਂ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਮਾੜੇ ਦੌਰ ਨੂੰ ਠੱਲ੍ਹ ਪਾਉਣ ਲਈ ਮੀਟਿੰਗ ਕੀਤੀ ਗਈ। ਜਿਸ ਵਿਚ ਰੈੱਡ ਆਰਟਸ ਹਰਿਆਣਾ, ਤੇ ਰੈੱਡ ਆਰਟਸ ਰਾਜਸਥਾਨ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਰੈੱਡ ਆਰਟਸ ਪੰਜਾਬ ਵੱਲੋਂ ਇੰਦਰਜੀਤ ਮੋਗਾ, ਦੀਪਕ ਨਿਆਜ਼, ਰੈੱਡ ਆਰਟਸ ਹਰਿਆਣਾ ਵੱਲੋਂ ਪ੍ਰਵੀਨ ਅਵਾਰਾ, ਤੇ ਰੈੱਡ ਆਰਟਸ ਰਾਜਸਥਾਨ ਵੱਲੋਂ ਦੀਪ ਜਗਦੀਪ, ਅਤੁਲ ਆਜ਼ਾਦ ਤੇ ਪੂਰੀ ਟੀਮ ਵੱਲੋਂ ਕੁੱਝ ਅਹਿਮ ਮੁਦਿਆਂ...
ਮੋਗਾ,2 ਜੁਲਾਈ (ਜਸ਼ਨ)-ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਯੂਥ ਕਲੱਬ ਫਤਿਹਗੜ ਕੋਰੋਟਾਣਾ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਪਿੰਡ ਫਤਿਹਗੜ ਕੋਰੋਟਾਣਾ ਵਿੱਚ ਲਗਾਏ ਗਏ 15 ਦਿਨਾਂ ਕੁਕਿੰਗ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੈਂਪ ਦੇ ਸਿਖਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਪਕਵਾਨਾਂ ਦੀ ਪ੍ਦਰਸ਼ਨੀ ਲਗਾਈ ਗਈ । ਜਿਲਾ ਪ੍ਧਾਨ ਮਹਿੰਦਰ ਪਾਲ ਲੂੰਬਾ, ਮੁੱਖ ਸਲਾਹਕਾਰ ਅਤੇ ਤਹਿਸੀਲਦਾਰ ਬਾਘਾ ਪੁਰਾਣਾ ਗੁਰਮੀਤ ਸਿੰਘ...
ਮੋਗਾ 2 ਜੁਲਾਈ:(ਜਸ਼ਨ)- ਜੇਕਰ ਕਣਕ ਜਾਂ ਆਲੂਆਂ ਦੀ ਫ਼ਸਲ ਨੂੰ ਹਾੜੀ ਸੀਜ਼ਨ ਦੌਰਾਨ ਡੀ.ਏ.ਪੀ ਜਾਂ ਸੁਪਰ ਫ਼ਾਸਫ਼ੇਟ ਖਾਦਾਂ ਪਾਈਆਂ ਗਈਆਂ ਸਨ, ਤਾਂ ਮੌਜੂਦਾ ਸਾਉਣੀ ਦੀਆਂ ਫ਼ਸਲਾਂ ਨੂੰ ਇਹ ਖਾਦਾਂ ਪਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਫ਼ਾਸਫੈਟਿਕ ਖਾਦਾਂ ਕੇਵਲ 30 ਤੋਂ 35 ਫ਼ੀਸਦ ਹੀ ਜ਼ਮੀਨ ਵਿੱਚ ਖਪਤ ਹੋ ਕੇ ਆਪਣਾ ਅਸਰ ਹਾੜੀ ਸੀਜ਼ਨ ਦੌਰਾਨ ਦਿਖਾਉਂਦੀਆਂ ਹਨ ਅਤੇ ਜ਼ਮੀਨ ਵਿੱਚ ਅਗਲੀ ਫ਼ਸਲ ਤੱਕ ਇੰਨਾਂ ਦਾ ਪੂਰਾ ਅਸਰ ਰਹਿੰਦਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ:...
ਮੋਗਾ,2 ਜੁਲਾਈ:(ਜਸ਼ਨ) - ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਦੀ ਰਹਿਨੁਮਾਈ ਹੇਠ ਮਾਨਵਤਾ ਦੀ ਭਲਾਈ ਲਈ ਪਿੰਡ ਰਾਮੂੰਵਾਲਾ ਕਲਾਂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਪਹੁੰਚੇ ਹਰ ਵਿਅਕਤੀ ਨੂੰ ਬੂਟੇ ਵੰਡੇ ਗਏ ਤਾਂ ਜੋ ਮਿਸ਼ਨ ਤਹਿਤ...
ਨਵੀਂ ਦਿੱਲੀ, 2 ਜੁਲਾਈ- (ਪੱਤਰ ਪਰੇਰਕ)-ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਸਮੇਤ ਵੱਡੀ ਗਿਣਤੀ ਰਾਜਨੀਤਕ ਆਗੂਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਮੋਹਤਬਰ ਸ਼ਖਸੀਅਤਾਂ ਵੱਲੋਂ ਅੱਜ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਲੰਘੀ 28 ਜੂਨ ਨੂੰ ਸਾਬਕਾ ਵਿੱਤ ਮੰਤਰੀ ਸੁਰਿੰਦਰ...

Pages