ਪਟਿਆਲਾ, 29 ਜੁਲਾਈ: (ਜਸ਼ਨ):ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਅਤੇ ਐਚ.ਐਸ ਫੂਲਕਾ ਦੀ ਅਗਵਾਈ ਵਿੱਚ ਆਪ ਵਿਧਾਇਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਰਾਜਮਾਤਾ ਮਹਿੰਦਰ ਕੌਰ ਦੇ ਦੇਹਾਂਤ ’ਤੇ ਦੁੱਖ ਸਾਂਝਾ ਕੀਤਾ। ਦੋਵਾਂ ਆਗੂਆਂ ਨਾਲ ਪੀਰਮਲ ਸਿੰਘ ਧੌਲਾ (ਭਦੌੜ), ਜਗਤਾਰ ਸਿੰਘ ਜੱਗਾ (ਰਾਏਕੋਟ), ਕੁਲਵੰਤ ਸਿੰਘ (ਮਹਿਲ ਕਲਾਂ) ਅਤੇ ਹਰਪਾਲ ਸਿੰਘ ਚੀਮਾ (ਦਿੜਬਾ) ਹਾਜ਼ਰ ਸਨ ਜਿਨਾਂ ਨੇ ਅੱਜ ਸ਼ਾਮ ਇੱਥੇ ਨਿਊ ਮੋਤੀ ਬਾਗ ਪੈਲੇਸ ਵਿਖੇ...
News

ਮੋਗਾ, 29 ਜੁਲਾਈ (ਅਵਤਾਰ ਸਿੰਘ ਖੁਰਮੀ ):ਧਰਮਕੋਟ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਇਕ ਨਾਕੇ ਦੌਰਾਨ ਉਹਨਾਂ ਨੂੰ ਇਤਲਾਹ ਮਿਲੀ ਸਥਾਨਕ ਜਲੰਧਰ ਰੋਡ ਤੇ ਸਥਿਤ ਜਿਮੀਦਾਰਾ ਢਾਬੇ ਤੇ ਅਲਕੋਹਲ ਦੇ ਕੰਟੇਨਰਾਂ `ਚੋ ਅਲਕੋਹਲ ਕੱਢ ਪਲਾਸਟਿਕ ਦੇ ਲਿਫਾਫਿਆਂ ਵਿਚ ਪਾ ਕੇ ਬਪਰੀਆਂ ਚ ਪਾ ਕੇ ਸਕਾਰਪੀਓ ਗੱਡੀਆਂ `ਚ ਭਰ ਰਹੇ ਹਨ। ਛਾਪੇਮਾਰੀ ਕਰਨ ਤੇ ਪੁਲਿਸ ਨੂੰ ਇਕ ਕੰਟੇਨਰ ਸੀਲ ਅਤੇ ਇਕ ਕੰਟੇਨਰ ਚੋਂ ਅਲਕੋਹਲ ਕੱਢਦੇ ਹੋਏ 2 ਡਰਾਈਵਰ ਤਪਿੰਦਰ ਸਿੰਘ ਅਤੇ...

ਬਰਗਾੜੀ 29 ਜੁਲਾਈ (ਸਤਨਾਮ ਬੁੁੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਰਾਜਮਾਤਾ ਮੋਹਿੰਦਰ ਕੌਰ ਦੇ ਅਕਾਲ ਚਲਾਣਾ ਕਰ ਜਾਣ ਤੇ ਮਨਪ੍ਰੀਤ ਸਿੰਘ ਸੇਖੋਂ, ਸੁਰਜੀਤ ਸਿੰਘ ਬਾਬਾ, ਬੇਅੰਤ ਸਿੰਘ ਬੁਰਜ ਜਵਾਹਰ ਸਿੰਘ ਵਾਲਾ, ਪ੍ਰੀਤਪਾਲ ਸਿੰਘ ਭਲੂਰੀਆ, ਹਿਰਦੇਪਾਲ ਸਿੰਘ ਭਲੂਰੀਆ, ਸੁਖਜਿੰਦਰ ਸਿੰਘ ਸੋਨਾ ਢਿੱਲੋਂ, ਰੁਪਿੰਦਰ ਸਿੰਘ ਢਿੱਲੋਂ, ਗੁਰਸੇਵਕ ਸਿੰਘ ਢਿੱਲੋਂ, ਬਲਜੀਤ ਸਿੰਘ ਢਿੱਲੋਂ, ਬਲਕਰਨ ਸਿੰਘ ਬੁਰਜ, ਡਾ...

ਮੋਗਾ 28 ਜੁਲਾਈ ( ਸਰਬਜੀਤ ਰੌਲੀ) ਪਿੰਡ ਤਲਵੰਡੀ ਭੰਗੇਰੀਆਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਐਨ ਆਰ ਆਈ ਪਰਿਵਾਰਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਹਮੇਸ਼ਾਂ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਫਿਰ ਧੰਨ ਧੰਨ ਸੰਤ ਬਾਬਾ ਬਿਸ਼ਨ ਸਿੰਘ ਜੀ ਭੋਰੇ ਵਾਲਿਆਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਦੇ ਭਲਾਈ ਕੰਮਾ ਲਈ 51 ਹਜ਼ਾਰ ਰੂਪਏ ਭੇਜੇ ਜੋ ਅੱਜ ਬਾਬਾ ਬਿੱਕਰ ਸਿੰਘ ਜੀ ਨੇ ਸਰਪੰਚ ਨਿਹਾਲ ਸਿੰਘ ਦੀ ਹਾਜ਼ਰੀ ਵਿੱਚ ਸਕੂਲ ਸਟਾਫ ਨੂੰ ਦਿੱਤੇ। ਇਸ...

ਨੱਥੂਵਾਲਾ ਗਰਬੀ, 29 ਜੁਲਾਈ (ਪੱਤਰ ਪਰੇਰਕ)-‘ਸਾਰੇ ਵਿਦਿਆਰਥੀ ਹਰ ਸਾਲ ਆਪਣੇ ਜਨਮ ਦਿਨ ਤੇ ਇੱਕ ਇੱਕ ਰੁੱਖ ਜਰੂਰ ਲਗਾਉਣ’ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤੀ ਸਰੋਤ ਆਸਾਨੀ ਨਾਲ ਉਪਲਬਦ ਹੰੁਦੇ ਰਹਿਣ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ਰੰ: ਰਮਨਦੀਪ ਕੌਰ ਬਰਾੜ ਨੇ ਆਪਣੇ ਜਨਮ ਦਿਨ ਮੌਕੇ ਪੌਦੇ ਲਗਾਉਣ ਉਪਰੰਤ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮਦਿਨ ਮੌਕੇ ਇਕ ਰੁੱਖ ਜ਼ਰੂਰ ਲਗਾਉਣਾ...

ਮੋਗਾ 29 ਜੁਲਾਈ(ਜਸ਼ਨ)-ਜ਼ਿਲਾ ਚੋਣ ਅਫਸਰ ਮੋਗਾ ਸ. ਦਿਲਰਾਜ ਸਿੰਘ ਦੀ ਅਗਵਾਈ ਹੇਠ ਭਾਰਤ ਦੇ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਐਸ.ਡੀ.ਮਾਡਲ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ‘ਭਵਿੱਖ ਦੇ ਵੋਟਰਾਂ ਲਈ ਤਾਲਮੇਲ ਪ੍ਰੋਗਰਾਮ’ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਨੋਡਲ ਅਫਸਰ ਸਵੀਪ-ਕਮ-ਸਹਾਇਕ ਕਮਿਸਨਰ ਸ. ਹਰਪ੍ਰੀਤ ਸਿੰਘ ਅਟਵਾਲ ਨੇ ਕੀਤੀ। ਇਸ ਮੌਕੇ ਸ. ਅਟਵਾਲ ਨੇ ਨੌਵੀਂ ਤੋਂ ਬਾਰਵੀਂ ਸ੍ਰੇਣੀ ਦੇ 15 ਤੋਂ 17 ਸਾਲ ਦੀ ਉਮਰ ਵਰਗ ਦੇ ਵਿਦਿਆਰਥੀਆਂ ਨੂੰ 18 ਸਾਲ...

ਮੋਗਾ, 29 ਜੁਲਾਈ (ਜਸ਼ਨ)-ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਅੱਜ ਹੈਪਾਟਾਈਟਿਸ ਦਿਵਸ ਦਾ ਆਯੋਜਨ ਕੀਤਾ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਇਸ ਦਿਵਸ ਦਾ ਮਨਾਉਣ ਦਾ ਮੁੱਖ ਮੰਤਵ ਹੈਪਾਟਾਈਟਿਸ ਏ, ਬੀ, ਸੀ.ਡੀ ਅਤੇ ਈ ਦੇ ਰੂਪ ਵਿਚ ਜਾਣੇ ਜਾਂਦੇ ਸੰਕ੍ਰਾਮਕ ਰੋਗਾਂ ਦਾ ਸਮੂਹ ਅਤੇ ਰੋਕਥਾਮ, ਉੱਪਚਾਰ ਨੂੰ ਬੜਾਵਾ ਦੇਣ ਲਈ ਵਿਸ਼ਵਿਕ ਜਾਗਰੂਕਤਾ ਵਧਾਉਣਾ ਹੈ। ਹੈਪਾਟਾਈਟਿਸ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜਿਸ...

ਨਿਹਾਲ ਸਿੰਘ ਵਾਲਾ,28 ਜੁਲਾਈ (ਪੱਤਰ ਪਰੇਰਕ)-ਅੱਜ ਸਬ-ਡਵੀਜਨ ਨਿਹਾਲ ਸਿੰਘ ’ਚ ਬਣੇ ਪਟਵਾਰਖਾਨੇ ਵਿੱਚ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਨਿਹਾਲ ਸਿੰਘ ਵਾਲਾ ਦੇ ਇੱਕ ਪਟਵਾਰੀ ਨੂੰ ਪੰਜ ਹਜਾਰ ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀ ਕਾਬੂ ਕਰਨ ਦਾ ਸਮਾਚਾਰ ਹੈ। ਜਿਸ ਨੂੰ ਲੈ ਕੇ ਅੱਜ ਸਮੁੱਚੇ ਤਹਿਸੀਲ ਕੰਪਲੈਕਸ ਦੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ. ਪਲਵਿੰਦਰ ਸਿੰਘ ਸੰਧੂ ਅਤੇ ਇੰਸਪੈਕਟਰ ਸੋਹਨ ਸਿੰਘ...

ਮੋਗਾ,28 ਜੁਲਾਈ (ਜਸ਼ਨ)-ਡਾ: ਵਿਨੋਦ ਕੁਮਾਰ ਗੋਇਲ ਸੀਨੀਅਰ ਵੈਟਰਨਰੀ ਅਫ਼ਸਰ ਮੋਗਾ ਨੇ ਅੱਜ ਬਤੌਰ ਡਿਪਟੀ ਡਾਇਰੈਕਟਰ, ਪਸ਼ਪਾਲਣ, ਮੋਗਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਕਿਹਾ ਕਿ ਉਹ ਜ਼ਿਲੇ ਦੇ ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਨਗੇ। ਡਾ: ਗੋਇਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਜ਼ਿਲਾ ਮੋਗਾ ਦੇ ਸਮੂਹ ਵੈਟਰਨਰੀ ਅਫ਼ਸਰਾਂ ਨਾਲ ਵਿਭਾਗੀ ਕੰਮਾਂ ਦੀ ਸਮੀਖਿਆ ਕਰਨ ਲਈ ਪਲੇਠੀ ਮੀਟਿੰਗ ਕੀਤੀ, ਜਿਸ ਵਿੱਚ ਉਨਾਂ ਆਪਣੇ ਸੁਮੱਚੇ ਅਮਲੇ...

ਮੋਗਾ,28 ਜੁਲਾਈ(ਜਸ਼ਨ)-ਗੌਰਮਿੰਟ ਟੀਚਰ ਯੂਨੀਅਨ ਦੇ ਜ਼ਿਲਾ ਇਕਾਈ ਪ੍ਰਧਾਨ ਕੇਵਲ ਸਿੰਘ ਰਹਿਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਅਧਿਆਪਕ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੀ.ਟੀ.ਯੂ. ਦੀਆਂ ਭਖਦੀਆਂ ਮੰਗਾਂ ਜਿਵੇਂ ਏ.ਸੀ.ਪੀ. ਕੇਸਾਂ ਨੂੰ ਡੀ.ਡੀ.ਓ. ਪੱਧਰ ਤੇ ਪਾਸ ਕਰਨਾ, ਉਚੇਰੀ ਸਿੱਖਿਆ ਪ੍ਰਵਾਨਗੀ, ਪਰਖ ਕਾਲ ਸਮਾਂ ਕਲੀਅਰ ਕਰਨਾ ਆਦਿ ਡੀ.ਡੀ.ਓ. ਪੱਧਰ ਤੇ ਦੇਣ ਸਬੰਧੀ ਤਸੱਲੀ ਪ੍ਰਗਟ ਕੀਤੀ ਗਈ। ਉਨਾਂ ਕਿਹਾ ਕਿ ਜੀ.ਟੀ.ਯੂ. ਦੀ ਸਿੱਖਿਆ ਮੰਤਰੀ...